Begin typing your search above and press return to search.

ਅਮਰੀਕੀ ਦਰਵਾਜ਼ੇ ’ਤੇ ਰੂਸੀ ਸੁਖੋਈ-35 ਦਾ ਖ਼ਤਰਨਾਕ ਐਕਸ਼ਨ, ਹੋ ਜਾਣੀ ਸੀ ਟੱਕਰ

ਯੂਕ੍ਰੇਨ ਯੁੱਧ ਦੇ ਵਿਚਾਲੇ ਅਮਰੀਕਾ ਅਤੇ ਰੂਸ ਦੀ ਫ਼ੌਜ ਵਿਚ ਤਣਾਅ ਕਾਫ਼ੀ ਵਧਦਾ ਦਿਖਾਈ ਦੇ ਰਿਹਾ ਏ। ਅਮਰੀਕਾ ਦੇ ਕੈਨੇਡਾ ਨਾਲ ਲਗਦੇ ਅਲਾਸਕਾ ਸੂਬੇ ਕੋਲ ਸਮੁੰਦਰ ਵਿਚ ਉਸ ਸਮੇਂ ਦੋਵੇਂ ਦੇਸ਼ਾਂ ਵਿਚਾਲੇ ਵੱਡਾ ਟਕਰਾਅ ਹੋਣ ਤੋਂ ਟਲ਼ ਗਿਆ ਜਦੋਂ ਰੂਸੀ ਸੁਖੋਈ-35 ਲੜਾਕੂ ਜਹਾਜ਼ ਬਹੁਤ ਹੀ ਖ਼ਤਰਨਾਕ ਤਰੀਕੇ ਨਾਲ ਅਮਰੀਕੀ ਹਵਾਈ ਫ਼ੌਜ ਦੇ ਐਫ-16 ਜਹਾਜ਼ ਦੇ ਕੋਲੋਂ ਦੀ ਲੰਘਿਆ।

ਅਮਰੀਕੀ ਦਰਵਾਜ਼ੇ ’ਤੇ ਰੂਸੀ ਸੁਖੋਈ-35 ਦਾ ਖ਼ਤਰਨਾਕ ਐਕਸ਼ਨ, ਹੋ ਜਾਣੀ ਸੀ ਟੱਕਰ
X

Makhan shahBy : Makhan shah

  |  1 Oct 2024 7:59 PM IST

  • whatsapp
  • Telegram

ਵਾਸ਼ਿੰਗਟਨ : ਯੂਕ੍ਰੇਨ ਯੁੱਧ ਦੇ ਵਿਚਾਲੇ ਅਮਰੀਕਾ ਅਤੇ ਰੂਸ ਦੀ ਫ਼ੌਜ ਵਿਚ ਤਣਾਅ ਕਾਫ਼ੀ ਵਧਦਾ ਦਿਖਾਈ ਦੇ ਰਿਹਾ ਏ। ਅਮਰੀਕਾ ਦੇ ਕੈਨੇਡਾ ਨਾਲ ਲਗਦੇ ਅਲਾਸਕਾ ਸੂਬੇ ਕੋਲ ਸਮੁੰਦਰ ਵਿਚ ਉਸ ਸਮੇਂ ਦੋਵੇਂ ਦੇਸ਼ਾਂ ਵਿਚਾਲੇ ਵੱਡਾ ਟਕਰਾਅ ਹੋਣ ਤੋਂ ਟਲ਼ ਗਿਆ ਜਦੋਂ ਰੂਸੀ ਸੁਖੋਈ-35 ਲੜਾਕੂ ਜਹਾਜ਼ ਬਹੁਤ ਹੀ ਖ਼ਤਰਨਾਕ ਤਰੀਕੇ ਨਾਲ ਅਮਰੀਕੀ ਹਵਾਈ ਫ਼ੌਜ ਦੇ ਐਫ-16 ਜਹਾਜ਼ ਦੇ ਕੋਲੋਂ ਦੀ ਲੰਘਿਆ। ਦੋਵੇਂ ਜਹਾਜ਼ਾਂ ਦੀ ਟੱਕਰ ਹੋਣ ਦਾ ਖ਼ਤਰਾ ਪੈਦਾ ਹੋ ਗਿਆ ਸੀ।

