ਕੈਨੇਡਾ ਦੀਆਂ ਚੋਣਾਂ ’ਚ ਲਿਬਰਲ ਨੇ ਮਾਰੀ ਬਾਜ਼ੀ, ਪੋਲੀਐਵ ਤੇ ਜਗਮੀਤ ਸਿੰਘ ਹਾਰੇ
ਕੈਨੇਡਾ ਦੀਆਂ ਚੋਣਾਂ ਵਿਚ ਸੱਤਾਧਾਰੀ ਲਿਬਰਲ ਪਾਰਟੀ ਨੇ ਫਿਰ ਤੋਂ ਬਾਜ਼ੀ ਮਾਰ ਲਈ ਹੈ, ਜਦਕਿ ਕੰਜ਼ਰਵੇਟਿਵ ਪਾਰਟੀ ਦੂਜੇ ਨੰਬਰ ’ਤੇ ਰਹੀ। ਇਸ ਦੌਰਾਨ ਐਨਡੀਪੀ ਨੂੰ ਵੱਡੀ ਮਾਤ ਖਾਣੀ ਪਈ, ਜਿਸ ਨੂੰ ਖ਼ਬਰ ਲਿਖੇ ਜਾਣ ਤੱਕ ਮਹਿਜ਼ 2 ਸੀਟਾਂ ਹੀ ਹਾਸਲ ਹੋਈਆਂ। ਐਨਡੀਪੀ ਤੋਂ ਚੰਗੀ ਤਾਂ ਬਲਾਕ ਕਿਊਬੇਕ ਪਾਰਟੀ ਰਹੀ, ਜੋ 15 ਸੀਟਾਂ ਜਿੱਤਣ ਵਿਚ ਕਾਮਯਾਬ ਰਹੀ। ਇਸ ਤੋਂ ਇਲਾਵਾ ਗ੍ਰੀਨ ਪਾਰਟੀ ਨੂੰ ਸਿਰਫ਼ ਇਕ ਸੀਟ ’ਤੇ ਹੀ ਸਬਰ ਕਰਨਾ ਪਿਆ। ਨਤੀਜਾ ਆਉਣਾ ਹਾਲੇ ਜਾਰੀ ਹੈ।

By : Makhan shah
ਓਟਾਵਾ : ਕੈਨੇਡਾ ਦੀਆਂ ਚੋਣਾਂ ਵਿਚ ਸੱਤਾਧਾਰੀ ਲਿਬਰਲ ਪਾਰਟੀ ਨੇ ਫਿਰ ਤੋਂ ਬਾਜ਼ੀ ਮਾਰ ਲਈ ਹੈ, ਜਦਕਿ ਕੰਜ਼ਰਵੇਟਿਵ ਪਾਰਟੀ ਦੂਜੇ ਨੰਬਰ ’ਤੇ ਰਹੀ। ਇਸ ਦੌਰਾਨ ਐਨਡੀਪੀ ਨੂੰ ਵੱਡੀ ਮਾਤ ਖਾਣੀ ਪਈ, ਜਿਸ ਨੂੰ ਖ਼ਬਰ ਲਿਖੇ ਜਾਣ ਤੱਕ ਮਹਿਜ਼ 2 ਸੀਟਾਂ ਹੀ ਹਾਸਲ ਹੋਈਆਂ। ਐਨਡੀਪੀ ਤੋਂ ਚੰਗੀ ਤਾਂ ਬਲਾਕ ਕਿਊਬੇਕ ਪਾਰਟੀ ਰਹੀ, ਜੋ 15 ਸੀਟਾਂ ਜਿੱਤਣ ਵਿਚ ਕਾਮਯਾਬ ਰਹੀ। ਇਸ ਤੋਂ ਇਲਾਵਾ ਗ੍ਰੀਨ ਪਾਰਟੀ ਨੂੰ ਸਿਰਫ਼ ਇਕ ਸੀਟ ’ਤੇ ਹੀ ਸਬਰ ਕਰਨਾ ਪਿਆ। ਨਤੀਜਾ ਆਉਣਾ ਹਾਲੇ ਜਾਰੀ ਹੈ।
LIVE: Thank you, Canada • EN DIRECT : Merci Canada https://t.co/E4uJHXmF1c
— Mark Carney (@MarkJCarney) April 29, 2025
Alberta : ਕੈਲਗਰੀ ਈਸਟ ਤੋਂ ਕੰਜ਼ਰਵੇਟਿਵ ਦੇ ਜੱਸਰਾਜ ਹਲ੍ਹਨ ਜਿੱਤੇ
ਕੈਲਗਰੀ ਈਸਟ ਤੋਂ ਪੀਪੀਸੀ ਦੇ ਹੈਰੀ ਢਿੱਲੋਂ ਨੂੰ ਮਿਲੀ ਹਾਰ
ਕੈਲਗਰੀ ਹੈਰੀਟੇਜ ਤੋਂ ਕੰਜ਼ਰਵੇਟਿਵ ਦੇ ਸ਼ੁਵ ਮਜੂਮਦਾਰ ਜਿੱਤੇ
ਕੈਲਗਰੀ ਮੈਕਨਾਈਟ ਤੋਂ ਕੰਜ਼ਰਵੇਟਿਵ ਦੇ ਦਲਵਿੰਦਰ ਗਿੱਲ ਜਿੱਤੇ
ਕੈਲਗਰੀ ਸਕਾਈਵਿਊ ਤੋਂ ਕੰਜ਼ਰਵੇਟਿਵ ਦੇ ਅਮਨਪ੍ਰੀਤ ਗਿੱਲ ਜਿੱਤੇ
ਐਡਮੰਟਨ ਗੇਟਵੇਅ ਤੋਂ ਕੰਜ਼ਰਵੇਟਿਵ ਦੇ ਟੀਮ ਉਪੱਲ ਜਿੱਤੇ
ਐਡਮੰਟਨ ਸਾਊਥ ਈਸਟ ਤੋਂ ਕੰਜ਼ਰਵੇਟਿਵ ਦੇ ਜਗਸ਼ਰਨ ਸਿੰਘ ਮਾਹਲ ਜਿੱਤੇ
ਲਿਬਰਲ ਦੇ ਅਮਰਜੀਤ ਸੋਹੀ ਤੇ ਐਨਡੀਪੀ ਦੀ ਹਰਪ੍ਰੀਤ ਗਰੇਵਾਲ ਨੂੰ ਮਿਲੀ ਹਾਰ
ਸਰੀ ਸੈਂਟਰ ਤੋਂ ਲਿਬਰਲ ਦੇ ਰਣਦੀਪ ਸਰਾਇ ਜਿੱਤੇ
ਸਰੀ ਸੈਂਟਰ ਤੋਂ ਕੰਜ਼ਰਵੇਟਿਵ ਦੇ ਰਾਜਵੀਰ ਢਿੱਲੋਂ ਹਾਰੇ
ਸਰੀ ਨਿਊਟਨ ਤੋਂ ਲਿਬਰਲ ਦੇ ਸੁੱਖ ਧਾਲੀਵਾਲ ਜਿੱਤੇ
ਸਰੀ ਨਿਊਟਨ ਤੋਂ ਕੰਜ਼ਰਵੇਟਿਵ ਦੇ ਹਰਜੀਤ ਸਿੰਘ ਗਿੱਲ ਦੂਜੇ ਨੰ ‘ਤੇ
ਐਨਡੀਪੀ ਤੋਂ ਰਾਜ ਸਿੰਘ ਤੂਰ ਤੀਜੇ ਨੰ ‘ਤੇ
ਵੈਨਕੂਵਰ ਤੋਂ ਐਨਡੀਪੀ ਦੇ ਡੌਨ ਡੈਵੀਸ ਜਿੱਤੇ
ਲਿਬਰਲ ਦੀ ਐਮੀ ਗਿੱਲ ਨੂੰ ਮਿਲੀ ਹਾਰ
ਕੰਜ਼ਰਵੇਟਿਵ ਤੋਂ ਰਵਿੰਦਰ ਭਾਟੀਆ ਤੀਜੇ ਨੰ ‘ਤੇ
Ontario : ਬਰੈਂਪਟਨ ਸੈਂਟਰ ਤੋਂ ਲਿਬਰਲ ਦੀ ਅਮਨਦੀਪ ਸੋਢੀ ਨੂੰ ਮਿਲੀ ਜਿੱਤ
ਕੰਜ਼ਰਵੇਟਿਵ ਦੇ ਤਰਨ ਚਾਹਿਲ ਤੇ ਐਨਡੀਪੀ ਦੇ ਅਨਿਲ ਬੂਧਾਈ ਹਾਰੇ
ਬਰੈਂਪਟਨ ਈਸਟ ਤੋਂ ਲਿਬਰਲ ਦੇ ਮਨਿੰਦਰ ਸਿੱਧੂ ਜਿੱਤੇ
