ਬਿਨਾਂ ਗੋਲੀ ਦੇ ਇਸ ਹਥਿਆਰ ਅੱਗੇ ਲੋਕ ਮੰਗਦੇ ਮੌਤ! ਜਾਣੋ, ਕੀ ਐ ਸੌਨਿਕ ਵੈਪਨ?
ਸਰਬੀਆ ਦੀ ਰਾਜਧਾਨੀ ਬੇਲਗ੍ਰੇਡ ਵਿਚ ਹਜ਼ਾਰਾਂ ਲੋਕਾਂ ਵੱਲੋਂ ਸੜਕਾਂ ’ਤੇ ਉਤਰ ਕੇ ਜੈਰੇਡ ਕੁਸ਼ਨਰ ਦੇ ਇਕ ਪ੍ਰੋਜੈਕਟ ਦਾ ਵਿਰੋਧ ਕੀਤਾ ਜਾ ਰਿਹਾ ਏ, ਪਰ ਸਰਬੀਆ ਪੁਲਿਸ ਵੱਲੋਂ ਭੀੜ ਨੂੰ ਖਿੰਡਾਉਣ ਲਈ ਇਕ ਪਾਬੰਦੀਸ਼ੁੰਦਾ ਹਥਿਆਰ ਦੀ ਵਰਤੋਂ ਕੀਤੀ ਜਾ ਰਹੀ ਐ। ਇਸ ਖ਼ਤਰਨਾਕ ਤੇ ਪਾਬੰਦੀਸ਼ੁਦਾ ਹਥਿਆਰ ਦਾ ਨਾਮ ਐ ‘ਸਾਨਿਕ ਵੈਪਨ’

By : Makhan shah
ਬੇਲਗ੍ਰੇਡ : ਸਰਬੀਆ ਦੀ ਰਾਜਧਾਨੀ ਬੇਲਗ੍ਰੇਡ ਵਿਚ ਹਜ਼ਾਰਾਂ ਲੋਕਾਂ ਵੱਲੋਂ ਸੜਕਾਂ ’ਤੇ ਉਤਰ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਜਵਾਈ ਜੈਰੇਡ ਕੁਸ਼ਨਰ ਦੇ ਇਕ ਰਿਅਲ ਅਸਟੇਟ ਪ੍ਰੋਜੈਕਟ ਦਾ ਵਿਰੋਧ ਕੀਤਾ ਜਾ ਰਿਹਾ ਏ,,, ਖ਼ਬਰ ਇਹ ਮਿਲ ਰਹੀ ਐ ਇਸ ਭੀੜ ਨੂੰ ਖਿੰਡਾਉਣ ਲਈ ਸਰਬੀਆ ਪੁਲਿਸ ਵੱਲੋਂ ਇਕ ਅਜਿਹੇ ਪਾਬੰਦੀਸ਼ੁਦਾ ਹਥਿਆਰ ਦੀ ਵਰਤੋਂ ਕੀਤੀ ਜਾ ਰਹੀ ਐ, ਜਿਸ ਵਿਚੋਂ ਨਾ ਤਾਂ ਗੋਲੀ ਚਲਦੀ ਐ ਅਤੇ ਨਾ ਹੀ ਕੋਈ ਜ਼ਖ਼ਮੀ ਹੁੰਦੈ,, ਬਲਕਿ ਉਸ ਵਿਚੋਂ ਨਿਕਲੀ ਆਵਾਜ਼ ਲੋਕਾਂ ਨੂੰ ਮੌਤ ਮੰਗਣ ਲਈ ਮਜਬੂਰ ਕਰ ਦਿੰਦੀ ਐ। ਸੋ ਆਓ ਤੁਹਾਨੂੰ ਦੱਸਦੇ ਆਂ, ਕੀ ਐ ਉਸ ਪਾਬੰਦੀਸ਼ੁਦਾ ਹਥਿਆਰ ਦਾ ਨਾਮ ਅਤੇ ਲੋਕਾਂ ਲਈ ਕਿਵੇਂ ਬਣ ਰਿਹੈ ਘਾਤਕ?
