ਜ਼ੀਰਕਪੁਰ ’ਚ ਖੜ੍ਹੀ ਕਾਰ ਦਾ ਟੋਲ ਟੈਕਸ ਜਲੰਧਰ ਵਿਚ ਕੱਟਿਆ
ਕਾਰ ਮਾਲਕ ਨੇ ਦੱਸੀ ਸਾਰੀ ਘਟਨਾ ਜਲੰਧਰ, 28 ਮਾਰਚ, ਨਿਰਮਲ : ਤੁਸੀਂ ਘਰ ਵਿਚ ਹੋਣ ਚਾਹੇ ਤੁਹਾਡੀ ਕਾਰ ਪਾਰਕਿੰਗ ਵਿਚ ਹੋਵੇ ਫਿਰ ਵੀ ਹੁਣ ਤੁਹਾਨੂੰ ਟੋਲ ਟੈਕਸ ਕੱਟਣ ਦੇ ਮੈਸੇਜ ਆ ਸਕਦੇ ਹਨ। ਇਹ ਜਾਅਲਸਾਜ਼ਾਂ ਦੇ ਅਪਰਾਧ ਕਰਨ ਦਾ ਨਵਾਂ ਫਾਰਮੂਲਾ ਹੈ। ਜ਼ੀਰਕਪੁਰ ਵਿਚ ਅਜਿਹੇ ਦੋ ਮਾਮਲਿਆਂ ਵਿਚ ਹੋ ਚੁੱਕਾ ਹੈ। ਪਰ ਪੁਲਿਸ ਮਾਮਲਾ ਦਰਜ […]
By : Editor Editor
ਕਾਰ ਮਾਲਕ ਨੇ ਦੱਸੀ ਸਾਰੀ ਘਟਨਾ
ਜਲੰਧਰ, 28 ਮਾਰਚ, ਨਿਰਮਲ : ਤੁਸੀਂ ਘਰ ਵਿਚ ਹੋਣ ਚਾਹੇ ਤੁਹਾਡੀ ਕਾਰ ਪਾਰਕਿੰਗ ਵਿਚ ਹੋਵੇ ਫਿਰ ਵੀ ਹੁਣ ਤੁਹਾਨੂੰ ਟੋਲ ਟੈਕਸ ਕੱਟਣ ਦੇ ਮੈਸੇਜ ਆ ਸਕਦੇ ਹਨ। ਇਹ ਜਾਅਲਸਾਜ਼ਾਂ ਦੇ ਅਪਰਾਧ ਕਰਨ ਦਾ ਨਵਾਂ ਫਾਰਮੂਲਾ ਹੈ। ਜ਼ੀਰਕਪੁਰ ਵਿਚ ਅਜਿਹੇ ਦੋ ਮਾਮਲਿਆਂ ਵਿਚ ਹੋ ਚੁੱਕਾ ਹੈ। ਪਰ ਪੁਲਿਸ ਮਾਮਲਾ ਦਰਜ ਨਹੀਂ ਕਰਦੀ। ਅਜਿਹਾ ਹੀ ਇੱਕ ਮਾਮਲਾ ਜ਼ੀਰਕਪੁਰ ਦੀ ਪਟਿਆਲਾ ਰੋਡ ’ਤੇ ਸਥਿਤ ਏਕੇਐਸ-2 ਕਲੌਨੀ ਵਿਚ ਸਾਹਮਣੇ ਆਇਆ। ਦੱਸਿਆ ਜਾ ਰਿਹਾ ਕਿ ਕਾਰ ਇੱਥੇ ਮੌਜੂਦ ਸੀ ਜਿਸ ਦਾ ਟੋਲ ਟੈਕਸ ਜਲੰਧਰ ਵਿਚ ਕੱਟ ਗਿਆ।
ਕਾਰ ਮਾਲਕ ਜਗਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਕਾਰ ਕੁਝ ਦਿਨ ਪਹਿਲਾਂ ਹਾਦਸਾਗ੍ਰਸਤ ਹੋ ਗਈ ਸੀ ਤਾਂ ਉਸ ਨੇ ਕਾਰ ਠੀਕ ਕਰਾਉਣ ਲਈ ਟਰਾਈਸਿਟੀ ਨਾਂ ਦੀ ਏਜੰਸੀ ਨਾਭਾ ਸਾਹਿਬ ਵਿਚ ਅਪਣੀ ਕਾਰ ਠੀਕ ਕਰਾਉਣ ਲਈ ਖੜ੍ਹੀ ਕੀਤੀ ਸੀ। ਲੇਕਿਨ ਸੋਮਵਾਰ ਕਰੀਬ 11.11 ਵਜੇ ਉਸ ਨੂੰ ਇੱਕ ਮੈਸੇਜ ਆਇਆ ਕਿ ਉਸ ਦੀ ਟੈਕਸੀ ਨੰਬਰ ਕਾਰ ਦਾ ਜਲੰਧਰ ਕੋਲ ਨਿੱਜਰਪੁਰਾ ਟੋਲ ’ਤੇ 60 ਰੁਪਏ ਦਾ ਟੋਲ ਕੱਟ ਗਿਆ। ਜਿਸ ਕਾਰਨ ਉਹ ਹੈਰਾਨ ਹੋ ਗਿਆ ਕਿ ਕਾਰ ਤਾਂ ਠੀਕ ਕਰਾਉਣ ਲਈ ਏਜੰਸੀ ਵਿਚ ਖੜ੍ਹੀ ਕੀਤੀ ਹੋਈ ਹੈ ਤਾਂ ਫਿਰ ਜਲੰਧਰ ਵਿਚ ਉਸ ਦਾ ਟੋਲ ਕਿਵੇਂ ਕੱਟ ਗਿਆ। ਜਿਸ ਤੋਂ ਬਾਅਦ ਉਹ ਜ਼ੀਰਕਪੁਰ ਥਾਣੇ ਵਿਚ ਗਿਆ। ਪੁਲਿਸ ਨੇ ਉਸ ਨੂੰ ਟਾਲ ਮਟੋਲ ਕਰਕੇ ਕਿਹਾ ਕਿ ਉਹ ਪਹਿਲਾਂ ਟੋਲ ਟੈਕਸ ਜਾਣ ਅਤੇ ਪਤਾ ਕਰਨ ਕਿ ਟੋਲ ਟੈਕਸ ਕਿਸ ਕਾਰ ਦਾ ਕੱਟਿਆ ਹੈ।
ਇਹ ਖ਼ਬਰ ਵੀ ਪੜ੍ਹੋ
ਕਾਂਗਰਸ ਪਾਰਟੀ ਛੱਡਣ ਤੋਂ ਬਾਅਦ ਰਵਨੀਤ ਬਿੱਟੂ ਦਾ ਵੱਡਾ ਬਿਆਨ ਸਾਹਮਣੇ ਆਇਆ। ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਭਾਜਪਾ ’ਚ ਸ਼ਾਮਲ ਹੁੰਦੇ ਹੀ ਰੰਗ ਬਦਲ ਲਿਆ ਹੈ। ਉਨ੍ਹਾਂ ਸੰਕੇਤ ਦਿੱਤਾ ਹੈ ਕਿ ਕਈ ਕਾਂਗਰਸੀ ਕੌਂਸਲਰ ਅਤੇ ਸਾਬਕਾ ਅਤੇ ਮੌਜੂਦਾ ਵਿਧਾਇਕ ਉਨ੍ਹਾਂ ਦੇ ਸੰਪਰਕ ਵਿੱਚ ਹਨ। ਲੋਕ ਸਭਾ ਚੋਣਾਂ ਤੋਂ ਬਾਅਦ ਜਲਦੀ ਹੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਡਿੱਗ ਜਾਵੇਗੀ। ਬਿੱਟੂ ਨੇ ਕਿਹਾ ਕਿ ਇਸ ਦਾ ਕਾਰਨ ਇਹ ਹੈ ਕਿ ਅਰਵਿੰਦ ਕੇਜਰੀਵਾਲ ਜੇਲ੍ਹ ਵਿੱਚ ਹਨ ਅਤੇ ਰਾਘਵ ਚੱਢਾ ਭਗੌੜਾ ਹੈ।
