Begin typing your search above and press return to search.

ਇਜ਼ਰਾਈਲ ਦੀ ਸੰਸਦ ਨੇ 4 ਦਿਨ ਦੇ ਸੀਜ਼ਫਾਇਰ ਨੂੰ ਦਿੱਤੀ ਮਨਜ਼ੂਰੀ

ਇਸ ਦੇ ਬਦਲੇ ਵਿਚ ਹਮਾਸ 50 ਬੰਧਕਾਂ ਨੂੰ ਕਰੇਗਾ ਰਿਹਾਅਤੇਲ ਅਵੀਵ, 22 ਨਵੰਬਰ, ਨਿਰਮਲ : ਇਜ਼ਰਾਈਲ-ਹਮਾਸ ਜੰਗ ਦਰਮਿਆਨ ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਜੰਗਬੰਦੀ ਸਮਝੌਤੇ ਨੂੰ ਇਜ਼ਰਾਈਲ ਦੀ ਸੰਸਦ ਨੇ ਮਨਜ਼ੂਰੀ ਦੇ ਦਿੱਤੀ ਹੈ। ਟਾਈਮਜ਼ ਆਫ ਇਜ਼ਰਾਈਲ ਮੁਤਾਬਕ ਸੰਸਦ ਨੇ 50 ਬੰਧਕਾਂ ਦੇ ਬਦਲੇ 4 ਦਿਨਾਂ ਦੀ ਜੰਗਬੰਦੀ ਦਾ ਪ੍ਰਸਤਾਵ ਪਾਸ ਕੀਤਾ ਹੈ। ਇਜ਼ਰਾਈਲ […]

ਇਜ਼ਰਾਈਲ ਦੀ ਸੰਸਦ ਨੇ 4 ਦਿਨ ਦੇ ਸੀਜ਼ਫਾਇਰ ਨੂੰ ਦਿੱਤੀ ਮਨਜ਼ੂਰੀ
X

Editor EditorBy : Editor Editor

  |  22 Nov 2023 4:44 AM IST

  • whatsapp
  • Telegram

ਇਸ ਦੇ ਬਦਲੇ ਵਿਚ ਹਮਾਸ 50 ਬੰਧਕਾਂ ਨੂੰ ਕਰੇਗਾ ਰਿਹਾਅ
ਤੇਲ ਅਵੀਵ, 22 ਨਵੰਬਰ, ਨਿਰਮਲ : ਇਜ਼ਰਾਈਲ-ਹਮਾਸ ਜੰਗ ਦਰਮਿਆਨ ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਜੰਗਬੰਦੀ ਸਮਝੌਤੇ ਨੂੰ ਇਜ਼ਰਾਈਲ ਦੀ ਸੰਸਦ ਨੇ ਮਨਜ਼ੂਰੀ ਦੇ ਦਿੱਤੀ ਹੈ। ਟਾਈਮਜ਼ ਆਫ ਇਜ਼ਰਾਈਲ ਮੁਤਾਬਕ ਸੰਸਦ ਨੇ 50 ਬੰਧਕਾਂ ਦੇ ਬਦਲੇ 4 ਦਿਨਾਂ ਦੀ ਜੰਗਬੰਦੀ ਦਾ ਪ੍ਰਸਤਾਵ ਪਾਸ ਕੀਤਾ ਹੈ।

ਇਜ਼ਰਾਈਲ ਦੇ ਇਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਜਿਨ੍ਹਾਂ ਬੰਧਕਾਂ ਨੂੰ ਰਿਹਾਅ ਕੀਤਾ ਜਾਵੇਗਾ, ਉਨ੍ਹਾਂ ਵਿਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਹੋਣਗੇ। ਉਨ੍ਹਾਂ ਨੂੰ ਹਰ ਰੋਜ਼ 12-13 ਬੰਧਕਾਂ ਦੇ ਸਮੂਹਾਂ ਵਿੱਚ ਰਿਹਾਅ ਕੀਤਾ ਜਾਵੇਗਾ।

