ਪਤਨੀ ਨੇ ਅਪਣੇ ਹੀ ਪਤੀ ਨੂੰ ਮਰਵਾਇਆ
ਲੁਧਿਆਣਾ, 15 ਮਾਰਚ, ਨਿਰਮਲ : ਪਤਨੀ ਨੇ ਅਪਣੇ ਹੀ ਪਤੀ ਨੂੰ ਪੇ੍ਰਮੀ ਹੱਥੋਂ ਮਰਵਾ ਦਿੱਤਾ। ਦੱਸਦੇ ਚਲੀਏ ਕਿ ਲੁਧਿਆਣਾ ਦੇ ਕਿਲਾ ਰਾਏਪੁਰ ਨੇੜੇ ਇੱਕ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਵੱਢ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੇ ਸਿਰ ਅਤੇ ਚਿਹਰੇ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲੇ ਦੇ ਕਈ ਨਿਸ਼ਾਨ ਮਿਲੇ ਹਨ। ਉਸ ਦੀ ਲਾਸ਼ […]
By : Editor Editor
ਲੁਧਿਆਣਾ, 15 ਮਾਰਚ, ਨਿਰਮਲ : ਪਤਨੀ ਨੇ ਅਪਣੇ ਹੀ ਪਤੀ ਨੂੰ ਪੇ੍ਰਮੀ ਹੱਥੋਂ ਮਰਵਾ ਦਿੱਤਾ।
ਦੱਸਦੇ ਚਲੀਏ ਕਿ ਲੁਧਿਆਣਾ ਦੇ ਕਿਲਾ ਰਾਏਪੁਰ ਨੇੜੇ ਇੱਕ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਵੱਢ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੇ ਸਿਰ ਅਤੇ ਚਿਹਰੇ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲੇ ਦੇ ਕਈ ਨਿਸ਼ਾਨ ਮਿਲੇ ਹਨ। ਉਸ ਦੀ ਲਾਸ਼ ਪਿੰਡ ਸੀਲੋਂ ਕਲਾਂ ਰੋਡ ’ਤੇ ਨਹਿਰ ਦੇ ਪੁਲ ਖਾਨਪੁਰ ਕੋਲ ਪਈ ਮਿਲੀ। ਮ੍ਰਿਤਕ ਦਾ ਨਾਂ ਹਰਜੀਤ ਸਿੰਘ ਹੈ। ਪੁਲਸ ਮੁਤਾਬਕ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰ ਦਿੱਤਾ।
ਥਾਣਾ ਡੇਹਲੋਂ ਵਿਖੇ ਦਿੱਤੀ ਸ਼ਿਕਾਇਤ ਵਿੱਚ ਮ੍ਰਿਤਕ ਹਰਜੀਤ ਸਿੰਘ ਦੇ ਭਰਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਵੱਡਾ ਭਰਾ ਹਰਜੀਤ ਸਿੰਘ ਆਪਣੇ ਪਰਿਵਾਰ ਸਮੇਤ ਉਸ ਕੋਲ ਰਹਿੰਦਾ ਹੈ। ਉਸ ਦਾ ਇੱਕ ਦੋਸਤ ਸਾਜਿਦ ਆਲਮ ਬੰਗਾਲ ਦਾ ਰਹਿਣ ਵਾਲਾ ਹੈ। ਉਹ ਆਪਣੇ ਭਰਾ ਹਰਜੀਤ ਸਿੰਘ ਨਾਲ ਇੱਟਾਂ ਦੇ ਭੱਠੇ ’ਤੇ ਕੰਮ ਕਰਦਾ ਸੀ। ਉਹ ਇੱਕ ਥਾਂ ’ਤੇ ਇਕੱਠੇ ਕੰਮ ਕਰਦੇ ਹਨ।
