Begin typing your search above and press return to search.

ਡੌਨਲਡ ਟਰੰਪ ਵੱਲੋਂ ਭਾਰਤ ਨੂੰ ਵੱਡਾ ਝਟਕਾ

ਟਰੰਪ ਨੇ ਭਾਰਤ ਨੂੰ ਵੱਡਾ ਝਟਕਾ ਦਿੰਦਿਆਂ ਕਿਹਾ ਹੈ ਕਿ ਅਮਰੀਕਾ ਤੋਂ ਜਾਣ ਵਾਲੀਆਂ ਵਸਤਾਂ ’ਤੇ ਜਿੰਨਾ ਟੈਕਸ ਉਹ ਲਾਉਣਗੇ, ਓਨਾ ਹੀ ਟੈਕਸ ਭਾਰਤ ਤੋਂ ਅਮਰੀਕਾ ਆਉਣ ਵਾਲੀਆਂ ਵਸਤਾਂ ’ਤੇ ਲਾਇਆ ਜਾਵੇਗਾ

ਡੌਨਲਡ ਟਰੰਪ ਵੱਲੋਂ ਭਾਰਤ ਨੂੰ ਵੱਡਾ ਝਟਕਾ
X

Upjit SinghBy : Upjit Singh

  |  18 Dec 2024 6:28 PM IST

  • whatsapp
  • Telegram

ਵਾਸ਼ਿੰਗਟਨ : ਡੌਨਲਡ ਟਰੰਪ ਨੇ ਭਾਰਤ ਨੂੰ ਵੱਡਾ ਝਟਕਾ ਦਿੰਦਿਆਂ ਕਿਹਾ ਹੈ ਕਿ ਅਮਰੀਕਾ ਤੋਂ ਜਾਣ ਵਾਲੀਆਂ ਵਸਤਾਂ ’ਤੇ ਜਿੰਨਾ ਟੈਕਸ ਉਹ ਲਾਉਣਗੇ, ਓਨਾ ਹੀ ਟੈਕਸ ਭਾਰਤ ਤੋਂ ਅਮਰੀਕਾ ਆਉਣ ਵਾਲੀਆਂ ਵਸਤਾਂ ’ਤੇ ਲਾਇਆ ਜਾਵੇਗਾ। ਕੈਨੇਡਾ, ਮੈਕਸੀਕੋ ਅਤੇ ਚੀਨ ਤੋਂ ਬਾਅਦ ਭਾਰਤ ਨੂੰ ਨਿਸ਼ਾਨੇ ’ਤੇ ਲੈਂਦਿਆਂ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਨੇ ਦਾਅਵਾ ਕੀਤਾ ਕਿ ਭਾਰਤ ਵਾਲੇ ਅਮਰੀਕੀ ਵਸਤਾਂ ’ਤੇ 100 ਤੋਂ 200 ਫੀ ਸਦੀ ਟੈਕਸ ਲਾਉਂਦੇ ਹਨ ਜਦਕਿ ਅਸੀਂ ਕੁਝ ਵੀ ਵਸੂਲ ਨਹੀਂ ਕਰਦੇ। ਟਰੰਪ ਨੇ ਸਾਈਕਲ ਦੀ ਮਿਸਾਲ ਪੇਸ਼ ਕਰਦਿਆਂ ਕਿਹਾ ਕਿ ਭਾਰਤ ਸਾਨੂੰ ਸਾਈਕਲ ਭੇਜਦਾ ਹੈ ਅਤੇ ਅਮਰੀਕਾ ਵੀ ਭਾਰਤ ਨੂੰ ਸਾਈਕਲ ਸਪਲਾਈ ਕਰਦਾ ਹੈ।

