Begin typing your search above and press return to search.

America ਦੇ ਲੱਖਾਂ ਲੋਕਾਂ ਦੀ ਨਿਕਲੀ lottery

ਅਮਰੀਕਾ ਦੇ ਲੱਖਾਂ ਲੋਕਾਂ ਦੀ ਲਾਟਰੀ ਨਿਕਲ ਚੁੱਕੀ ਹੈ ਪਰ ਜ਼ਿਆਦਾਤਰ ਨੂੰ ਇਸ ਬਾਰੇ ਪਤਾ ਹੀ ਨਹੀਂ

America ਦੇ ਲੱਖਾਂ ਲੋਕਾਂ ਦੀ ਨਿਕਲੀ lottery
X

Upjit SinghBy : Upjit Singh

  |  19 March 2026 5:59 PM IST

  • whatsapp
  • Telegram

ਨਿਊ ਯਾਰਕ : ਅਮਰੀਕਾ ਦੇ ਲੱਖਾਂ ਲੋਕਾਂ ਦੀ ਲਾਟਰੀ ਨਿਕਲ ਚੁੱਕੀ ਹੈ ਪਰ ਜ਼ਿਆਦਾਤਰ ਨੂੰ ਇਸ ਬਾਰੇ ਪਤਾ ਹੀ ਨਹੀਂ। ਜੀ ਹਾਂ, ਨਵੰਬਰ 2025 ਦੇ ਇਕ ਅਦਾਲਤੀ ਫ਼ੈਸਲੇ ਨੇ ਸਭ ਕੁਝ ਬਦਲ ਦਿਤਾ ਅਤੇ ਉਹ ਅਮੈਰਿਕਨਜ਼ ਅਰਬਾਂ ਡਾਲਰ ਦੇ ਹੱਕਦਾਰ ਬਣ ਗਏ ਜਿਨ੍ਹਾਂ ਨੇ 2019 ਤੋਂ 2023 ਦਰਮਿਆਨ ਟੈਕਸ ਅਦਾਇਗੀਆਂ ਵਿਚ ਦੇਰ ਹੋਣ ’ਤੇ ਜੁਰਮਾਨੇ ਅਦਾ ਕੀਤੇ ਜਾਂ ਵਿਆਜ ਭਰਿਆ। ਅਦਾਲਤ ਨੇ ਚਾਰ ਸਾਲ ਦੇ ਸਮੇਂ ਨੂੰ ਕੋਰੋਨਾ ਮਹਾਂਮਾਰੀ ਨਾਲ ਸਬੰਧਤ ਕਰਾਰ ਦਿੰਦਿਆਂ ਇੰਟਰਨਲ ਰੈਵੇਨਿਊ ਸਰਵਿਸ ਨੂੰ ਹੁਕਮ ਦਿਤੇ ਹਨ ਕਿ ਜੁਰਮਾਨੇ ਜਾਂ ਵਿਆਜ ਨਾਲ ਸਬੰਧਤ ਰਕਮ ਵਾਪਸ ਕੀਤੀ ਜਾਵੇ। ਫਰੌਸਟ ਲਾਅ ਦੀ ਪਾਰਟਨਰ ਜੈਸਿਕਾ ਮਰੀਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਲੱਖਾਂ ਦੀ ਗਿਣਤੀ ਵਿਚ ਕਾਰੋਬਾਰੀਆਂ ਅਤੇ ਆਮ ਲੋਕਾਂ ਨੂੰ ਅਰਬਾਂ ਡਾਲਰ ਦਾ ਰਿਫ਼ੰਡ ਮਿਲ ਸਕਦਾ ਹੈ।

