Begin typing your search above and press return to search.

ਅਮਰੀਕਾ : ਘਰ ਦੇ ਵਿਹੜੇ ਵਿਚ ਕਰੈਸ਼ ਹੋਇਆ ਹਵਾਈ ਜਹਾਜ਼, 4 ਜਣੇ ਗੰਭੀਰ ਜ਼ਖਮੀ

ਅਮਰੀਕਾ ਵਿਚ ਵਾਪਰੇ ਹੌਲਨਾਕ ਹਾਦਸੇ ਦੌਰਾਨ ਇਕ ਹਵਾਈ ਜ਼ਹਾਜ਼ ਘਰ ਦੇ ਵਿਹੜੇ ਵਿਚ ਕਰੈਸ਼ ਹੋ ਗਿਆ ਅਤੇ ਚਾਰ ਜਣੇ ਗੰਭੀਰ ਜ਼ਖਮੀ ਹੋ ਗਏ। ਕਰੈਸ਼ ਹੁੰਦਿਆਂ ਹੀ ਜਹਾਜ਼ ਨੂੰ ਅੱਗ ਲੱਗ ਗਈ ਅਤੇ ਆਲੇ-ਦੁਆਲੇ ਰਹਿੰਦੇ ਲੋਕਾਂ ਨੇ ਐਮਰਜੰਸੀ ਕਾਮਿਆਂ ਨੂੰ ਸੱਦਿਆ। ਜ਼ਖਮੀਆਂ ਵਿਚੋਂ ਦੋ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ।

ਅਮਰੀਕਾ : ਘਰ ਦੇ ਵਿਹੜੇ ਵਿਚ ਕਰੈਸ਼ ਹੋਇਆ ਹਵਾਈ ਜਹਾਜ਼, 4 ਜਣੇ ਗੰਭੀਰ ਜ਼ਖਮੀ
X

Dr. Pardeep singhBy : Dr. Pardeep singh

  |  8 Jun 2024 2:49 PM IST

  • whatsapp
  • Telegram

ਡੈਨਵਰ : ਅਮਰੀਕਾ ਵਿਚ ਵਾਪਰੇ ਹੌਲਨਾਕ ਹਾਦਸੇ ਦੌਰਾਨ ਇਕ ਹਵਾਈ ਜ਼ਹਾਜ਼ ਘਰ ਦੇ ਵਿਹੜੇ ਵਿਚ ਕਰੈਸ਼ ਹੋ ਗਿਆ ਅਤੇ ਚਾਰ ਜਣੇ ਗੰਭੀਰ ਜ਼ਖਮੀ ਹੋ ਗਏ। ਕਰੈਸ਼ ਹੁੰਦਿਆਂ ਹੀ ਜਹਾਜ਼ ਨੂੰ ਅੱਗ ਲੱਗ ਗਈ ਅਤੇ ਆਲੇ-ਦੁਆਲੇ ਰਹਿੰਦੇ ਲੋਕਾਂ ਨੇ ਐਮਰਜੰਸੀ ਕਾਮਿਆਂ ਨੂੰ ਸੱਦਿਆ। ਜ਼ਖਮੀਆਂ ਵਿਚੋਂ ਦੋ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ । ਹਾਦਸਾ ਕੋਲੋਰੈਡੋ ਸੂਬੇ ਦੇ ਡੈਨਵਰ ਸ਼ਹਿਰ ਨੇੜੇ ਵਾਪਰਿਆ ਅਤੇ ਜਹਾਜ਼ ਦੇ ਕਰੈਸ਼ ਹੋਣ ਵੇਲੇ ਘਰ ਵਿਚ ਕੋਈ ਨਹੀਂ ਸੀ | ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫ਼ਟੀ ਬੋਰਡ ਦੇ ਜਾਂਚਕਰਤਾ ਅਲੈਕਸ ਲੈਮਿਸ਼ਕੋ ਨੇ ਦੱਸਿਆ ਕਿ ਹਵਾਈ ਜਹਾਜ਼ ਵਿਚ ਚਾਰ ਜਣੇ ਸਵਾਰ ਸਨ ਜਿਨ੍ਹਾਂ ਨੂੰ ਨਾ ਸਿਰਫ ਸੱਟਾਂ ਵੱਜੀਆਂ ਬਲਕਿ ਅੱਗ ਕਾਰਨ ਵੀ ਸਰੀਰ ਸੜ ਗਿਆ | ਉਨ੍ਹਾਂ ਅੱਗੇ ਕਿਹਾ ਕਿ 1969 ਮਾਡਲ ਬੀਚ ਕਰਾਫਟ 35 ਹਵਾਈ ਜਹਾਜ਼ ਨੇ ਡੈਨਵਰ ਦੇ ਸੈਂਟੇਨੀਅਲ ਹਵਾਈ ਅੱਡੇ ਤੋਂ ਉਡਾਣ ਭਰੀ ਅਤੇ 15 ਮਿੰਟ ਬਾਅਦ ਹਾਦਸੇ ਦਾ ਸ਼ਿਕਾਰ ਹੋ ਗਿਆ | ਅਰਵਾਦਾ ਕਸਬੇ ਦੇ ਰਿਹਾਇਸ਼ੀ ਇਲਾਕੇ ਵਿਚ ਜਹਾਜ਼ ਕਰੈਸ਼ ਹੋਣ ਬਾਰੇ ਪਤਾ ਲੱਗਣ 'ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ ਅਤੇ ਫਾਇਰ ਫਾਈਟਰਜ਼ ਵਾਸਤੇ ਮੁਸ਼ਕਲਾਂ ਵਧ ਗਈਆਂ।


