ਪੀਲ ਪੁਲਿਸ ਨੇ ਕੀਤੇ ਹਰਜੀਤ ਢੱਡਾ ਦੇ ਦੋ ਕਾਤਲ ਗ੍ਰਿਫ਼ਤਾਰ
ਹਰਜੀਤ ਸਿੰਘ ਢੱਡਾ ਦੇ ਕਤਲ ਦੇ ਮਾਮਲੇ ਵਿਚ 28 ਮਈ ਨੂੰ ਬੀਸੀ ਦੇ ਡੈਲਟਾ ਤੋਂ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਰਿਲੀਜ਼ ਵਿਚ ਇੱਕ ਸ਼ੱਕੀ ਦਾ ਨਾਮ 21 ਸਾਲਾਂ ਅਮਨ ਅਮਨ ਅਤੇ ਦੂਸਰੇ ਦਾ 21 ਸਾਲਾਂ ਦਿਗਵਿਜੈ ਦਿਗਵਿਜੈ ਦੱਸਿਆ ਗਿਆ ਹੈ।

By : Makhan shah
ਵੈਨਕੂਵਰ,ਕਵਿਤਾ: ਹਰਜੀਤ ਸਿੰਘ ਢੱਡਾ ਦੇ ਕਤਲ ਦੇ ਮਾਮਲੇ ਵਿਚ 28 ਮਈ ਨੂੰ ਬੀਸੀ ਦੇ ਡੈਲਟਾ ਤੋਂ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਰਿਲੀਜ਼ ਵਿਚ ਇੱਕ ਸ਼ੱਕੀ ਦਾ ਨਾਮ 21 ਸਾਲਾਂ ਅਮਨ ਅਮਨ ਅਤੇ ਦੂਸਰੇ ਦਾ 21 ਸਾਲਾਂ ਦਿਗਵਿਜੈ ਦਿਗਵਿਜੈ ਦੱਸਿਆ ਗਿਆ ਹੈ। ਸਥਾਨਕ ਅਦਾਲਤ ਤੋਂ ਪ੍ਰਵਾਨਗੀ ਲੈਣ ਉਪਰੰਤ 1 ਜੂਨ ਨੂੰ ਬਰੈਂਪਟਨ ਵਿਚ ਜੱਜ ਅੱਗੇ ਪੇਸ਼ ਕਰਨ ਉਪਰੰਤ ਜੇਲ੍ਹ ਭੇਜ ਦਿੱਤਾ ਗਿਆ ਹੈ।
ਪੀਲ ਪੁਲੀਸ ਨੇ ਦੱਸਿਆ ਕਿ ਹੱਤਿਆਰਿਆਂ ਨੇ ਢੱਡਾ ਨੂੰ ਮਾਰਨ ਤੋਂ ਪਹਿਲਾਂ ਉਸਦੀਆਂ ਗਤੀਵਿਧੀਆਂ ਦੀ ਰੇਕੀ ਕੀਤੀ, ਫਿਰ ਇੱਕ ਵਾਹਨ ਚੋਰੀ ਕੀਤਾ ਤੇ ਉਸ ਨੂੰ ਮਾਰਨ ਤੋਂ ਬਾਅਦ ਭੱਜਦੇ ਹੋਏ ਵਾਹਨ ਥੋੜੀ ਦੂਰ ਛੱਡ ਦਿੱਤਾ ਤੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਬੇਸ਼ੱਕ ਮੁਲਜ਼ਮ ਭੱਜ ਕੇ ਬ੍ਰਿਟਿਸ਼ ਕੋਲੰਬੀਆ ਪਹੁੰਚ ਗਏ, ਪਰ ਪੀਲ ਪੁਲੀਸ ਨੇ ਪਿੱਛਾ ਕਰਦਿਆਂ ਆਖਰਕਾਰ ਡੈਲਟਾ, ਸਰੀ, ਐਬਟਸਫੋਰਡ ਦੇ ਪੁਲੀਸ ਦਲਾਂ ਅਤੇ ਕੇਂਦਰੀ ਪੁਲੀਸ ਦੇ ਸਹਿਯੋਗ ਨਾਲ ਦੋਹਾਂ ਨੂੰ ਡੈਲਟਾ ਵਿਚਲੇ ਟਿਕਾਣੇ ਤੋਂ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਅੱਗੇ ਜਾਂਚ ਕੀਤੀ ਜਾ ਰਹੀ।
ਤੁਹਾਨੂੰ ਚੇਤੇ ਹੋਵੇਗਾ ਕਿ 14 ਮਈ ਨੂੰ 51 ਸਾਲ ਦੇ ਹਰਜੀਤ ਸਿੰਘ ਢੱਡਾ ਦਾ ਮਿਸਿਸਾਗਾ ਦੇ ਟ੍ਰੈਨਮੀਅਰ ਡਰਾਈਵ ਅਤੇ ਟੈਲਫ਼ਰਡ ਵੇਅ ਦੇ ਨਜ਼ਦੀਕ ਉਨ੍ਹਾਂ ਦੇ ਦਫ਼ਤਰ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਢੱਡਾ ਬ੍ਰੈਂਪਟਨ ਦੇ ਰਹਿਣ ਵਾਲੇ ਸਨ।
ਜਦੋਂ ਅਧਿਕਾਰੀ ਮੌਕਾ-ਏ-ਵਾਰਦਾਤ ‘ਤੇ ਪਹੁੰਚੇ ਸਨ, ਤਾਂ ਪੀੜਤ ਗੰਭੀਰ ਹਾਲਤ ਵਿਚ ਸੀ। ਐਮਰਜੈਂਸੀ ਦਸਤੇ ਨੇ ਸੀਪੀਆਰ ਦਿੱਤੀ ਅਤੇ ਪੀੜਤ ਨੂੰ ਹਸਪਤਾਲ ਲੈਕੇ ਪਹੁੰਚੇ, ਜਿੱਥੇ ਪੀੜਤ ਨੇ ਦਮ ਤੋੜ ਦਿੱਤਾ। ਹਰਜੀਤ ਸਿੰਘ ਢੱਡਾ ਦੇ ਪਰਿਵਾਰ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਾਲਾਂ ਦੌਰਾਨ ਢੱਡਾ ਨੂੰ ਜਬਰਨ ਵਸੂਲੀ ਅਤੇ ਮੌਤ ਦੀਆਂ ਧਮਕੀਆਂ ਨਾਲ ਸਬੰਧਤ ਕਈ ਫ਼ੋਨ ਆਏ ਸਨ। ਹਾਲਂਕਿ ਪੁਲਿਸ ਨੂੰ ਇਸ ਬਾਬਤ ਸ਼ਿਕਾਇਤ ਮਿਲੀ ਕਿ ਨਹੀਂ ਇਸ ਬਾਬਤ ਪੀਲ ਪੁਲਿਸ ਨੇ ਕੋਈ ਬਿਆ ਨਹੀਂ ਦਿੱਤਾ। ਇਸ ਕਤਲਕਾਂਡ ਨਾਲ ਸਬੰਧਤ ਕੋਈ ਵੀ ਹੋਰ ਜਾਣਕਾਰੀ, ਜਾਂ ਵੀਡੀਓ ਫ਼ੂਟੇਜ ਰੱਖਣ ਵਾਲੇ ਵਿਅਕਤੀ ਨੂੰ ਪੁਲਿਸ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ।