ਇਕ ਪਾਸੇ ਜਿੱਥੇ ਰੂਸ ਅਤੇ ਯੂਕ੍ਰੇਨ ਵਿਚਾਲੇ ਯੁੱਧ ਚੱਲ ਰਿਹਾ ਏ, ਉਥੇ ਹੀ ਅਮਰੀਕਾ ਅਤੇ ਰੂਸ ਵਿਚਾਲੇ ਵੀ ਕਾਫ਼ੀ ਤਣਾਅ ਚੱਲ ਰਿਹਾ ਏ ਪਰ ਹੁਣ ਇਹ ਤਣਾਅ ਦੋਵੇਂ ਦੇਸ਼ਾਂ ਵਿਚਾਲੇ ਵੱਡੀ ਲੜਾਈ ਵਿਚ ਬਦਲ ਸਕਦਾ ਸੀ ਕਿਉਂਕਿ ਕੈਨੇਡਾ ਨਾਲ ਲਗਦੇ ਅਲਾਸਕਾ ਸੂਬੇ ਦੇ ਸਮੁੰਦਰ ’ਤੇ ਰੂਸੀ ਸੁਖੋਈ 35 ਲੜਾਕੂ ਜਹਾਜ਼ ਅਤੇ ਅਮਰੀਕਾ ਦੇ ਐਫ 16 ਵਿਚਾਲੇ ਟੱਕਰ ਹੋ ਜਾਣੀ ਸੀ ਕਿਉਂਕਿ ਰੂਸ ਦਾ ਲੜਾਕੂ ਜਹਾਜ਼ ਬਹੁਤ ਹੀ ਖ਼ਤਰਨਾਕ ਤਰੀਕੇ ਨਾਲ ਅਮਰੀਕੀ ਜਹਾਜ਼ ਦੇ ਕੋਲੋਂ ਲੰਘਿਆ। ਇਸ ਘਟਨਾ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਏ, ਜਿਸ ਵਿਚ ਇਹ ਸਾਰੀ ਘਟਨਾ ਨੂੰ ਸਾਫ਼ ਦੇਖਿਆ ਜਾ ਸਕਦਾ ਏ। ਇਸ ਖ਼ਤਰਨਾਕ ਘਟਨਾ ਦਾ ਵੀਡੀਓ ਅਮਰੀਕੀ ਹਵਾਈ ਫ਼ੌਜ ਵੱਲੋਂ ਜਾਰੀ ਕੀਤਾ ਗਿਆ ਏ।

ਅਮਰੀਕਾ ਹਵਾਈ ਫ਼ੌਜ ਨੇ ਦੱਸਿਆ ਕਿ ਐਫ 16 ਜਹਾਜ਼ ਰੂਸ ਦੇ ਦੋ ਟੀਯੂ 95 ਬੰਬਰ ਦਾ ਪਿੱਛਾ ਕਰਕੇ ਉਨ੍ਹਾਂ ਨੂੰ ਖਦੇੜ ਰਹੇ ਸੀ ਜੋ ਅਲਾਸਕਾ ਦੇ ਕੋਲ ਆ ਗਿਆ ਸੀ। ਇਸੇ ਦੌਰਾਨ ਰੂਸੀ ਸੁਖੋਈ 35 ਫਾਈਟਰ ਜੈੱਟ ਅਚਾਨਕ ਐਫ 16 ਜਹਾਜ਼ਾਂ ਦੇ ਵਿਚਾਲੇ ਤੋਂ ਨਿਕਲ ਗਿਆ। ਮਾਹਿਰਾਂ ਦਾ ਕਹਿਣਾ ਏ ਕਿ ਇਸ ਤਰ੍ਹਾਂ ਦਾ ਨਾਟਕੀ ਵੀਡੀਓ ਕੁੱਝ ਸਾਲ ਪਹਿਲਾਂ ਕਾਲਾ ਸਾਗਰ ਦੀ ਘਟਨਾ ਤੋਂ ਬਾਅਦ ਆਇਆ ਏ। ਵੀਡੀਓ ਵਿਚ ਦਿਖਾਈ ਦੇ ਰਿਹਾ ਏ ਕਿ ਅਚਾਨਕ ਰੂਸੀ ਸੁਖੋਈ 35 ਜਹਾਜ਼ ਅਮਰੀਕੀ ਐਫ 16 ਦੇ ਨੇੜਿਓਂ ਦੀ ਲੰਘ ਗਿਆ। ਇਸ ਨਾਲ ਅਮਰੀਕੀ ਲੜਾਕੂ ਜਹਾਜ਼ ਨਾਲ ਉਸ ਦੀ ਟੱਕਰ ਹੋਣ ਤੋਂ ਵਾਲ ਵਾਲ ਬਚ ਗਈ। ਅਮਰੀਕੀ ਅਧਿਕਾਰੀਆਂ ਨੇ ਰੂਸੀ ਪਾਇਲਟ ਦੇ ਇਸ ਰਵੱਈਏ ਨੂੰ ਅਸੁਰੱਖਿਅਤ ਅਤੇ ਗੈਰ ਪੇਸ਼ੇਵਾਰਾਨਾ ਕਰਾਰ ਦਿੱਤਾ ਏ।

