Begin typing your search above and press return to search.

ਅਮਰੀਕਾ ਵਿਚ ਲੇਡੀ ਗੈਂਗ ਵਲੋਂ 66 ਕਰੋੜ ਰੁਪਏ ਦੀ ਚੋਰੀ

ਨਿਰਮਲ ਨਿਊਯਾਰਕ, 14 ਮਾਰਚ (ਰਾਜ ਗੋਗਨਾ )-ਬੀਤੇਂ ਦਿਨ ਪੁਲਿਸ ਨੇ ਇਕ ਲੇਡੀ ਗੈਂਗ ਦੀ ਮਾਸਟਰਮਾਈਂਡ ਮਿਸ਼ੇਲ ਮੈਕ ਨਾਮੀਂ ਅੋਰਤ ਦੇ ਘਰੋਂ 24.86 ਕਰੋੜ ਰੁਪਏ ਦੀ ਕੀਮਤ ਦਾ ਕਾਸਮੈਟਿਕਸ ਜ਼ਬਤ ਕੀਤੇ ਹਨ। ਅਮਰੀਕੀ ਪੁਲਿਸ ਨੇ ਮੇਕਅੱਪ ਦਾ ਸਮਾਨ ਚੋਰੀ ਕਰਨ ਵਾਲੇ ਇੱਕ ਲੇਡੀ ਗੈਂਗ ਦੀ ਅੋਰਤ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਤਿੰਨ ਬੱਚਿਆਂ […]

ਅਮਰੀਕਾ ਵਿਚ ਲੇਡੀ ਗੈਂਗ ਵਲੋਂ 66 ਕਰੋੜ ਰੁਪਏ ਦੀ ਚੋਰੀ
X

Editor EditorBy : Editor Editor

  |  14 March 2024 7:15 AM IST

  • whatsapp
  • Telegram

ਨਿਰਮਲ

ਨਿਊਯਾਰਕ, 14 ਮਾਰਚ (ਰਾਜ ਗੋਗਨਾ )-ਬੀਤੇਂ ਦਿਨ ਪੁਲਿਸ ਨੇ ਇਕ ਲੇਡੀ ਗੈਂਗ ਦੀ ਮਾਸਟਰਮਾਈਂਡ ਮਿਸ਼ੇਲ ਮੈਕ ਨਾਮੀਂ ਅੋਰਤ ਦੇ ਘਰੋਂ 24.86 ਕਰੋੜ ਰੁਪਏ ਦੀ ਕੀਮਤ ਦਾ ਕਾਸਮੈਟਿਕਸ ਜ਼ਬਤ ਕੀਤੇ ਹਨ।

ਅਮਰੀਕੀ ਪੁਲਿਸ ਨੇ ਮੇਕਅੱਪ ਦਾ ਸਮਾਨ ਚੋਰੀ ਕਰਨ ਵਾਲੇ ਇੱਕ ਲੇਡੀ ਗੈਂਗ ਦੀ ਅੋਰਤ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਤਿੰਨ ਬੱਚਿਆਂ ਦੀ ਮਾਂ 53 ਸਾਲਾ ਮਿਸ਼ੇਲ ਮੈਕ ਨਾਮੀਂ ਅੋਰਤ ਨੇ ਤਕਰੀਬਨ 66 ਕਰੋੜ ਰੁਪਏ ਦੇ ਕਾਸਮੈਟਿਕਸ ਚੋਰੀ ਕੀਤੇ ਅਤੇ ਫਿਰ ਉਨ੍ਹਾਂ ਨੂੰ ਆਨਲਾਈਨ ਸ਼ਾਪਿੰਗ ਸਾਈਟ ਐਮਾਜ਼ਾਨ ’ਤੇ ਵੇਚ ਦਿੱਤਾ।ਪੁਲਿਸ ਮੁਤਾਬਕ ਮਿਸ਼ੇਲ ਮੈਕ ਨੇ ਚੋਰੀ ਨੂੰ ਅੰਜਾਮ ਦੇਣ ਲਈ 12 ਕੁੜੀਆਂ ਨੂੰ ਨੌਕਰੀ ’ਤੇ ਰੱਖਿਆ ਹੋਇਆ ਸੀ। ਇਹ ਸਾਰੀਆਂ ਲੜਕੀਆਂ ਸੇਫੋਰਾ, ਲੈਂਸ ਕਰਾਫਟਰ, ਅਲਟਾ, ਟੀਜੇ ਮੈਕਸ, ਵਾਲਗ੍ਰੀਨ ਵਰਗੇ ਲਗਜ਼ਰੀ ਕਾਸਮੈਟਿਕਸ ਸਟੋਰਾਂ ’ਤੇ ਜਾ ਕੇ ਮੇਕਅੱਪ ਦਾ ਸਮਾਨ ਚੋਰੀ ਕਰਦੀਆਂ ਸਨ। ਮਿਸ਼ੇਲ ਫਿਰ ਡਿਸਕਾਊਂਟ ’ਤੇ ਇਹ ਸਾਮਾਨ ਆਨਲਾਈਨ ਵੇਚਦੀ ਸੀ।

