Begin typing your search above and press return to search.

ਈਰਾਨ ਜੰਗ 'ਚ ਪਾਣੀ ਵਾਂਗ ਵਹਿ ਰਿਹਾ ਅਮਰੀਕਾ ਦਾ ਧਨ, ਟਰੰਪ ਪ੍ਰਸ਼ਾਸਨ ਨੂੰ ਸੰਸਦ 'ਚ ਜ਼ਾਹਿਰ ਕਰਨੇ ਪਏ ਵੇਰਵੇ

ਇਜ਼ਰਾਇਲ ਨਾਲ਼ ਮਿਲ਼ ਕੇ ਈਰਾਨ ਉਤੇ ਹਮਲੇ ਕਰਨ ਵਾਲ਼ੇ ਦੇਸ਼ ਅਮਰੀਕਾ ਦਾ ਧਨ ਇਸ ਵੇਲੇ ਜੰਗ ਉਤੇ ਪਾਣੀ ਵਾਂਗ ਵਹਿ ਰਿਹਾ ਹੈ। ਉਧਰ ਈਰਾਨ ਦੀ ਹਮਾਇਤ ਲੈਬਨਾਨ 'ਚ ਰਹਿ ਰਹੇ ਹਿਜ਼ਬੁੱਲ੍ਹਾ ਦੇ ਮੈਂਬਰ ਕਰ ਰਹੇ ਹਨ

ਈਰਾਨ ਜੰਗ ਚ ਪਾਣੀ ਵਾਂਗ ਵਹਿ ਰਿਹਾ ਅਮਰੀਕਾ ਦਾ ਧਨ, ਟਰੰਪ ਪ੍ਰਸ਼ਾਸਨ ਨੂੰ ਸੰਸਦ ਚ ਜ਼ਾਹਿਰ ਕਰਨੇ ਪਏ ਵੇਰਵੇ
X

mehtabmasih@gmail.comBy : [email protected]

  |  13 March 2026 8:51 PM IST

  • whatsapp
  • Telegram

ਸੰਸਦ ਤੋਂ ਹਾਲ਼ੇ ਹੋਰ ਫ਼ੰਡ ਮੰਗ ਸਕਦੇ ਹਨ ਟਰੰਪ

ਵਾਸ਼ਿੰਗਟਨ ਡੀਸੀ: ਇਜ਼ਰਾਇਲ ਨਾਲ਼ ਮਿਲ਼ ਕੇ ਈਰਾਨ ਉਤੇ ਹਮਲੇ ਕਰਨ ਵਾਲ਼ੇ ਦੇਸ਼ ਅਮਰੀਕਾ ਦਾ ਧਨ ਇਸ ਵੇਲੇ ਜੰਗ ਉਤੇ ਪਾਣੀ ਵਾਂਗ ਵਹਿ ਰਿਹਾ ਹੈ। ਉਧਰ ਈਰਾਨ ਦੀ ਹਮਾਇਤ ਲੈਬਨਾਨ 'ਚ ਰਹਿ ਰਹੇ ਹਿਜ਼ਬੁੱਲ੍ਹਾ ਦੇ ਮੈਂਬਰ ਕਰ ਰਹੇ ਹਨ। ਪਿਛਲੇ 14 ਦਿਨਾਂ ਤੋਂ ਇਹ ਜੰਗ ਲਗਾਤਾਰ ਚੱਲ ਰਹੀ ਹੈ। ਦੋਵੇਂ ਪਾਸਿਆਂ ਤੋਂ ਡ੍ਰੋਨ ਅਤੇ ਮਿਜ਼ਾਈਲਾਂ ਰਾਹੀਂ ਖੁੱਲ੍ਹ ਕੇ ਹਮਲੇ ਕੀਤੇ ਜਾ ਰਹੇ ਹਨ।

