ਹਰਿਆਣਾ ਦੇ ਨਵੇਂ ਸੀਐਮ ਨੇ ਅਨਿਲ ਵਿੱਜ ਨਾਲ ਕੀਤੀ ਮੁਲਾਕਾਤ
ਅੰਬਾਲਾ, 22 ਮਾਰਚ, ਨਿਰਮਲ : ਹਰਿਆਣਾ ਦੇ ਨਵੇਂ ਸੀਐਮ ਨਾਇਬ ਸੈਣੀ ਨਰਾਜ਼ ਚਲ ਰਹੇ ਸਾਬਕਾ ਗ੍ਰਹਿ ਤੇ ਸਿਹਤ ਮੰਤਰੀ ਅਨਿਲ ਵਿੱਜ ਨੂੰ ਮਿਲਣ ਲਈ ਅੰਬਾਲਾ ਪਹੁੰਚ ਗਏ। ਇਸ ਦੌਰਾਨ ਅਨਿਲ ਵਿੱਜ ਨੇ ਬੁੱਕੇ ਦੇ ਕੇ ਸੀਐਮ ਦਾ ਸੁਆਗਤ ਕੀਤਾ। ਬੀਤੇ ਕੱਲ੍ਹ ਸੀਐਮ ਨੇ ਕਿਹਾ ਸੀ ਕਿ ਉਹ ਅਨਿਲ ਵਿੱਜ ਦੇ ਘਰ ਜਾਣਗੇ ਅਤੇ ਚਾਅ ਵੀ […]
By : Editor Editor
ਅੰਬਾਲਾ, 22 ਮਾਰਚ, ਨਿਰਮਲ : ਹਰਿਆਣਾ ਦੇ ਨਵੇਂ ਸੀਐਮ ਨਾਇਬ ਸੈਣੀ ਨਰਾਜ਼ ਚਲ ਰਹੇ ਸਾਬਕਾ ਗ੍ਰਹਿ ਤੇ ਸਿਹਤ ਮੰਤਰੀ ਅਨਿਲ ਵਿੱਜ ਨੂੰ ਮਿਲਣ ਲਈ ਅੰਬਾਲਾ ਪਹੁੰਚ ਗਏ। ਇਸ ਦੌਰਾਨ ਅਨਿਲ ਵਿੱਜ ਨੇ ਬੁੱਕੇ ਦੇ ਕੇ ਸੀਐਮ ਦਾ ਸੁਆਗਤ ਕੀਤਾ। ਬੀਤੇ ਕੱਲ੍ਹ ਸੀਐਮ ਨੇ ਕਿਹਾ ਸੀ ਕਿ ਉਹ ਅਨਿਲ ਵਿੱਜ ਦੇ ਘਰ ਜਾਣਗੇ ਅਤੇ ਚਾਅ ਵੀ ਪੀਣਗੇ ਤੇ ਨਾਲ ਹੀ ਆਸ਼ੀਰਵਾਦ ਵੀ ਲੈਣਗੇ। ਦਰਅਸਲ ਮੁੱਖ ਮੰਤਰੀ ਦੀ ਕੁਰਸੀ ਸੰਭਾਲਣ ਤੋਂ ਬਾਅਦ ਨਾਇਬ ਸੈਣੀ ਬੀਤੇ ਮੰਗਲਵਾਰ ਨੂੰ ਜਦੋਂ ਪਹਿਲੀ ਵਾਰ ਅੰਬਾਲਾ ਪੁੱਜੇ ਤਾਂ ਚਰਚਾ ਛਿੜ ਗਈ ਕਿ ਉਹ ਅਨਿਲ ਵਿੱਜ ਨਾਲ ਮੁਲਾਕਾਤ ਕਰਨਗੇ। ਹਾਲਾਂਕਿ ਮੁੱਖ ਮੰਤਰੀ ਦਾ ਕਾਫ਼ਲਾ ਅੰਬਾਲਾ ਕੈਂਟ ਤੋਂ ਹੁੰਦੇ ਹੋਏ ਕਰਨਾਲ ਵੱਲ ਨਿਕਲ ਗਿਆ।
ਇਸ ਦੌਰਾਨ ਅਨਿਲ ਵਿੱਜ ਨੇ ਕਿਹਾ ਸੀ ਕਿ ਜੇਕਰ ਮੁੱਖ ਮੰਤਰੀ ਮੇਰੇ ਘਰ ’ਤੇ ਆਉਂਦੇ ਹਨ ਤਾਂ ਮੈਂ ਉਨ੍ਹਾਂ ਨੂੰ ਚਾਹ ਪਿਲਾਵਾਂਗਾ। ਉਨ੍ਹਾਂ ਕਿਹਾ ਸੀ ਕਿ ਮੈਂ ਬੀਜੇਪੀ ਦਾ ਭਗਤ ਹਾਂ। ਹਾਲਾਤ ਬਦਲਦੇ ਰਹਿੰਦੇ ਹਨ। ਮੈਂ ਹਰ ਹਾਲਾਤ ਵਿਚ ਬੀਜੇਪੀ ਲਈ ਕੰਮ ਕੀਤਾ ਹੈ। ਹੁਣ ਵੀ ਕਰਾਂਗਾ ਅਤੇ ਪਹਿਲਾਂ ਨਾਲੋਂ ਕਈ ਗੁਣਾ ਜ਼ਿਆਦਾ ਕਰਾਂਗਾ। ਦੱਸਦੇ ਚਲੀਏ ਕਿ ਹਰਿਆਣਾ ਵਿਚ 12 ਮਾਰਚ ਨੂੰ ਬੀਜੇਪੀ-ਜੇਜੇਪੀ ਦਾ ਗਠਜੋੜ ਟੁੱਟਿਆ ਸੀ। ਇਸੇ ਦਿਨ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਪੂਰੀ ਕੈਬਨਿਟ ਸਮੇਤ ਅਸਤੀਫ਼ਾ ਦੇ ਦਿੱਤਾ ਸੀ। ਇਸ ਤੋਂ ਬਾਅ ਨਾਇਬ ਸੈਣੀ ਨਵੇਂ ਮੁੱਖ ਮੰਤਰੀ ਬਣੇ ਸੀ।
ਇਹ ਵੀ ਪੜ੍ਹੋ
ਬਠਿੰਡਾ ਲੋਕ ਸਭਾ ਸੀਟ ਪੰਜਾਬ ਦੀ ਤਿੰਨੋਂ ਮੁੱਖ ਸਿਆਸੀ ਪਾਰਟੀਆਂ ਦੇ ਲਈ ਸਭ ਤੋਂ ਵੱਡੀ ਹੌਟ ਸੀਟ ਬਣੀ ਹੋਈ ਹੈ। ਆਮ ਆਦਮੀ ਪਾਰਟੀ ਵਲੋਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਨਾਂ ਦਾ ਐਲਾਨ ਕੀਤਾ ਗਿਆ ਤੇ ਹਾਲੇ ਅਕਾਲੀ ਦਲ ਵਲੋਂ ਕਿਸੇ ਵੀ ਉਮੀਦਵਾਰ ਦਾ ਨਾਂ ਦਾ ਐਲਾਨ ਨਹੀਂ ਕੀਤਾ ਗਿਆ।
ਸੂਤਰਾਂ ਮੁਤਾਬਕ ਲੋਕ ਸਭਾ ਚੋਣਾਂ ਲਈ ਕਾਂਗਰਸ ਹਾਈ ਕਮਾਨ ਵਲੋਂ ਬਠਿੰਡਾ ਸੀਟ ਤੋਂ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਦੇ ਨਾਂ ’ਤੇ ਅੰਤਿਮ ਮੋਹਰ ਲਗ ਚੁੱਕੀ ਹੈ। ਹਾਲਾਂਕਿ ਇਸ ਦੇ ਬਾਰੇ ਵਿਚ ਅਗਲੇ ਦਿਨਾਂ ਵਿਚ ਅਧਿਕਾਰਤ ਤੌਰ ’ਤੇ ਐਨਾਨ ਹੋਵੇਗਾ।
ਬਠਿੰਡਾ ਸੀਟ ਤੋਂ ਜੀਤ ਮਹਿੰਦਰ ਸਿੱਧੂ ਦਾ ਨਾਂ ਵੀ ਚਰਚਾ ਵਿਚ ਸੀ, ਲੇਕਿਨ ਕਾਂਗਰਸ ਹਾਈਕਮਾਨ ਨੇ ਅੰਮ੍ਰਿਤਾ ਵੜਿੰਗ ਦੇ ਨਾਂ ’ਤੇ ਮੋਹਰ ਲਗਾਈ ਹੈ। ਕਾਂਗਰਸ ਵਲੋਂ ਅੰਮ੍ਰਿਤਾ ਵੜਿੰਗ ਦੇ ਚੋਣ ਮੈਦਾਨ ਵਿਚ ਆਉਣ ਨਾਲ ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਲਈ ਵੱਡੀ ਚੁਣੌਤੀ ਹੋਵੇਗੀ।
ਸੂਤਰਾਂ ਅਨੁਸਾਰ ਸ਼੍ਰੋਅਦ ਵੀ ਭਾਜਪਾ ਦੇ ਨਾਲ ਗਠਜੋੜ ਕਰਨ ਤੋਂ ਬਾਅਦ ਹੀ ਹਰਸਿਮਰਤ ਕੌਰ ਬਾਦਲ ਦੇ ਨਾਂ ’ਤੇ ਮੋਹਰ ਲਗਾ ਸਕਦਾ ਹੈ। ਹਾਲਾਂਕਿ ਮੌਜੂਦਾ ਸਾਂਸਦ ਹਰਸਿਮਰਤ ਕੌਰ ਬਾਦਲ ਨੂੰ ਹੀ ਬਠਿੰਡਾ ਲੋਕ ਸਭਾ ਸੀਟ ਤੋਂ ਸ਼੍ਰੋਅਦ ਦਾ ਉਮੀਦਵਾਰ ਮੰਨਿਆ ਜਾ ਰਿਹਾ। ਲੇਕਿਨ ਸ਼੍ਰੋਅਦ ਅਤੇ ਭਾਜਪਾ ਪੂਰੀ ਤਰ੍ਹਾਂ ਖਾਮੋਸ਼ ਹਨ।
ਇੱਕ ਵਾਰਡ ਵਿਚ ਲੋਕਾਂ ਦੇ ਨਾਲ ਬੈਠਕ ਕਰਨ ਤੋਂ ਬਾਅਦ ਮੀਡੀਆ ਨਾਲ ਗੱਲ ਕਰਦੇ ਹੋਏ ਅੰਮ੍ਰਿਤਾ ਵੜਿੰਗ ਨੇ ਕਿਹਾ ਕਿ ਪਾਰਟੀ ਦੁਆਰਾ ਜੋ ਡਿਊਟੀ ਲਗਾਈ ਜਾਵੇਗੀ ਉਸ ’ਤੇ ਉਹ ਇਮਾਨਦਾਰੀ ਦੇ ਨਾਲ ਕੰਮ ਕਰੇਗੀ। ਦੇਸ਼ ਦੀ ਆਰਥਿਕਤ ’ਤੇ ਚਿੰਤਾ ਜ਼ਾਹਰ ਕਰਦੇ ਹੋਏ ਅੰਮ੍ਰਿਤਾ ਵੜਿੰਗ ਨੇ ਕਿਹਾ ਕਿ ਪਿਛਲੇ ਦਸ ਸਾਲ ਵਿਚ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਦੀ ਬਜਾਏ ਮੋਦੀ ਨੇ ਕਮਜ਼ੋਰ ਕੀਤਾ ਹੈ।