ਹਾਂਗਕਾਂਗ ਵਿਚ 35 ਮੰਜ਼ਿਲਾ ਇਮਾਰਤ ਨੂੰ ਲੱਗੀ ਅੱਗ, 13 ਮੌਤਾਂ
ਹਾਂਗਕਾਂਗ ਦੇ 35 ਮੰਜ਼ਿਲਾ ਰਿਹਾਇਸ਼ੀ ਕੰਪਲੈਕਸ ਦੀਆਂ ਤਿੰਨ ਇਮਾਰਤਾਂ ਨੂੰ ਅੱਗ ਲੱਗਣ ਕਾਰਨ ਘੱਟੋ ਘੱਟ 4 ਜਣਿਆਂ ਦੀ ਮੌਤ ਹੋ ਗਈ ਅਤੇ 9 ਹੋਰ ਜ਼ਖਮੀ ਦੱਸੇ ਜਾ ਰਹੇ ਹਨ

By : Upjit Singh
ਹਾਂਗਕਾਂਗ : ਹਾਂਗਕਾਂਗ ਦੇ 35 ਮੰਜ਼ਿਲਾ ਰਿਹਾਇਸ਼ੀ ਕੰਪਲੈਕਸ ਦੀਆਂ ਤਿੰਨ ਇਮਾਰਤਾਂ ਨੂੰ ਅੱਗ ਲੱਗਣ ਕਾਰਨ ਘੱਟੋ ਘੱਟ 4 ਜਣਿਆਂ ਦੀ ਮੌਤ ਹੋ ਗਈ ਅਤੇ 9 ਹੋਰ ਜ਼ਖਮੀ ਦੱਸੇ ਜਾ ਰਹੇ ਹਨ। ਕੁਝ ਰਿਪੋਰਟਾਂ ਮੁਤਾਬਕ ਇਮਾਰਤਾਂ ਦੇ ਅੰਦਰ ਲੋਕ ਫਸੇ ਹੋਏ ਹਨ ਜਿਨ੍ਹਾਂ ਦੀ ਅਸਲ ਗਿਣਤੀ ਸਾਹਮਣੇ ਨਹੀਂ ਆ ਸਕੀ। ਪ੍ਰਾਪਤ ਜਾਣਕਾਰੀ ਮੁਤਾਬਕ ਤਾਇ ਪੋਅ ਇਨਾਕੇ ਵਿਚ ਰਿਹਾਇਸ਼ੀ ਕੰਪਲੈਕਸ ਦੀ ਮੁਰੰਮਤ ਅਤੇ ਨਵੀਨੀਕਰਨ ਦਾ ਕੰਮ ਚੱਲ ਰਿਹਾ ਹੈ ਜਿਥੇ 1,984 ਫਲੈਟਸ ਵਿਚ 4 ਹਜ਼ਾਰ ਤੋਂ ਵੱਧ ਲੋਕ ਵਸਦੇ ਹਨ।
9 ਜਣੇ ਜ਼ਖਮੀ, ਕਈਆਂ ਦੇ ਇਮਾਰਤ ਵਿਚ ਫਸੇ ਹੋਣ ਦਾ ਖਦਸ਼ਾ
ਪ੍ਰਸ਼ਾਸਨ ਨੇ ਦੱਸਿਆ ਕਿ ਅੱਗ ਕਾਰਨ ਬੇਘਰ ਹੋਏ ਲੋਕਾਂ ਵਾਸਤੇ ਆਰਜ਼ੀ ਸ਼ੈਲਟਰ ਬਣਾਏ ਗਏ ਹਨ ਜਦਕਿ ਐਲਿਸ ਹੋਅ ਮਿਊ ਹਸਪਤਾਲ ਵਿਚ ਇਕ ਹੈਲਕ ਡੈਸਕ ਸਥਾਪਤ ਕੀਤਾ ਗਿਆ ਹੈ। ਫਾਇਰ ਸਰਵਿਸ ਵਾਲਿਆਂ ਨੇ ਦੱਸਿਆ ਕਿ ਮਰਨ ਵਾਲਿਆਂ ਵਿਚ ਉਨ੍ਹਾਂ ਦਾ ਇਕ ਜਵਾਨ ਸ਼ਾਮਲ ਹੈ। ਇਮਾਰਤ ਦੀ ਮੁਰੰਮਤ ਦੌਰਾਨ ਢੂਲੇ ਬਣਾਉਣ ਲਈ ਬਾਂਸ ਦੀ ਵਰਤੋਂ ਕੀਤੀ ਜਾ ਰਹੀ ਸੀ ਅਤੇ ਇਸੇ ਕਰ ਕੇ ਅੱਗ ਸ਼ੁਰੂ ਹੋਈ। ਸਟੀਲ ਪੋਲਜ਼ ਨਾਲ ਬਣਨ ਵਾਲੇ ਢੂਲੇ ਮਹਿੰਗੇ ਹੋਣ ਕਾਰਨ ਹਾਂਗਕਾਂਗ ਵਿਚ ਜ਼ਿਆਦਾਤਰ ਥਾਵਾਂ ’ਤੇ ਬਾਂਸ ਦੀ ਵਰਤੋਂ ਕੀਤੀ ਜਾਂਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਮਾਰਤਾਂ ਵਿਚ ਲੋਕ ਫਸੇ ਹੋਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।