ਉਸ ਨੇ ਪੁਲਸ ਨੂੰ ਦੱਸਿਆ ਕਿ ਹਰਜੀਤ ਸਿੰਘ ਦੀ ਪਤਨੀ ਹਰਵਿੰਦਰ ਕੌਰ ਦੇ ਕਿਲਾ ਰਾਏਪੁਰ ਵਾਸੀ ਸਾਜਿਦ ਆਲਮ ਨਾਲ ਨਾਜਾਇਜ਼ ਸਬੰਧ ਸਨ। ਇਸ ਬਾਰੇ ਹਰਜੀਤ ਨੂੰ ਪਤਾ ਲੱਗ ਗਿਆ ਸੀ। ਹਰਵਿੰਦਰ ਨੇ ਆਪਣੇ ਪ੍ਰੇਮੀ ਸਾਜਿਦ ਨਾਲ ਮਿਲ ਕੇ ਆਪਣੇ ਪਤੀ ਹਰਜੀਤ ਦਾ ਕਤਲ ਕਰਵਾ ਦਿੱਤਾ।
ਬੀਤੇ ਦਿਨ 14 ਮਾਰਚ ਨੂੰ ਸਵੇਰੇ 9.30 ਵਜੇ ਹਰਜੀਤ ਸਿੰਘ ਦੀ ਲਾਸ਼ ਨਹਿਰ ਦੇ ਪੁਲ ਖਾਨਪੁਰ ਤੋਂ ਪਿੰਡ ਸੀਲੋਂ ਕਲਾਂ ਨੂੰ ਜਾਂਦੀ ਸੜਕ ’ਤੇ ਨਹਿਰ ਦੇ ਕੰਢੇ ਪਈ ਮਿਲੀ ਸੀ। ਆਸ-ਪਾਸ ਦੇ ਲੋਕਾਂ ਨੇ ਰੌਲਾ ਪਾਇਆ। ਇਨ੍ਹਾਂ ਲੋਕਾਂ ਨੇ ਹਰਜੀਤ ਸਿੰਘ ਦੀ ਪਛਾਣ ਕੀਤੀ। ਪਰਿਵਾਰ ਵਾਲੇ ਜਦੋਂ ਮੌਕੇ ’ਤੇ ਪਹੁੰਚੇ ਤਾਂ ਸਾਰੇ ਹੈਰਾਨ ਰਹਿ ਗਏ। ਹਰਜੀਤ ਦੇ ਸਿਰ ਅਤੇ ਚਿਹਰੇ ’ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ ਗਏ।
ਡੇਹਲੋਂ ਥਾਣੇ ਦੇ ਇੰਸਪੈਕਟਰ ਰਵਿੰਦਰ ਕੁਮਾਰ ਅਨੁਸਾਰ ਹਰਜੀਤ ਸਿੰਘ ਦੀ ਪਤਨੀ ਹਰਵਿੰਦਰ ਕੌਰ ਉਰਫ ਮਨੀ ਅਤੇ ਉਸ ਦੇ ਪ੍ਰੇਮੀ ਸਾਜਿਦ ਆਲਮ ਨੇ ਯੋਜਨਾ ਤਹਿਤ ਹਰਜੀਤ ਦਾ ਕਤਲ ਕੀਤਾ ਹੈ। ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। ਫਿਲਹਾਲ ਆਈਪੀਸੀ ਦੀ ਧਾਰਾ 302,34, 120-ਬੀ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ
ਲੁਧਿਆਣਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਬਦਮਾਸ਼ਾਂ ਨੇ ਆਈ 20 ਕਾਰ ਖੋਹ ਲਈ ਹੈ।
