Begin typing your search above and press return to search.

America ਦੇ air passengers ਨੂੰ ਆਇਆ ਸੁਖ ਦਾ ਸਾਹ

ਅਮਰੀਕਾ ਦੇ ਹਵਾਈ ਮੁਸਾਫ਼ਰਾਂ ਨੂੰ ਸੁਖ ਦਾ ਸਾਹ ਆਇਆ ਜਦੋਂ ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਉਰਿਟੀ ਦੇ ਖਰਚਾ ਬਿਲ ਉਤੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਦਸਤਖ਼ਤ ਕਰ ਦਿਤੇ

America ਦੇ air passengers ਨੂੰ ਆਇਆ ਸੁਖ ਦਾ ਸਾਹ
X

Upjit SinghBy : Upjit Singh

  |  1 May 2026 6:29 PM IST

  • whatsapp
  • Telegram

ਵਾਸ਼ਿੰਗਟਨ : ਅਮਰੀਕਾ ਦੇ ਹਵਾਈ ਮੁਸਾਫ਼ਰਾਂ ਨੂੰ ਸੁਖ ਦਾ ਸਾਹ ਆਇਆ ਜਦੋਂ ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਉਰਿਟੀ ਦੇ ਖਰਚਾ ਬਿਲ ਉਤੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਦਸਤਖ਼ਤ ਕਰ ਦਿਤੇ। 76 ਦਿਨ ਚੱਲੇ ਸ਼ਟਡਾਊਨ ਦੌਰਾਨ ਹਵਾਈ ਅੱਡਿਆਂ 'ਤੇ ਤੈਨਾਤ ਇਕ ਹਜ਼ਾਰ ਤੋਂ ਵੱਧ ਟ੍ਰਾਂਸਪੋਰਟੇਸ਼ਨ ਸਕਿਉਰਿਟੀ ਏਜੰਟ ਨੌਕਰੀ ਛੱਡ ਗਏ ਅਤੇ ਫ਼ਲਾਈਟਸ ਰੱਦ ਹੋਣ ਜਾਂ ਦੇਰ ਨਾਲ ਰਵਾਨਾ ਹੋਣ ਦਾ ਵਰਤਾਰਾ ਆਮ ਗੱਲ ਹੋ ਗਈ। ਆਖਰਕਾਰ, ਰਾਸ਼ਟਰਪਤੀ ਨੂੰ ਕਾਰਜਕਾਰੀ ਹੁਕਮਾਂ ਰਾਹੀਂ ਤਨਖਾਹਾਂ ਜਾਰੀ ਕਰਵਾਉਣੀਆਂ ਪਈਆਂ। ਵਾਈਟ ਹਾਊਸ ਵਿਖੇ ਕੌਰਸਪੌਂਡੈਂਟਸ ਡਿਨਰ ਦੌਰਾਨ ਗੋਲੀਬਾਰੀ ਦੀ ਵਾਰਦਾਤ ਮਗਰੋਂ ਹਵਾਈ ਅੱਡਿਆਂ ਦੀ ਸੁਰੱਖਿਆ 'ਤੇ ਵੀ ਸਵਾਲ ਉਠਣ ਲੱਗੇ ਅਤੇ ਖਰਚਾ ਬਿਲ ਨੂੰ ਹਾਊਸ ਆਫ਼ ਰਿਪ੍ਰਜ਼ੈਂਟੇਟਿਵਜ਼ ਵਿਚ ਜਲਦ ਤੋਂ ਜਲਦ ਪਾਸ ਕਰਨ 'ਤੇ ਜ਼ੋਰ ਦਿਤਾ ਗਿਆ।