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਦੇਰ ਰਾਤ ਕੈਬਨਿਟ ਦੀ ਬੈਠਕ ਕੀਤੀ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਇਜ਼ਰਾਈਲ ਹਮਾਸ ਵਿਰੁੱਧ ਆਪਣੀ ਲੜਾਈ ਜਾਰੀ ਰੱਖੇਗਾ, ਭਾਵੇਂ ਹਮਾਸ ਬੰਧਕਾਂ ਨੂੰ ਰਿਹਾਅ ਕਰਨ ਲਈ ਸਹਿਮਤ ਹੋਣ ਦੇ ਨਾਲ ਇੱਕ ਅਸਥਾਈ ਜੰਗਬੰਦੀ ਲਾਗੂ ਹੋਵੇ। ਹਮਾਸ ਦੇ ਮੁਖੀ ਇਸਮਾਈਲ ਹਾਨੀਏ ਨੇ ਵੀ ਐਤਵਾਰ ਨੂੰ ਜੰਗਬੰਦੀ ਦਾ ਸੰਕੇਤ ਦਿੱਤਾ ਹੈ।

‘ਯੇਰੂਸ਼ਲਮ ਪੋਸਟ’ ਵੱਲੋਂ ਮੰਗਲਵਾਰ ਰਾਤ ਨੂੰ ਪ੍ਰਕਾਸ਼ਿਤ ਰਿਪੋਰਟ ਮੁਤਾਬਕ 7 ਅਕਤੂਬਰ ਨੂੰ ਹਮਾਸ ਦੇ ਹਮਲੇ ਵਿਚ ਮਾਰੇ ਗਏ ਇਜ਼ਰਾਈਲੀਆਂ ਦੇ ਪਰਿਵਾਰਾਂ ਨੇ ਹਮਾਸ ਨਾਲ ਕਿਸੇ ਵੀ ਤਰ੍ਹਾਂ ਦੇ ਸਮਝੌਤੇ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦੇ ਸੰਗਠਨ ਨੇ ਇਕ ਬਿਆਨ ਜਾਰੀ ਕੀਤਾ। ਕਿਹਾ- ਬੰਧਕਾਂ ਦੇ ਬਦਲੇ ਅੱਤਵਾਦੀਆਂ ਨੂੰ ਰਿਹਾਅ ਕੀਤਾ ਗਿਆ ਤਾਂ ਇਸ ਦਾ ਵਿਰੋਧ ਕੀਤਾ ਜਾਵੇਗਾ।

ਬਿਆਨ ਵਿਚ ਅੱਗੇ ਕਿਹਾ ਗਿਆ ਹੈ- ਜੇਕਰ ਅੱਜ ਅਸੀਂ ਅੱਤਵਾਦੀਆਂ ਅੱਗੇ ਝੁਕਦੇ ਹਾਂ ਅਤੇ ਉਨ੍ਹਾਂ ਨੂੰ ਛੱਡ ਦਿੰਦੇ ਹਾਂ ਤਾਂ ਇਸ ਗੱਲ ਦੀ ਕੀ ਗਾਰੰਟੀ ਹੈ ਕਿ ਉਹ ਭਵਿੱਖ ਵਿਚ ਦੁਬਾਰਾ ਸਾਨੂੰ ਨਿਸ਼ਾਨਾ ਨਹੀਂ ਬਣਾਉਣਗੇ। ਇਹੀ ਗਲਤੀ ਪਹਿਲਾਂ ਵੀ ਕੀਤੀ ਗਈ ਸੀ ਅਤੇ ਹੁਣ ਦੁਹਰਾਈ ਜਾਣੀ ਤੈਅ ਹੈ। ਅੱਤਵਾਦੀਆਂ ਨੂੰ ਕਿਸੇ ਵੀ ਕੀਮਤ ‘ਤੇ ਛੱਡਿਆ ਨਹੀਂ ਜਾਣਾ ਚਾਹੀਦਾ। ਹਮਾਸ ਦੀ ਕੈਦ ਵਿੱਚ ਕਰੀਬ 240 ਬੰਧਕ ਹਨ। ਇਨ੍ਹਾਂ ਦੇ ਪਰਿਵਾਰ ਦੋ ਹਫ਼ਤਿਆਂ ਤੋਂ ਇਨ੍ਹਾਂ ਬੰਧਕਾਂ ਦੀ ਰਿਹਾਈ ਦੀ ਮੰਗ ਕਰ ਰਹੇ ਹਨ। ਹਾਲਾਂਕਿ ਇੱਕ ਪੱਖ ਹਮਾਸ ਅੱਗੇ ਝੁਕਣ ਦਾ ਵੀ ਵਿਰੋਧ ਕਰ ਰਿਹਾ ਹੈ।