ਇਹ ਗਿਰੋਹ ਅਮਰੀਕਾ ਦੇ 10 ਰਾਜਾਂ ਵਿੱਚ ਚੋਰੀਆਂ ਕਰਦੇ ਸਨ।ਇਸ ਗਿਰੋਹ ਨੇ ਕੈਲੀਫੋਰਨੀਆ, ਓਹੀਓ, ਟੈਕਸਾਸ, ਫਲੋਰੀਡਾ ਸਮੇਤ ਅਮਰੀਕਾ ਦੇ 10 ਰਾਜਾਂ ਵਿੱਚ ਚੋਰੀਆਂ ਨੂੰ ਅੰਜਾਮ ਦਿੱਤਾ। ਇਹੀ ਕਾਰਨ ਹੈ ਕਿ ਇਸ ਗੈਂਗ ਦਾ ਨਾਂ ‘ਕੈਲੀਫੋਰਨੀਆ ਗਰਲਜ਼’ ਰੱਖਿਆ ਗਿਆ। ਪੁਲਿਸ ਨੇ ਲੇਡੀਜ ਗੈਂਗ ਦੀ ਮਾਸਟਰ ਮਾਈਡ ਮਿਸ਼ੇਲ ਦੇ ਘਰ ਜਦੋ ਬੀਤੇਂ ਦਿਨ 12 ਮਾਰਚ ਨੂੰ ਉਸ ਦੇ ਘਰ ਛਾਪਾ ਮਾਰਿਆ ਸੀ। ਇਸ ਦੌਰਾਨ ਉਸ ਦੇ ਘਰੋਂ ਕਰੋੜਾਂ ਰੁਪਏ ਦੇ ਕਾਸਮੈਟਿਕਸ ਪ੍ਰਾਪਤ ਹੋਏ ਹਨ। ਅਤੇ ਉਸ ਦਾ ਘਰ 4,500 ਵਰਗ ਫੁੱਟ ’ਚ ਬਣਿਆ ਹੈ। ਇਸ ਘਰ ਦੀ ਕੀਮਤ 2.90 ਕਰੋੜ ਰੁਪਏ ਦੇ ਕਰੀਬ ਹੈ। ਅਤੇ ਘਰ ਵਿੱਚ ਇੱਕ ਗੋਦਾਮ ਬਣਾਇਆ ਹੋਇਆ ਹੈ। ਇਸ ਵਿੱਚ ਚੋਰੀ ਦਾ ਸਾਮਾਨ ਰੱਖਿਆ ਹੋਇਆ ਸੀ।ਪੁਲਿਸ ਨੂੰ ਘਰ ਵਿੱਚੋਂ ਨੇਲ ਪਾਲਿਸ਼, ਲਿਪਸਟਿਕ ਅਤੇ ਫਾਊਂਡੇਸ਼ਨ ਦੇ ਡੱਬੇ ਮਿਲੇ ਹਨ।ਗੋਦਾਮ ਮੇਕਅੱਪ ਬਾਕਸਾਂ ਨਾਲ ਭਰਿਆ ਹੋਇਆ ਸੀ।ਪੁਲਿਸ ਨੂੰ ਮਿਸ਼ੇਲ ਦੇ ਘਰੋਂ ਆਈ ਲਾਈਨਰ ਅਤੇ ਕਾਜਲ ਵਰਗੇ ਮੇਕਅੱਪ ਉਤਪਾਦ ਵੀ ਮਿਲੇ ਹਨ। ਮਿਸ਼ੇਲ ਨੂੰ ਸੈਨ ਡਿਏਗੋ ਕੈਲੀਫੋਰਨੀਆ ਰਾਜ ਚ’ ਸਥਿੱਤ ਉਸਦੇ ਘਰ ਤੋਂ ਗ੍ਰਿਫਤਾਰ ਕੀਤਾ ਗਿਆ।

ਪੁਲਿਸ ਪਿਛਲੇ 2 ਸਾਲਾਂ ਤੋਂ ਇਸ ਗੈਂਗ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਸੀ। ਪੁਲਿਸ ਨੂੰ ਇਸ ਮਾਮਲੇ ਦੀ ਕੜੀ ਉਸ ਸਮੇਂ ਮਿਲੀ ਜਦੋਂ ਇਸ ਗਰੋਹ ਦੀਆਂ ਦੋ ਲੜਕੀਆਂ ਨੂੰ ਕਾਸਮੈਟਿਕ ਬ੍ਰਾਂਡ ਉਲਤਾਨਾ ਸਟੋਰ ਤੋਂ ਕਾਬੂ ਕੀਤਾ ਗਿਆ। ਲੜਕੀਆਂ ਨੇ ਦੱਸਿਆ ਕਿ ਇਕ ਔਰਤ ਨੇ ਉਨ੍ਹਾਂ ਨੂੰ ਪੈਸਿਆਂ ਦਾ ਲਾਲਚ ਦਿੱਤਾ। ਉਸ ਨੇ ਸਟੋਰ ਦੀ ਸਥਿਤੀ ਵੀ ਦੱਸੀ। ਪੁਲਸ ਲੜਕੀ ਦੇ ਫੋਨ ਤੋਂ ਮਿਲੇ ਮੈਸੇਜ ਰਾਹੀਂ ਮਿਸ਼ੇਲ ਤੱਕ ਪਹੁੰਚੀ, ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ।

Next Story
ਤਾਜ਼ਾ ਖਬਰਾਂ
Share it