ਸਰਬੀਆ ਦੀ ਰਾਜਧਾਨੀ ਬੇਲਗ੍ਰੇਡ ਵਿਚ ਹਜ਼ਾਰਾਂ ਲੋਕਾਂ ਵੱਲੋਂ ਸੜਕਾਂ ’ਤੇ ਉਤਰ ਕੇ ਜੈਰੇਡ ਕੁਸ਼ਨਰ ਦੇ ਇਕ ਪ੍ਰੋਜੈਕਟ ਦਾ ਵਿਰੋਧ ਕੀਤਾ ਜਾ ਰਿਹਾ ਏ, ਪਰ ਸਰਬੀਆ ਪੁਲਿਸ ਵੱਲੋਂ ਭੀੜ ਨੂੰ ਖਿੰਡਾਉਣ ਲਈ ਇਕ ਪਾਬੰਦੀਸ਼ੁੰਦਾ ਹਥਿਆਰ ਦੀ ਵਰਤੋਂ ਕੀਤੀ ਜਾ ਰਹੀ ਐ। ਇਸ ਖ਼ਤਰਨਾਕ ਤੇ ਪਾਬੰਦੀਸ਼ੁਦਾ ਹਥਿਆਰ ਦਾ ਨਾਮ ਐ ‘ਸਾਨਿਕ ਵੈਪਨ’,,, ਜੋ ਲੋਕਾਂ ਲਈ ਬੇਹੱਦ ਘਾਤਕ ਸਾਬਤ ਹੋ ਰਿਹਾ ਏ। ਹਾਲਾਂਕਿ ਸਰਬੀਆ ਦੇ ਰਾਸ਼ਟਰਪਤੀ ਅਲੈਕਜੈਂਡਰ ਵੁਸਿਕ ਵੱਲੋਂ ਅਜਿਹੇ ਕਿਸੇ ਹਥਿਆਰ ਦੀ ਵਰਤੋਂ ਤੋਂ ਇਨਕਾਰ ਕੀਤਾ ਗਿਆ ਏ।
ਦਰਅਸਲ ਸਾਨਿਕ ਦਾ ਮਤਲਬ ਹੁੰਦਾ ਏ ਧੁਨੀ ਦੇ ਨਾਲ ਸਬੰਧਤ। ਜਿਸ ਤਰ੍ਹਾਂ ਕਿਸੇ ਵੀ ਹਥਿਆਰ ਦਾ ਮੂਲ ਕੰਮ ਨੁਕਸਾਨ ਪਹੁੰਚਾਉਣਾ ਹੁੰਦਾ ਹੈ, ਉਸੇ ਤਰ੍ਹਾਂ ਇਸ ਸਾਨਿਕ ਵੈਪਨ ਵਿਚ ਨੁਕਸਾਨ ਪਹੁੰਚਾਉਣ ਲਈ ਧੁਨੀ ਦੀਆਂ ਤਰੰਗਾਂ ਦੀ ਵਰਤੋਂ ਕੀਤੀ ਜਾਂਦੀ ਐ। ਇਹ ਤਰੰਗਾਂ ਜਾਂ ਤਾਂ ਬਹੁਤ ਤੇਜ਼ ਆਵਾਜ਼ ਕਰਦੀਆਂ ਨੇ ਜਾਂ ਬਿਲਕੁਲ ਸੁਣਾਈ ਨਹੀਂ ਦਿੰਦੀਆਂ। ਇਨ੍ਹਾਂ ਨਾਲ ਕਿਸੇ ਇਨਸਾਨ ਦੀ ਸੁਣਨ ਦੀ ਸਮਰੱਥਾ ’ਤੇ ਬੁਰਾ ਅਸਰ ਪੈਂਦਾ ਏ। ਇਸ ਹਥਿਆਰ ਨੂੰ ਚਲਾਉਣ ਲਈ ਸਾਊਂਡ ਐਂਪਲੀਫਾਇਰ ਨਾਂਅ ਦੇ ਇਕ ਡਿਵਾਇਸ ਦੇ ਨਾਲ ਜੋੜਿਆ ਜਾਂਦਾ ਏ, ਜਿਸ ਤੋਂ ਬਾਅਦ ਇਹ ਇੰਨੀ ਤੇਜ਼ ਆਵਾਜ਼ ਛੱਡਦਾ ਹੈ, ਜਿਸ ਨੂੰ ਹਥਿਆਰ ਦੀ ਤਰ੍ਹਾਂ ਵਰਤਿਆ ਜਾ ਸਕਦਾ ਏ। ਇਹ ਹਥਿਆਰ ਨਾ ਸਿਰਫ਼ ਇਨਸਾਨਾਂ ਨੂੰ ਬਲਕਿ ਹਵਾ ਵਿਚ ਉਡ ਰਹੇ ਡ੍ਰੋਨਜ਼, ਮਸ਼ੀਨਾਂ, ਕੰਟਰੋਲ ਸਿਸਟਮ ਅਤੇ ਕਦੇ ਕਦੇ ਘੱਟ ਉਚਾਈ ’ਤੇ ਉਡ ਰਹੇ ਜਹਾਜ਼ਾਂ ਤੱਕ ਨੂੰ ਵੀ ਟਾਰਗੈੱਟ ਕਰਨ ਲਈ ਵਰਤਿਆ ਜਾਂਦਾ ਏ।