‘ਨਿਊਯਾਰਕ ਟਾਈਮਜ਼’ ਮੁਤਾਬਕ ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗਬੰਦੀ ਵਿਚ ਤੁਰਕੀ ਦੀ ਵੀ ਅਹਿਮ ਭੂਮਿਕਾ ਹੈ। ਰਾਸ਼ਟਰਪਤੀ ਰੇਸੇਪ ਤਇਪ ਏਰਦੋਗਨ ਨੇ ਖੁਦ ਇਸ ਗੱਲ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਮੁਤਾਬਕ- ਸਾਡੇ ਵਿਦੇਸ਼ ਮੰਤਰੀ ਅਤੇ ਖੁਫੀਆ ਮੁਖੀ ਕਈ ਦਿਨਾਂ ਤੋਂ ਜੰਗਬੰਦੀ ਲਈ ਕੰਮ ਕਰ ਰਹੇ ਹਨ। ਇਸ ਵਿੱਚ ਕਤਰ ਦੀ ਭੂਮਿਕਾ ਅਹਿਮ ਹੈ।

ਏਰਦੋਗਨ ਨੇ ਕਿਹਾ- ਉਮੀਦ ਕਰਦੇ ਹਾਂ ਕਿ ਇਸ ਸਮੱਸਿਆ ਦਾ ਹੱਲ ਲੱਭ ਲਿਆ ਜਾਵੇਗਾ ਜੋ ਬਾਅਦ ਵਿੱਚ ਸਾਰਿਆਂ ਨੂੰ ਸ਼ਾਂਤੀ ਦੇਵੇਗਾ। ਅਸੀਂ ਭਵਿੱਖ ਵਿੱਚ ਵੀ ਇਸ ਮਾਮਲੇ ਨਾਲ ਸਬੰਧਤ ਸਾਰੀਆਂ ਧਿਰਾਂ ਨਾਲ ਗੱਲ ਕਰਦੇ ਰਹਾਂਗੇ।

ਸੋਮਵਾਰ ਨੂੰ ਸੰਯੁਕਤ ਰਾਸ਼ਟਰ ਵਿਚ ਗਾਜ਼ਾ ਵਿਚ ਮਨੁੱਖੀ ਸਥਿਤੀ ’ਤੇ ਚਰਚਾ ਹੋਈ। ਇਸ ਦੌਰਾਨ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੀ ਰਾਜਦੂਤ ਰੁਚਿਰਾ ਕੰਬੋਜ ਨੇ ਕਿਹਾ ਕਿ ਭਾਰਤ ਨੇ ਹਮੇਸ਼ਾ ਆਜ਼ਾਦ ਫਿਲਸਤੀਨ ਦੇ ਨਿਰਮਾਣ ਦਾ ਸਮਰਥਨ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਭਾਰਤ ਜੰਗ ਕਾਰਨ ਗਾਜ਼ਾ ਵਿਚ ਮਨੁੱਖੀ ਸਥਿਤੀ ਨੂੰ ਸੁਧਾਰਨ ਲਈ ਦੁਨੀਆ ‘ਚ ਕੀਤੀਆਂ ਜਾ ਰਹੀਆਂ ਹਰ ਕੋਸ਼ਿਸ਼ਾਂ ਦੇ ਨਾਲ ਹੈ।

ਇਸ ਦੇ ਨਾਲ ਹੀ ਹਮਾਸ ਦੇ ਮੁਖੀ ਇਸਮਾਈਲ ਹਾਨੀਏ ਨੇ ਕਿਹਾ ਹੈ ਕਿ ਉਹ ਜੰਗਬੰਦੀ ਨੂੰ ਲੈ ਕੇ ਸਮਝੌਤੇ ਦੇ ਬਹੁਤ ਨੇੜੇ ਆ ਗਏ ਹਨ।

ਹਾਨੀਏ ਨੇ ਕਿਹਾ ਹੈ ਕਿ ਅਸੀਂ ਕਤਰ ਅਤੇ ਵਿਚੋਲਗੀ ਵਿਚ ਸ਼ਾਮਲ ਹੋਰ ਧਿਰਾਂ ਨੂੰ ਸੌਦੇ ਬਾਰੇ ਆਪਣੇ ਜਵਾਬ ਦੇ ਦਿੱਤੇ ਹਨ। ਅਮਰੀਕਾ ਅਤੇ ਕਤਰ ਦੇ ਅਧਿਕਾਰੀਆਂ ਨੇ ਵੀ ਬੰਧਕ ਸੌਦੇ ਦੀ ਮੌਜੂਦਗੀ ਨੂੰ ਸਵੀਕਾਰ ਕੀਤਾ ਹੈ।

