Begin typing your search above and press return to search.

5 ਜੁਲਾਈ ਨੂੰ ਆਏਗੀ ਵੱਡੀ ਤਬਾਹੀ! ਤਾਤਸੁਕੀ ਦੀ ਭਵਿੱਖਬਾਣੀ ਨੇ ਡਰਾਏ ਲੋਕ

ਜੁਲਾਈ ਮਹੀਨੇ ਵਿਚ ਆਉਣ ਵਾਲੀ ਵੱਡੀ ਤਬਾਹੀ ਦੀ ਭਵਿੱਖਬਾਣੀ ਨੇ ਪੂਰੀ ਦੁਨੀਆ ਦੇ ਲੋਕਾਂ ਨੂੰ ਡਰਾਇਆ ਹੋਇਆ ਏ। ਜਪਾਨ ਵਿਚ ਲਗਾਤਾਰ ਆ ਰਹੇ ਭੂਚਾਲ ਦੇ ਝਟਕਿਆਂ ਨੂੰ ਵੀ ਇਸੇ ਭਵਿੱਖਬਾਣੀ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਏ। ਦਰਅਸਲ ਇਸ ਭਵਿੱਖਬਾਣੀ ਨੂੰ ਤਾਤਸੁਕੀ ਦੀ ਭਵਿੱਖਬਾਣੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਏ..

5 ਜੁਲਾਈ ਨੂੰ ਆਏਗੀ ਵੱਡੀ ਤਬਾਹੀ! ਤਾਤਸੁਕੀ ਦੀ ਭਵਿੱਖਬਾਣੀ ਨੇ ਡਰਾਏ ਲੋਕ
X

Makhan shahBy : Makhan shah

  |  1 July 2025 8:45 PM IST

  • whatsapp
  • Telegram

ਟੋਕੀਓ : ਜੁਲਾਈ ਮਹੀਨੇ ਵਿਚ ਆਉਣ ਵਾਲੀ ਵੱਡੀ ਤਬਾਹੀ ਦੀ ਭਵਿੱਖਬਾਣੀ ਨੇ ਪੂਰੀ ਦੁਨੀਆ ਦੇ ਲੋਕਾਂ ਨੂੰ ਡਰਾਇਆ ਹੋਇਆ ਏ। ਜਪਾਨ ਵਿਚ ਲਗਾਤਾਰ ਆ ਰਹੇ ਭੂਚਾਲ ਦੇ ਝਟਕਿਆਂ ਨੂੰ ਵੀ ਇਸੇ ਭਵਿੱਖਬਾਣੀ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਏ। ਦਰਅਸਲ ਇਸ ਭਵਿੱਖਬਾਣੀ ਨੂੰ ਤਾਤਸੁਕੀ ਦੀ ਭਵਿੱਖਬਾਣੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਏ, ਜੋ ਜਪਾਨ ਦੇ ਬਾਬਾ ਵੇਂਗਾ ਵਜੋਂ ਮਸ਼ਹੂਰ ਨੇ। ਸੋ ਆਓ ਤੁਹਾਨੂੰ ਦੱਸਦੇ ਆਂ ਕਿ ਕੌਣ ਨੇ ਤਾਤਸੁਕੀ ਅਤੇ 5 ਜੁਲਾਈ ਨੂੰ ਕੀ ਕੁੱਝ ਹੋਣ ਦੀ ਕਰ ਚੁੱਕੇ ਭਵਿੱਖਬਾਣੀ?