ਪੁਲਿਸ ਦੀ ਮਦਦ ਨਾਲ ਲੋਕਾਂ ਨੂੰ ਹਾਦਸੇ ਵਾਲੀ ਥਾਂ ਤੋਂ ਦੂਰ ਰਹਿਣ ਦੀ ਗੁਜ਼ਾਰਿਸ਼ ਕੀਤੀ ਗਈ ਜਿਸ ਮਗਰੋਂ ਅੱਗ ਮੁਕੰਮਲ ਤੌਰ 'ਤੇ ਬੁਝਾਈ ਜਾ ਸਕੀ | ਜਾਂਚਕਰਤਾਵਾਂ ਮੁਤਾਬਕ ਪਾਇਲਟ ਨੇ ਤਕਨੀਕੀ ਖਰਾਬੀ ਪੈਦਾ ਹੋਣ ਮਗਰੋਂ ਪਾਇਲਟ ਨੇ ਜਹਾਜ਼ ਨੂੰ ਇਕ ਸੜਕ 'ਤੇ ਲੈਂਡ ਕਰਵਾਉਣ ਦਾ ਯਤਨ ਕੀਤਾ ਪਰ ਇਸ ਤੋਂ ਪਹਿਲਾਂ ਹੀ ਜਹਾਜ਼ ਬੇਕਾਬੂ ਹੋ ਕੇ ਕਰੈਸ਼ ਹੋ ਗਿਆ | ਧਰਤੀ 'ਤੇ ਡਿੱਗਣ ਤੋਂ ਪਹਿਲਾਂ ਜਹਾਜ਼ ਦਾ ਖੱਬਾ ਪਰ ਇਕ ਦਰੱਖਤ ਵਿਚ ਵੱਜ ਕੇ ਟੁੱਟ ਗਿਆ ਅਤੇ ਸੁਰੱਖਿਅਤ ਲੈਂਡ ਕਰਨ ਦੀ ਸੰਭਾਵਨਾ ਬਿਲਕੁਲ ਖ਼ਤਮ ਹੋ ਗਈ |

ਇਸ ਮਗਰੋਂ ਹਵਾਈ ਜਹਾਜ਼ ਘਰ ਦੇ ਬਾਹਰ ਖੜ੍ਹੇ ਇਕ ਪਿਕਅੱਪ ਟਰੱਕ ਨਾਲ ਵੀ ਟਕਰਾਇਆ ਅਤੇ ਵਿਹੜੇ ਵਿਚ ਅੱਗ ਦੀਆਂ ਲਾਟਾਂ ਉਠਣ ਲੱਗੀਆਂ | ਅਲੈਕਸ ਲੈਮਿਸ਼ਕੋ ਦਾ ਕਹਿਣਾ ਸੀ ਜਦੋਂ ਜਹਾਜ਼ ਦੇ ਹਵਾਈ ਅੱਡੇ ਤੱਕ ਪਹੁੰਚਣ ਦੀ ਕੋਈ ਸੰਭਾਵਨਾ ਨਾ ਹੋਵੇ ਤਾਂ ਪਾਇਲਟ ਅਕਸਰ ਹੀ ਕਿਸੇ ਹਾਈਵੇਅ ਜਾਂ ਪੱਧਰੇ ਇਲਾਕੇ ਵਿਚ ਉਤਰਨ ਦਾ ਯਤਨ ਕਰਦੇ ਹਨ | ਇਸ ਮਾਮਲੇ ਵਿਚ ਵੀ ਪਾਇਲਟ ਨੂੰ ਸੜਕ ਨਜ਼ਰ ਆਈ ਹੋਵੇਗੀ ਪਰ ਸਭ ਕੁਝ ਸੋਚ ਮੁਤਾਬਕ ਨਾ ਹੋ ਸਕਿਆ | ਅਰਵਾਦਾ ਫਾਇਰ ਅਪ੍ਰੇਸ਼ਨ ਦੇ ਮੁਖੀ ਮੈਟ ਓਜ਼ੀਅਰ ਨੇ ਦੱਸਿਆ ਕਿ ਫਾਇਰ ਫਾਈਟਰ ਮੌਕੇ 'ਤੇ ਪੁੱਜੇ ਤਾਂ ਅੱਗ ਲੱਗੀ ਹੋਈ ਸੀ ।

Next Story
ਤਾਜ਼ਾ ਖਬਰਾਂ
Share it