ਦੱਸਦੇ ਚਲੀਏ ਕਿ ਪੁਲਿਸ ਚੌਕੀ ਕੋਚਰ ਮਾਰਕੀਟ ਤੋਂ 50 ਕਦਮਾਂ ਦੀ ਦੂਰੀ ’ਤੇ ਬਦਮਾਸ਼ਾਂ ਨੇ ਇੱਕ ਪਰਵਾਰ ਤੋਂ ਕਾਰ ਖੋਹ ਲਈ। ਕਾਰ ਮਾਲਕ ਦੀ ਪਤਨੀ ਕਾਰ ਵਿਚ ਬੈਠੀ ਸੀ ਅਤੇ ਕੁੱਝ ਲੋਕ ਉਸ ਨੂੰ ਅਗਵਾ ਕਰਕੇ ਗੱਡੀ ਲੈ ਕੇ ਭੱਜਣ ਦੀ ਕੋਸਿਸ਼ ਕਰ ਰਹੇ ਸੀ। ਕਾਰ ਮਾਲਕ ਨੇ ਕਾਰ ਤੋਂ ਪਤਨੀ ਨੂੰ ਬਾਹਰ ਖਿੱਚ ਕੇ ਬਚਾ ਲਿਆ। ਲੇਕਿਨ ਬਦਮਾਸ਼ ਉਸ ਦੀ ਕਾਰ ਲੈ ਕੇ ਫਰਾਰ ਹੋ ਗਏ।
ਕਾਰ ਲੁੱਟਣ ਦੀ ਸੂਚਨਾ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਅਤੇ ਸੀਨੀਅਰ ਪੁਲਿਸ ਅਧਿਕਾਰੀ ਮੌਕੇ ’ਤੇ ਪੁੱਜੇ। ਏਸੀਬੀ ਜਤਿਨ ਬਾਂਸਲ ਨੇ ਵੀ ਮੌਕੇ ’ਤੇ ਪਹੁੰਚ ਕੇ ਕਾਰ ਮਾਲਕ ਅਤੇ ਉਸ ਦੇ ਪਰਵਾਰ ਕੋਲੋਂ ਵਾਰਦਾਤ ਨੂੰ ਲੈ ਕੇ ਜਾਣਕਾਰੀ ਲਈ।
ਪੁਲਿਸ ਹੁਣ ਆਸ ਪਾਸ ਲੱਗੇ ਸੀਸੀਟੀਵੀ ਖੰਗਾਲ ਰਹੀ ਹੈ। ਲੁਧਿਆਣਾ ਦੇ ਗਰੀਨ ਫੀਲਡ ਖੇਤਰ ਵਿਚ ਰਹਿਣ ਵਾਲੇ ਗਿੰਨੀ ਨੇ ਦੱਸਿਆ ਕਿ ਉਹ ਪਤਨੀ ਦੇ ਨਾਲ ਘਰ ਪਰਤ ਰਹੇ ਸੀ। ਉਹ ਕਾਰ ਰੋਕ ਕੇ ਕੋਚਰ ਮਾਰਕੀਟ ਪੁਲਿਸ ਚੌਕੀ ਦੇ ਕੋਲ ਮੋਦੀ ਕੰਪਲੈਕਸ ਵਿਚ ਦਵਾਈ ਖਰੀਦਣ ਗਿਆ। ਕਾਰ ਵਿਚ ਉਸ ਦੀ ਪਤਨੀ ਸਿੰਮੀ ਬੈਠੀ ਸੀ। ਉਹ ਕਾਰ ਵੱਲ ਘੁੰਮਿਆ ਤਾਂ ਹੈਰਾਨ ਰਹਿ ਗਿਆ। ਉਸ ਦੀ ਪਤਨੀ ਦਾ ਮੁੂੰਹ ਬਦਮਾਸ਼ਾਂ ਨੇ ਦਬਾਇਆ ਹੋਇਆ ਸੀ। ਲੁਟੇਰੇ ਕਾਰ ਲੈ ਕੇ ਭੱਜ ਰਹੇ ਸੀ। ਉਸ ਨੇ ਭੱਜ ਰਹੇ ਬਦਮਾਸ਼ਾਂ ਦਾ ਵਿਰੋਧ ਕੀਤਾ। ਪਤਨੀ ਸਿੰਮੀ ਨੂੰ ਕਿਸੇ ਤਰ੍ਹਾਂ ਗੱਡੀ ਤੋਂ ਬਾਹਰ ਖਿੱਚਿਆ, ਲੇਕਿਨ ਲੁਟੇਰੇ ਉਸ ਦੀ ਕਾਰ ਲੈ ਕੇ ਫਰਾਰ ਹੋ ਗਏ।
ਇਸ ਮਾਮਲੇ ਨੂੰ ਦੇਖਣ ਏਸੀਪੀ ਬਾਂਸਲ ਮੌਕੇ ’ਤੇ ਪੁੱਜੇ। ਉਨ੍ਹਾਂ ਦਾ ਕਹਿਣਾ ਹੈ ਕਿ ਸੀਸੀਟੀਵੀ ਖੰਗਾਲ ਰਹੇ ਹਨ ਜਲਦ ਹੀ ਮੁਲਜ਼ਮਾਂ ਨੂੰ ਫੜ ਲਿਆ ਜਾਵੇਗਾ।