Begin typing your search above and press return to search.

ਕੈਨੇਡਾ : ਧਾਰਮਿਕ ਅਸਥਾਨਾਂ ਬਾਹਰ ਗ਼ਲਤ ਸ਼ਬਦਾਵਲੀ ਲਿਖਣ ਵਾਲੇ ਜਲਦ ਕਾਬੂ ਕੀਤੇ ਜਾਣਗੇ

ਵੈਨਕੂਵਰ 'ਚ ਸਥਿਤ ਗੁਰਦੁਆਰਾ ਖ਼ਾਲਸਾ ਦੀਵਾਨ ਸੁਸਾਇਟੀ ਅਤੇ ਸਰੀ ਦੀ 143ਵੀਂ ਸਟ੍ਰੀਟ 'ਤੇ 'ਚ ਸਥਿਤ ਲਕਸ਼ਮੀ ਨਰਾਇਣ ਮੰਦਰ ਦੀਆਂ ਕੰਧਾਂ ਅਤੇ ਗੇਟਾਂ ਉੱਪਰ ਕੁਝ ਅਣਪਛਾਤੇ ਲੋਕ ਵੱਲੋਂ ਖਾਲਿਸਤਾਨੀ ਨਾਅਰੇ ਲਿਖੇ ਗਏ ਸਨ।ਇਸ ਘਟਨਾ ਉਪਰੰਤ ਹਰਕਤ 'ਚ ਆਈ ਪੁਲਿਸ ਦੇ ਨਾਲ-ਨਾਲ ਉਕਤ ਗੁਰੂਘਰ ਅਤੇ ਮੰਦਿਰ ਦੀ ਪ੍ਰਬੰਧਕੀ ਕਮੇਟੀ ਦੇ ਅਹੁਦੇਦਾਰਾਂ ਵੱਲੋਂ ਸਾਂਝੇ ਤੌਰ 'ਤੇ ਪੱਤਰਕਾਰ ਸੰਮੇਲਨ ਕੀਤਾ ਗਿਆ।

ਕੈਨੇਡਾ : ਧਾਰਮਿਕ ਅਸਥਾਨਾਂ ਬਾਹਰ ਗ਼ਲਤ ਸ਼ਬਦਾਵਲੀ ਲਿਖਣ ਵਾਲੇ ਜਲਦ ਕਾਬੂ ਕੀਤੇ ਜਾਣਗੇ
X

Makhan shahBy : Makhan shah

  |  23 April 2025 7:46 PM IST

  • whatsapp
  • Telegram

ਵੈਨਕੂਵਰ ( ਵਿਵੇਕ ਕੁਮਾਰ): ਵੈਨਕੂਵਰ 'ਚ ਸਥਿਤ ਗੁਰਦੁਆਰਾ ਖ਼ਾਲਸਾ ਦੀਵਾਨ ਸੁਸਾਇਟੀ ਅਤੇ ਸਰੀ ਦੀ 143ਵੀਂ ਸਟ੍ਰੀਟ 'ਤੇ 'ਚ ਸਥਿਤ ਲਕਸ਼ਮੀ ਨਰਾਇਣ ਮੰਦਰ ਦੀਆਂ ਕੰਧਾਂ ਅਤੇ ਗੇਟਾਂ ਉੱਪਰ ਬੀਤੇ ਦਿਨੀਂ ਕੁਝ ਅਣਪਛਾਤੇ ਲੋਕ ਵੱਲੋਂ ਖਾਲਿਸਤਾਨੀ ਨਾਅਰੇ ਲਿਖੇ ਗਏ ਸਨ।ਇਸ ਘਟਨਾ ਉਪਰੰਤ ਹਰਕਤ 'ਚ ਆਈ ਪੁਲਿਸ ਦੇ ਨਾਲ-ਨਾਲ ਉਕਤ ਗੁਰੂਘਰ ਅਤੇ ਮੰਦਿਰ ਦੀ ਪ੍ਰਬੰਧਕੀ ਕਮੇਟੀ ਦੇ ਅਹੁਦੇਦਾਰਾਂ ਵੱਲੋਂ ਸਾਂਝੇ ਤੌਰ 'ਤੇ ਪੱਤਰਕਾਰ ਸੰਮੇਲਨ ਕੀਤਾ ਗਿਆ।

