New Zealand ਵਿਚ ਸਭ ਤੋਂ ਪਹਿਲਾਂ ਨਵੇਂ ਵਰ੍ਹੇ ਦਾ ਸਵਾਗਤ
ਦੁਨੀਆਂ ਵਿਚ ਨਵੇਂ ਸਾਲ ਦੇ ਜਸ਼ਨ ਆਰੰਭ ਹੋ ਚੁੱਕੇ ਹਨ ਅਤੇ ਸਭ ਤੋਂ ਪਹਿਲਾਂ ਨਿਊਜ਼ੀਲੈਂਡ ਵਾਲਿਆਂ ਨੇ 2026 ਨੂੰ ਖੁਸ਼ ਆਮਦੀਦ ਆਖਿਆ

By : Upjit Singh
ਔਕਲੈਂਡ : ਦੁਨੀਆਂ ਵਿਚ ਨਵੇਂ ਸਾਲ ਦੇ ਜਸ਼ਨ ਆਰੰਭ ਹੋ ਚੁੱਕੇ ਹਨ ਅਤੇ ਸਭ ਤੋਂ ਪਹਿਲਾਂ ਨਿਊਜ਼ੀਲੈਂਡ ਵਾਲਿਆਂ ਨੇ 2026 ਨੂੰ ਖੁਸ਼ ਆਮਦੀਦ ਆਖਿਆ। ਜਿਉਂ ਹੀ ਘੜੀਆਂ ’ਤੇ 12 ਵੱਜੇ ਤਾਂ ਔਕਲੈਂਡ ਦੇ ਸਕਾਈ ਟਾਵਰ ਤੋਂ ਆਤਿਸ਼ਬਾਜ਼ੀ ਦਾ ਸਿਲਸਿਲਾ ਸ਼ੁਰੂ ਹੋ ਗਿਆ। ਇਸ ਮਗਰੋਂ ਆਸਟ੍ਰੇਲੀਆ ਵਿਚ ਜਸ਼ਨ ਸ਼ੁਰੂ ਹੋ ਗਏ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਸੜਕਾਂ ’ਤੇ ਨਜ਼ਰ ਆਏ। ਸਿਡਨੀ, ਮੈਲਬਰਨ ਅਤੇ ਐਡੀਲੇਡ ਵਰਗੇ ਵੱਡੇ ਸ਼ਹਿਰਾਂ ਤੋਂ ਇਲਾਵਾ ਛੋਟੇ ਕਸਬਿਆਂ ਵਿਚ ਵੀ ਰੌਣਕਾਂ ਨਜ਼ਰ ਆਈਆਂ।
2026 ਨੂੰ ਖੁਸ਼ ਆਮਦੀਦ ਕਹਿਣ ਹਜ਼ਾਰਾਂ ਲੋਕ ਸੜਕਾਂ ’ਤੇ ਆਏ
ਟਾਈਮ ਜ਼ੋਨ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਭਾਰਤ ਵਿਚ ਨਵਾਂ ਵਰ੍ਹਾ ਚੜ੍ਹਨ ਤੋਂ ਪਹਿਲਾਂ 29 ਮੁਲਕਾਂ ਵਿਚ ਇਸ ਦਾ ਸਵਾਗਤ ਹੋ ਜਾਂਦਾ ਹੈ ਜਿਨ੍ਹਾਂ ਵਿਚ ਕਿਰੀਬਾਤੀ, ਸਮੋਆ, ਟੌਂਗਾ, ਨਿਊਜ਼ੀਲੈਂਡ, ਆਸਟ੍ਰੇਲੀਆ, ਪਾਪੂਆ ਨਿਊ ਗਿੰਨੀ, ਮਿਆਂਮਾਰ, ਜਾਪਾਨ, ਇੰਡੋਨੇਸ਼ੀਆ, ਬੰਗਲਾਦੇਸ਼ ਅਤੇ ਨੇਪਾਲ ਸ਼ਾਮਲ ਹਨ। ਸਭ ਤੋਂ ਅਖੀਰ ਵਿਚ ਨਵਾਂ ਵਰ੍ਹਾਂ ਮਨਾਉਣ ਵਾਲਿਆਂ ਵਿਚ ਅਮਰੀਕਾ ਅਤੇ ਕੈਨੇਡਾ ਦੇ ਪੱਛਮੀ ਸ਼ਹਿਰ ਸ਼ਾਮਲ ਹੋਣਗੇ।