ਹੁਣ ਇਸ ਜੰਗ ਉਤੇ ਹੋਏ ਪਹਿਲਾਂ ਛੇ ਦਿਨਾਂ ਦੇ ਅਮਰੀਕੀ ਖ਼ਰਚਿਆਂ ਦੇ ਵੇਰਵੇ ਜਾਰੀ ਹੋਏ ਹਨ। ਜਿਸ ਤੋਂ ਇੱਕ ਦਿਨ ਦਾ ਖ਼ਰਚਾ ਕੱਢ ਕੇ ਕੁੱਲ ਦਿਨਾਂ ਦੇ ਖ਼ਰਚੇ ਦਾ ਔਸਤ ਅਨੁਮਾਨ ਲਾਇਆ ਜਾ ਸਕਦਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਧਿਕਾਰੀਆਂ ਨੇ ਇੱਕ ਪ੍ਰੈਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਈਰਾਨ ਨਾਲ਼ ਜੰਗ ਦੇ ਪਹਿਲੇ ਛੇ ਦਿਨਾਂ ਦੌਰਾਨ ਅਮਰੀਕਾ ਦੇ 11.3 ਅਰਬ ਡਾਲਰ ਖ਼ਰਚ ਹੋ ਚੁੱਕੇ ਹਨ। ਇਹ ਰਕਮ ਲਗਭਗ 14 ਹਜ਼ਾਰ 500 ਕਰੋੜ ਭਾਰਤੀ ਰੁਪਏ ਬਣਦੀ ਹੈ।

ਇਸ ਤੋਂ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਹੁਦ 13–14 ਦਿਨਾਂ ਦੌਰਾਨ ਅਮਰੀਕਾ ਦੇ ਕਿੰਨੇ ਡਾਲਰ ਖ਼ਰਚ ਹੋ ਚੁੱਕੇ ਹੋਣਗੇ। ਦਰਅਸਲ, ਅਮਰੀਕੀ ਸੰਸਦ ਮੈਂਬਰਾਂ ਨੇ ਸਦਨ 'ਚ ਟਰੰਪ ਪ੍ਰਸ਼ਾਸਨ ਉਤੇ ਕੁੱਲ ਖ਼ਰਚਿਆਂ ਬਾਰੇ ਜਾਣਕਾਰੀ ਦੇਣ ਦਾ ਦਬਾਆ ਪਾਇਆ ਸੀ। ਇਸੇ ਲਈ ਸੰਸਦ ਨੂੰ ਇਸ ਬਾਰੇ ਜਾਣਕਾਰੀ ਦੇਣੀ ਹੀ ਪਈ।

ਅਮਰੀਕੀ ਸੰਸਦ (ਕਾਂਗਰਸ) ਦੇ ਕੁਝ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਟਰੰਪ ਪ੍ਰਸ਼ਾਸਨ ਹੁਣ ਛੇਤੀ ਹੀ ਈਰਾਨ ਨਾਲ਼ ਜੰਗ ਲਈ ਹੋਰ ਫ਼ੰਡਾਂ ਦੀ ਮੰਗ ਵੀ ਕਰ ਸਕਦਾ ਹੈ। ਇੱਕ ਮੋਟੇ ਅਨੁਮਾਨ ਮੁਤਾਬਕ ਸੰਸਦ ਵਿੱਚ 50 ਅਰਬ ਡਾਲਰ ਦੀ ਮੰਗ ਕੀਤੀ ਜਾ ਸਕਦੀ ਹੈ।

ਅਮਰੀਕੀ ਪ੍ਰਸ਼ਾਸਨ ਇਹ ਵੀ ਨਹੀ਼ ਦੱਸ ਰਿਹਾ ਕਿ ਆਖ਼ਰ ਅਸਲ ਵਿੱਚ ਕੁੱਲ ਕਿੰਨਾ ਧਨ ਜੰਗ ਉਤੇ ਖ਼ਰਚ ਹੋ ਚੁੱਕਿਆ ਹੈ। ਇਹ ਜਾਣਕਾਰੀ ਵੀ ਨਹੀਂ ਦਿੱਤੀ ਜਾ ਰਹੀ ਕਿ ਇਹ ਜੰਗ ਕਦੋਂ ਤੱਕ ਚੱਲੇਗੀ।

ਉਂਝ ਟਰੰਪ ਇੱਕ–ਦੋ ਵਾਰ ਅਜਿਹਾ ਬਿਆਨ ਦੇ ਚੁੱਕੇ ਹਨ ਕਿ ਜੰਗ ਹੁਣ ਖ਼ਤਮ ਹੋਣ ਹੀ ਵਾਲ਼ੀ ਹੈ ਕਿਉਂਕਿ 'ਅਮਰੀਕਾ ਜੰਗ ਜਿੱਤ ਚੁੱਕਾ ਹੈ ਪਰ ਲੜਾਈ ਵਿੱਚ ਕਾਇਮ ਰਹੇਗਾ।'

Next Story
ਤਾਜ਼ਾ ਖਬਰਾਂ
Share it