ਕਿਹਾ, ਜਿੰਨਾ ਟੈਕਸ ਉਹ ਲਾਉਣਗੇ, ਓਨਾ ਹੀ ਟੈਕਸ ਅਸੀਂ ਲਾਵਾਂਗੇ

ਪਰ ਉਹ ਭਾਰੀ ਭਰਕਮ ਟੈਕਸ ਲਾਉਂਦੇ ਹਨ ਜਦਕਿ ਸਾਡੇ ਵੱਲੋਂ ਕੋਈ ਟੈਕਸ ਨਹੀਂ ਲਾਇਆ ਜਾਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਅਤੇ ਬਰਾਜ਼ੀਲ ਬਹੁਤ ਜ਼ਿਆਦਾ ਟੈਕਸ ਲਾ ਰਹੇ ਹਨ ਅਤੇ ਜੇ ਅਜਿਹਾ ਹੀ ਜਾਰੀ ਰਹਿੰਦਾ ਹੈ ਤਾਂ ਅਮਰੀਕਾ ਵੱਲੋਂ ਵੀ ਬਰਾਬਰ ਦੀ ਕਾਰਵਾਈ ਕੀਤੀ ਜਾਵੇਗੀ। ਇਥੇ ਦਸਣਾ ਬਣਦਾ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣਾ ਗੂੜ੍ਹਾ ਦੋਸਤ ਦੱਸ ਚੁੱਕੇ ਅਤੇ ਬਤੌਰ ਰਾਸ਼ਟਰਪਤੀ ਪਹਿਲੇ ਕਾਰਜਕਾਲ ਦੌਰਾਨ ਭਾਰਤ ਦਾ ਦੌਰਾ ਕਰਨ ਵਾਲੇ ਟਰੰਪ ਨੇ ਚੋਣ ਪ੍ਰਚਾਰ ਦੌਰਾਨ ਵੀ ਕੁਝ ਅਜਿਹੇ ਹੀ ਸੰਕੇਤ ਦਿਤੇ ਸਨ। ਪੱਤਰਕਾਰਾਂ ਵੱਲੋਂ ਇਹ ਪੁੱਛੇ ਜਾਣ ਕਿ ਕੀ ਚੀਨ ਨਾਲ ਕੋਈ ਵਪਾਰ ਸੰਧੀ ਹੋ ਸਕਦੀ ਹੈ, ਦਾ ਜਵਾਬ ਦਿੰਦਿਆਂ ਟਰੰਪ ਅੱਗੇ ਵਧਦੇ ਗਏ ਅਤੇ ਕਹਿਣ ਲੱਗੇ ਕਿ ਭਾਰਤ ਅਤੇ ਬਰਾਜ਼ੀਲ ਵੀ ਉਨ੍ਹਾਂ ਮੁਲਕਾਂ ਵਿਚ ਸ਼ਾਮਲ ਹਨ ਜੋ ਅਮਰੀਕੀ ਵਸਤਾਂ ’ਤੇ ਭਾਰੀ ਟੈਕਸ ਲਾ ਰਹੇ ਹਨ।

ਅਮਰੀਕੀ ਵਸਤਾਂ ’ਤੇ 100 ਤੋਂ 200 ਫੀ ਸਦੀ ਟੈਕਸ ਵਸੂਲਣ ਦਾ ਲਾਇਆ ਦੋਸ਼

ਅੰਗਰੇਜ਼ੀ ਦੇ ਸ਼ਬਦ ‘ਰੈਸੀਪ੍ਰੋਕਲ’ ਨੂੰ ਬੇਹੱਦ ਅਹਿਮ ਕਰਾਰ ਦਿੰਦਿਆ ਟਰੰਪ ਨੇ ਆਖਿਆ ਕਿ ਜੇ ਸਾਡੇ ਉਤੇ ਕੋਈ ਟੈਕਸ ਲਾ ਰਿਹਾ ਹੈ ਤਾਂ ਸਾਡੇ ਵੱਲੋਂ ਵੀ ਟੈਕਸ ਲਾਉਣਾ ਬਣਦਾ ਹੈ। ਟਰੰਪ ਨਾਲ ਉਨ੍ਹਾਂ ਦੇ ਵਣਜ ਮੰਤਰੀ ਹਾਵਰਡ ਲੂਟਨਿਕ ਵੀ ਮੌਜੂਦ ਸਨ ਜਿਨ੍ਹਾਂ ਕਿਹਾ ਕਿ ਟਰੰਪ ਦੀ ਸਰਕਾਰ ਦੌਰਾਨ ‘ਰੈਸੇਪ੍ਰੌਸਿਟੀ’ ਅਹਿਮ ਮੁੱਦਾ ਹੋਵੇਗਾ ਜਿਸ ਦਾ ਸਿੱਧਾ ਮਤਲਬ ਹੈ ਕਿ ਜਿਵੇਂ ਤੁਸੀਂ ਸਾਡੇ ਨਾਲ ਸਲੂਕ ਕਰੋਗੇ, ਉਸੇ ਕਿਸਮ ਦਾ ਸਲੂਕ ਤੁਹਾਡੇ ਨਾਲ ਕੀਤਾ ਜਾਵੇਗਾ। ਦੱਸ ਦੇਈਏ ਕਿ ਡੌਨਲਡ ਟਰੰਪ ਆਪਣੇ ਗੁਆਂਢੀ ਮੁਲਕਾਂ ਕੈਨੇਡਾ ਅਤੇ ਮੈਕਸੀਕੋ ਤੋਂ ਆਉਣ ਵਾਲੀਆਂ ਵਸਤਾਂ ’ਤੇ 25 ਫੀ ਸਦੀ ਟੈਕਸ ਲਾਉਣ ਦੀ ਧਮਕੀ ਦੇ ਚੁੱਕੇ ਹਨ।

Next Story
ਤਾਜ਼ਾ ਖਬਰਾਂ
Share it