Begin typing your search above and press return to search.

ਸਿਆਸੀ ਰੈਲੀਆਂ ਲਈ ਸਕੂਲ ਗਰਾਊਂਡ ਦੀ ਨਹੀਂ ਕਰ ਸਕਣਗੇ ਵਰਤੋਂ

ਚੰਡੀਗੜ੍ਹ, 19 ਮਾਰਚ, ਨਿਰਮਲ : ਇਸ ਵਾਰ ਦੀਆਂ ਲੋਕ ਸਭਾ ਚੋਣਾਂ ਵਿਚ ਉਮੀਦਵਾਰ ਸਿਆਸੀ ਰੈਲੀਆਂ ਲਈ ਸਕੂਲ ਗਰਾਊਂਡ ਦੀ ਵਰਤੋਂ ਨਹੀਂ ਕਰ ਸਕਣਗੇ। ਚੋਣ ਕਮਿਸ਼ਨ ਵਲੋਂ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ ਸਿਰਫ ਪੰਜਾਬ ਅਤੇ ਹਰਿਆਣਾ ਵਿਚ ਹੀ ਲਾਗੂ ਹੋਣਗੇ। ਬਾਕੀ ਸੂਬਿਆਂ ਲਈ ਇਸ ਦੀ ਤਜਵੀਜ਼ ਨਹੀਂ ਕੀਤੀ ਗਈ। ਇਸ ਤੋਂ ਇਲਾਵਾ ਚੋਣ ਪ੍ਰੋਗਰਾਮਾਂ ਅਤੇ ਰੈਲੀ […]

ਸਿਆਸੀ ਰੈਲੀਆਂ ਲਈ ਸਕੂਲ ਗਰਾਊਂਡ ਦੀ ਨਹੀਂ ਕਰ ਸਕਣਗੇ ਵਰਤੋਂ
X

Editor EditorBy : Editor Editor

  |  19 March 2024 5:40 AM IST

  • whatsapp
  • Telegram


ਚੰਡੀਗੜ੍ਹ, 19 ਮਾਰਚ, ਨਿਰਮਲ : ਇਸ ਵਾਰ ਦੀਆਂ ਲੋਕ ਸਭਾ ਚੋਣਾਂ ਵਿਚ ਉਮੀਦਵਾਰ ਸਿਆਸੀ ਰੈਲੀਆਂ ਲਈ ਸਕੂਲ ਗਰਾਊਂਡ ਦੀ ਵਰਤੋਂ ਨਹੀਂ ਕਰ ਸਕਣਗੇ। ਚੋਣ ਕਮਿਸ਼ਨ ਵਲੋਂ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ ਸਿਰਫ ਪੰਜਾਬ ਅਤੇ ਹਰਿਆਣਾ ਵਿਚ ਹੀ ਲਾਗੂ ਹੋਣਗੇ। ਬਾਕੀ ਸੂਬਿਆਂ ਲਈ ਇਸ ਦੀ ਤਜਵੀਜ਼ ਨਹੀਂ ਕੀਤੀ ਗਈ। ਇਸ ਤੋਂ ਇਲਾਵਾ ਚੋਣ ਪ੍ਰੋਗਰਾਮਾਂ ਅਤੇ ਰੈਲੀ ਦੌਰਾਨ ਚਾਈਲਡ ਲੇਬਰ ’ਤੇ ਵੀ ਰੋਕ ਰਹੇਗੀ।


ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਕੋਰਟ ਵਲੋਂ ਪੰਜਾਬ ਅਤੇ ਹਰਿਆਣਾ ਲਈ ਇਹ ਨਿਰਦੇਸ਼ ਜਾਰੀ ਕੀਤੇ ਗਏ ਸੀ ਜਿਸ ਤੋਂ ਬਾਅਦ ਹੀ ਚੋਣ ਕਮਿਸ਼ਨ ਵਲੋਂ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ਾਂ ਵਿਚ ਵੀ ਇਸ ਨੂੰ ਵਿਸ਼ੇਸ਼ ਤੌਰ ’ਤੇ ਸ਼ਾਮਲ ਕੀਤਾ ਗਿਆ। ਇਹ ਆਦੇਸ਼ ਸਿਰਫ ਪੰਜਾਬ ਅਤੇ ਹਰਿਆਣਾ ਵਿਚ ਹੀ ਲਾਗੂ ਹੋਵੇਗਾ। ਬਾਕੀ ਰਾਜਾਂ ਲਈ ਇਸ ਦੀ ਤਜਵੀਜ਼ ਨਹੀਂ ਕੀਤੀ ਗਈ।


ਉਨ੍ਹਾਂ ਨੇ ਦੱਸਿਆ ਕਿ ਚਾਈਲਡ ਲੇਬਰ ਨੂੰ ਲੈ ਕੇ ਵੀ ਕਮਿਸ਼ਨ ਵਲੋਂ ਸਖ਼ਤ ਹਦਾਇਤ ਦਿੱਤੀ ਗਈ ਹੈ। ਕਿਸੇ ਵੀ ਰੈਲੀ ਅਤੇ ਚੋਣ ਪ੍ਰੋਗਰਾਮ ਵਿਚ ਚਾਈਲਡ ਲੇਬਰ ’ਤੇ ਪੂਰਣ ਰੋਕ ਰਹੇਗੀ, ਜੋ ਸਾਰੇ ਰਾਜਾਂ ਲਈ ਲਾਗੂ ਹੋਵੇਗਾ। ਇਸ ਸਬੰਧ ਵਿਚ ਸਾਰੇ ਸਿਆਸੀ ਦਲਾਂ ਨੂੰ ਵਿਭਾਗ ਵਲੋਂ ਜਾਗਰੂਕ ਕੀਤਾ ਜਾ ਰਿਹਾ। ਨਾਲ ਹੀ ਸਾਰੇ ਚੋਣ ਅਧਿਕਾਰੀਆਂ ਨੂੰ ਵੀ ਅਪਣੇ ਅਪਣੇ ਖੇਤਰਾਂ ਵਿਚ ਸਿਆਸੀ ਦਲਾਂ ਨੂੰ ਇਸ ਸਬੰਧ ਵਿਚ ਜਾਣਕਾਰੀ ਦੇਣ ਦੀ ਅਪੀਲ ਕੀਤੀ ਗਈ ਹੈ।

