ਜਾਣੋ, ਕੀ ਐ ਗੋਲੀ ਵਾਲੇ ਬੱਤੇ ਦਾ ਇਤਿਹਾਸ, ਹੁਣ ਦੁਨੀਆ ਹੋਈ ਦੀਵਾਨੀ
ਤੁਸੀਂ ਗੋਲੀ ਵਾਲਾ ਬੱਤਾ ਤਾਂ ਜ਼ਰੂਰ ਪੀਤਾ ਹੋਵੇਗਾ, ਜਿਸ ਨੂੰ ਪੀਣ ਨਾਲੋਂ ਜ਼ਿਆਦਾ ਐਕਸਾਈਟਮੈਂਟ ਅਤੇ ਮਜ਼ਾ ਉਸ ਦੀ ਬੋਤਲ ਖੋਲ੍ਹਣ ਵਿਚ ਆਉਂਦਾ ਏ, ਜਿਸ ਦੇ ਮੂੰਹ ’ਤੇ ਇਕ ਕੱਚ ਦੀ ਗੋਲੀ ਅਟਕੀ ਹੁੰਦੀ ਐ। ਭਾਰਤੀ ਬਜ਼ਾਰ ਵਿਚ ਭਾਵੇਂ ਪੈਪਸੀ ਕੋਲਾ ਸਮੇਤ ਹੋਰ ਬ੍ਰਾਂਡ ਆਉਣ ਨਾਲ ਇਹ ਗੁੰਮ ਹੋ ਗਈ ਹੋਵੇ,, ਪਰ ਮੌਜੂਦਾ ਸਮੇਂ ਇਹ ਗੋਲੀ ਵਾਲਾ ਬੱਤਾ ਵਿਦੇਸ਼ਾਂ ਵਿਚ ਖ਼ੂਬ ਧੂਮ ਮਚਾ ਰਿਹਾ ਏ।

By : Makhan shah
ਚੰਡੀਗੜ੍ਹ : ਤੁਸੀਂ ਗੋਲੀ ਵਾਲਾ ਬੱਤਾ ਤਾਂ ਜ਼ਰੂਰ ਪੀਤਾ ਹੋਵੇਗਾ, ਜਿਸ ਨੂੰ ਪੀਣ ਨਾਲੋਂ ਜ਼ਿਆਦਾ ਐਕਸਾਈਟਮੈਂਟ ਅਤੇ ਮਜ਼ਾ ਉਸ ਦੀ ਬੋਤਲ ਖੋਲ੍ਹਣ ਵਿਚ ਆਉਂਦਾ ਏ, ਜਿਸ ਦੇ ਮੂੰਹ ’ਤੇ ਇਕ ਕੱਚ ਦੀ ਗੋਲੀ ਅਟਕੀ ਹੁੰਦੀ ਐ। ਭਾਰਤੀ ਬਜ਼ਾਰ ਵਿਚ ਭਾਵੇਂ ਪੈਪਸੀ ਕੋਲਾ ਸਮੇਤ ਹੋਰ ਬ੍ਰਾਂਡ ਆਉਣ ਨਾਲ ਇਹ ਗੁੰਮ ਹੋ ਗਈ ਹੋਵੇ,, ਪਰ ਮੌਜੂਦਾ ਸਮੇਂ ਇਹ ਗੋਲੀ ਵਾਲਾ ਬੱਤਾ ਵਿਦੇਸ਼ਾਂ ਵਿਚ ਖ਼ੂਬ ਧੂਮ ਮਚਾ ਰਿਹਾ ਏ।
ਜੀ ਹਾਂ,, ਹੁਣ ਗੋਲੀ ਵਾਲਾ ਬੱਤਾ ਗਲੋਬਲ ਹੋ ਚੁੱਕਿਆ ਏ, ਜੋ ਅਮਰੀਕਾ, ਬ੍ਰਿਟੇਨ ਸਮੇਤ ਖਾੜੀ ਦੇਸ਼ਾਂ ਦੇ ਬਜ਼ਾਰਾਂ ਵਿਚ ਲੋਕਾਂ ਦਾ ਦਿਲ ਜਿੱਤ ਰਿਹਾ ਏ। ਸੋ ਆਓ ਤੁਹਾਨੂੰ ਦੱਸਦੇ ਆਂ ਕਿ ਕਿਵੇਂ ਠੇਲ੍ਹੇ ਤੋਂ ਅਮਰੀਕਾ-ਯੂਰਪ ਦੇ ਰੈਸਟੋਰੈਂਟਾਂ ਵਿਚ ਪੁੱਜਿਆ ਇਹ ਗੋਲੀ ਵਾਲਾ ਬੱਤਾ,,, ਜਿਸ ਦੀ ‘ਟੱਕ’ ਵਰਗੀ ਆਵਾਜ਼ ਨਾਲ ਫਿਲਮਾਂ ਵੀ ਹੋ ਰਹੀਆਂ ਇੰਸਪਾਇਰ?