ਅਮਰੀਕੀ ਹਵਾਈ ਫ਼ੌਜ ਦੇ ਇਸ ਇਲਾਕੇ ਦੇ ਕਮਾਂਡਰ ਜਨਰਲ ਗ੍ਰੇਗੋਰੀ ਗੁਈਲੋਟ ਵੱਲੋਂ ਰੂਸੀ ਪਾਇਲਟ ਵੱਲੋਂ ਕੀਤੀ ਗਈ ਹਰਕਤ ਦੀ ਨਿੰਦਾ ਕੀਤੀ ਗਈ ਐ। ਦੱਸਿਆ ਜਾ ਰਿਹਾ ਏ ਕਿ ਰੂਸੀ ਜਹਾਜ਼ ਕੌਮਾਂਤਰੀ ਇਲਾਕੇ ਵਿਚ ਬਣਿਆ ਰਿਹਾ ਅਤੇ ਅਮਰੀਕੀ ਜਾਂ ਕੈਨੇਡੀਅਨ ਹਵਾਈ ਖੇਤਰ ਵਿਚ ਨਹੀਂ ਦਾਖ਼ਲ ਹੋਇਆ। ਇਕ ਰਿਪੋਰਟ ਮੁਤਾਬਕ ਅਲਾਸਕਾ ਵਿਚ ਰੂਸ ਦੀਆਂ ਗਤੀਵਿਧੀਆਂ ਅਕਸਰ ਹੁੰਦੀਆਂ ਰਹਿੰਦੀਆਂ ਨੇ ਅਤੇ ਇਸ ਨੂੰ ਖ਼ਤਰੇ ਦੇ ਰੂਪ ਵਿਚ ਨਹੀਂ ਦੇਖਿਆ ਜਾਂਦਾ। ਅਮਰੀਕਾ ਨੇ ਰੂਸੀ ਐਕਸ਼ਨ ’ਤੇ ਨਜ਼ਰ ਰੱਖਣ ਲਈ ਕਈ ਤਰ੍ਹਾਂ ਦਾ ਡਿਫੈਂਸ ਨੈੱਟਵਰਕ ਬਣਾਇਆ ਹੋਇਆ ਏ, ਜਿਸ ਵਿਚ ਸੈਟੇਲਾਈਟ ਦਾ ਨੈਟਵਰਕ, ਜ਼ਮੀਨ ਅਧਾਰਤ ਅਤੇ ਹਵਾ ਵਿਚ ਤਾਇਨਾਤ ਰਾਡਾਰ ਅਤੇ ਫਾਈਟਰ ਜੈੱਟ ਸ਼ਾਮਲ ਨੇ,,, ਪਰ ਰੂਸ ਦੀ ਇਸ ਹਰਕਤ ਨੇ ਅਮਰੀਕੀ ਪਾਇਲਟਾਂ ਨੂੰ ਵੀ ਧੁਰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ ਏ।

Next Story
ਤਾਜ਼ਾ ਖਬਰਾਂ
Share it