ਦੱਸ ਦੇਈਏ ਕਿ ਲੁਧਿਆਣਾ ਵਿੱਚ ਬਿੱਟੂ ਦੇ ਨਾਲ-ਨਾਲ ਭਾਜਪਾ ਵਿੱਚ ਸ਼ਾਮਲ ਹੋਣ ਲਈ ਤਿਆਰ ਕੌਂਸਲਰਾਂ ਦੀ ਕਾਫੀ ਲੰਬੀ ਲਾਈਨ ਹੈ। ਸਿਆਸੀ ਹਲਕਿਆਂ ਵਿੱਚ ਚਰਚਾ ਹੈ ਕਿ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਤੋਂ ਲੈ ਕੇ ਸਾਬਕਾ ਵਿਧਾਇਕ ਤੱਕ ਬਿੱਟੂ ਦੇ ਲੁਧਿਆਣਾ ਆਉਣ ਦੀ ਉਡੀਕ ਕਰ ਰਹੇ ਹਨ।
ਬੀਤੇ ਦਿਨ ਸ਼ਹਿਰ ਵਿੱਚ ਜ਼ਿਲ੍ਹਾ ਕਾਂਗਰਸ ਦੀ ਇੱਕ ਗੁਪਤ ਮੀਟਿੰਗ ਵੀ ਹੋਈ। ਇਸ ਮੀਟਿੰਗ ਵਿੱਚ ਸੂਬਾ ਪ੍ਰਧਾਨ ਰਾਜਾ ਵੜਿੰਗ, ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾੜ, ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਹੋਰ ਸਾਬਕਾ ਕੌਂਸਲਰ ਹਾਜ਼ਰ ਸਨ। ਰਾਜਾ ਵੜਿੰਗ ਪਾਰਟੀ ਨੂੰ ਸੰਭਾਲਣ ਲਈ ਸਖ਼ਤ ਮਿਹਨਤ ਕਰ ਰਹੇ ਹਨ।
ਸੂਤਰਾਂ ਅਨੁਸਾਰ ਪਤਾ ਲੱਗਾ ਹੈ ਕਿ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾੜ ਨੇ ਵੀ ਲੋਕ ਸਭਾ ਟਿਕਟ ਲਈ ਪਾਰਟੀ ਕੋਲ ਦਾਅਵਾ ਪੇਸ਼ ਕੀਤਾ ਹੈ। ਜੇਕਰ ਹਾਈਕਮਾਂਡ ਨੇ ਤਲਵਾੜ ਦੇ ਨਾਂ ’ਤੇ ਗੌਰ ਨਹੀਂ ਕੀਤਾ ਤਾਂ ਆਉਣ ਵਾਲੇ ਦਿਨਾਂ ’ਚ ਜ਼ਿਲਾ ਪ੍ਰਧਾਨ ਵੀ ਕਿਸੇ ਹੋਰ ਪਾਰਟੀ ’ਚ ਨਜ਼ਰ ਆ ਸਕਦੇ ਹਨ। ਸੂਤਰਾਂ ਮੁਤਾਬਕ ਕੁਝ ਦਿਨ ਪਹਿਲਾਂ ਤਲਵਾੜ ਦੀ ਆਮ ਆਦਮੀ ਪਾਰਟੀ ਨਾਲ ਗੱਲਬਾਤ ਚੱਲ ਰਹੀ ਸੀ। ਪਰ ਹੁਣ ਬਿੱਟੂ ਦੇ ਭਾਜਪਾ ਵਿੱਚ ਸ਼ਾਮਲ ਹੋਣ ਨਾਲ ਸਾਰੇ ਸਿਆਸੀ ਸਮੀਕਰਨ ਬਦਲ ਗਏ ਹਨ।