ਕੰਜ਼ਰਵੇਟਿਵ ਪਾਰਟੀ ਦੇ ਬੌਬ ਦੋਸਾਂਝ ਸਿੰਘ ਤੇ ਐਨਡੀਪੀ ਦੇ ਹਾਰਮਰੀਤ ਸਿੰਘ ਹਾਰੇ
ਬਰੈਂਪਟਨ ਨੋਰਥ ਸੈਲੇਡਨ ਤੋਂ ਕੰਜ਼ਰਵੇਟਿਵ ਦੇ ਅਮਨਦੀਪ ਜੱਜ ਜਿੱਤੇ
ਲਿਬਰਲ ਦੀ ਰੂਬੀ ਸਹੋਤਾ ਤੇ ਐਨਡੀਪੀ ਦੀ ਰੂਬੀ ਜੈਮਨ ਹਾਰੀ
ਬਰੈਂਪਟਨ ਸਾਊਥ ਤੋਂ ਲਿਬਰਲ ਦੀ ਸੋਨੀਆ ਸਿੱਧੂ ਨੂੰ ਮਿਲੀ ਜਿੱਤ
ਕੰਜ਼ਰਵੇਟਿਵ ਪਾਰਟੀ ਦੀ ਸੁਖਦੀਪ ਕੰਗ ਨੂੰ ਮਿਲੀ ਹਾਰ
ਐਨਡੀਪੀ ਦੀ ਰਜਨੀ ਸ਼ਰਮਾ ਤੇ ਪੀਪੀਸੀ ਤੋਂ ਵਿਜੈ ਕੁਮਾਰ ਹਾਰੇ
ਬਰੈਂਪਟਨ ਵੈਸਟ ਤੋਂ ਕੰਜ਼ਰਵੇਟਿਵ ਦੇ ਅਮਰਜੀਤ ਗਿੱਲ ਜਿੱਤੇ
ਲਿਬਰਲ ਦੀ ਕਮਲ ਖੇਰਾ ਨੂੰ ਕਰਨਾ ਪਿਆ ਹਾਰ ਦਾ ਸਾਹਮਣਾ
ਬਰੈਂਪਟਨ ਪਾਰਕ ਤੋਂ ਲਿਬਰਲ ਦੇ ਸ਼ਫਕ਼ਤ ਅਲੀ ਜਿੱਤੇ
ਕੰਜ਼ਰਵੇਟਿਵ ਦੇ ਟਿਮ ਇਕ਼ਬਾਲ ਨੂੰ ਕਰਨਾ ਪਿਆ ਹਾਰ ਦਾ ਸਾਹਮਣਾ
ਬ੍ਰੈਂਪਟਨ ਸਾਊਥ ਤੋਂ ਲਿਬਰਲ ਦੇ ਸੋਨੀਆ ਸਿੱਧੂ ਜਿੱਤੇ
ਕੰਜ਼ਰਵੇਟਿਵ ਦੀ ਸੁਖਦੀਪ ਕੰਗ ਹਾਰੀ
ਸੋਨੀਆ ਸਿੱਧੂ ਦੇ ਸਮਰਥਕਾਂ ਨੇ ਖ਼ੁਸ਼ੀ ’ਚ ਪਾਏ ਭੰਗੜੇ
ਕੈਲਗਰੀ ਸਕਾਈਵਿਊ ਤੋਂ ਕੰਜ਼ਰਵੇਟਿਵ ਦੇ ਅਮਨਪ੍ਰੀਤ ਗਿੱਲ ਜਿੱਤੇ, 12902 ਵੋਟਾਂ ਹਾਸਲ ਕੀਤੀਆਂ
ਲਿਬਰਲ ਦੇ ਹਾਫ਼ਿਜ਼ ਮਲਿਕ ਹਾਰੇ, ਐਨਡੀਪੀ ਦੇ ਰਾਜੇਸ਼ ਅੰਗੁਰਾਲ ਤੀਜੇ ਨੰਬਰ ’ਤੇ ਰਹੇ
ਵਿਕਟੋਰੀਆ ਤੋਂ ਲਿਬਰਲ ਦੇ ਵਿਲ ਗ੍ਰੀਵਜ਼ ਜਿੱਤੇ, 16360 ਵੋਟਾਂ ਹਾਸਲ ਹੋਈਆਂ
ਐਨਡੀਪੀ ਦੀ ਲੌਰਲ ਕੋਲੀਨਜ਼ ਹਾਰੀ, 8653 ਵੋਟਾਂ ਹਾਸਲ ਹੋਈਆਂ