ਇਸ ਦੌਰਾਨ ਵੈਨਕੂਵਰ ਪੁਲਿਸ ਦੇ ਸਰਜਟ ਮਿਸਟਰ ਸਟੀਵ ਨੇ ਦੱਸਿਆ ਕਿ ਉਪਰੋਕਤ ਘਟਨਾ ਦੀ ਸੂਚਨਾ ਮਿਲਦਿਆਂ ਹੀ ਹਰਕਤ 'ਚ ਆਈ ਪੁਲਿਸ ਵੱਲੋਂ ਸਭ ਤੋਂ ਪਹਿਲਾਂ ਉਕਤ ਗੁਰੂਘਰ ਦੇ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਗਿਆ ਤਾਂ ਕੁਝ ਅਗਿਆਤ ਨਕਾਬਪੋਸ਼ ਵਿਅਕਤੀਆਂ ਵੱਲੋਂ ਉਕਤ ਘਟਨਾ ਨੂੰ ਅੰਜਾਮ ਦੇਣ ਸਬੰਧੀ ਜਾਣਕਾਰੀ ਪ੍ਰਾਪਤ ਹੋ ਸਕੇ।ਜਿਸ ਦੇ ਆਧਾਰ 'ਤੇ ਹੀ ਪੁਲਿਸ ਦੇ ਅਪਰਾਧ ਵਿੰਗ ਵੱਲੋਂ ਇਸ ਸਬੰਧੀ ਵੱਖ-ਵੱਖ ਐਂਗਲਾਂ ਤੋਂ ਬਰੀਕੀ ਨਾਲ ਜਾਂਚ ਆਰੰਭ ਕਰ ਦਿੱਤੀ ਗਈ ਹੈ।| ਉਹਨਾਂ ਦਾਅਵਾ ਕੀਤਾ ਕਿ ਦੋਸ਼ੀ ਵਿਅਕਤੀ ਜਲਦੀ ਹੀ ਪੁਲਿਸ ਵੱਲੋਂ ਕਾਬੂ ਕਰ ਲਏ ਜਾਣਗੇ।

ਇਸ ਮੌਕੇ 'ਤੇ ਹਾਜ਼ਰ ਖ਼ਾਲਸਾ ਦੀਵਾਨ ਸੁਸਾਇਟੀ ਦੇ ਜਨਰਲ ਸਕੱਤਰ ਕਸ਼ਮੀਰ ਸਿੰਘ ਧਾਲੀਵਾਲ ਅਤੇ ਬੁਲਾਰੇ ਜਗਦੀਪ ਸਿੰਘ ਸੰਘੇੜਾ ਨੇ ਦੱਸਿਆ ਕਿ ਕੁਝ ਕੱਟੜ ਪੰਥੀ ਤਾਕਤਾਂ ਵੱਲੋਂ ਆਪਸੀ ਭਾਈਚਾਰਕ ਸਾਂਝ ਨੂੰ ਤੋੜਨ ਦੇ ਘਟੀਆ ਮਨਸੂਬਿਆਂ ਤਹਿਤ ਡਰ ਪੈਦਾ ਕਰਕੇ ਵੰਡੀਆਂ ਪਾਉਣ ਦੇ ਯਤਨ ਕੀਤੇ ਜਾ ਰਹੇ ਹਨ ਪ੍ਰੰਤੂ ਕੈਨੇਡੀਅਨ ਭਾਈਚਾਰੇ ਵੱਲੋਂ ਪੂਰੀ ਇੱਕਮੁਠਤਾ ਨਾਲ ਅਜਿਹੀਆਂ ਤਾਕਤਾਂ ਦਾ ਮੁਕਾਬਲਾ ਕੀਤਾ ਜਾਵੇਗਾ।

ਇਸ ਮੌਕੇ 'ਤੇ ਲਕਸ਼ਮੀ ਨਰਾਇਣ ਮੰਦਰ ਸਰੀ ਦੇ ਬੁਲਾਰੇ ਵਿਨੇ ਸ਼ਰਮਾ ਵੱਲੋਂ ਵੀ ਮੰਦਰ ਦੇ ਗੇਟ ਤੇ ਅਪਮਾਨਕਜਨਕ ਸ਼ਬਦਾਵਲੀ ਲਿਖਣ ਦੀ ਮੰਦਭਾਗੀ ਘਟਨਾ ਦੀ ਜਾਣਕਾਰੀ ਸਾਂਝੀ ਕੀਤੀ ਗਈ| ਅਖ਼ੀਰ 'ਚ ਹਾਜ਼ਰ ਸਾਰੇ ਹੀ ਅਹੁਦੇਦਾਰਾਂ ਵੱਲੋਂ ਉਕਤ ਘਟਨਾਵਾਂ ਲਈ ਲੋੜੀਂਦੇ ਵਿਅਕਤੀਆਂ ਨੂੰ ਜਲਦੀ ਤੋਂ ਜਲਦੀ ਕਾਬੂ ਕਰਕੇ ਉਹਨਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ।

Next Story
ਤਾਜ਼ਾ ਖਬਰਾਂ
Share it