Begin typing your search above and press return to search.

ਇਸ ਸਬਜ਼ੀ ਨੇ ਬਣਾਤਾ ਦੁਨੀਆ ਦਾ ਅਨੋਖਾ ਰਿਕਾਰਡ

ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿਚ ਹਰ ਦਿਨ ਕਈ ਦਿਲਚਸਪ ਰਿਕਾਰਡ ਬਣਦੇ ਰਹਿੰਦੇ ਹਨ। ਇਸ ਵਾਰ ਅਸੀਂ ਕਿਸੇ ਵਿਅਕਤੀ ਵੱਲੋਂ ਬਣਾਏ ਗਏ ਰਿਕਾਰਡ ਦੀ ਨਹੀਂ ਬਲਕਿ ਬੈਂਗਣ ਦੇ ਅਨੋਖੇ ਰਿਕਾਰਡ ਦੀ ਗੱਲ ਕਰਾਂਗੇ। ਦਰਅਸਲ ਡੇਵ ਬੇਨੇਟ ਨਾਮ ਦੇ ਵਿਅਕਤੀ ਨੇ 200-400 ਗ੍ਰਾਮ ਨਹੀਂ ਬਲਕਿ 3.77 ਕਿਲੋਗ੍ਰਾਮ ਦਾ ਇਕ ਬੈਂਗਣ ਆਪਣੇ ਖੇਤਾਂ ਵਿਚ ਉਗਾਇਆ ਹੈ।

ਇਸ ਸਬਜ਼ੀ ਨੇ ਬਣਾਤਾ ਦੁਨੀਆ ਦਾ ਅਨੋਖਾ ਰਿਕਾਰਡ
X

Makhan shahBy : Makhan shah

  |  24 Aug 2024 6:02 PM IST

  • whatsapp
  • Telegram

ਕੈਲੀਫੋਰਨੀਆ : ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿਚ ਹਰ ਦਿਨ ਕਈ ਦਿਲਚਸਪ ਰਿਕਾਰਡ ਬਣਦੇ ਰਹਿੰਦੇ ਹਨ। ਇਸ ਵਾਰ ਅਸੀਂ ਕਿਸੇ ਵਿਅਕਤੀ ਵੱਲੋਂ ਬਣਾਏ ਗਏ ਰਿਕਾਰਡ ਦੀ ਨਹੀਂ ਬਲਕਿ ਬੈਂਗਣ ਦੇ ਅਨੋਖੇ ਰਿਕਾਰਡ ਦੀ ਗੱਲ ਕਰਾਂਗੇ। ਦਰਅਸਲ ਡੇਵ ਬੇਨੇਟ ਨਾਮ ਦੇ ਵਿਅਕਤੀ ਨੇ 200-400 ਗ੍ਰਾਮ ਨਹੀਂ ਬਲਕਿ 3.77 ਕਿਲੋਗ੍ਰਾਮ ਦਾ ਇਕ ਬੈਂਗਣ ਆਪਣੇ ਖੇਤਾਂ ਵਿਚ ਉਗਾਇਆ ਹੈ।

ਇੰਸਟਾਗ੍ਰਾਮ ’ਤੇ ਇਸ ਦਾ ਵੀਡੀਓ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜ਼ਿਆਦਾਤਰ ਬੈਂਗਣਬੈਂਗਣ150-200 ਗ੍ਰਾਮ ਦੇ ਹੁੰਦੇ ਹਨ ਅਤੇ ਕਈ ਵਾਰ ਤਾਂ ਇਹ ਬਿਲਕੁਲ ਛੋਟੇ ਛੋਟੇ ਵੀ ਹਨ। ਬੈਂਗਣ ਕਈ ਤਰ੍ਹਾਂ ਦੇ ਹੁੰਦੇ ਹਨ ਪਰ ਸਾਇਜ਼ ਸਾਰਿਆਂ ਦੇ ਆਮ ਤੌਰ ’ਤੇ ਛੋਟੇ ਹੁੰਦੇ ਹਨ।

ਗਿੰਨੀਜ਼ ਵਰਲਡ ਰਿਕਾਰਡਜ਼ ’ਤੇ ਵੀ ਇਸ ਵੀਡੀਓ ਨੂੰ ਸ਼ੇਅਰ ਕੀਤਾ ਗਿਆ ਹੈ। ਆਮ ਬੈਂਗਣ ਤੋਂ ਇਸ ਦਾ ਵਜ਼ਨ 10 ਗੁਣਾ ਜ਼ਿਆਦਾ ਹੈ। ਯੂਐਸਏ ਵਿਚ ਰਹਿਣ ਵਾਲੇ ਡੇਵ ਨੇ ਇਸ ਨੂੰ ਅਪ੍ਰੈਲ ਵਿਚ ਉਗਾਇਆ ਸੀ। ਰਿਕਾਰਡ ਕੀਪਰ ’ਤੇ ਵੀ ਇਸ ਦੀ ਜਾਣਕਾਰੀ ਦਿੱਤੀ ਗਈ ਹੈ।

ਉਨ੍ਹਾਂ ਵੱਲੋਂ ਇਕ ਬਿਆਨ ਵੀ ਜਾਰੀ ਕੀਤਾ ਗਿਆ ਹੈ। ਜਿਸ ਵਿਚ ਕਿਹਾ ਗਿਆ ਹੈ ਕਿ ਅਪ੍ਰੈਲ ਦੇ ਸ਼ੁਰੂ ਵਿਚ ਡੇਵ ਬੈਨੇਟ ਵੱਲੋਂ ਇਸ ਨੂੰ ਲਗਾਇਆ ਗਿਆ। ਰਿਕਾਰਡ ਸੈਟਿੰਗ ਗਲੋਬ ਬੈਂਗਣ ਯਾਨੀ ਅਮਰੀਕੀ ਬੈਂਗਣ ਆਪਣੇ ਗੋਲ ਮੋਟੀ ਸਬਜ਼ੀ ਦੇ ਲਈ ਜਾਣਿਆ ਜਾਂਦਾ ਹੈ।

Next Story
ਤਾਜ਼ਾ ਖਬਰਾਂ
Share it