ਇਹ ਵੀ ਪੜ੍ਹੋ

ਫਾਜ਼ਿਲਕਾ ਵਿਚ ਅਫੀਮ ਦੀ ਖੇਤੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਪੰਜਾਬ ਦੇ ਫਾਜ਼ਿਲਕਾ ਵਿਚ ਬੀਐਸਐਫ ਦੀ ਇੰਟੈਲੀਜੈਂਸ ਵਿੰਗ ਨੇ ਸਰਹੱਦੀ ਇਲਾਕੇ ਵਿਚ ਕੀਤੀ ਜਾ ਰਹੀ ਨਾਜਾਇਜ਼ ਪੋਸਤ ਦੀ ਖੇਤੀ ਨੂੰ ਜ਼ਬਤ ਕੀਤਾ ਹੈ। ਇਸ ਅਪਰੇਸ਼ਨ ਵਿਚ ਬੀਐਸਐਫ ਦੇ ਨਾਲ ਪੰਜਾਬ ਪੁਲਿਸ ਦੀ ਟੀਮਾਂ ਵੀ ਸ਼ਾਮਲ ਸੀ। ਮੁਢਲੀ ਜਾਂਚ ਵਿਚ ਪੁਲਿਸ ਨੇ ਫਿਲਹਾਲ ਕਰੀਬ 14.47 ਕਿਲੋ ਅਫੀਮ ਦੇ ਬੂਟੇ ਬਰਾਮਦ ਕੀਤੇ ਹਨ। ਇਸ ਨੂੰ ਲੈ ਕੇ ਪੁਲਿਸ ਨੇ ਐਫਆਈਆਰ ਦਰਜ ਕੀਤੀ ਹੈ।

ਮਿਲੀ ਜਾਣਕਾਰੀ ਅਨੁਸਾਰ ਬੀਐਸਐਫ ਦੀ ਇੰਟੈਲਜੈਂਸ ਵਿੰਗ ਨੂੰ ਸੂਚਨਾ ਮਿਲੀ ਸੀ ਕਿ ਫਾਜ਼ਿਲਕਾ ਦੇ ਸਰਹੱਦੀ ਇਲਾਕੇ ਵਿਚ ਵੱਡੇ ਪੱਧਰ ’ਤੇ ਪੋਸਤ ਦੀ ਖੇਤੀ ਕੀਤੀ ਜਾ ਰਹੀ ਸੀ। ਜਿਸ ਦੀ ਖੇਤੀ ’ਤੇ ਪਾਬੰਦੀ ਹੈ। ਸੂਚਨਾ ਦੇ ਆਧਾਰ ’ਤੇ ਸਰਹੱਦੀ ਇਲਾਕੇ ਦੀ ਜਾਂਚ ਲਈ ਬੀਐਸਐਫ ਅਤੇ ਪੰਜਾਬ ਪੁਲਿਸ ਦੁਆਰਾ ਸਾਂਝੀ ਤਲਾਸ਼ੀ ਮੁਹਿੰਮ ਚਲਾਈ ਗਈ। ਪਿੰਡ ਚੱਕ ਖੇਵਾ ਢਾਣੀ ਦੇ ਕੋਲ ਹੋ ਰਹੀ ਇੱਕ ਸ਼ੱਕੀ ਖੇਤੀ ਬਾਰੇ ਪਤਾ ਚਲਿਆ। ਜਿਸ ਤੋਂ ਬਾਅਦ ਉਨ੍ਹਾਂ ਨੇ ਉਕਤ ਜਗ੍ਹਾ ’ਤੇ ਰੇਡ ਕਰਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ। ਜਿਸ ਨੂੰ ਪੰਜਾਬ ਪੁਲਿਸ ਦੁਆਰਾ ਕੋਰਟ ਵਿਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ।
ਪੁਲਿਸ ਨੇ ਦੇਖਿਆ ਕਿ ਅਫੀਮ ਦੇ ਬੂਟਿਆਂ ਦੇ ਨਾਲ ਸਰ੍ਹੋਂ ਦੀ ਫਸਲ ਦੇ ਬੂਟੇ ਵੀ ਲਗਾਏ ਗਏ ਸੀ। ਜਿਸ ਨਾਲ ਕਿਸੇ ਨੂੰ ਸ਼ੱਕ ਨਾ ਹੋਵੇ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੇ ਖੇਤ ਤੋਂ ਟੀਮ ਨੇ ਸਾਰੇ ਪੋਸਤ ਦੇ ਬੂਟੇ ਪੁੱਟ ਦਿੱਤੇ।

Next Story
ਤਾਜ਼ਾ ਖਬਰਾਂ
Share it