76 ਦਿਨ ਬਾਅਦ ਖ਼ਤਮ ਹੋਇਆ ਡੀ.ਐਚ.ਐਸ. ਦਾ ਸ਼ਟਡਾਊਨ

ਦਰਅਸਲ ਹਾਊਸ ਦੇ ਸਪੀਕਰ ਮਾਈਕ ਜੌਹਨਸਨ, ਸੈਨੇਟ ਵੱਲੋਂ ਪਾਸ ਬਿਲ ਉਤੇ ਵੋਟਿੰਗ ਕਰਵਾਉਣ ਤੋਂ ਇਨਕਾਰੀ ਸਨ ਕਿਉਂਕਿ ਸੈਨੇਟ ਵਿਚ ਖਰਚਾ ਬਿਲ ਇੰਮੀਗ੍ਰੇਸ਼ਨ ਐਂਡ ਕਸਟਮਜ਼ ਐਨਫ਼ੋਰਸਮੈਂਟ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਕਰਦਾ। ਡੈਮੋਕ੍ਰੈਟਿਕ ਪਾਰਟੀ ਨੇ ਆਈਸ ਦੇ ਫ਼ੰਡਜ਼ ਨੂੰ ਪ੍ਰਵਾਨਗੀ ਤੋਂ ਨਾਂਹ ਕਰਦਿਆਂ ਸ਼ਰਤ ਰੱਖੀ ਕਿ ਇੰਮੀਗ੍ਰੇਸ਼ਨ ਛਾਪਿਆਂ ਦੌਰਾਨ ਅਫ਼ਸਰਾਂ ਦੇ ਚਿਹਰੇ 'ਤੇ ਮਾਸਕ ਨਹੀਂ ਹੋਣੇ ਚਾਹੀਦੇ ਅਤੇ ਗਲ ਵਿਚ ਸ਼ਨਾਖ਼ਤੀ ਕਾਰਡ ਟੰਗੇ ਹੋਣ। ਸੈਨੇਟ ਵਿਚ ਬਿਲ ਪਾਸ ਕਰਵਾਉਣ ਲਈ 60 ਵੋਟਾਂ ਪੂਰੀਆਂ ਨਾ ਹੋਣ ਕਰ ਕੇ 14 ਫ਼ਰਵਰੀ ਤੋਂ ਸ਼ੁਰੂ ਹੋਇਆ ਸ਼ਟਡਾਊਨ ਲਗਾਤਾਰ ਜਾਰੀ ਰਿਹਾ ਪਰ ਸੈਨੇਟ ਵਿਚ ਪ੍ਰਵਾਨਗੀ ਤੋਂ ਬਾਅਦ ਹਾਊਸ ਦੇ ਸਪੀਕਰ ਮਾਈਕ ਜੌਹਨਸਨ ਆਈਸ ਵਾਸਤੇ ਵੀ ਫੰਡਜ਼ ਜਾਰੀ ਕਰਵਾਉਣ 'ਤੇ ਅੜ ਗਏ।

ਹਾਊਸ ਵੱਲੋਂ ਪਾਸ ਬਿਲ ਉਤੇ ਰਾਸ਼ਟਰਪਤੀ ਨੇ ਕੀਤੇ ਦਸਤਖ਼ਤ

ਸ਼ਟਡਾਊਨ ਖ਼ਤਮ ਹੋਣ ਮਗਰੋਂ ਗ੍ਰਹਿ ਸੁਰੱਖਿਆ ਮੰਤਰੀ ਮਾਰਕਵੇਨ ਮੂਲੀਨ ਨੇ ਐਕਸ ਰਾਹੀਂ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਡੈਮੋਕ੍ਰੈਟਿਕ ਪਾਰਟੀ ਦਾ ਸ਼ਟਡਾਊਨ ਕਦੇ ਨਹੀਂ ਹੋਣਾ ਚਾਹੀਦਾ। ਉਧਰ ਡੈਮੋਕ੍ਰੈਟਿਕ ਪਾਰਟੀ ਨੇ ਦੋਸ਼ ਲਾਇਆ ਕਿ ਸੈਨੇਟ ਵਿਚ ਖਰਚਾ ਬਿਲ ਪਾਸ ਹੋਣ ਮਗਰੋਂ ਇਕ ਮਹੀਨੇ ਤੱਕ ਹਾਊਸ ਸਪੀਕਰ ਮਾਈਕ ਜੌਹਨਸਨ ਨੇ ਇਸ ਨੂੰ ਰੋਕ ਕੇ ਰੱਖਿਆ। ਉਧਰ ਰਿਪਬਲਿਕਨ ਪਾਰਟੀ ਦਾ ਸਾਰਾ ਜ਼ੋਰ ਹੁਣ ਆਈਸ ਅਤੇ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਵਾਸਤੇ 70 ਅਰਬ ਡਾਲਰ ਦਾ ਪ੍ਰਵਾਨਗੀ 'ਤੇ ਲੱਗਣਾ ਜੋ ਡੌਨਲਡ ਟਰੰਪ ਦੇ ਬਕਾਇਆ ਕਾਰਜਕਾਲ ਦੌਰਾਨ ਲੋੜੀਂਦੇ ਹੋਣਗੇ।

Next Story
ਤਾਜ਼ਾ ਖਬਰਾਂ
Share it