ਕੈਨੇਡਾ ’ਚ ਜਲਦ ਫੜੇ ਜਾਣਗੇ ਪੰਜਾਬੀ ਪਿਓ-ਪੁੱਤ ਦੇ ਕਾਤਲ!
ਐਡਮਿੰਟਨ, (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਵਿੱਚ ਗੈਂਗਵਾਰ ਦੀ ਭੇਟ ਚੜ੍ਹੇ ਪੰਜਾਬੀ ਪਿਓ-ਪੁੱਤ ਦੇ ਕਾਤਲ ਜਲਦ ਹੀ ਪੁਲਿਸ ਦੀ ਹਿਰਾਸਤ ਵਿੱਚ ਹੋਣਗੇ, ਕਿਉਂਕਿ ਐਡਮਿੰਟਨ ਪੁਲਿਸ ਨੇ ਸ਼ੱਕੀਆਂ ਦੀਆਂ ਤਸਵੀਰਾਂ ਤੇ ਗੱਡੀ ਦੀ ਵੀਡੀਓ ਜਾਰੀ ਕਰ ਦਿੱਤੀ ਹੈ। ਪੁਲਿਸ ਨੂੰ ਉਮੀਦ ਹੈ ਕਿ ਇਸ ਨਾਲ ਹਮਲਾਵਰਾਂ ਨੂੰ ਫੜਨ ਵਿੱਚ ਮਦਦ ਮਿਲੇਗੀ। ਕੈਨੇਡਾ ਦੇ ਐਲਬਰਟਾ ਸੂਬੇ ਵਿੱਚ […]
By : Editor Editor
ਐਡਮਿੰਟਨ, (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਵਿੱਚ ਗੈਂਗਵਾਰ ਦੀ ਭੇਟ ਚੜ੍ਹੇ ਪੰਜਾਬੀ ਪਿਓ-ਪੁੱਤ ਦੇ ਕਾਤਲ ਜਲਦ ਹੀ ਪੁਲਿਸ ਦੀ ਹਿਰਾਸਤ ਵਿੱਚ ਹੋਣਗੇ, ਕਿਉਂਕਿ ਐਡਮਿੰਟਨ ਪੁਲਿਸ ਨੇ ਸ਼ੱਕੀਆਂ ਦੀਆਂ ਤਸਵੀਰਾਂ ਤੇ ਗੱਡੀ ਦੀ ਵੀਡੀਓ ਜਾਰੀ ਕਰ ਦਿੱਤੀ ਹੈ। ਪੁਲਿਸ ਨੂੰ ਉਮੀਦ ਹੈ ਕਿ ਇਸ ਨਾਲ ਹਮਲਾਵਰਾਂ ਨੂੰ ਫੜਨ ਵਿੱਚ ਮਦਦ ਮਿਲੇਗੀ।
ਕੈਨੇਡਾ ਦੇ ਐਲਬਰਟਾ ਸੂਬੇ ਵਿੱਚ ਪੈਂਦੇ ਐਡਮਿੰਟਨ ਸ਼ਹਿਰ ਵਿੱਚ ਬੀਤੇ ਦਿਨੀਂ 9 ਨਵੰਬਰ ਨੂੰ ਦੁਪਹਿਰ ਲਗਭਗ 12 ਵਜੇ ਗੋਲੀਬਾਰੀ ਦੀ ਘਟਨਾ ਵਾਪਰੀ। ਐਡਮਿੰਟਨ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਫੀਫਟੀ ਸਟਰੀਟ ਅਤੇ ਐਲਰਸਲੀ ਰੋਡ ਖੇਤਰ ਵਿੱਚ ਸ਼ੂਟਿੰਗ ਹੋਣ ਸਬੰਧੀ ਰਿਪੋਰਟ ਮਿਲੀ ਸੀ, ਜਦੋਂ ਉਹ ਮੌਕੇ ’ਤੇ ਪੁੱਜੇ ਤਾਂ ਉੱਥੇ ਇੱਕ ਨਾਬਾਲਗ ਤੇ ਇੱਕ ਬਾਲਗ ਵਿਅਕਤੀ ਗੋਲੀ ਲੱਗੀ ਹੋਈ ਸੀ, ਜਿਨ੍ਹਾਂ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਸ਼ਾਪਿੰਗ ਪਲਾਜ਼ਾ ਵਿਚ ਗੈਸ ਸਟੇਸ਼ਨ ਦੇ ਬਾਹਰ ਇਹ ਘਟਨਾ ਵਾਪਰੀ।
ਮ੍ਰਿਤਕਾਂ ਦੀ ਪਛਾਣ 41 ਸਾਲ ਦੇ ਹਰਪ੍ਰੀਤ ਸਿੰਘ ਉਪਲ ਤੇ ਉਸ ਦੇ 11 ਸਾਲ ਦੇ ਪੁੱਤਰ ਵਜੋਂ ਹੋਈ। ਹਮਲਾਵਰ ਪੁਲਿਸ ਦੇ ਪੁੱਜਣ ਤੱਕ ਮੌਕੇ ਤੋਂ ਫਰਾਰ ਹੋ ਚੁੱਕੇ ਸੀ। ਦੱਸਿਆ ਜਾ ਰਿਹਾ ਹੈ ਕਿ ਵਾਰਦਾਤ ਦੀ ਵੀਡੀਓ ਫੁਟੇਜ ਸਾਹਮਣੇ ਆਈ ਹੈ, ਜਿਸ ਵਿੱਚ ਪਤਾ ਲੱਗਾ ਕਿ ਹਮਲਾਵਰ ਕਾਲੇ ਰੰਗ ਦੀ ਬੀਐਮਡਬਲਯੂ ਐਸਯੂਵੀ ਵਿੱਚ ਸਵਾਰ ਸਨ ਤੇ ਘਟਨਾ ਤੋਂ ਕੁਝ ਸਮਾਂ ਬਾਅਦ ਪੁਲਿਸ ਨੂੰ ਇਹ ਗੱਡੀ 34 ਸਟਰੀਟ ਅਤੇ ਟਾਊਨਸ਼ਿਪ ਰੋਡ ਖੇਤਰ ਵਿੱਚ ਵੀ ਦਿਖਾਈ ਦਿੱਤੀ।