ਮਾਣਯੋਗ ਸਰਕਟ ਹਾਊਸ ਵਰਜੀਨੀਆ ਦੀ ਅਦਾਲਤ ਨੇ ਫਲੋਰਾ ਨੂੰ ਕੀਤਾ ਬਾਇੱਜ਼ਤ ਬਰੀ
ਵਾਸ਼ਿੰਗਟਨ, 25 ਸਤੰਬਰ (ਰਾਜ ਗੋਗਨਾ )- ਕਹਿੰਦੇ ਹਨ ਝੂਠ ਜਿੰਨਾਂ ਵੀ ਮਰਜ਼ੀ ਸ਼ਕਤੀਸ਼ਾਲੀ ਹਮਲਾ ਕਰ ਦੇਵੇ ਪਰ ਸਮਾਂ ਪੈਣ ਨਾਲ ਉਹ ਕਮਜ਼ੋਰ ਹੁੰਦਾ ਜਾਂਦਾ ਹੈ।ਅਤੇ ਇਕ ਨਾ ਇਕ ਦਿਨ ਗੋਡੇ ਟੇਕ ਦਿੰਦਾ ਹੈ, ਅਤੇ ਝੂਠ ਦਾ ਪਹਾੜ ਜਿੰਨਾਂ ਵੀ ਮਰਜ਼ੀ ਵੱਡਾ ਹੋਵੇ ਸੱਚ ਦੇ ਇਕ ਤਿਣਕੇ ਦੇ ਸਾਹਮਣੇ ਢਹਿ ਢੇਰੀ ਹੋ ਜਾਂਦਾ ਹੈ। ਬਿਲਕੁਲ ਇਸ […]
By : Hamdard Tv Admin
ਵਾਸ਼ਿੰਗਟਨ, 25 ਸਤੰਬਰ (ਰਾਜ ਗੋਗਨਾ )- ਕਹਿੰਦੇ ਹਨ ਝੂਠ ਜਿੰਨਾਂ ਵੀ ਮਰਜ਼ੀ ਸ਼ਕਤੀਸ਼ਾਲੀ ਹਮਲਾ ਕਰ ਦੇਵੇ ਪਰ ਸਮਾਂ ਪੈਣ ਨਾਲ ਉਹ ਕਮਜ਼ੋਰ ਹੁੰਦਾ ਜਾਂਦਾ ਹੈ।ਅਤੇ ਇਕ ਨਾ ਇਕ ਦਿਨ ਗੋਡੇ ਟੇਕ ਦਿੰਦਾ ਹੈ, ਅਤੇ ਝੂਠ ਦਾ ਪਹਾੜ ਜਿੰਨਾਂ ਵੀ ਮਰਜ਼ੀ ਵੱਡਾ ਹੋਵੇ ਸੱਚ ਦੇ ਇਕ ਤਿਣਕੇ ਦੇ ਸਾਹਮਣੇ ਢਹਿ ਢੇਰੀ ਹੋ ਜਾਂਦਾ ਹੈ। ਬਿਲਕੁਲ ਇਸ ਤਰ੍ਹਾਂ ਹੀ ਹੋਇਆ, ਵਰਜੀਨੀਆ ਤੋ ਪੱਤਰਕਾਰ ਕੁਲਵਿੰਦਰ ਸਿੰਘ ਫਲੋਰਾ ਨਾਲ ਜਿਨਾਂ ਨੂੰਝੂਠੇ ਦੋਸ਼ਾਂ ਦੇ ਕਾਰਨ ਭਾਵੇਂ ਲੱਖ ਤੰਗੀਆਂ ਝੱਲਣੀਆਂ ਪਈਆਂ ਪਰ ਆਖਰਕਾਰ ਸੱਚਸੌ ਪਰਦੇ ਪਾੜ ਕੇ ਵੀ ਬਾਹਰ ਆ ਗਿਆ
।ਇੱਥੇ ਦੱਸਣਯੋਗ ਹੈ ਕਿ ਉਹਨਾਂ ਉੱਪਰ ਇਕ ਮਹਿਲਾ ਨੇ ਬਹੁਤ ਹੀ ਸੰਗੀਨ ਅਤੇ ਝੂਠੇ ਦੋਸ਼ ਲਗਾ ਦਿੱਤੇ ਗਏ ਸਨ ਜਿਸ ਕਾਰਨ ਕੁਲਵਿੰਦਰ ਸਿੰਘ ਫਲੋਰਾ ਨੂੰ ਕਾਫੀ ਕਾਨੂੰਨੀ ਗੁੰਝਲਾਂ ਦਾ ਸਾਹਮਣਾ ਕਰਨਾ ਪਿਆ ਸੀ ਪਰ ਆਖਰਕਾਰ ਸਚਾਈ ਸਾਹਮਣੇ ਆ ਗਈ।