ਜਪਾਨ ਵਿਚ ਜੁਲਾਈ ਮਹੀਨੇ ਵਿਚ ਵੱਡੀ ਤਬਾਹੀ ਦੀ ਭਵਿੱਖਬਾਣੀ ਨੇ ਦੁਨੀਆ ਭਰ ਦੇ ਲੋਕਾਂ ਨੂੰ ਡਰਾ ਕੇ ਰੱਖ ਦਿੱਤਾ ਹੈ। ਉਪਰੋਂ ਜਪਾਨ ਵਿਚ ਕਈ ਵਾਰ ਭੂਚਾਲ ਦੇ ਝਟਕੇ ਵੀ ਆ ਚੁੱਕੇ ਨੇ, ਜਿਨ੍ਹਾਂ ਨੂੰ ਵੀ ਇਸੇ ਭਵਿੱਖਬਾਣੀ ਨਾਲ ਜੋੜਿਆ ਜਾ ਰਿਹਾ ਏ। ਇਹ ਭਵਿੱਖਬਾਣੀ ਜਪਾਨੀ ਬਾਬਾ ਵੇਂਗਾ ਵਜੋਂ ਮਸ਼ਹੂਰ ਰਿਓ ਤਾਤਸੁਕੀ ਵੱਲੋਂ ਕੀਤੀ ਗਈ ਐ, ਜਿਸ ਵਿਚ ਉਨ੍ਹਾਂ ਵੱਲੋਂ ਜੁਲਾਈ ਮਹੀਨੇ ਜਪਾਨ ਅੰਦਰ ਭੂਚਾਲ ਅਤੇ ਜਵਾਲਾਮੁਖੀ ਆਉਣ ਦਾ ਦਾਅਦਾ ਕੀਤਾ ਗਿਆ ਏ।


ਉਨ੍ਹਾਂ ਦੀ ਇਸ ਭਵਿੱਖਬਾਣੀ ਤੋਂ ਬਾਅਦ ਜਪਾਨ ਦੇ ਤੋਕਾਰਾ ਦੀਪ ਸਮੂਹ ਵਿਚ 330 ਵਾਰ ਭੂਚਾਲ ਆ ਚੁੱਕਿਆ ਏ ਅਤੇ ਕਿਊਸ਼ੂ ਵਿਚ ਮਾਊਂਟ ਸ਼ਿਨਮੋਈ ਜਵਾਲਾਮੁਖੀ ਫਟਣ ਨਾਲ 500 ਮੀਟਰ ਤੱਕ ਹਵਾ ਵਿਚ ਰਾਖ ਫੈਲ ਗਈ ਐ। ਇਨ੍ਹਾਂ ਘਟਨਾਵਾਂ ਨੂੰ ਬਹੁਤ ਸਾਰੇ ਲੋਕ ਤਾਤਸੁਕੀ ਦੀ ਭਵਿੱਖਬਾਣੀ ਸੱਚ ਹੋਣ ਦਾ ਸੰਕੇਤ ਮੰਨ ਰਹੇ ਨੇ। ਦੇਸ਼ ਵਿਚ 5 ਜੁਲਾਈ ਨੂੰ ਵੱਡੀ ਤਬਾਹੀ ਆਉਣ ਦੀ ਗੱਲ ਆਖੀ ਜਾ ਰਹੀ ਐ, ਜਿਸ ਕਾਰਨ ਜਪਾਨ ਵਿਚ ਸੈਲਾਨੀਆਂ ਦੀ ਬੁਕਿੰਗ ਵਿਚ ਭਾਰੀ ਗਿਰਾਵਟ ਆ ਚੁੱਕੀ ਐ ਕਿਉਂਕਿ ਭਵਿੱਖਬਾਣੀ ਦੇ ਡਰੋਂ ਕੋਈ ਵੀ ਆਪਣੀ ਜਾਨ ਜੋਖ਼ਮ ਵਿਚ ਨਹੀਂ ਪਾਉਣਾ ਚਾਹੁੰਦਾ।


