ਪੁਲਿਸ ਨੇ 11 ਲੱਖ ਦੀ ਲੁੱਟ ਦਾ ਮਾਮਲਾ ਸੁਲਝਾਇਆ
ਚੰਡੀਗੜ੍ਹ,13 ਮਾਰਚ, ਨਿਰਮਲ : ਚੰਡੀਗੜ੍ਹ ਪੁਲਿਸ ਨੇ ਏਲਾਂਟੇ ਮੌਲ ਵਿਚ 11 ਮਾਰਚ ਨੂੰ ਕੈਸ਼ ਕਲੈਕਟਰ ਨਾਲ ਹੋਈ 11 ਲੱਖ ਦੀ ਲੁੱਟ ਦੇ ਮਾਮਲੇ ਨੂੰ ਸੁਲਝਾ ਲਿਆ ਹੈ। ਇਸ ਮਾਮਲੇ ਵਿਚ ਪੁਲਿਸ ਨੇ ਇੱਕ ਮਹਿਲਾ ਸਣੇ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਲੜਕੀ ਮੌਲ ਵਿਚ ਪਹਿਲਾਂ ਕੰਮ ਕਰਦੀ ਸੀ। ਫੜੇ ਗਏ ਮੁਲਜ਼ਮਾਂ ਵਿਚ ਸੈਕਟਰ 36 ਦੀ […]
By : Editor Editor
ਚੰਡੀਗੜ੍ਹ,13 ਮਾਰਚ, ਨਿਰਮਲ : ਚੰਡੀਗੜ੍ਹ ਪੁਲਿਸ ਨੇ ਏਲਾਂਟੇ ਮੌਲ ਵਿਚ 11 ਮਾਰਚ ਨੂੰ ਕੈਸ਼ ਕਲੈਕਟਰ ਨਾਲ ਹੋਈ 11 ਲੱਖ ਦੀ ਲੁੱਟ ਦੇ ਮਾਮਲੇ ਨੂੰ ਸੁਲਝਾ ਲਿਆ ਹੈ। ਇਸ ਮਾਮਲੇ ਵਿਚ ਪੁਲਿਸ ਨੇ ਇੱਕ ਮਹਿਲਾ ਸਣੇ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਲੜਕੀ ਮੌਲ ਵਿਚ ਪਹਿਲਾਂ ਕੰਮ ਕਰਦੀ ਸੀ। ਫੜੇ ਗਏ ਮੁਲਜ਼ਮਾਂ ਵਿਚ ਸੈਕਟਰ 36 ਦੀ ਰਹਿਣ ਵਾਲੀ ਜਸਲੀਨ ਕੌਰ, ਉਸ ਦੇ ਦੋਸਤ ਰੁਪਿੰਦਰ ਸਿੰਘ ਅਤੇ ਰਾਹੁਲ ਸ਼ਾਮਲ ਹਨ। ਪੁਲਿਸ ਹੁਣ ਇਸ ਮਾਮਲੇ ਵਿਚ ਇਨ੍ਹਾਂ ਸਾਰਿਆਂ ਤੋਂ ਪੁਛਗਿੱਛ ਕਰ ਰਹੀ ਹੈ।
ਪੁਲਿਸ ਨੂੰ ਇਸ ਮਾਮਲੇ ਵਿਚ ਪਤਾ ਚਲਿਆ ਕਿ ਜਸਲੀਨ ਇਸ ਮਾਮਲੇ ਵਿਚ ਮਾਸਟਰ ਮਾਈਂਡ ਹੈ। ਉਹ ਇਸ ਮੌਲ ਵਿਚ ਘੜੀ ਦੀ ਇੰਟਰਨੈਸ਼ਨਲ ਕੰਪਨੀ ਦੇ ਆਊਟਲੈਟ ਵਿਚ ਕੰਮ ਕਰਦੀ ਸੀ। ਉਸ ਨੇ ਨੌਕਰੀ ਛੱਡ ਦਿੱਤੀ ਸੀ। ਰੁਪਿੰਦਰ ਨਿਵਾਸੀ ਮੋਗਾ ਉਸ ਦਾ ਦੋਸਤ ਹੈ ਅਤੇ ਇੱਥੇ ਕਿਰਾਏ ’ਤੇ ਰਹਿੰਦਾ ਸੀ। ਜੋ ਰਾਹੁਲ ਨਿਵਾਸੀ ਕਜਹੇੜੀ ਨੂੰ ਜਾਣਦਾ ਸੀ। ਰਾਹੁਲ ਪੇਸ਼ੇ ਤੋਂ ਡਰਾਈਵਰ ਹੈ।
ਜਸਲੀਨ ਨੂੰ ਪਤਾ ਸੀ ਕਿ ਰੋਜ਼ਾਨਾ ਇੱਕ ਕੰਪਨੀ ਦਾ ਕੈਸ਼ ਕਲੈਕਟਰ ਮੌਲ ਵਿਚ ਆਉਂਦਾ ਹੈ ਅਤੇ ਅਲੱਗ ਅਲੱਗ ਆਊਟਲੈਟ ਤੋਂ ਕੈਸ਼ ਇਕੱਠਾ ਕਰਕੇ ਅੱਗੇ ਬੈਂਕ ਵਿਚ ਜਮ੍ਹਾ ਕਰਾਉਣ ਲਈ ਜਾਂਦਾ ਹੈ।
ਜਸਲੀਨ ਨੇ ਦੋਵਾਂ ਸਾਥੀਆਂ ਨਾਲ ਮਿਲ ਕੇ ਉਸ ਨੂੰ ਲੁੱਟਣ ਦੀ ਯੋਜਨਾ ਬਣਾਈ। ਕਲੈਕਟਰ ਸੁਖਬੀਰ ਸਿੰਘ ਵਿਸ਼ੇਸ਼ ਲਿਫਟ ਦੀ ਵਰਤੋਂ ਕਰਕੇ ਕੈਸ਼ ਇਕੱਠਾ ਕਰਦਾ ਸੀ। ਇਸੇ ਲਿਫਟ ਦੀ ਵਰਤੋਂ ਕਰਕੇ ਮੁਲਜ਼ਮ ਇਸ ਵਿਚ ਚੜ੍ਹ ਗਏ।
ਥੱਲੇ ਉਨ੍ਹਾਂ ਦੇ ਸਾਥੀ ਖੜ੍ਹੇ ਸੀ ਤਾਂ ਉਨ੍ਹਾਂ ਨੇ ਕੈਸ਼ ਕਲੈਕਟਰ ਦੀ ਅੱਖਾਂ ਵਿਚ ਸਪਰੇਅ ਕਰ ਦਿੱਤੀ। ਇਸ ਤੋਂ ਬਾਅਦ ਉਹ ਪੈਸੇ ਲੈ ਕੇ ਫਰਾਰ ਹੋ ਗਏ। ਲੇਕਿਨ ਪਾਰਕਿੰਗ ਵਿਚ ਰਾਹੁਲ ਨੂੰ ਲੋਕਾਂ ਨੇ ਫੜ ਲਿਆ ਸੀ।
ਇਹ ਵੀ ਪੜ੍ਹੋ
ਪੰਜਾਬ ਦੇ ਹੁਸ਼ਿਆਰਪੁਰ ਤੋਂ ਇੱਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ । ਇੱਥੇ ਛੋਟੇ ਭਰਾ ਵਲੋਂ ਵੱਡੇ ਭਰਾ ਦਾ ਕਤਲ ਕਰ ਦਿੱਤਾ ਗਿਆ ਹੈ।
ਹੁਸ਼ਿਆਰਪੁਰ ਦੇ ਹਲਕਾ ਗੜ੍ਹਦੀਵਾਲਾ ਦੇ ਨਜ਼ਦੀਕੀ ਪਿੰਡ ਰਾਮਦਾਸਪੁਰ ਵਿਚ ਛੋਟੇ ਭਰਾ ਵਲੋਂ ਵੱਡੇ ਭਰਾ ਦੀ ਤੇਜ਼ਧਾਰ ਹਥਿਆਰ ਨਾਲ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਮਨਜੋਤ ਸਿੰਘ ਪੁੱਤਰ ਬਲਵਿੰਦਰ ਸਿੰਘ ਨਿਵਾਸੀ ਰਾਮਦਾਸਪੁਰ ਦੀ ਮੰਗਲਵਾਰ ਦੇਰ ਰਾਤ ਉਸ ਦੇ ਛੋਟੇ ਭਰਾ ਮਨਪ੍ਰੀਤ ਸਿੰਘ ਨੇ ਤੇਜ਼ਧਾਰ ਹਥਿਆਰ ਨਾਲ ਗਲ਼ਾ ਰੇਤ ਕੇ ਹੱਤਿਆ ਕਰ ਦਿੱਤੀ। ਘਟਨਾ ਤੋਂ ਬਾਅਦ ਹਤਿਆਰੇ ’ਤੇ ਕੋਈ ਸ਼ੱਕ ਨਾ ਕਰੇ, ਇਸ ਦੇ ਲਈ ਮੁਲਜ਼ਮ ਨੇ ਪਿੰਡ ਦੇ ਸਰਪੰਚ ਨੂੰ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦੇ ਘਰ ਵਿਚ ਅਣਜਾਣ ਲੋਕ ਅੰਦਰ ਵੜ ਆਏ ਹਨ। ਜਿਸ ’ਤੇ ਸਰਪੰਚ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ।
ਜਦੋਂ ਪੁਲਿਸ ਕਮਰੇ ਅੰਦਰ ਗਈ ਤਾਂ ਮਨਜੋਤ ਸਿੰਘ ਦੀ ਗਰਦਨ ’ਤੇ ਤੇਜ਼ਧਾਰ ਹਥਿਆਰ ਨਾਲ ਬੁਰੀ ਤਰ੍ਹਾਂ ਹਮਲਾ ਕੀਤਾ ਗਿਆ ਸੀ ਅਤੇ ਉਸ ਦੀ ਮੌਤ ਹੋ ਚੁੱਕੀ ਸੀ। ਦੋਵੇਂ ਭਰਾ ਅਪਣੀ ਦਾਦੀ ਨਰਜਨ ਕੌਰ ਪਤਨੀ ਸਵ. ਹਰਭਜਨ ਸਿੰਘ ਨਾਲ ਰਹਿ ਰਹੇ ਸੀ।
ਕਤਲ ਦੀ ਜਾਣਕਾਰੀ ਮਿਲਣ ’ਤੇ ਡੀਐਸਪੀ ਟਾਂਡਾ ਹਰਜੀਤ ਸਿੰਘ ਰੰਧਾਵਾ, ਐਸਐਚਓ ਇੰਸਪੈਕਟਰ ਹਰਦੇਵਪ੍ਰੀਤ ਸਿੰਘ ਮੌਕੇ ’ਤੇ ਪੁੱਜੇ। ਹਾਲਾਤ ਦਾ ਜਾਇਜ਼ਾ ਲੈਣ ਤੋਂ ਬਾਅਦ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਅਤੇ ਮੁਲਜ਼ਮ ਭਰਾ ਦੀ ਭਾਲ ਵਿਚ ਛਾਪੇਮਾਰੀ ਸ਼ੁਰੂ ਕਰ ਦਿੱਤੀ।