Begin typing your search above and press return to search.

ਮਸ਼ਹੂਰ ਅਮਰੀਕੀ ਰੈਪਰ ਫੈਟਮੈਨ ਸਕੂਪ ਦਾ ਦੇਹਾਂਤ, ਵੀਡੀਓ ਵਾਇਰਲ

ਅਮਰੀਕਾ ਵਿਚ ਉਸ ਸਮੇਂ ਇਕ ਸਮਾਗਮ ਵਿਚ ਸੋਗ ਦੀ ਲਹਿਰ ਫੈਲ ਗਈ ਜਦੋਂ ਸਟੇਜ ’ਤੇ ਪ੍ਰਫਾਰਮੈਂਸ ਕਰਦਿਆਂ ਅਚਾਨਕ ਮਸ਼ਹੂਰ ਅਮਰੀਕੀ ਰੈਪਰ ਫੈਟਮੈਨ ਸਕੂਪ ਦੀ ਮੌਤ ਹੋ ਗਈ। ਫੈਟਮੈਨ ਦੇ ਪਰਿਵਾਰਕ ਮੈਂਬਰਾਂ ਅਤੇ ਉਸ ਦੇ ਮੈਨੇਜਰ ਵੱਲੋਂ ਮੌਤ ਦੀ ਪੁਸ਼ਟੀ ਕੀਤੀ ਗਈ ਐ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ 53 ਸਾਲਾ ਫੈਟਮੈਨ ਸਟੇਜ ’ਤੇ ਪੇਸ਼ਕਾਰੀ ਦੇ ਰਿਹਾ ਸੀ

ਮਸ਼ਹੂਰ ਅਮਰੀਕੀ ਰੈਪਰ ਫੈਟਮੈਨ ਸਕੂਪ ਦਾ ਦੇਹਾਂਤ, ਵੀਡੀਓ ਵਾਇਰਲ
X

Makhan shahBy : Makhan shah

  |  1 Sept 2024 12:54 PM GMT

  • whatsapp
  • Telegram

ਨਿਊਯਾਰਕ : ਅਮਰੀਕਾ ਵਿਚ ਉਸ ਸਮੇਂ ਇਕ ਸਮਾਗਮ ਵਿਚ ਸੋਗ ਦੀ ਲਹਿਰ ਫੈਲ ਗਈ ਜਦੋਂ ਸਟੇਜ ’ਤੇ ਪ੍ਰਫਾਰਮੈਂਸ ਕਰਦਿਆਂ ਅਚਾਨਕ ਮਸ਼ਹੂਰ ਅਮਰੀਕੀ ਰੈਪਰ ਫੈਟਮੈਨ ਸਕੂਪ ਦੀ ਮੌਤ ਹੋ ਗਈ। ਫੈਟਮੈਨ ਦੇ ਪਰਿਵਾਰਕ ਮੈਂਬਰਾਂ ਅਤੇ ਉਸ ਦੇ ਮੈਨੇਜਰ ਵੱਲੋਂ ਮੌਤ ਦੀ ਪੁਸ਼ਟੀ ਕੀਤੀ ਗਈ ਐ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ 53 ਸਾਲਾ ਫੈਟਮੈਨ ਸਟੇਜ ’ਤੇ ਪੇਸ਼ਕਾਰੀ ਦੇ ਰਿਹਾ ਸੀ ਅਤੇ ਉਹ ਅਚਾਨਕ ਸਟੇਜ ’ਤੇ ਡਿੱਗ ਗਿਆ। ਉਸ ਦੇ ਆਖ਼ਰੀ ਪਲਾਂ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀ ਐ।

ਅਮਰੀਕਾ ਦੇ ਮਸ਼ਹੂਰ ਰੈਪਰ ਫੈਟਮੈਨ ਸਕੂਪ ਦੀ ਮੌਤ ਹੋ ਗਈ ਐ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਉਹ ਇਕ ਸਮਾਗਮ ਦੌਰਾਨ ਸਟੇਜ ’ਤੇ ਪੇਸ਼ਕਾਰੀ ਦੇ ਰਿਹਾ ਸੀ। ਇਸੇ ਦੌਰਾਨ ਉਹ ਸਟੇਜ ’ਤੇ ਡਿੱਗ ਗਿਆ ਅਤੇ ਉਸ ਦੀ ਮੌਤ ਹੋ ਗਈ। ਸਮਾਗਮ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀ ਐ, ਜਿਸ ਵਿਚ ਦੇਖਿਆ ਜਾ ਸਕਦਾ ਏ ਕਿ ਸਮਾਗਮ ਵਿਚ ਮੌਜੂਦ ਮੈਡੀਕਲ ਸਟਾਫ਼ ਸਟੇਜ ’ਤੇ ਆ ਕੇ ਰੈਪਰ ਫੈਟਮੈਨ ਨੂੰ ਸੀਪੀਆਰ ਦੇ ਰਿਹਾ ਏ ਪਰ ਉਸ ’ਤੇ ਸੀਪੀਆਰ ਦਾ ਕੋਈ ਅਸਰ ਨਹੀਂ ਹੁੰਦਾ ਤਾਂ ਉਸ ਨੂੰ ਸਟਰੈਚਰ ’ਤੇ ਲਿਟਾ ਕੇ ਐਂਬੂਲੈਂਸ ਤੱਕ ਲਿਜਾਇਆ ਜਾਂਦਾ ਏ। ਜਿਵੇਂ ਹੀ ਉਸ ਨੂੰ ਹਸਪਤਾਲ ਵਿਚ ਲਿਜਾਇਆ ਗਿਆ ਤਾਂ ਉਥੇ ਮੌਜੂਦ ਡਾਕਟਰਾਂ ਨੇ ਫੈਟਮੈਨ ਨੂੰ ਮ੍ਰਿਤਕ ਕਰਾਰ ਦੇ ਦਿੱਤਾ।

ਇਸੇ ਦੌਰਾਨ ਫੈਟਮੈਨ ਸਕੂਪ ਦੇ ਪਰਿਵਾਰਕ ਵੱਲੋਂ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਇਕ ਸ਼ੋਕ ਸੰਦੇਸ਼ ਜਾਰੀ ਕੀਤਾ ਗਿਆ ਏ, ਜਿਸ ਵਿਚ ਲਿਖਿਆ ਗਿਆ ਏ ‘‘ਅਸੀਂ ਬਹੁਤ ਦੁਖੀ ਅਤੇ ਭਾਰੀ ਮਨ ਨਾਲ ਐਲਾਨ ਕਰ ਰਹੇ ਆਂ ਕਿ ਮਹਾਨ ਅਤੇ ਆਈਕਨ ਰੈਪਰ ਫੈਟਮੈਨ ਸਕੂਪ ਦੀ ਮੌਤ ਹੋ ਗਈ ਐ। ਬੀਤੀ ਰਾਤ ਸੰਸਾਰ ਨੇ ਇਕ ਪਵਿੱਤਰ ਆਤਮਾ ਨੂੰ ਗੁਆ ਦਿੱਤਾ ਹੈ।’’ ਸੰਦੇਸ਼ ਵਿਚ ਅੱਗੇ ਲਿਖਿਆ, ‘‘ਫੈਟਮੈਨ ਸਕੂਪ ਸਿਰਫ਼ ਇਕ ਵਿਸ਼ਵ ਪੱਧਰੀ ਕਲਾਕਾਰ ਨਹੀਂ ਸੀ, ਉਹ ਇਕ ਪਿਤਾ, ਇਕ ਭਰਾ, ਇਕ ਚਾਚਾ ਅਤੇ ਇਕ ਦੋਸਤ ਵੀ ਸੀ। ਉਨ੍ਹਾਂ ਨੇ ਹਮੇਸ਼ਾਂ ਸਾਨੂੰ ਖ਼ੁਸ਼ੀ, ਹਾਸਾ, ਤਾਕਤ ਅਤੇ ਹਿੰਮਤ ਦਿੱਤੀ ਐ ਅਤੇ ਲਗਾਤਾਰ ਸਾਡਾ ਸਮਰਥਨ ਕੀਤਾ ਏ। ਦੁਨੀਆ ਨੇ ਉਨ੍ਹਾਂ ਦੀ ਇਸ ਕਲਾ ਨੂੰ ਖ਼ੂਬ ਪਛਾਣਿਆ ਵੀ ਐ।’’

ਦੱਸ ਦਈਏ ਕਿ 53 ਸਾਲਾ ਅਮਰੀਕੀ ਰੈਪਰ ਦੀ ਮੌਤ ’ਤੇ ਅਮਰੀਕਨ ਮਿਊਜ਼ਕ ਇੰਡਸਟਰੀ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਐ। ਫੈਟਮੈਨ ਦੇ ਪ੍ਰਸੰਸ਼ਕ ਆਪਣੇ ਸਟਾਰ ਦੀ ਮੌਤ ਤੋਂ ਬੇਹੱਦ ਦੁਖੀ ਨੇ ਅਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ ’ਤੇ ਸ਼ਰਧਾਂਜਲੀਆਂ ਦੇ ਰਹੇ ਨੇ। ਇਸ ਦੇ ਨਾਲ ਹੀ ਉਨ੍ਹਾਂ ਦੇ ਸਮਾਗਮ ਦੀ ਆਖ਼ਰੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਐ।

Next Story
ਤਾਜ਼ਾ ਖਬਰਾਂ
Share it