ਰਿਓ ਤਾਤਸੁਕੀ ਨੇ ਸਾਲ 2025 ਵਿਚ ਜਪਾਨ ਅੰਦਰ ਇਕ ਵੱਡੀ ਕੁਦਰਤੀ ਆਫ਼ਤ ਆਉਣ ਦੀ ਭਵਿੱਖਬਾਣੀ ਕੀਤੀ ਐ। ਤਾਤਸੁਕੀ ਦੀ ਤੁਲਨਾ ਬੁਲਗਾਰੀਆ ਦੀ ਨੇਤਰਹੀਣ ਭਵਿੱਖ ਵਕਤਾ ਬਾਬਾ ਵੇਂਗਾ ਦੇ ਨਾਲ ਕੀਤੀ ਜਾਂਦੀ ਐ, ਜਿਨ੍ਹਾਂ ਵੱਲੋਂ ਸੰਸਾਰਕ ਘਟਨਾਵਾਂ ਨੂੰ ਲੈ ਕੇ ਬੇਹੱਦ ਸਟੀਕ ਭਵਿੱਖਬਾਣੀਆਂ ਕੀਤੀਆਂ ਗਈਆਂ ਨੇ। ਇਨ੍ਹਾਂ ਵਿਚ ਫੇ੍ਰਡੀ ਮਰਕਰੀ ਅਤੇ ਰਾਜਕੁਮਾਰੀ ਡਾਇਨਾ ਦੀ ਮੌਤ ਤੋਂ ਲੈਕੇ 2020 ਦੀ ਕੋਰੋਨਾ ਮਹਾਮਾਰੀ ਤੱਕ ਸਭ ਕੁੱਝ ਸ਼ਾਮਲ ਐ। ਰਿਓ ਤਾਤਸੁਕੀ ਦੀ ਨਵੀਂ ਭਵਿੱਖਬਾਣੀ ਨਾਲ ਜਪਾਨ ਹੀ ਨਹੀਂ, ਬਲਕਿ ਏਸ਼ੀਆ ਦੇ ਕੁੱਝ ਦੇਸ਼ਾਂ ਵਿਚ ਵੀ ਡਰ ਦਾ ਮਾਹੌਲ ਪਾਇਆ ਜਾ ਰਿਹਾ ਏ।


ਮੀਡੀਆ ਰਿਪੋਰਟਾਂ ਦੇ ਮੁਤਾਬਕ ਰਿਓ ਦੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਗ੍ਰਾਫਿਕ ਕਾਮਿਸ ‘ਦਿ ਫਿਊਚਰ ਆਈ ਸਾਅ’ ਦੇ 2021 ਅਡੀਸ਼ਨ ਵਿਚ ਉਨ੍ਹਾਂ ਦੀਆਂ ਸਾਰੀਆਂ ਭਵਿੱਖਬਾਣੀਆਂ ਦਾ ਜ਼ਿਕਰ ਕੀਤਾ ਗਿਆ ਐ। ਉਨ੍ਹਾਂ ਨੇ ਇਸ ਵਿਚ 5 ਜੁਲਾਈ 2025 ਨੂੰ ਵੱਡੀ ਤਬਾਹੀ ਆਉਣ ਵੱਲ ਇਸ਼ਾਰਾ ਕੀਤਾ ਹੈ। ਰਿਓ ਤਾਤਸੁਕੀ ਦੀ ਕਿਤਾਬ ਵਿਚ ਕੀਤੇ ਗਏ ਦਾਅਵਿਆਂ ਮੁਤਾਬਕ ਜੁਲਾਈ 2025 ਵਿਚ ਜਪਾਨ ਦੇ ਦੱਖਣੀ ਸਾਗਰ ਵਿਚ ਸਮੁੰਦਰ ਉਬਲਣ ਲੱਗੇਗਾ, ਜਿਸ ਤੋਂ ਬਾਅਦ ਪਾਣੀ ਦੇ ਹੇਠਾਂ ਇਕ ਜਵਾਲਾਮੁਖੀ ਫਟੇਗਾ, ਜਿਸ ਨਾਲ ਭਿਆਨਕ ਸੂਨਾਮੀ ਆਵੇਗੀ ਜੋ ਸਭ ਕੁੱਝ ਤਬਾਹ ਕਰਕੇ ਰੱਖ ਦੇਵੇਗੀ।