ਕੋਈ ਸਮਾਂ ਸੀ ਜਦੋਂ ਭਾਰਤੀ ਬਜ਼ਾਰ ’ਤੇ ਗੋਲੀ ਵਾਲੇ ਬੱਤੇ ਯਾਨੀ ਕੰਚੇ ਵਾਲੇ ਸੋਢੇ ਦੀ ਪੂਰੀ ਧਾਕ ਹੁੰਦੀ ਸੀ ਪਰ ਬਜ਼ਾਰ ਵਿਚ ਆਏ ਪੈਪਸੀ ਕੋਕਾ ਕੋਲਾ ਸਮੇਤ ਹੋਰ ਬ੍ਰਾਂਡਾਂ ਦੇ ਆਉਣ ਨਾਲ ਇਹ ਭਾਰਤੀ ਬਜ਼ਾਰਾਂ ਵਿਚੋਂ ਗੁੰਮ ਜਿਹੀ ਹੋ ਗਈ ਐ,, ਪਰ ਕੰਚੇ ਵਾਲੇ ਸੋਢੇ ਤੋਂ ਮਸ਼ਹੂਰ ਭਾਰਤੀ ਡ੍ਰਿੰਕ ਦੀ ਹੁਣ ਵਿਦੇਸ਼ਾਂ ਵਿਚ ਖ਼ੂਬ ਡਿਮਾਂਡ ਦੇਖਣ ਨੂੰ ਮਿਲ ਰਹੀ ਐ। ਅੱਜਕੱਲ੍ਹ ਇਹ ਗੋਲੀ ਵਾਲਾ ਸੋਢਾ ਅਮਰੀਕਾ, ਬ੍ਰਿਟੇਨ ਸਮੇਤ ਖਾੜੀ ਦੇਸ਼ਾਂ ਦੇ ਬਜ਼ਾਰਾਂ ਵਿਚ ਖ਼ੂਬ ਫੇਮਸ ਹੋ ਚੁੱਕਿਆ ਏ। ਵਪਾਰਕ ਮੰਤਰਾਲੇ ਦੇ ਵਿੰਗ ਖੇਤੀ ਅਤੇ ਫੂਡ ਪ੍ਰੋਸੈਸਿੰਗ ਉਤਪਾਦ ਨਿਰਯਾਤ ਵਿਕਾਸ ਅਥਾਰਟੀ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੁਨੀਆ ਦੇ ਪ੍ਰਮੁੱਖ ਕੌਮਾਂਤਰੀ ਬਜ਼ਾਰਾਂ ਵਿਚ ਹੁਣ ਗੋਲੀ ਵਾਲੇ ਸੋਢੇ ਦੀ ਬੰਪਰ ਡਿਮਾਂਡ ਹੋ ਰਹੀ ਐ।
ਇਕ ਮੀਡੀਆ ਰਿਪੋਰਟ ਮੁਤਾਬਕ ਐਪੀਡਾ ਨੇ ਇਕ ਬਿਆਨ ਜਾਰੀ ਕਰਦਿਆਂ ਆਖਿਆ ਕਿ ਭਾਰਤ ਦਾ ਇਹ ਰਵਾਇਤੀ ਸੋਢਾ,, ਹੁਣ ਨਵੇਂ ਗੋਲੀ ਪੌਪ ਸੋਢਾ ਬ੍ਰਾਂਡ ਦੇ ਤਹਿਤ ਅਮਰੀਕਾ, ਇੰਗਲੈਂਡ, ਯੂਰਪ ਅਤੇ ਹੋਰ ਬਹੁਤ ਸਾਰੇ ਖਾੜੀ ਦੇਸ਼ਾਂ ਵਿਚ ਟ੍ਰਾਇਲ ਦੇ ਲਈ ਨਿਰਯਾਤ ਕੀਤਾ ਗਿਆ ਜੋ ਸਫ਼ਲ ਸਾਬਤ ਹੋਇਆ। ਖਾੜੀ ਦੇਸ਼ਾਂ ਵਿਚ ਤਾਂ ਫੇਅਰ ਐਕਸਪੋਰਟ ਇੰਡੀਆ ਦੇ ਨਾਲ ਸਾਂਝੇਦਾਰੀ ਨੇ ਇਸ ਖੇਤਰ ਦੀ ਸਭ ਤੋਂ ਵੱਡੀ ਰਿਟੇਲ ਚੇਨ ਵਿਚੋਂ ਇਕ ਲੁਲੂ ਹਾਈਪਰ ਮਾਰਕੀਟ ਵਿਚ ਸੈਲਫ ਸਪੇਸ ਹਾਸਲ ਕਰ ਲਿਆ ਏ ਜੋ ਇਸ ਦੀ ਲੋਕਪ੍ਰਿਯਤਾ ਦੀ ਵੱਡੀ ਉਦਾਹਰਨ ਕਿਹਾ ਜਾ ਸਕਦਾ ਏ। ਲੁਲੁ ਆਊਟਲੈਟਸ ਵਿਚ ਗੋਲੀ ਵਾਲੇ ਸੋਢੇ ਦੀਆਂ ਹਜ਼ਾਰਾਂ ਬੋਤਲਾਂ ਸਟਾਕ ਕੀਤੀਆਂ ਗਈਆਂ, ਜਿਨ੍ਹਾਂ ਨੂੰ ਗਾਹਕਾਂ ਦਾ ਜ਼ਬਰਦਸਤ ਰਿਸਪਾਂਸ ਮਿਲ ਰਿਹਾ ਏ।
ਕਿਸੇ ਸਮੇਂ ਭਾਰਤੀ ਘਰਾਂ ਵਿਚ ਮੁੱਖ ਪੀਣ ਵਾਲੇ ਪਦਾਰਥ ਵਜੋਂ ਮਸ਼ਹੂਰ ਰਿਹਾ ‘ਗੋਲੀ ਵਾਲਾ ਸੋਢਾ’ ਹੁਣ ਇਕ ਨਵੀਂ ਪਛਾਣ ‘ਗੋਲੀ ਪੌਪ ਸੋਢਾ’ ਦੇ ਨਾਲ ਫਿਰ ਤੋਂ ਆਪਣੀ ਪਛਾਣ ਬਣਾ ਰਿਹਾ ਏ ਅਤੇ ਹੁਣ ਇਹ ਭਾਰਤ ਤੱਕ ਸੀਮਤ ਨਹੀਂ ਰਿਹਾ, ਬਲਕਿ ਕੌਮਾਂਤਰੀ ਬਜ਼ਾਰਾਂ ਵਿਚ ਮਜ਼ਬੂਤ ਪੈਂਠ ਬਣਾਉਂਦਾ ਦਿਖਾਈ ਦੇ ਰਿਹਾ ਏ।
ਬ੍ਰਿਟੇਨ ਦੀ ਗੱਲ ਕਰੀਏ ਤਾਂ ਇਕ ਰਿਪੋਰਟ ਦੇ ਮੁਤਾਬਕ ਇੱਥੇ ਗੋਲੀ ਪੌਪ ਸੋਢਾ ਆਪਣੀਆਂ ਪੁਰਾਣੀਆਂ ਯਾਦਾਂ ਨਾਲ ਅੱਗੇ ਵਧ ਕੇ ਇਕ ਟ੍ਰੈਂਡੀ ਡਿ੍ਰੰਕ ਦੇ ਤੌਰ ’ਤੇ ਉਭਰ ਚੁੱਕਿਆ ਏ ਜੋ ਆਧੁਨਿਕ ਅਵਤਾਰ ਵਿਚ ਰਵਾਇਤੀ ਸਵਾਦ ਦੀ ਭਾਲ ਕਰਨ ਵਾਲੇ ਖ਼ਪਤਕਾਰਾਂ ਦੇ ਵਿਚਕਾਰ ਮਸ਼ਹੂਰ ਹੋ ਚੁੱਕਿਆ ਏ। ਏਪੀਡਾ ਨੇ 17 ਤੋਂ 19 ਮਾਰਚ ਤੱਕ ਕਰਵਾਏ ਕੌਮਾਂਤਰੀ ਖੁਰਾਕ ਅਤੇ ਪੇਯ ਪ੍ਰੋਗਰਾਮ ਆਈਐਫਈ ਲੰਡਨ 2025 ਵਿਚ ਗੋਲੀ ਪੌਪ ਸੋਢੇ ਨੂੰ ਪ੍ਰਦਰਸ਼ਿਤ ਕੀਤਾ। ਇਸ ਪਲੇਟਫਾਰਮ ਨੇ ਭਾਰਤੀ ਕਾਰੋਬਾਰੀਆਂ ਨੂੰ ਸੰਸਾਰਕ ਖ਼ਰੀਦਦਾਰਾਂ ਦੇ ਨਾਲ ਜੁੜਨ ਦਾ ਮੌਕਾ ਦਿੱਤਾ।