ਟਰੰਪ ਸਰਕਾਰ ਵਾਪਸ ਕਰੇਗੀ ਅਰਬਾਂ ਡਾਲਰ

ਇਸੇ ਦੌਰਾਨ ਓਹਾਇਓ ਦੀ ਟੈਕਸ ਲਾਅ ਫ਼ਰਮ ਦੇ ਈਵਾਨ ਐਚ. ਗੋਲਡਨ ਨੇ ਦੱਸਿਆ ਕਿ ਵੱਡੇ ਕਾਰੋਬਾਰੀਆਂ ਨੂੰ ਵੱਡੇ ਰਿਫ਼ੰਡ ਮਿਲ ਸਕਦੇ ਹਨ ਜਦਕਿ ਆਮ ਲੋਕਾਂ ਨੂੰ ਉਨ੍ਹਾਂ ਵੱਲੋਂ ਅਦਾ ਕੀਤੇ ਜੁਰਮਾਨੇ ਦੇ ਹਿਸਾਬ ਨਾਲ ਰਕਮ ਮਿਲੇਗੀ। ਦੱਸ ਦੇਈਏ ਕਿ ਅਦਾਲਤੀ ਫੈਸਲੇ ਵਿਚ ਸਪੱਸ਼ਟ ਤੌਰ ’ਤੇ ਆਖਿਆ ਕਿ ਕੋਰੋਨਾ ਮਹਾਂਮਾਰੀ ਅਮਰੀਕਾ ਦੇ ਟੈਕਸ ਕਾਨੂੰਨ ਅਧੀਨ ਵੱਡੀ ਆਫ਼ਤ ਰਹੀ ਅਤੇ ਅਜਿਹੇ ਵਿਚ ਲੋਕਾਂ ਤੋਂ ਵਸੂਲ ਕੀਤੀਆਂ ਪੈਨਲਟੀਜ਼ ਤੇ ਵਿਆਜ ਰਿਫੰਡ ਕੀਤਾ ਜਾਵੇ। ਅਮਰੀਕਾ ਦਾ ਕਾਨੂੰਨ ਕੁਦਰਤੀ ਆਫ਼ਤਾਂ ਦੌਰਾਨ ਇੰਟਰਨਲ ਰੈਵੇਨਿਊ ਸਰਵਿਸ ਨੂੰ ਇਨਕਮ ਟੈਕਸ ਭਰਨ ਦੀ ਹੱਦ ਵਧਾਉਣ ਦੀ ਇਜਾਜ਼ਤ ਦਿੰਦਾ ਹੈ। 2020 ਵਿਚ ਰਾਸ਼ਟਰਪਤੀ ਵੱਲੋਂ ਕੌਮੀ ਐਮਰਜੰਸੀ ਦਾ ਐਲਾਨ ਕੀਤਾ ਗਿਆ ਅਤੇ ਕਾਂਗਰਸ ਨੇ ਕਾਨੂੰਨ ਪਾਸ ਕਰਦਿਆਂ ਟੈਕਸ ਜਮ੍ਹਾਂ ਕਰਵਾਉਣ ਦੀ ਸਮਾਂ ਹੱਦ ਅੱਗੇ ਪਾਉਣ ਦੇ ਹਦਾਇਤਾਂ ਦਿਤੀਆਂ। ਇਹ ਮੁਕੱਦਮਾ ਵੱਡੀ ਅਹਿਮੀਅਤ ਰਖਦਾ ਹੈ ਪਰ ਜ਼ਿਆਦਾਤਰ ਲੋਕਾਂ ਨੂੰ ਰਿਫ਼ੰਡ ਦੇ ਦਾਅਵਿਆਂ ਬਾਰੇ ਜਾਣਕਾਰੀ ਹੀ ਨਹੀਂ।

ਇਨਕਮ ਟੈਕਸ ਉਤੇ ਜੁਰਮਾਨੇ-ਵਿਆਜ ਰਾਹੀਂ ਕੀਤੇ ਸਨ ਵਸੂਲ

ਇੰਟਰਨਲ ਰੈਵੇਨਿਊ ਸਰਵਿਸ ਕੋਲ ਦਾਅਵਾ ਪੇਸ਼ ਕਰਨ ਦੀ ਅੰਤਮ ਮਿਤੀ 10 ਜੁਲਾਈ 2026 ਤੈਅ ਕੀਤੀ ਗਈ ਹੈ ਪਰ ਇਸ ਤੋਂ ਪਹਿਲਾਂ ਆਈ.ਆਰ.ਐਸ. ਵੱਲੋਂ ਅਦਾਲਤੀ ਫੈਸਲੇ ਨੂੰ ਚੁਣੌਤੀ ਵੀ ਦਿਤੀ ਜਾ ਸਕਦੀ ਹੈ। ਦੂਜੇ ਪਾਸੇ ਜੈਸਿਕਾ ਮਰੀਨ ਦਾ ਕਹਿਣਾ ਸੀ ਕਿ ਆਈ.ਆਰ.ਐਸ. ਵੱਲੋਂ ਉਚ ਅਦਾਲਤ ਵਿਚ ਜਾਣ ਦੇ ਆਸਾਰ ਨਹੀਂ ਅਤੇ ਉਹ ਨਵੰਬਰ 2025 ਵਿਚ ਆਏ ਹੁਕਮਾਂ ਦੀ ਪਾਲਣਾ ਕਰੇਗੀ। ਇਸੇ ਦੌਰਾਨ ਈਵਾਨ ਨੇ ਕਿਹਾ ਕਿ ਇਨਕਮ ਟੈਕਸ ਭਰਨ ਵਿਚ ਦੇਰ ਹੋਣ ’ਤੇ ਪੈਨਲਟੀ ਅਤੇ ਫਿਰ ਪੈਨਲਟੀ ਉਤੇ ਵਿਆਜ ਭਰਨ ਵਾਲਿਆਂ ਦੀ ਅਸਲ ਗਿਣਤੀ ਬਾਰੇ ਦੱਸਣਾ ਮੁਸ਼ਕਲ ਹੈ ਜੋ ਲੱਖਾਂ ਵਿਚ ਹੋ ਸਕਦੀ ਹੈ। ਅਮਰੀਕਾ ਵਿਚ ਇਨਕਮ ਟੈਕਸ ਰਿਟਰਨ ਦਾਖਲ ਕਰਨ ਦੀ ਅੰਤਮ ਮਿਤੀ 15 ਅਪ੍ਰੈਲ ਹੈ ਜਿਸ ਦੇ ਮੱਦੇਨਜ਼ਰ ਅਰਬਾਂ ਡਾਲਰ ਦੇ ਰਿਫ਼ੰਡ ਹੋਰ ਵੀ ਅਹਿਮ ਬਣ ਜਾਂਦੇ ਹਨ।

Next Story
ਤਾਜ਼ਾ ਖਬਰਾਂ
Share it