ਇਸ ਦੇ ਕਾਰਨ ਜਪਾਨ ਦੇ ਦੱਖਣੀ ਦੀਪ, ਤਾਈਵਾਨ ਦੇ ਸਮੁੰਦਰ ਨੇੜਲੇ ਖੇਤਰ ਅਤੇ ਇੰਡੋਨੇਸ਼ੀਆ ਦੇ ਕੁੱਝ ਇਲਾਕੇ ਪ੍ਰਭਾਵਿਤ ਹੋਣਗੇ। ਤਾਤਸੁਕੀ ਨੇ ਦਾਅਵਾ ਕੀਤਾ ਕਿ ਇਹ 2011 ਦੀ ਫੁਕੁਸ਼ਿਮਾ ਸੂਨਾਮੀ ਤੋਂ ਵੀ ਜ਼ਿਆਦਾ ਘਾਤਕ ਹੋ ਸਕਦੀ ਐ। ਉਨ੍ਹਾਂ ਇਹ ਵੀ ਆਖਿਆ ਕਿ ਜੇਕਰ ਤਿਆਰੀ ਨਾ ਕੀਤੀ ਗਈ ਤਾਂ ਹਜ਼ਾਰਾਂ ਲੋਕਾਂ ਦੀ ਮੌਤ ਹੋ ਸਕਦੀ ਐ। 5 ਜੁਲਾਈ 2025 ਨੂੰ ਜਪਾਨ ਅਤੇ ਫਿਲੀਪੀਨਜ਼ ਦੇ ਵਿਚਾਲੇ ਸਮੁੰਦਰ ਤਲ ’ਤੇ ਇਕ ਦਰਾੜ ਪਵੇਗੀ, ਜਿਸ ਤੋਂ ਬਾਅਦ ਤੋਹੋਕੂ ਭੂਚਾਲ ਆਏਗਾ, ਜਿਸ ਨਾਲ ਸਮੁੰਦਰ ਵਿਚ ਸੈਂਕੜੇ ਫੁੱਟ ਉਚੀਆਂ ਲਹਿਰਾਂ ਉਠਣਗੀਆਂ।


ਇਸ ਕਿਤਾਬ ਵਿਚ ਆਫ਼ਤਾਂ ਦੀ ਤਰੀਕ ਅਤੇ ਉਨ੍ਹਾਂ ਦੇ ਸਰੂਪ ਬਾਰੇ ਦੱਸਿਆ ਗਿਆ ਏ। ਕਈ ਕੁਦਰਤੀ ਅਤੇ ਮਨੁੱਖ ਨਿਰਮਤ ਘਟਨਾਵਾਂ ਦਾ ਵੀ ਜ਼ਿਕਰ ਕਿਤਾਬ ਵਿਚ ਕੀਤਾ ਗਿਆ ਏ। ਤਾਤਸੁਕੀ ਵੱਲੋਂ ਚਿਤਾਵਨੀਆਂ ਨੂੰ ਕਲਾ ਦੇ ਜ਼ਰੀਏ ਪੇਸ਼ ਕੀਤਾ ਗਿਆ ਏ। ਕਈ ਲੋਕਾਂ ਦਾ ਕਹਿਣਾ ਏ ਕਿ ਰਿਓ ਤਾਤਸੁਕੀ ਦੀਆਂ ਭਵਿੱਖਬਾਣੀਆਂ ਪਹਿਲਾਂ ਵੀ ਸੱਚ ਸਾਬਤ ਹੋ ਚੁੱਕੀਆਂ ਨੇ, ਇਸ ਲਈ ਇਸ ਵਾਰ ਵੀ ਉਨ੍ਹਾਂ ਦੀ ਚਿਤਾਵਨੀ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਏ। ਜਾਣਕਾਰੀ ਅਨੁਸਾਰ ਉਨ੍ਹਾਂ ਨੇ ਪਹਿਲਾਂ ਵੀ ਆਪਣੇ ਗ੍ਰਾਫਿਕ ਨਾਵਲ ਵਿਚ 2011 ਦੇ ਸੂਨਾਮੀ ਦੀ ਭਵਿੱਖਬਾਣੀ ਕੀਤੀ ਸੀ।