ਇਹ ਕੰਚੇ ਵਾਲੀ ਬੋਤਲ,, ਮਹਿਜ਼ ਇਕ ਸਾਫ਼ਟ ਡ੍ਰਿੰਕ ਨਹੀਂ,,, ਬਲਕਿ ਇਹ ਇਕ ਬੋਤਲ ਵਿਚ ਭਾਰਤੀ ਖੁਰਾਕ ਵਿਰਾਸਤ ਦੀ ਕਹਾਣੀ ਐ। ਜਿਵੇਂ ਜਿਵੇਂ ਗੋਲੀ ਪੌਪ ਸੋਢੇ ਨੂੰ ਦੁਨੀਆ ਭਰ ਵਿਚ ਨਵੇਂ ਪ੍ਰਸ਼ੰਸਕ ਮਿਲ ਰਹੇ ਨੇ, ਇਹ ਪਿਆਸ ਬੁਝਾਉਣ ਤੋਂ ਕਿਤੇ ਜ਼ਿਆਦਾ ਕੰਮ ਕਰ ਰਿਹਾ ਏ ਅਤੇ ਸਾਬਤ ਕਰ ਰਿਹਾ ਏ ਕਿ ਘਰੇਲੂ ਸਵਾਦ ਬਹੁਰਾਸ਼ਟਰੀ ਦਿੱਗਜ਼ਾਂ ਦੇ ਮੁਕਾਬਲੇ ਆਪਣੀ ਜਗ੍ਹਾ ਬਣਾ ਸਕਦੇ ਨੇ। ਇਸ ਡਿ੍ਰੰਕ ਦਾ ਮੁੱਖ ਆਕਰਸ਼ਣ ਇਸ ਦੀ ਪੈਕੇਜਿੰਗ ਐ, ਜਿਸ ਵਿਚ ਸਿਗਨੇਚਰ ਪੌਪ ਓਪਨਰ ਬਰਕਰਾਰ ਹੈ ਜੋ ਭਾਰਤੀ ਖ਼ਪਤਕਾਰਾਂ ਦੇ ਬਚਪਨ ਤੋਂ ਚਲੀ ਆ ਰਹੀ ਫਿਜੀ ਬ੍ਰਸਟ ਨੂੰ ਫਿਰ ਤੋਂ ਜੀਵੰਤ ਕਰਦਾ ਏ।
ਦੱਸ ਦਈਏ ਕਿ ਇਸ ਕੰਚੇ ਵਾਲੀ ਬੋਤਲ ਦਾ ਆਵਿਸ਼ਕਾਰ ਬ੍ਰਿਟਿਸ਼ ਇੰਜੀਨਿਅਰ ਹੀਰਾਮ ਕੋਡ ਵੱਲੋਂ ਸੰਨ 1872 ਵਿਚ ਕੀਤਾ ਗਿਆ ਸੀ। ਉਨ੍ਹਾਂ ਵੱਲੋਂ ਹੀ ਕਾਰਬੋਨੇਟਡ ਪੀਣ ਵਾਲੇ ਪਦਾਰਥਾਂ ਦੇ ਲਈ ਇਕ ਬੋਤਲ ਦਾ ਡਿਜ਼ਾਇਨ ਬਣਾਇਆ ਗਿਆ ਸੀ ਜੋ ਗੈਸ ਦੇ ਦਬਾਅ ਨਾਲ ਭਰੀ ਜਾਂਦੀ ਸੀ। ਇਸ ਬੋਤਲ ਵਿਚ ਇਕ ਕੰਚਾ ਲੱਗਿਆ ਹੁੰਦਾ ਸੀ ਜੋ ਬੋਤਲ ਦੀ ਗਰਦਨ ਵਿਚ ਰਬੜ੍ਹ ਵਾਸ਼ਰ ਦੇ ਖ਼ਿਲਾਫ਼ ਦਬਿਆ ਰਹਿੰਦਾ ਸੀ, ਜਿਸ ਨਾਲ ਇਕ ਸੀਲ ਬਣਦੀ ਸੀ। ਇਸ ਡਿਜ਼ਾਇਨ ਨੇ ਕਾਰਕ ਦੀ ਜ਼ਰੂਰਤ ਨੂੰ ਖ਼ਤਮ ਕਰ ਦਿੱਤਾ ਸੀ ਅਤੇ ਇਸ ਨੂੰ ‘ਕੌਡ ਬੋਤਲ’ ਵਜੋਂ ਜਾਣਿਆ ਜਾਣ ਲੱਗਿਆ ਸੀ।
ਸੋ ਤੁਹਾਨੂੰ ਇਹ ਜਾਣਕਾਰੀ ਕਿਵੇਂ ਲੱਗੀ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਦਿਲਚਸਪ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ


