ਜ਼ਹਿਰੀਲੀ ਸ਼ਰਾਬ ਕਾਂਡ ’ਤੇ ਲੱਗਿਆ ਮੋਰਚਾ ਮੁਲਤਵੀ
ਨਿਰਮਲ ਸੰਗਰੂਰ, 23 ਮਾਰਚ, ਦਲਜੀਤ ਕੌਰ : ਪਿੰਡ ਗੁੱਜਰਾਂ, ਢੰਢੋਲੀ ਖੁਰਦ, ਰਾਵਿਦਾਸਪੁਰਾ ਟਿੱਬੀ, ਸਮੇਤ ਹੋਰ ਕਈ ਪਿੰਡਾਂ ਚ ਹੋਈਆਂ ਦਰਜਨਾਂ ਮੌਤਾ ਤੇ ਇਨਸਾਫ ਲਈ ਕੱਲ੍ਹ ਤੋਂ ਲੱਗਿਆ ਮੋਰਚਾ ਦੋਸ਼ੀਆਂ ਦੇ ਖ਼ਿਲਾਫ਼ ਬਣਦੀ ਕਾਰਵਾਈ, ਇਸ ਨਾਲ ਸੰਬਧਿਤ ਮੁਲਜਮਾਂ ਤੇ ਕਾਰਵਾਈ ਕਰਨ, ਪਰਿਵਾਰਾਂ ਨੂੰ ਮੁਆਵਜ਼ਾ ਦੇਣ ਅਤੇ ਬਾਕੀ ਮੰਗਾਂ ਲਈ ਲਗਾਤਾਰ ਚੱਲਿਆ ਮੋਰਚਾ ਪ੍ਰਸ਼ਾਸਨ ਨਾਲ ਲੰਬੀ ਜੱਦੋਜਹਿਦ […]
By : Editor Editor
ਨਿਰਮਲ
ਸੰਗਰੂਰ, 23 ਮਾਰਚ, ਦਲਜੀਤ ਕੌਰ : ਪਿੰਡ ਗੁੱਜਰਾਂ, ਢੰਢੋਲੀ ਖੁਰਦ, ਰਾਵਿਦਾਸਪੁਰਾ ਟਿੱਬੀ, ਸਮੇਤ ਹੋਰ ਕਈ ਪਿੰਡਾਂ ਚ ਹੋਈਆਂ ਦਰਜਨਾਂ ਮੌਤਾ ਤੇ ਇਨਸਾਫ ਲਈ ਕੱਲ੍ਹ ਤੋਂ ਲੱਗਿਆ ਮੋਰਚਾ ਦੋਸ਼ੀਆਂ ਦੇ ਖ਼ਿਲਾਫ਼ ਬਣਦੀ ਕਾਰਵਾਈ, ਇਸ ਨਾਲ ਸੰਬਧਿਤ ਮੁਲਜਮਾਂ ਤੇ ਕਾਰਵਾਈ ਕਰਨ, ਪਰਿਵਾਰਾਂ ਨੂੰ ਮੁਆਵਜ਼ਾ ਦੇਣ ਅਤੇ ਬਾਕੀ ਮੰਗਾਂ ਲਈ ਲਗਾਤਾਰ ਚੱਲਿਆ ਮੋਰਚਾ ਪ੍ਰਸ਼ਾਸਨ ਨਾਲ ਲੰਬੀ ਜੱਦੋਜਹਿਦ ਤੋਂ ਬਾਅਦ ਆਖਿਰਕਾਰ ਮੁੱਖ ਮੰਗਾ ਤੇ ਸਹਿਮਤੀ ਤੇ ਮੁਲਤਵੀ ਕਰ ਦਿੱਤਾ ਗਿਆ। ਐਕਸ਼ਨ ਕਮੇਟੀ ਦੇ ਆਗੂਆਂ ਵੱਲੋਂ ਦੱਸਿਆ ਗਿਆ ਕਿ ਇਸ ਪੂਰੇ ਘਟਨਾਕ੍ਰਮ ਲਈ ਜਿੰਮੇਵਾਰ ਦੋਸ਼ੀਆਂ ਤੇ ਕਾਰਵਾਈ ਕਰਦੇ ਹੋਏ ਦੋ ਹੋਰ ਨਵੀਆਂ ਐੱਫ ਆਈ ਆਰਾਂ ਦਰਜ ਕੀਤੀਆਂ ਗਈਆਂ ਹਨ। ਐਕਸਾਈਜ਼ ਮਹਿਕਮੇ ਦੇ ਕਰ ਤੇ ਆਬਕਾਰੀ ਅਤੇ ਨਰੀਖਕ ਰੇਂਜ ਸੰਗਰੂਰ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ।
ਇਸ ਤੋਂ ਬਿਨਾਂ ਪਾਤੜਾਂ ਵਿਖੇ ਤੈਨਾਤ ਐਸ ਐਚ ਓ ਦਾ ਤਬਾਦਲਾ ਕੀਤਾ ਗਿਆ ਅਤੇ ਬਾਕੀ ਮੁਲਾਜ਼ਮਾਂ ਦੀ ਮਿਲੀ ਭੁਗਤ ਤੇ ਇਸ ਪੂਰੇ ਘਟਨਾਕ੍ਰਮ ਦੀ ਨਿਰਪੱਖ ਜਾਂਚ ਲਈ ਸਿੱਟ ਦਾ ਗਠਨ ਕੀਤਾ ਗਿਆ। ਇਸ ਤੋਂ ਬਿਨਾਂ ਪੰਜਾਬ ਪੰਜਾਬ ਦੀ ਇੱਕ ਨਾਮੀ ਕੰਪਨੀ ਰਾਂਝਾ ਸੌਫੀ ਦੀ ਸੈਂਪਲਿੰਗ ਲਈ ਗਈ ਅਤੇ ਉਹਨਾਂ ਦੀ ਠੇਕਿਆਂ ਦੀ ਸ਼ਰਾਬ ਨੂੰ ਸੀਲ ਕੀਤਾ ਗਿਆ ਅਤੇ ਜੇਕਰ ਭਵਿੱਖ ਵਿੱਚ ਉਹਨਾਂ ਵਿੱਚ ਕੋਈ ਵੀ ਖਾਮੀ ਨਜ਼ਰ ਆਉਂਦੀ ਹੈ ਤਾਂ ਬਣਦੀ ਕਾਰਵਾਈ ਦੇ ਅਧੀਨ ਲਿਆਉਣ ਦਾ ਵਾਅਦਾ ਕੀਤਾ ਗਿਆ। ਪ੍ਰਸ਼ਾਸਨ ਵੱਲੋਂ ਚੋਣ ਕਮਿਸ਼ਨ ਨੂੰ ਐਸੀ. ਐਸ. ਟੀ ਐਕਟ ਅਧੀਨ 8 ਲੱਖ ਅਤੇ 5 ਲੱਖ ਰੁਪਏ ਦਾ ਕੇਸ ਇਜਾਜ਼ਤ ਲਈ ਬਣਾ ਕੇ ਭੇਜਿਆ ਜਾਵੇਗਾ ਅਤੇ ਬੱਚਿਆਂ ਦੀ ਪੜ੍ਹਾਈ ਰੈਡ ਕਰੋਸ ਤਹਿਤ ਮੁਫ਼ਤ ਹੋਵੇਗੀ।
ਇਸ ਮੌਕੇ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਮੁਕੇਸ਼ ਮਲੌਦ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਲਖਬੀਰ ਸਿੰਘ ਲੌਂਗੋਵਾਲ, ਸਾਬਕਾ ਐੱਮ ਐਲ ਏ ਤਰਸੇਮ ਜੋਧਾਂ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਬਲਜੀਤ ਸਿੰਘ ਨਮੋਲ, ਹਰਪ੍ਰੀਤ ਕੌਰ ਧੂਰੀ, ਭਗਵਾਨ ਸਿੰਘ ਢੰਡੋਲੀ ਅਤੇ ਪਿੰਡ ਗੁਜਰਾਨ ਢਢੋਲੀ ਖੁਰਦ ਰਵਿਦਾਸਪੁਰਾ ਟਿੱਬੀ ਦੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਅਤੇ ਪਰਿਵਾਰਿਕ ਮੈਂਬਰ ਮੌਜੂਦ ਸਨ।