ਫਿਲਮਾਂ ਦੇਖਣ ਦੇ ਸ਼ੌਕੀਨਾਂ ਨੂੰ ਜ਼ਰੂਰ ਪਤਾ ਹੋਵੇਗਾ ਕਿ ਕੁੱਝ ਸਮਾਂ ਪਹਿਲਾਂ ‘ਅਸੁਰ’ ਨਾਂਅ ਦੀ ਇਕ ਕ੍ਰਾਈਮ ਥ੍ਰਿਲਰ ਵੈੱਬਸੀਰੀਜ਼ ਆਈ ਸੀ। ਇਸ ਦੇ ਦੂਜੇ ਸੀਜ਼ਨ ਵਿਚ ਕਿਲਰ ਲੋਕਾਂ ਨੂੰ ਮਾਰਨ ਲਈ ਸਾਊਂਡ ਦੀ ਵਰਤੋਂ ਕਰਦਾ ਏ, ਜਿਸ ਨੂੰ ਸਾਇੰਸ ਦੀ ਭਾਸ਼ਾ ਵਿਚ ਸਾਨਿਕ ਬੂਮ ਕਿਹਾ ਜਾਂਦਾ ਏ। ਅਸੁਰ ਵੈਬਸੀਰੀਜ਼ ਵਿਚ ਇਸ ਨੂੰ ਸਾਨਿਕ ਬੰਬ ਕਿਹਾ ਗਿਆ ਏ। ਇਹ ਵੀ ਜਾਣਕਾਰੀ ਮਿਲਦੀ ਐ ਕਿ ਸਭ ਤੋਂ ਪਹਿਲਾਂ ਅਜਿਹੇ ਹਥਿਆਰ ਦੀ ਕਲਪਨਾ ਨਾਜ਼ੀ ਜਰਮਨੀ ਵਿਚ ਕੀਤੀ ਗਈ ਸੀ। ਹਿਟਲਰ ਦੇ ਚੀਫ਼ ਆਰਕੀਟੈਕਟ ਅਲਬਰਟ ਸਪੀਅਰ ਨੇ ਇਸ ਦਿਸ਼ਾ ਵਿਚ ਖੋਜ ਕਰਨੀ ਸ਼ੁਰੂ ਕੀਤੀ ਸੀ। ਉਸ ਦਾ ਮਕਸਦ ਇਕ ਅਜਿਹੀ ਤੋਪ ਬਣਾਉਣ ਦਾ ਸੀ ਜੋ ਧੁਨੀ ਦੀਆਂ ਤਰੰਗਾਂ ਦੀ ਵਰਤੋਂ ਕਰਕੇ ਚੀਜ਼ਾਂ ਨੂੰ ਤਬਾਹ ਕਰ ਸਕੇ। ਹਾਲਾਂਕਿ ਉਨ੍ਹਾਂ ਦੇ ਇਸ ਪ੍ਰੋਜੈਕਟ ਦਾ ਕੋਈ ਪੁਖ਼ਤਾ ਸਬੂਤ ਨਹੀਂ।
ਜਾਣਕਾਰੀ ਅਨੁਸਾਰ ਇਸ ਤਰ੍ਹਾਂ ਦੇ ਹਥਿਆਰਾਂ ਵਿਚ ਇਕ ਖ਼ਾਸ ਤਰ੍ਹਾਂ ਦੇ ਉਪਕਰਨ ਦੀ ਵਰਤੋਂ ਹੁੰਦੀ ਐ, ਜਿਨ੍ਹਾਂ ਨੂੰ ਟ੍ਰਾਂਸਡਿਊਸਰਜ਼ ਕਿਹਾ ਜਾਂਦਾ ਏ। ਇਹ ਉਪਕਰਨ ਊਰਜਾ ਨੂੰ ਇਕ ਰੂਪ ਤੋਂ ਦੂਜੇ ਰੂਪ ਵਿਚ ਬਦਲਣ ਦਾ ਕੰਮ ਕਰਦੇ ਨੇ। ਇਕ ਸਾਨਿਕ ਵੈਪਨ ਵਿਚ ਅਜਿਹੇ ਸੈਂਕੜੇ ਟ੍ਰਾਂਸਡਿਊਸਰਜ਼ ਲੱਗੇ ਹੁੰਦੇ ਨੇ, ਜਿਨ੍ਹਾਂ ਦੀ ਮਦਦ ਨਾਲ ਹਥਿਆਰ ਤੋਂ ਇਕੱਠਿਆਂ ਬਹੁਤ ਜ਼ਿਆਦਾ ਸਾਊਂਡ ਐਨਰਜੀ ਨਿਕਲਦੀ ਐ। ਇਸ ਨੂੰ ਚਲਾਉਣ ਵਾਲੇ ਲੋਕਾਂ ਕੋਲ ਇਸ ਦੀ ਸਮਰੱਥਾ ਘੱਟ ਕਰਨ ਅਤੇ ਵਧਾਉਣ ਦਾ ਆਪਸ਼ਨ ਵੀ ਹੁੰਦਾ ਏ। ਸਾਨਿਕ ਹਥਿਆਰਾਂ ਨੂੰ ਵਰਤਣ ਦੇ ਕਈ ਤਰੀਕੇ ਨੇ, ਇਹ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਹਥਿਆਰ ਨੂੰ ਕਿਸ ਇਲਾਕੇ ਵਿਚ ਅਤੇ ਕਿਸ ਤਰ੍ਹਾਂ ਦੇ ਕੰਮ ਲਈ ਵਰਤਿਆ ਜਾਣਾ ਹੈ।
ਆਮ ਤੌਰ ’ਤੇ ਇਹ ਹਥਿਆਰ ਤਿੰਨ ਤਰ੍ਹਾਂ ਦੇ ਹੁੰਦੇ ਨੇ।
ਨੰਬਰ 1 : ਲੌਂਗ ਰੇਂਜ ਅਕੌਸਟਿਕ ਡਿਵਾਇਸ
ਨੰਬਰ 2 : ਮੌਸਕੀਟੋ
ਨੰਬਰ 3 : ਇੰਨਫਰਾਸੌਨਿਕ
ਇਹ ਹਥਿਆਰ ਇਨਸਾਨੀ ਸਰੀਰ ਨੂੰ ਭਾਰੀ ਨੁਕਸਾਨ ਪਹੁੰਚਾਉਂਦੇ ਨੇ। ਖ਼ਾਸ ਕਰਕੇ ਇਨਸਾਨ ਦੇ ਸੁਣਨ ਦੀ ਸਮਰੱਕਾ ਸ਼ਕਤੀ ’ਤੇ। ਇਹ ਇਸ ’ਤੇ ਨਿਰਭਰ ਕਰਦਾ ਏ ਕਿ ਵਿਅਕਤੀ ਕਿੰਨੀ ਦੇਰ ਤੱਕ ਹਥਿਆਰ ਦੀ ਰੇਂਜ ਵਿਚ ਸੀ। ਇਸ ਹਥਿਆਰ ਦੀ ਵਜ੍ਹਾ ਕਰਕੇ ਕਈ ਦਿਨਾਂ ਤੱਕ ਕੰਨਾਂ ਵਿਚ ਘੰਟੀਆਂ ਵੱਜਣ ਵਰਗੀ ਆਵਾਜ਼ ਸੁਣਾਈ ਦਿੰਦੀ ਰਹਿੰਦੀ ਐ। ਇਸ ਦੇ ਨਾਲ ਹੀ ਸਿਰਦਰਦ, ਵਰਟਿਗੋ, ਪਸੀਨਾ ਆਉਣਾ ਜਾਂ ਹੋਰ ਸਮੱਸਿਆਵਾਂ ਹੋ ਸਕਦੀਆਂ ਨੇ।
ਦੱਸ ਦਈਏ ਕਿ ਸਰਬੀਆ ਦੀ ਰਾਜਧਾਨੀ ਵਿਚ ਬਹੁਤ ਸਾਰੇ ਲੋਕਾਂ ਵੱਲੋਂ ਸਰਕਾਰ ’ਤੇ ਇਸ ਹਥਿਆਰ ਦੀ ਵਰਤੋਂ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਜਦਕਿ ਸਰਬੀਆ ਸਰਕਾਰ ਲਗਾਤਾਰ ਇਸ ਤੋਂ ਇਨਕਾਰ ਕਰ ਰਹੀ ਐ। ਸੋ ਤੁਹਾਡਾ ਇਸ ਖ਼ਤਰਨਾਕ ਹਥਿਆਰ ਨੂੰ ਲੈ ਕੇ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ


