Begin typing your search above and press return to search.

ਗੋਲਡੀ ਬਰਾੜ ਦੀ ਮੌਤ ਦੀ ਖ਼ਬਰ ਫਰਜ਼ੀ ਨਿਕਲੀ

ਮਰਨ ਵਾਲਾ ਅਫ਼ਰੀਕੀ ਮੂਲ ਦਾ ਜ਼ੈਵੀਅਰ ਗਲੈਡਨੇਅ ਨਵੀਂ ਦਿੱਲੀ, 2 ਮਈ, ਨਿਰਮਲ : ਅਮਰੀਕਾ ਵਿਚ ਗੋਲਡੀ ਬਰਾੜ ਦੀ ਮੌਤ ਦੀ ਖਬਰ ਝੂਠੀ ਨਿਕਲੀ। ਬੀਤੇ ਬੁੱਧਵਾਰ ਨੂੰ ਪੂਰਾ ਦਿਨ ਅਮਰੀਕਾ ਵਿਚ ਗੈਂਗਸਟਰ ਦੀ ਮੌਤ ਨੂੰ ਲੈ ਕੇ ਦਿਨ ਭਰ ਚਰਚਾ ਹੁੰਦੀ ਰਹੀ ਪਰ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ। ਇੱਕ ਅਮਰੀਕੀ ਚੈਨਲ ਨੇ ਗੋਲਡੀ ਦੀ […]

ਗੋਲਡੀ ਬਰਾੜ ਦੀ ਮੌਤ ਦੀ ਖ਼ਬਰ ਫਰਜ਼ੀ ਨਿਕਲੀ
X

Editor EditorBy : Editor Editor

  |  2 May 2024 8:26 AM IST

  • whatsapp
  • Telegram


ਮਰਨ ਵਾਲਾ ਅਫ਼ਰੀਕੀ ਮੂਲ ਦਾ ਜ਼ੈਵੀਅਰ ਗਲੈਡਨੇਅ

ਨਵੀਂ ਦਿੱਲੀ, 2 ਮਈ, ਨਿਰਮਲ : ਅਮਰੀਕਾ ਵਿਚ ਗੋਲਡੀ ਬਰਾੜ ਦੀ ਮੌਤ ਦੀ ਖਬਰ ਝੂਠੀ ਨਿਕਲੀ। ਬੀਤੇ ਬੁੱਧਵਾਰ ਨੂੰ ਪੂਰਾ ਦਿਨ ਅਮਰੀਕਾ ਵਿਚ ਗੈਂਗਸਟਰ ਦੀ ਮੌਤ ਨੂੰ ਲੈ ਕੇ ਦਿਨ ਭਰ ਚਰਚਾ ਹੁੰਦੀ ਰਹੀ ਪਰ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ। ਇੱਕ ਅਮਰੀਕੀ ਚੈਨਲ ਨੇ ਗੋਲਡੀ ਦੀ ਮੌਤ ਦੀ ਖਬਰ ਪ੍ਰਸਾਰਿਤ ਕੀਤੀ ਸੀ।

ਤਦ ਅਮਰੀਕੀ ਪੁਲਿਸ ਅਧਿਕਾਰੀ ਲੈਸਲੇ ਵਿਲੀਅਮਜ਼ ਨੇ ਇੱਕ ਚੈਨਲ ਨੂੰ ਦੱਸਿਆ ਕਿ ਦੋ ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ, ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ। ਹਾਲਾਂਕਿ, ਇਹ ਸਪੱਸ਼ਟ ਨਹੀਂ ਸੀ ਕਿ ਉਹ ਗੋਲਡੀ ਬਰਾੜ ਹੈ ਜਾਂ ਨਹੀਂ।

ਫਿਰ ਦੇਰ ਰਾਤ ਕੈਲੀਫੋਰਨੀਆ ਦੀ ਫਰਿਜ਼ਨੋ ਪੁਲਿਸ ਨੇ ਇਸ ਖ਼ਬਰ ਦਾ ਖੰਡਨ ਕੀਤਾ। ਈ-ਮੇਲ ਰਾਹੀਂ ਲੈਫਟੀਨੈਂਟ ਵਿਲੀਅਮ ਜੇ. ਡੂਲੇ ਨੇ ਜਾਣਕਾਰੀ ਦਿੱਤੀ ਹੈ ਕਿ ਬੀਤੇ ਮੰਗਲਵਾਰ ਨੂੰ ਕੈਲੀਫੋਰਨੀਆ ਦੇ ਫੇਅਰਮੌਂਟ ਹੋਟਲ ਦੇ ਬਾਹਰ ਦੋ ਨੌਜਵਾਨਾਂ ਨੂੰ ਗੋਲੀ ਮਾਰ ਦਿੱਤੀ ਗਈ ਸੀ। ਇਨ੍ਹਾਂ ਵਿਚੋਂ ਇਕ ਦੀ ਮੌਤ ਹੋ ਗਈ, ਜਦਕਿ ਦੂਜੇ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ।

ਇਸ ਤੋਂ ਇਲਾਵਾ ਅਮਰੀਕੀ ਖੁਫੀਆ ਏਜੰਸੀ ਨੇ ਇਸ ਗੋਲੀਬਾਰੀ ਵਿਚ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੀ ਪਛਾਣ ਹੁਸਨਦੀਪ ਸਿੰਘ ਅਤੇ ਪਵਿੱਤਰ ਸਿੰਘ ਵਜੋਂ ਹੋਈ ਹੈ। ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਮਰਨ ਵਾਲਾ ਨੌਜਵਾਨ ਗੋਲਡੀ ਬਰਾੜ ਨਹੀਂ ਹੈ। ਫਰਿਜ਼ਨੋ ਕੈਲੀਫੋਰਨੀਆ ਵਿਚ ਹੋਏ ਕਤਲ ਵਿਚ ਮਰਨ ਵਾਲੇ ਦੀ ਪਹਿਚਾਣ 37 ਸਾਲਾ ਜ਼ੈਵੀਅਰ ਗਲੈਡਨੇਅ ਦੇ ਤੌਰ ’ਤੇ ਕੀਤੀ ਗਈ ਹੈ ਜਦਕਿ ਬੀਤੇ ਦਿਨ ਭਾਰਤੀ ਮੀਡੀਆ ਇਸ ਵਿਚ ਗੋਲਡੀ ਬਰਾੜ ਦੇ ਮਾਰੇ ਜਾਣ ਦੀਆਂ ਖਬਰਾਂ ਚੱਲ ਰਹੀਆਂ ਸੀ ਜੋ ਬਿਲਕੁਲ ਗਲਤ ਹਨ। ਸੂਤਰਾਂ ਦੇ ਮੁਤਾਬਕ ਪੁਲਿਸ ਨੇ ਹੀ ਮਰਨ ਵਾਲੇ ਦੀ ਸ਼ਨਾਖ਼ਤ ਜ਼ੈਵੀਅਰ ਗਲੈਡਨੇਅ ਵਜੋਂ ਕੀਤੀ ਹੈ ਪਰ ਹਾਲੇ ਤੱਕ ਅਧਿਕਾਰਤ ਐਲਾਨ ਨਹੀਂ ਕੀਤਾ।

Next Story
ਤਾਜ਼ਾ ਖਬਰਾਂ
Share it