ਇਹ ਸੂਨਾਮੀ ਠੀਕ ਓਵੇਂ ਹੀ ਆਈ ਸੀ, ਜਿਵੇਂ ਰਿਓ ਨੇ 1999 ਦੇ ਗ੍ਰਾਫਿਕ ਕਾਮਿਕਸ ਦੇ ਪਹਿਲੇ ਅਡੀਸ਼ਨ ਵਿਚ ਇਸ ਦੀ ਭਵਿੱਖਬਾਣੀ ਕੀਤੀ ਸੀ। ਉਸ ਸਮੇਂ ਉਨ੍ਹਾਂ ਨੇ ਮਾਰਚ 2011 ਵਿਚ ਜਪਾਨ ਵਿਚ ਇਕ ਵੱਡੀ ਮਹਾਂ ਆਫ਼ਤ ਆਉਣ ਦੀ ਭਵਿੱਖਬਾਣੀ ਕੀਤੀ ਸੀ, ਇਹ ਉਹੀ ਤਰੀਕ ਐ ਜਦੋਂ ਜਪਾਨ ਵਿਚ ਭੂਚਾਲ ਅਤੇ ਸੂਨਾਮੀ ਆਈ ਸੀ। ਇਸ ਵਿਚ 18 ਹਜ਼ਾਰ ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਸੀ ਅਤੇ ਫੁਕੁਸ਼ਿਮਾ ਦਾਇਚੀ ਪਰਮਾਣੂ ਊਰਜਾ ਪਲਾਂਟ ਵਿਚ ਹਾਦਸਾ ਵਾਪਰ ਗਿਆ ਸੀ।


ਦੱਸ ਦਈਏ ਕਿ ਰਿਓ ਤਾਤਸੁਕੀ 1980 ਦੇ ਦਹਾਕੇ ਵਿਚ ਇਕ ਮਾਂਗਾ ਆਰਟਿਸ ਸੀ। ਇਸ ਦੌਰਾਨ ਉਨ੍ਹਾਂ ਨੇ ਸੁਪਨਿਆਂ ਦੇ ਭਵਿੱਖ ਵਿਚ ਦੇਖਣਾ ਸ਼ੁਰੂ ਕਰ ਦਿੱਤਾ ਸੀ, ਉਹ ਜੋ ਕੁੱਝ ਸੁਪਨਿਆਂ ਵਿਚ ਦੇਖਦੀ ਸੀ, ਉਸ ਨੂੰ ਡਾਇਰੀ ਵਿਚ ਨੋਟ ਕਰ ਲੈਂਦੀ ਸੀ। ਜਦੋਂ ਉਨ੍ਹਾਂ ਦੀਆਂ ਭਵਿੱਖਬਾਣੀਆਂ ਸੱਚ ਸਾਬਤ ਹੋਈਆਂ ਤਾਂ ਉਨ੍ਹਾਂ ਨੂੰ ਜਪਾਨ ਦੀ ਸਭ ਤੋਂ ਰਹੱਸਮਈ ਭਵਿੱਖ ਵਕਤਾ ਮੰਨਿਆ ਜਾਣ ਲੱਗ ਪਿਆ ਸੀ।

ਸੋ ਰਿਓ ਤਾਤਸੁਕੀ ਦੀ ਤਾਜ਼ਾ ਭਵਿੱਖਬਾਣੀ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ

Next Story
ਤਾਜ਼ਾ ਖਬਰਾਂ
Share it