ਲਿਬਰਲ ਸਾਂਸਦ ਗੁਰਬਖਸ਼ ਸੈਣੀ ਵੱਲੋਂ ਸੰਗੀਤਕ ਸ਼ਾਮ ਦਾ ਆਯੋਜਨ
ਫਲੀਟਵੁੱਡ ਹਲਕੇ ਤੋਂ ਲਿਬਰਲ ਪਾਰਟੀ ਦੇ ਮੌਜੂਦਾ ਸਾਂਸਦ ਗੁਰਬਖਸ਼ ਸੈਣੀ ਵੱਲੋਂ ਆਪਣੀ ਕਾਮਯਾਬੀ ਉਪਰੰਤ ਆਪਣੇ ਸਮਰਥਕਾਂ ਦਾ ਧੰਨਵਾਦ ਕਰਨ ਲਈ ਤਾਜ ਪਾਰਕ ਚ ਇੱਕ ਸੰਗੀਤਕ ਸ਼ਾਮ ਅਤੇ ਡਿਨਰ ਪਾਰਟੀ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵੱਡੀ ਗਿਣਤੀ ਚ ਪੁੱਜੇ ਉਹਨਾਂ ਦੇ ਸਮਰਥਕਾਂ ਤੇ ਹੋਰਨਾਂ ਪ੍ਰਮੁੱਖ ਸ਼ਖਸੀਅਤਾਂ ਵੱਲੋਂ ਹਾਜ਼ਰੀ ਭਰੀ ਗਈ।

By : Makhan shah
ਵੈਨਕੂਵਰ (ਮਲਕੀਤ ਸਿੰਘ ) : ਫਲੀਟਵੁੱਡ ਹਲਕੇ ਤੋਂ ਲਿਬਰਲ ਪਾਰਟੀ ਦੇ ਮੌਜੂਦਾ ਸਾਂਸਦ ਗੁਰਬਖਸ਼ ਸੈਣੀ ਵੱਲੋਂ ਆਪਣੀ ਕਾਮਯਾਬੀ ਉਪਰੰਤ ਆਪਣੇ ਸਮਰਥਕਾਂ ਦਾ ਧੰਨਵਾਦ ਕਰਨ ਲਈ ਤਾਜ ਪਾਰਕ ਚ ਇੱਕ ਸੰਗੀਤਕ ਸ਼ਾਮ ਅਤੇ ਡਿਨਰ ਪਾਰਟੀ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵੱਡੀ ਗਿਣਤੀ ਚ ਪੁੱਜੇ ਉਹਨਾਂ ਦੇ ਸਮਰਥਕਾਂ ਤੇ ਹੋਰਨਾਂ ਪ੍ਰਮੁੱਖ ਸ਼ਖਸੀਅਤਾਂ ਵੱਲੋਂ ਹਾਜ਼ਰੀ ਭਰੀ ਗਈ।
ਇਸ ਮੌਕੇ ਤੇ ਆਯੋਜਿਤ ਇੱਕ ਸੰਗੀਤਕ ਸ਼ਾਮ ਦੌਰਾਨ ਉੱਘੇ ਪੰਜਾਬੀ ਗਾਇਕ ਕੁਲਵਿੰਦਰ ਧਨੋਆ ਵੱਲੋਂ ਆਪਣੇ ਚੋਣਵੇਂ ਗੀਤਾਂ ਦੀ ਛਹਿਬਰ ਲਗਾ ਕੇ ਹਾਜ਼ਰ ਲੋਕਾਂ ਦਾ ਭਰਪੂਰ ਮਨੋਰੰਜਨ ਕੀਤਾ ਗਿਆ। ਇਸ ਮੌਕੇ ਤੇ ਚੀਨੀ ਕਲਾਕਾਰਾਂ ਦੀ ਲੇਡੀਜ ਟੀਮ ਵੱਲੋਂ ਚੀਨੀ ਲਹਿਜੇ ਚ ਪੇਸ਼ ਕੀਤਾ ਗਿਆ ਡਾਂਸ ਵੀ ਵੇਖਣਯੋਗ ਸੀ। ਸੰਗੀਤਕ ਸਾਮ ਦੌਰਾਨ ਉਭਰਦੇ ਨੌਜਵਾਨ ਗਾਇਕ ਰੂਪ ਸਿੱਧੂ ਵੱਲੋਂ ਲੰਮੀ ਹੇਕ ਚ ਗਾਏ ‘ਮਿਰਜ਼ਾ’ ਗੀਤ ਦੀ ਪੇਸ਼ਕਾਰੀ ਨਾਲ ਸਮੁੱਚਾ ਹਾਲ ਹਾਜ਼ਰ ਮਹਿਮਾਨਾਂ ਦੀਆਂ ਤਾੜੀਆਂ ਦੀ ਗੜਗੜਾਹਟ ਨਾਲ ਹਾਲ ਗੂੰਜ ਓਠਿਆ
ਇਸ ਮੌਕੇ ਤੇ ਸਾਂਸਦ ਗੁਰਬਖਸ ਸੈਣੀ ਵੱਲੋਂ ਆਪਣੇ ਸਿਆਸੀ ਸਫਰ ਦਾ ਜ਼ਿਕਰ ਕਰਦੇ ਹੋਏ ਆਪਣੇ ਸਮਰਥਕਾਂ ਤੇ ਬਾਕੀ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਉੱਘੇ ਬਿਜ਼ਨਸਮੈਨ ਮਨਜੀਤ ਸੈਣੀ, ਚਰਨਜੀਤ ਸੈਣੀ,ਵਕੀਲ ਜਗਮੋਹਨ ਸਿੰਘ, ਇਸਵਿੰਦਰ ਘੱਗ, ਰਾਣਾ ਕੰਗ ਗੁਰਪ੍ਰੀਤ ਸਰਪੰਚ , ਦੀਪ ਬਾਜਪੁਰੀਆ, ਡਾਕਟਰ ਨਿਰਮਲ ਰੰਧਾਵਾ, ਰਵੀ ਭੁੱਲਰ, ਨਵਰੋਜ ਗੋਲਡੀ ਭੱਟੀ ਨਿਰਮਲ ਸਿੰਘ, ਪ੍ਰਦੀਪ ਸੰਘਾ, ਕਰਮਵੀਰ ਸੰਧੂ ਅਤੇ ਗੈਰੀ ਥਿੰਦ ਆਦਿ ਹਾਜ਼ਰ ਸਨ।


