Begin typing your search above and press return to search.

ਜਸ਼ਨਪ੍ਰੀਤ ਦੀ ਜ਼ਮਾਨਤ ਅਰਜ਼ੀ ਦੂਜੀ ਵਾਰ ਰੱਦ

ਕੈਲੇਫੋਰਨੀਆ ਵਿਚ ਜਾਨਲੇਵਾ ਟਰੱਕ ਹਾਦਸੇ ਮਗਰੋਂ ਗ੍ਰਿਫ਼ਤਾਰ ਜਸ਼ਨਪ੍ਰੀਤ ਸਿੰਘ ਵਿਰੁੱਧ ਮੰਗਲਵਾਰ ਦੀ ਪੇਸ਼ੀ ਦੌਰਾਨ ਨਵੇਂ ਸਿਰੇ ਤੋਂ ਦੋਸ਼ ਆਇਦ ਕੀਤੇ ਗਏ ਅਤੇ ਜਸ਼ਨਪ੍ਰੀਤ ਨੇ ਇਨ੍ਹਾਂ ਨੂੰ ਵੀ ਕਬੂਲ ਕਰਨ ਤੋਂ ਸਾਫ਼ ਨਾਂਹ ਕਰ ਦਿਤੀ

ਜਸ਼ਨਪ੍ਰੀਤ ਦੀ ਜ਼ਮਾਨਤ ਅਰਜ਼ੀ ਦੂਜੀ ਵਾਰ ਰੱਦ
X

Upjit SinghBy : Upjit Singh

  |  5 Nov 2025 7:15 PM IST

  • whatsapp
  • Telegram

ਸੈਨ ਬਰਨਾਰਡੀਨੋ : ਕੈਲੇਫੋਰਨੀਆ ਵਿਚ ਜਾਨਲੇਵਾ ਟਰੱਕ ਹਾਦਸੇ ਮਗਰੋਂ ਗ੍ਰਿਫ਼ਤਾਰ ਜਸ਼ਨਪ੍ਰੀਤ ਸਿੰਘ ਵਿਰੁੱਧ ਮੰਗਲਵਾਰ ਦੀ ਪੇਸ਼ੀ ਦੌਰਾਨ ਨਵੇਂ ਸਿਰੇ ਤੋਂ ਦੋਸ਼ ਆਇਦ ਕੀਤੇ ਗਏ ਅਤੇ ਜਸ਼ਨਪ੍ਰੀਤ ਨੇ ਇਨ੍ਹਾਂ ਨੂੰ ਵੀ ਕਬੂਲ ਕਰਨ ਤੋਂ ਸਾਫ਼ ਨਾਂਹ ਕਰ ਦਿਤੀ। ਦੂਜੇ ਪਾਸੇ ਜਸ਼ਨਪ੍ਰੀਤ ਸਿੰਘ ਦੀਆਂ ਲਗਾਤਾਰ ਗੁਜ਼ਾਰਿਸ਼ਾਂ ਦੇ ਬਾਵਜੂਦ ਉਸ ਨੂੰ ਪੱਗ ਬੰਨ੍ਹਣ ਦੀ ਇਜਾਜ਼ਤ ਨਹੀਂ ਦਿਤੀ ਜਾ ਰਹੀ ਅਤੇ ਵੀਰਵਾਰ ਨੂੰ ਇਸ ਮੁੱਦੇ ’ਤੇ ਮੁੜ ਸੁਣਵਾਈ ਹੋਣੀ ਹੈ। ਖੂਨ ਦੇ ਨਮੂਨਿਆਂ ਦੀ ਜਾਂਚ ਮਗਰੋਂ ਇਹ ਗੱਲ ਸਾਬਤ ਹੋ ਚੁੱਕੀ ਹੈ ਕਿ ਹਾਦਸੇ ਵੇਲੇ ਜਸ਼ਨਪ੍ਰੀਤ ਸਿੰਘ ਨੇ ਕੋਈ ਨਸ਼ਾ ਨਹੀਂ ਸੀ ਕੀਤਾ ਹੋਇਆ ਜਿਸ ਦੇ ਮੱਦੇਨਜ਼ਰ ਸੈਨ ਬਰਨਾਰਡੀਨੋ ਕਾਊਂਟੀ ਦੀ ਸੁਪੀਰੀਅਰ ਕੋਰਟ ਵੱਲੋਂ ਪੰਜਾਬੀ ਨੌਜਵਾਨ ਵਿਰੁੱਧ ਨਸ਼ਾ ਕਰ ਕੇ ਡਰਾਈਵਿੰਗ ਕਰਦਿਆਂ ਜਾਨਲੇਵਾ ਹਾਦਸੇ ਨੂੰ ਅੰਜਾਮ ਦੇਣ ਦੀ ਬਜਾਏ ਅਣਗਹਿਲੀ ਨਾਲ ਡਰਾਈਵਿੰਗ ਕਰਦਿਆਂ ਜਾਨਲੇਵਾ ਹਾਦਸੇ ਨੂੰ ਅੰਜਾਮ ਦੇਣ ਦੇ ਦੋਸ਼ ਆਇਦ ਕੀਤੇ ਗਏ ਹਨ।

