ਈਲੌਨ ਮਸਕ ਬਣੇ 14ਵੇਂ ਬੱਚੇ ਦੇ ਪਿਤਾ!
ਦੁਨੀਆਂ ਦੇ ਸਭ ਤੋਂ ਅਮੀਰ ਇਨਸਾਨ ਈਲੌਨ ਮਸਕ ਕਥਿਤ ਤੌਰ ’ਤੇ 14 ਬੱਚਿਆਂ ਦੇ ਪਿਤਾ ਬਣ ਚੁੱਕੇ ਹਨ।

ਵਾਸ਼ਿੰਗਟਨ : ਦੁਨੀਆਂ ਦੇ ਸਭ ਤੋਂ ਅਮੀਰ ਇਨਸਾਨ ਈਲੌਨ ਮਸਕ ਕਥਿਤ ਤੌਰ ’ਤੇ 14 ਬੱਚਿਆਂ ਦੇ ਪਿਤਾ ਬਣ ਚੁੱਕੇ ਹਨ। ਮਸਕ ਦੀ ਕੰਪਨੀ ਨਿਊਰਾÇਲੰਕ ਦੀ ਕਾਰਜਕਾਰੀ ਅਫ਼ਸਰ ਸ਼ਿਵੌਨ ਜ਼ਿਲਿਸ ਵੱਲੋਂ ਚੌਥੇ ਬੱਚੇ ਦੇ ਜਨਮ ਬਾਰੇ ਐਕਸ ’ਤੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਪਰ ਸ਼ਿਵੌਨ ਨੇ ਇਹ ਨਹੀਂ ਦੱਸਿਆ ਕਿ ਬੱਚੇ ਦਾ ਜਨਮ ਕਦੋਂ ਹੋਇਆ। ਸ਼ਿਵੌਨ ਅਤੇ ਮਸਕ ਦੇ ਪਹਿਲਾਂ ਤਿੰਨ ਬੱਚੇ ਹਨ ਜਿਨ੍ਹਾਂ ਵਿਚੋਂ ਜੌੜੇ ਬੱਚਿਆਂ ਦਾ ਜਨਮ ਨਵੰਬਰ 2021 ਵਿਚ ਹੋਇਆ ਜਦਕਿ ਬੇਟੀ ਅਕਾਰਡੀਆ ਨੇ ਪਿਛਲੇ ਸਾਲ ਜਨਮ ਲਿਆ। ਦੱਸ ਦੇਈਏ ਕਿ ਪਿਛਲੇ ਦਿਨੀਂ ਅਮਰੀਕਾ ਦੀ ਸੋਸ਼ਲ ਮੀਡੀਆ ਇਨਫ਼ਲੂਐਂਸਰ ਅਤੇ ਲੇਖਿਕਾ ਐਸ਼ਲੇ ਸੇਂਟ ਕਲੇਅਰ ਵੱਲੋਂ ਦਾਅਵਾ ਕੀਤਾ ਗਿਆ ਕਿ ਉਹ ਟੈਸਲਾ ਦੇ ਮਾਲਕ ਈਲੌਨ ਮਸਦ ਦੇ ਬੇਟੇ ਦੀ ਮਾਂ ਹੈ। ਕਲੇਅਰ ਨੇ ਕਿਹਾ ਸੀ ਕਿ ਉਸ ਨੇ ਪੰਜ ਮਹੀਨੇ ਪਹਿਲਾਂ ਬੱਚੇ ਨੂੰ ਜਨਮ ਦਿਤਾ ਪਰ ਸੁਰੱਖਿਆ ਅਤੇ ਪ੍ਰਾਈਵੇਸੀ ਨੂੰ ਖਿਆਲ ਵਿਚ ਰਖਦਿਆਂ ਇਹ ਗੱਲ ਜਨਤਕ ਨਾ ਕੀਤੀ।
ਸ਼ਿਵੌਨ ਜ਼ਿਲਿਸ ਨੇ ਚੌਥੇ ਬੱਚੇ ਨੂੰ ਦਿਤਾ ਜਨਮ
ਈਲੌਨ ਮਸਕ ਵੱਲੋਂ ਐਸ਼ਲੇ ਦੇ ਦਾਅਵੇ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਗਈ। ਇਥੇ ਦਸਣਾ ਬਣਦਾ ਹੈ ਕਿ ਈਲੌਨ ਮਸਕ ਨੇ ਸਾਲ 2000 ਵਿਚ ਕੈਨੇਡੀਅਨ ਲੇਖਿਕਾ ਜਸਟਿਨ ਵਿਲਸਨ ਨਾਲ ਵਿਆਹ ਕੀਤਾ ਸੀ ਅਤੇ 2002 ਵਿਚ ਅਮਰੀਕਾ ਦੇ ਨੇਵਾਡਾ ਸੂਬੇ ਵਿਚ ਪਹਿਲੇ ਬੱਚੇ ਨੇ ਜਨਮ ਲਿਆ ਪਰ ਬੇਹੱਦ ਖਤਰਨਾਕ ਬਿਮਾਰੀ ਤੋਂ ਪੀੜਤ ਹੋਣ ਕਾਰਨ 10 ਹਫ਼ਤੇ ਬਾਅਦ ਉਸ ਦੀ ਮੌਤ ਹੋ ਗਈ। 2008 ਵਿਚ ਮਸਕ ਅਤੇ ਵਿਲਸਨ ਦਾ ਤਲਾਕ ਹੋ ਗਿਆ ਅਤੇ ਇਸ ਮਗਰੋਂ 2010 ਵਿਚ ਬ੍ਰਿਟਿਸ਼ ਸਟਾਰ ਰਾਇਲੀ ਨਾਲ ਵਿਆਹ ਕਰਵਾ ਲਿਆ। ਦਸੰਬਰ 2014 ਵਿਚ ਰਾਇਲੀ ਨੇ ਤਲਾਕ ਦੀ ਅਰਜ਼ੀ ਦਾਇਰ ਕੀਤੀ ਪਰ ਵਾਪਸ ਲੈ ਲਈ। ਮਾਰਚ 2016 ਵਿਚ ਉਸ ਨੇ ਤਲਾਕ ਦੀ ਅਰਜ਼ੀ ਦਾਇਰ ਕੀਤੀ ਅਤੇ ਦੋਵੇਂ ਕਾਨੂੰਨੀ ਤੌਰ ’ਤੇ ਵੱਖ ਹੋ ਗਏ। ਮਸਕ ਦਾ ਕਹਿਣਾ ਹੈ ਕਿ ਦੁਨੀਆਂ ਦੀ ਆਬਾਦੀ ਬਹੁਤ ਘੱਟ ਹੈ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਬੱਚੇ ਪੈਦਾ ਕਰਨੇ ਚਾਹੀਦੇ ਹਨ। 2021 ਵਿਚ ਮਸਕ ਨੇ ਕਿਹਾ ਸੀ ਕਿ ਜੇ ਜ਼ਿਆਦਾ ਬੱਚੇ ਪੈਦਾ ਨਾ ਹੋਇਆ ਤਾਂ ਮਨੁੱਖਤਾ ਹੀ ਖਤਮ ਹੋ ਜਾਵੇਗੀ।