ਆਮ ਚੋਣਾਂ ਤੋਂ ਪਹਿਲਾਂ ਕੈਨੇਡਾ ਦਾ ਭਾਰਤ 'ਤੇ ਵੱਡਾ ਇਲਜ਼ਾਮ
ਕਨੇਡਾ ਵੱਲੋਂ ਮੁੜ ਤੋਂ ਭਾਰਤ ਤੇ ਵੱਡੇ ਇਲਜਾਮ ਲਗਾਏ ਗਏ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਜ਼ਰੂਰ ਬਦਲ ਗਏ ਹਨ। ਪਰ, ਉਨ੍ਹਾਂ ਦੀ ਭਾਰਤ ਵਿਰੋਧੀ ਸੋਚ ਅਜੇ ਵੀ ਉਹੀ ਹੈ। ਇਸ ਵਿੱਚ ਕੋਈ ਬਦਲਾਅ ਨਹੀਂ ਜਾਪਦਾ। ਕਥਿਤ ਖੁਫੀਆ ਰਿਪੋਰਟਾਂ ਦੇ ਆਧਾਰ 'ਤੇ, ਕੈਨੇਡਾ ਨੇ ਭਾਰਤ 'ਤੇ ਆਪਣੀ ਚੋਣ ਪ੍ਰਕਿਰਿਆ ਵਿੱਚ ਦਖਲ ਦੇਣ ਦਾ ਦੋਸ਼ ਲਗਾਇਆ ਹੈ।

By : Makhan shah
ਟੋਰਾਂਟੋ, ਕਵਿਤਾ : ਕਨੇਡਾ ਵੱਲੋਂ ਮੁੜ ਤੋਂ ਭਾਰਤ ਤੇ ਵੱਡੇ ਇਲਜਾਮ ਲਗਾਏ ਗਏ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਜ਼ਰੂਰ ਬਦਲ ਗਏ ਹਨ। ਪਰ, ਉਨ੍ਹਾਂ ਦੀ ਭਾਰਤ ਵਿਰੋਧੀ ਸੋਚ ਅਜੇ ਵੀ ਉਹੀ ਹੈ। ਇਸ ਵਿੱਚ ਕੋਈ ਬਦਲਾਅ ਨਹੀਂ ਜਾਪਦਾ। ਕਥਿਤ ਖੁਫੀਆ ਰਿਪੋਰਟਾਂ ਦੇ ਆਧਾਰ 'ਤੇ, ਕੈਨੇਡਾ ਨੇ ਭਾਰਤ 'ਤੇ ਆਪਣੀ ਚੋਣ ਪ੍ਰਕਿਰਿਆ ਵਿੱਚ ਦਖਲ ਦੇਣ ਦਾ ਦੋਸ਼ ਲਗਾਇਆ ਹੈ। ਕੈਨੇਡਾ ਨੇ ਭਾਰਤ 'ਤੇ ਅਪ੍ਰੈਲ ਵਿੱਚ ਦੇਸ਼ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਦਖਲਅੰਦਾਜ਼ੀ ਕਰਨ ਦਾ ਦੋਸ਼ ਲਗਾਇਆ ਹੈ।
ਖੁਫੀਆ ਰਿਪੋਰਟ ਵਿੱਚ ਰਿਹਾ ਗਿਆ ਹੈ ਕਿ ਭਾਰਤ ਸਰਕਾਰ ਕੋਲ ਕੈਨੇਡੀਅਨ ਭਾਈਚਾਰਿਆਂ ਅਤੇ ਲੋਕਤੰਤਰੀ ਪ੍ਰਕਿਰਿਆਵਾਂ ਵਿੱਚ ਦਖਲ ਦੇਣ ਦੀ ਯੋਗਤਾ ਹੈ ਅਤੇ ਇਰਾਦਾ ਵੀ ਹੈ ਕਿਉਂਕਿ ਦੋਵਾਂ ਦੇਸ਼ਾਂ ਦੇ ਸਬੰਧ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਏ ਹਨ। ਹਾਲਾਂਕਿ, ਹੁਣ ਤੱਕ ਕੈਨੇਡਾ ਦੀ ਇਸ ਕਾਰਵਾਈ 'ਤੇ ਭਾਰਤ ਸਰਕਾਰ ਵੱਲੋਂ ਕੋਈ ਅਧਿਕਾਰਤ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ। ਪਰ ਭਾਰਤ ਦੇ ਨਾਲ-ਨਾਲ, ਕੈਨੇਡਾ ਨੇ ਚੀਨ, ਰੂਸ ਅਤੇ ਪਾਕਿਸਤਾਨ 'ਤੇ ਇਸੇ ਤਰ੍ਹਾਂ ਦੇ ਦੋਸ਼ ਲਗਾਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਚੀਨ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਕੈਨੇਡਾ ਦੀਆਂ ਚੋਣਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਕੈਨੇਡੀਅਨ ਸੁਰੱਖਿਆ ਖੁਫੀਆ ਸਰਵਿਸ ਦੀ ਡਿਪਟੀ ਡਾਇਰੈਕਟਰ ਵੈਨੇਸਾ ਲੋਇਡ ਨੇ ਕਿਹਾ ਕਿ ਵਿਰੋਧੀ ਸਰਕਾਰੀ ਤੱਤ ਚੋਣਾਂ ਵਿੱਚ ਦਖਲ ਦੇਣ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵੱਧ ਤੋਂ ਵੱਧ ਵਰਤੋਂ ਕਰ ਰਹੇ ਹਨ। ਤੁਹਾਨੂੰ ਇਹ ਵੀ ਦੱਸ ਦਈਏ ਕਿ ਰਾਇਟਰਜ਼ ਨੇ ਲੋਇਡ ਦੇ ਹਵਾਲੇ ਨਾਲ ਕਿਹਾ। ਹੈ ਕਿ "ਇਸ ਗੱਲ ਦੀ ਮਜ਼ਬੂਤ ਸੰਭਾਵਨਾ ਹੈ ਕਿ ਪੀਆਰਸੀ (ਪੀਪਲਜ਼ ਰੀਪਬਲਿਕ ਆਫ਼ ਚਾਈਨਾ) ਕੈਨੇਡਾ ਦੀ ਲੋਕਤੰਤਰੀ ਪ੍ਰਕਿਰਿਆ ਵਿੱਚ ਦਖਲ ਦੇਣ ਲਈ ਏਆਈ-ਸਮਰੱਥ ਸਾਧਨਾਂ ਦੀ ਵਰਤੋਂ ਕਰੇਗਾ, ਜਿਸ ਵਿੱਚ ਇਹ ਮੌਜੂਦਾ ਚੋਣ ਵੀ ਸ਼ਾਮਲ ਹੈ,"
ਇਸ ਤੋਂ ਪਹਿਲਾਂ ਕੈਨੇਡਾ ਵਿੱਚ ਮਾਰੇ ਗਏ ਹਰਦੀਪ ਸਿੰਘ ਨਿੱਝਰ ਨੂੰ ਲੈ ਕੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ਦੀ ਰਾਅ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਹਾਲਾਂਕਿ ਪਹਿਲਾਂ ਠੋਸ ਸਬੂਤ ਹੋਣ ਦਾ ਦਾਅਵਾ ਕੀਤਾ ਗਿਆ ਤੇ ਆਪਣੀ ਸਰਕਾਰ ਜਾਣ ਤੋਂ ਪਹਿਲਾਂ, ਟਰੂਡੋ ਨੇ ਮੰਨਿਆ ਸੀ ਕਿ ਉਨ੍ਹਾਂ ਕੋਲ ਭਾਰਤ ਵਿਰੁੱਧ ਕੋਈ ਸਬੂਤ ਨਹੀਂ ਹੈ।