ਅਦਾਲਤ ਵਿਚ ਨਵੇਂ ਸਿਰੇ ਤੋਂ ਦੋਸ਼ ਆਇਦ

ਪਹਿਲਾਂ ਲੱਗੇ ਦੋਸ਼ਾਂ ਤਹਿਤ ਜਸ਼ਨਪ੍ਰੀਤ ਸਿੰਘ ਨੂੰ 17 ਸਾਲ ਤੱਕ ਕੈਦ ਦੀ ਸਜ਼ਾ ਸੁਣਾਈ ਜਾ ਸਕਦੀ ਸੀ ਜਦਕਿ ਹੁਣ ਦੋਸ਼ੀ ਠਹਿਰਾਏ ਜਾਣ ’ਤੇ 10 ਸਾਲ ਤੱਕ ਕੈਦ ਦੀ ਸਜ਼ਾ ਸੁਣਾਈ ਜਾ ਸਕਦੀ ਹੈ। ਇਸੇ ਦੌਰਾਨ ਜੱਜ ਨੇ ਦੂਜੀ ਵਾਰ ਜਸ਼ਨਪ੍ਰੀਤ ਸਿੰਘ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿਤੀ। ਇੰਮੀਗ੍ਰੇਸ਼ਨ ਅਤੇ ਕਸਮਟਜ਼ ਐਨਫੋਰਸਮੈਂਟ ਵਿਭਾਗ ਵੱਲੋਂ ਅਦਾਲਤ ਨੂੰ ਅਪੀਲ ਕੀਤੀ ਗਈ ਹੈ ਕਿ ਜਸ਼ਨਪ੍ਰੀਤ ਸਿੰਘ ਨੂੰ ਜ਼ਮਾਨਤ ’ਤੇ ਰਿਹਾਅ ਕਰਨ ਤੋਂ ਪਹਿਲਾਂ ਇਤਲਾਹ ਜ਼ਰੂਰ ਦਿਤੀ ਜਾਵੇ ਕਿਉਂਕਿ ਉਹ 2022 ਵਿਚ ਮੈਕਸੀਕੋ ਦੇ ਬਾਰਡਰ ਰਾਹੀਂ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਇਆ ਸੀ ਅਤੇ ਬਾਇਡਨ ਸਰਕਾਰ ਵੱਲੋਂ ਕੰਮ ਕਰਨ ਦੀ ਇਜਾਜ਼ਤ ਦਿਤੀ ਗਈ।

ਪੱਗ ਬੰਨ੍ਹਣ ਦੇ ਮੁੱਦੇ ’ਤੇ ਸੁਣਵਾਈ ਵੀਰਵਾਰ ਨੂੰ

ਦੂਜੇ ਪਾਸੇ ਅਮਰੀਕਾ ਦੇ ਟ੍ਰਾਂਸਪੋਰਟੇਸ਼ਨ ਵਿਭਾਗ ਦੀ ਰਿਪੋਰਟ ਕਹਿੰਦੀ ਹੈ ਕਿ 26 ਸਤੰਬਰ ਨੂੰ ਨਵੇਂ ਨਿਯਮ ਲਾਗੂ ਹੋਣ ਮਗਰੋਂ ਕੈਲੇਫੋਰਨੀਆ ਸਰਕਾਰ ਨੇ ਜਸ਼ਨਪ੍ਰੀਤ ਸਿੰਘ ਦਾ ਡਰਾਈਵਿੰਗ ਲਾਇਸੰਸ 15 ਅਕਤੂਬਰ ਨੂੰ ਅਪਗ੍ਰੇਡ ਕਰ ਦਿਤਾ ਅਤੇ ਉਸ ਨੂੰ ਕੈਲੇਫੋਰਨੀਆ ਦੀਆਂ ਹੱਦਾਂ ਅੰਦਰ ਟਰੱਕ ਚਲਾਉਣ ਦੀ ਇਜਾਜ਼ਤ ਮਿਲ ਗਈ। ਰਿਪਬਲਿਕਨ ਪਾਰਟੀ ਦੇ ਸੈਨੇਟ ਮੈਂਬਰ ਟੌਮ ਕੌਟਨ ਅਤੇ ਹਾਊਸ ਆਫ਼ ਰਿਪ੍ਰਜ਼ੈਂਟੇਟਿਵਜ਼ ਦੇ ਮੈਂਬਰ ਐਂਡੀ ਬਾਰ ਵੱਲੋਂ ਟ੍ਰਾਂਸਪੋਰਟੇਸ਼ਨ ਮੰਤਰੀ ਸ਼ੌਨ ਡਫ਼ੀ ਨੂੰ ਅਪੀਲ ਕੀਤੀ ਗਈ ਹੈ ਕਿ ਜਸ਼ਨਪ੍ਰੀਤ ਸਿੰਘ ਨਾਲ ਵਾਪਰੇ ਹਾਦਸੇ ਤੋਂ ਬਾਅਦ ਜਾਰੀ ਕੀਤੇ ਕਮਰਸ਼ੀਅਲ ਡਰਾਈਵਰਜ਼ ਲਾਇਸੰਸਾਂ ਦੀ ਪੜਤਾਲ ਕਰਵਾਈ ਜਾਵੇ।

Next Story
ਤਾਜ਼ਾ ਖਬਰਾਂ
Share it