ਜਿਸ ਕਾਰਨ ਮਾਣਯੋਗ ਸਰਕਟ ਹਾਊਸ ਵਰਜੀਨੀਆ ਅਦਾਲਤ ਦੀ ਮਾਣਯੋਗ ਜੱਜ ਸ਼ੈਲੀ ਨੇ ਇਤਿਹਾਸਿਕ ਫੈਸਲਾ ਸੁਣਾਉਂਦੇ ਹੋਏ ਕੁਲਵਿੰਦਰ ਸਿੰਘ ਫਲੋਰਾ ਨੂੰ ਉਹਨਾਂ ਤੇ ਲਗਾਏ ਗਏ ਦੋਸ਼ਾਂ ਨੂੰ ਮੁੱਢੋਂ ਖਾਰਜ ਕਰਦੇ ਹੋਏ ਉਸ ਅੋਰਤ ਵੱਲੋ ਝੂਠੇ ਅਤੇ ਬੇਬੁਨਿਆਦ ਦੋਸ਼ਾਂ ਵਿੱਚੋਂ ਬਾਇਜੱਤ ਬਰੀ ਕਰ ਦਿੱਤਾ ਹੈ।
ਮਾਣਯੋਗ ਜੱਜ ਨੇ ਫਲੋਰਾ ਦੀ ਪੇਸ਼ੀ ਤੋ ਪਹਿਲਾਂ ਹੀ ਆਪਣਾ ਫੈਸਲਾ ਸੁਣਾਉਂਦੇ ਹੋਏ ਕੇਸ ਨੂੰ ਮੁੱਢੋਂ ਖਾਰਜ ਕਰ ਦਿੱਤਾ ਹੈ।ਅਤੇ ਪੱਤਰਕਾਰ ਕੁਲਵਿੰਦਰ ਸਿੰਘ ਫਲੋਰਾ ਨੂੰ ਬਾਇੱਜ਼ਤ ਬਰੀ ਕਰ ਦਿੱਤਾ ਗਿਆ। ਇੱਥੇ ਦੱਸਣਾ ਬਣਦਾ ਹੈ ਕਿ ਪੱਤਰਕਾਰ ਕੁਲਵਿੰਦਰ ਸਿੰਘ ਫਲੋਰਾ ਪਹਿਲੇ ਦਿਨ ਤੋਂ ਹੀ ਕਹਿਰਿਹਾ ਸੀ ਕਿ ਉਸ ਨੂੰ ਕਾਨੂੰਨ ਅਤੇ ਰੱਬ ਉੱਤੇ ਪੂਰਾ ਭਰੋਸਾ ਹੈ।ਅਤੇ ਸੱਚ ਇਕ ਨਾ ਇਕ ਦਿਨ ਜ਼ਰੂਰ ਸਾਹਮਣੇ ਆਵੇਗਾ।ਕੁਲਵਿੰਦਰ ਸਿੰਘ ਫਲੋਰਾ ਬਾਰੇ ਮੈਟਰੋਪੁਲਿਟਨ ਇਲਾਕੇ ਵਿੱਚ ਰਹਿੰਦੇ ਪੰਜਾਬੀ ਭਾਈਚਾਰੇ ਨੂੰ ਵੀ ਪੂਰਾ ਯਕੀਨ ਸੀ ਕਿ ਕੁਲਵਿੰਦਰ ਸਿੰਘ ਫਲੋਰਾ ਉਹ ਅਜਿਹੀ ਹਰਕਤ ਨਹੀਂ ਕਰ ਸਕਦਾ।
ਇਸ ਮੌਕੇ ਕੁਲਵਿੰਦਰ ਸਿੰਘ ਫਲੋਰਾ ਨੇ ਉਹਨਾਂ ਲੋਕਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਹੜੇ ਉਹਨਾਂ ਦੇ ਔਖੇ ਸਮੇਂ ’ਚ ਵੀ ਉਸ ਦੇ ਨਾਲ ਚੱਟਾਨ ਵਾਂਗ ਉਨ੍ਹਾਂ ਦੀ ਪਿੱਠ ’ਤੇ ਖੜੇ ਰਹੇ। ਦੂਜੇ ਪਾਸੇ ਸਿੱਖਸ ਆਫ ਅਮੈਰਿਕਾ ਨਾਂ ਦੀ ਅਮਰੀਕਾ ਦੀ ਨਾਮਵਰ ਸੰਸਥਾ ਦੇ ਆਗੂਆਂ ਨੇ ਵੀ ਕੁਲਵਿੰਦਰ ਸਿੰਘ ਫਲੋਰਾ ਦੀ ਬਾਇੱਜ਼ਤ ਰਿਹਾਈ ’ਤੇ ਖੁਸ਼ੀ ਜ਼ਾਹਿਰ ਕਰਦਿਆਂ ਮਾਣਯੋਗ ਅਦਾਲਤ ਦਾ ਧੰਨਵਾਦ ਕੀਤਾ।