ਨੁਨਾਵਟ ਤੋਂ ਐਨਡੀਪੀ ਦੀ ਲੌਰੀ ਇਡਲੌਟ ਜਿੱਤੀ, 1866 ਵੋਟਾਂ ਹਾਸਲ ਕੀਤੀਆਂ
ਲੌਰੀ ਇਡਲੌਟ ਨੇ ਹੀ ਐਨਡੀਪੀ ਦਾ ਖਾਤਾ ਖੋਲਿ੍ਹਆ
ਵੈਨਕੂਵਰ ਗ੍ਰੈਨਵਿਲ ਤੋਂ ਲਿਬਰਲ ਦੇ ਤਾਲਿਬ ਨੂਰ ਮੁਹੰਮਦ ਜਿੱਤੇ, 22065 ਵੋਟਾਂ ਹਾਸਲ ਹੋਈਆਂ
ਕੰਜ਼ਰਵੇਟਿਵ ਦੀ ਮੈਰੀ ਰੋਜ਼ਰਜ਼ ਹਾਰੀ, 12737 ਵੋਟਾਂ
ਐਨਡੀਪੀ ਦੇ ਸੁੱਖੀ ਸਿੰਘ ਸਹੋਤਾ ਤੀਜੇ ਨੰਬਰ ’ਤੇ ਰਹੇ, 2917 ਵੋਟਾਂ ਮਿਲੀਆਂ
ਵੈਨਕੂਵਰ ਸਾਊਥ ਬਰਨਬੀ ਤੋਂ ਲਿਬਰਲ ਦੇ ਗ੍ਰੇਗਰ ਰੌਬਰਟਸਨ ਜਿੱਤੇ, 11112 ਵੋਟਾਂ ਹਾਸਲ ਹੋਈਆਂ
ਕੰਜ਼ਰਵੇਟਿਵ ਪਾਰਟੀ ਦੇ ਅਭਿਨਾਇਰ ਹਾਰੇ, 9060 ਵੋਟਾਂ ਮਿਲੀਆਂ
ਐਨਡੀਪੀ ਦੇ ਮਨੋਜ ਭੰਗੂ 2492 ਵੋਟਾਂ ਨਾਲ ਤੀਜੇ ਨੰਬਰ ’ਤੇ ਰਹੇ
ਗਲਫ਼ ਤੋਂ ਲਿਬਰਲ ਦੀ ਡੋਮੀਨਿਕ ਓ ਰੌਰਕ ਜਿੱਤੀ, 28356 ਵੋਟਾਂ ਦੀ ਵੱਡੀ ਲੀਡ ਮਿਲੀ
ਕੰਜ਼ਰਵੇਟਿਵ ਦੇ ਗੁਰਵੀਰ ਖਹਿਰਾ ਹਾਰੇ, 16497 ਵੋਟਾਂ ਹੀ ਮਿਲ ਸਕੀਆਂ
ਮਿਸੀਸਾਗਾ ਮਾਲਟਨ ਤੋਂ ਲਿਬਰਲ ਦੇ ਅਕਵਿੰਦਰ ਸਿੰਘ ਗਹੀਰ ਜਿੱਤੇ, 22585 ਵੋਟਾਂ ਮਿਲੀਆਂ
ਕੰਜ਼ਰਵੇਟਿਵ ਦੀ ਜਸਪ੍ਰੀਤ ਸੰਧੂ ਹਾਰੇ, ਐਨਡੀਪੀ ਦੇ ਇੰਦਰਜੀਤ ਸਿੰਘ ਐਲਸਿੰਘਾਨੀ ਤੀਜੇ ਨੰਬਰ ’ਤੇ ਰਹੇ
ਮਿਸ਼ਨ ਮੈਟਸਕੀ ਐਬਸਫੋਰਡ ਤੋਂ ਕੰਜ਼ਰਵੇਟਿਵ ਦੇ ਬ੍ਰੈਡ ਵਿਸ ਜਿੱਤੇ, ਲਿਬਰਲ ਦੇ ਜੈਫ ਹੋਬ ਹਾਰੇ
ਕੈਲਗਰੀ ਨੋਜ਼ ਹਿੱਲ ਤੋਂ ਕੰਜ਼ਰਵੇਟਿਵ ਦੀ ਮਿਸ਼ੇਲ ਗਾਰਨਰ ਜਿੱਤੀ, ਲਿਬਰਲ ਦੇ ਟੌਮ ਬੈਕਰ ਹਾਰੇ
ਐਨਡੀਪੀ ਦੇ ਅਹਿਮਦ ਖ਼ਾਨ ਤੀਜੇ ਨੰਬਰ ’ਤੇ ਰਹੇ