ਗਾਜ਼ਾ ਵਿੱਚ ਜ਼ਮੀਨੀ ਕਾਰਵਾਈ ਚਲਾ ਰਹੀ ਇਜ਼ਰਾਇਲੀ ਫੌਜ ਦੇ ਹੁਣ ਤੱਕ 66 ਫੌਜੀ ਮਾਰੇ ਜਾ ਚੁੱਕੇ ਹਨ। ਟਾਈਮਜ਼ ਆਫ਼ ਇਜ਼ਰਾਈਲ ਦੇ ਅਨੁਸਾਰ, ਬਹੁਤ ਸਾਰੇ ਮਾਮਲੇ ਹਨ ਜਿਨ੍ਹਾਂ ਵਿੱਚ ਇਜ਼ਰਾਈਲੀ ਸੈਨਿਕ ਆਪਣੇ ਹੀ ਸਾਥੀਆਂ ਦੀਆਂ ਗੋਲੀਆਂ ਨਾਲ ਮਰ ਰਹੇ ਹਨ। ਇਸ ਨੂੰ ਦੋਸਤਾਨਾ-ਫਾਇਰਿੰਗ ਕਿਹਾ ਜਾਂਦਾ ਹੈ ਯਾਨੀ ਗਲਤੀ ਨਾਲ ਗੋਲੀਬਾਰੀ। ਅਜਿਹੇ ਮਾਮਲਿਆਂ ਵਿੱਚ, ਫੌਜੀ ਯੁੱਧ ਦੌਰਾਨ ਦੁਸ਼ਮਣ ਤੇ ਗੋਲੀਬਾਰੀ ਕਰਦੇ ਹਨ ਪਰ ਇਹ ਗਲਤੀ ਨਾਲ ਉਨ੍ਹਾਂ ਦੇ ਸਾਥੀ ਨੂੰ ਲੱਗ ਜਾਂਦੀ ਹੈ।

ਇਜ਼ਰਾਈਲ ਹੀ ਨਹੀਂ, ਹਰ ਜੰਗ ਦੌਰਾਨ ਦੋਸਤਾਨਾ ਗੋਲੀਬਾਰੀ ਦੇ ਮਾਮਲੇ ਸਾਹਮਣੇ ਆਉਂਦੇ ਹਨ, ਅਫਗਾਨ ਯੁੱਧ ਦੌਰਾਨ 9 ਜੂਨ 2014 ਨੂੰ ਇਕ ਦਿਨ ਵਿਚ 5 ਅਮਰੀਕੀ ਫੌਜੀ ਦੋਸਤਾਨਾ ਫਾਇਰਿੰਗ ਦਾ ਸ਼ਿਕਾਰ ਹੋ ਗਏ। ਇਜ਼ਰਾਈਲੀ ਫੌਜ ਨੇ ਕਿਹਾ ਹੈ ਕਿ ਉਹ ਦੋਸਤਾਨਾ ਫਾਇਰਿੰਗ ਦੇ ਮਾਮਲਿਆਂ ਦੀ ਜਾਂਚ ਕਰ ਰਹੀ ਹੈ, ਤਾਂ ਜੋ ਉਨ੍ਹਾਂ ਨੂੰ ਦੁਬਾਰਾ ਵਾਪਰਨ ਤੋਂ ਰੋਕਿਆ ਜਾ ਸਕੇ।

ਹੁਣ ਤੱਕ 300 ਹਮਾਸ ਅਤੇ ਇਸਲਾਮਿਕ ਜੇਹਾਦ ਲੜਾਕਿਆਂ ਤੋਂ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਇਹ ਲੋਕ ਹਮਾਸ ਦੀਆਂ ਸੁਰੰਗਾਂ ਅਤੇ ਹਥਿਆਰਾਂ ਦੇ ਟਿਕਾਣਿਆਂ ਬਾਰੇ ਇਜ਼ਰਾਈਲ ਨੂੰ ਜਾਣਕਾਰੀ ਦੇ ਰਹੇ ਹਨ।

Next Story
ਤਾਜ਼ਾ ਖਬਰਾਂ
Share it