Begin typing your search above and press return to search.

ਅਮਰੀਕਨ ਕੰਪਨੀ ਦੀ ਮੁਖੀ ਕਾਰ ਸਮੇਤ ਨਦੀ ’ਚ ਡਿੱਗੀ

ਵਾਸ਼ਿੰਗਟਨ, 11 ਮਾਰਚ (ਰਾਜ ਗੋਗਨਾ)-ਨਿਰਮਲ-ਅਮਰੀਕਾ ਦੇ ਟੈਕਸਾਸ ਰਾਜ ਦੇ। ਸ਼ਹਿਰ ਔਸਟਿਨ ਵਿੱਚ ਬੀਤੇਂ ਦਿਨ ਇਕ ਬਹੁਤ ਵੱਡਾ ਦੁਖਾਂਤ ਵਾਪਰਿਆ ਹੈ। ਉਸ ਦੀ ਟੇਸਲਾ ਕਾਰ, ਜੋ ਡਰਾਈਵਿੰਗ ਮੋਡ ਵਿੱਚ ਹੋਣੀ ਚਾਹੀਦੀ ਸੀ, ਗਲਤੀ ਨਾਲ ਰਿਵਰਸ ਮੋਡ ਵਿੱਚ ਬਦਲ ਗਈ ਅਤੇ ਇੱਕ ਨਦੀ ਵਿੱਚ ਹਾਦਸਾਗ੍ਰਸਤ ਹੋ ਗਈ। ਇਸ ਹਾਦਸੇ ਵਿੱਚ ਅਮਰੀਕਾ ਦੇ ਰਿਪਬਲਿਕਨ ਸੈਨੇਟਰ ਮਿਚ ਮੈਕਕੋਨੇਲ ਦੀ […]

ਅਮਰੀਕਨ ਕੰਪਨੀ ਦੀ ਮੁਖੀ ਕਾਰ ਸਮੇਤ ਨਦੀ ’ਚ ਡਿੱਗੀ
X

Editor EditorBy : Editor Editor

  |  11 March 2024 6:40 AM IST

  • whatsapp
  • Telegram


ਵਾਸ਼ਿੰਗਟਨ, 11 ਮਾਰਚ (ਰਾਜ ਗੋਗਨਾ)-ਨਿਰਮਲ-ਅਮਰੀਕਾ ਦੇ ਟੈਕਸਾਸ ਰਾਜ ਦੇ। ਸ਼ਹਿਰ ਔਸਟਿਨ ਵਿੱਚ ਬੀਤੇਂ ਦਿਨ ਇਕ ਬਹੁਤ ਵੱਡਾ ਦੁਖਾਂਤ ਵਾਪਰਿਆ ਹੈ। ਉਸ ਦੀ ਟੇਸਲਾ ਕਾਰ, ਜੋ ਡਰਾਈਵਿੰਗ ਮੋਡ ਵਿੱਚ ਹੋਣੀ ਚਾਹੀਦੀ ਸੀ, ਗਲਤੀ ਨਾਲ ਰਿਵਰਸ ਮੋਡ ਵਿੱਚ ਬਦਲ ਗਈ ਅਤੇ ਇੱਕ ਨਦੀ ਵਿੱਚ ਹਾਦਸਾਗ੍ਰਸਤ ਹੋ ਗਈ। ਇਸ ਹਾਦਸੇ ਵਿੱਚ ਅਮਰੀਕਾ ਦੇ ਰਿਪਬਲਿਕਨ ਸੈਨੇਟਰ ਮਿਚ ਮੈਕਕੋਨੇਲ ਦੀ ਰਿਸ਼ਤੇਦਾਰ ਅਤੇ ਮਸ਼ਹੂਰ ਸ਼ਿਪਿੰਗ ਕੰਪਨੀ ਫਾਰਮੋਸਟ ਗਰੁੱਪ ਦੇ ਸੀਈਓ ਐਂਜੇਲਾ ਚਾਓ (50) ਸਾਲ ਦੀ ਮੋਕੇ ਤੇ ਹੀ ਮੌਤ ਹੋ ਗਈ। ਲੰਘੇ ਸ਼ੁੱਕਰਵਾਰ ਦੀ ਰਾਤ ਨੂੰ, ਉਹ ਅਤੇ ਉਸ ਦੇ ਦੋਸਤ ਔਸਟਿਨ, ਟੈਕਸਾਸ ਨੇੜੇ ਉਸ ਦੇ ਕਿਸੇ ਰਿਸ਼ਤੇਦਾਰ ਕੋਲ ਪ੍ਰਾਈਵੇਟ ਗੈਸਟ ਹਾਊਸ ਮਿਲਣ ਗਏ ਸਨ।ਬਾਅਦ ਚ’ ਐਂਜੇਲਾ ਚਾਓ ਇੱਕ ਰੈਸਟੋਰੈਂਟ ਵਿੱਚ ਗਈ ਅਤੇ ਰਾਤ ਨੂੰ ਟੇਸਲਾ ਕਾਰ ਵਿੱਚ ਆਪਣੇ ਗੈਸਟ ਹਾਊਸ ਲਈ ਰਵਾਨਾ ਹੋਈ।

ਮੱਧ ਵਿੱਚ ਇੱਕ ਤਿੰਨ ਤਿਕੋਨਾ ਰਸਤੇ ਸੀ।ਇਸ ਨੂੰ ਪਾਰ ਕਰਦੇ ਸਮੇਂ, ਐਂਜੇਲਾ ਉਲਝਣ ਵਿੱਚ ਪੈ ਗਈ।ਅਤੇ ਉਸ ਨੇ ਗਲਤੀ ਨਾਲ ਕਾਰ ਨੂੰ ਰਿਵਰਸ ਮੋਡ ਵਿੱਚ ਬਦਲ ਦਿੰਦੀ ਹੈ। ਇਸ ਨਾਲ ਉਸ ਦੀ ਟੇਸਲਾ ਕਾਰ ਬਹੁਤ ਤੇਜ਼ੀ ਨਾਲ ਵਾਪਸ ਪਿਛੇ ਚਲੀ ਗਈ ਅਤੇ ਤਲਾਬ ਵਿੱਚ ਡਿੱਗ ਪਈ।ਉਸ ਨੇ ਘਬਰਾ ਕੇ ਆਪਣੇ ਦੋਸਤ ਨੂੰ ਫ਼ੋਨ ਕੀਤਾ। ਤੁਰੰਤ ਗੈਸਟ ਹਾਊਸ ਦੇ ਮੈਨੇਜਰ ਅਤੇ ਪੁਲੀਸ ਮੌਕੇ ’ਤੇ ਪਹੁੰਚ ਗਈ। ਕਾਰ ਪਹਿਲਾਂ ਹੀ ਪੂਰੀ ਤਰ੍ਹਾਂ ਡੁੱਬ ਚੁੱਕੀ ਸੀ। ਐਨਕਾਂ ਇੰਨੀਆਂ ਮਜ਼ਬੂਤ ਸਨ ਕਿ ਟੁੱਟੀਆਂ ਨਹੀਂ ਜਾ ਸਕਦੀਆਂ ਸਨ। ਆਖਰਕਾਰ, ਕਾਰ ਨੂੰ ਬਾਹਰ ਕੱਢ ਲਿਆ ਗਿਆ ਪਰ ਐਂਜੇਲਾ ਪਹਿਲਾਂ ਹੀ ਆਪਣੀ ਜਾਨ ਗੁਆ ਚੁੱਕੀ ਸੀ। ਉਹ ਅਮਰੀਕਾ ਦੇ ਮਸ਼ਹੂਰ ਅਰਬਪਤੀ ਅਤੇ ਉੱਦਮ ਪੂੰਜੀਪਤੀ ਜਿਮ ਬਰੇਅਰ ਦੀ ਪਤਨੀ ਸੀ।ਅਤੇ ਅਮਰੀਕਾ ਦੀ ਸਾਬਕਾ ਟਰਾਂਸਪੋਰਟ ਮੰਤਰੀ ਏਲੇਨ ਚਾਓ ਦੀ ਭੈਣ ਸੀ।

ਇਹ ਖਬਰ ਵੀ ਪੜ੍ਹੋ

ਵਿਦੇਸ਼ ਤੋਂ ਇੱਕ ਹੋਰ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਆਸਟ੍ਰੇਲੀਆ ਵਿੱਚ ਇੱਕ ਭਾਰਤੀ ਔਰਤ ਦਾ ਕਤਲ ਕਰ ਦਿੱਤਾ ਗਿਆ ਹੈ।

ਸ਼ੁੱਕਰਵਾਰ ਨੂੰ ਵਿਕਟੋਰੀਆ ਰਾਜ ਦੇ ਬਕਲੇ ਇਲਾਕੇ ਤੋਂ ਚੈਤਨਿਆ ਸ਼ਵੇਤਾ ਮਧਾਗਨੀ ਦੀ ਲਾਸ਼ ਬਰਾਮਦ ਹੋਈ। ਪੁਲਸ ਨੇ ਸ਼ਨੀਵਾਰ ਨੂੰ ਘਟਨਾ ਦੀ ਜਾਣਕਾਰੀ ਦਿੱਤੀ।

‘ਆਸਟ੍ਰੇਲੀਆ ਟੂਡੇ’ ਦੀ ਰਿਪੋਰਟ ’ਚ ਪੁਲਿਸ ਸੂਤਰਾਂ ਦੇ ਹਵਾਲੇ ਤੋਂ ਕਿਹਾ ਗਿਆ ਹੈ, ਸਾਨੂੰ ਸ਼ੱਕ ਹੈ ਕਿ ਸਵੇਤਾ ਕਾਤਲ ਨੂੰ ਜਾਣਦੀ ਸੀ। ਉਸ ਦੇ ਪਤੀ ਦਾ ਨਾਂ ਅਸ਼ੋਕ ਰਾਜ ਵੈਰੀਕੁੱਪਲਾ ਹੈ। ਉਹ ਕੁਝ ਘੰਟੇ ਪਹਿਲਾਂ ਆਪਣੇ ਪੰਜ ਸਾਲ ਦੇ ਬੇਟੇ ਨਾਲ ਭਾਰਤੀ ਸ਼ਹਿਰ ਹੈਦਰਾਬਾਦ ਲਈ ਰਵਾਨਾ ਹੋਇਆ ਸੀ।

ਰਿਪੋਰਟ ’ਚ ਕਿਸੇ ਦਾ ਨਾਂ ਨਹੀਂ ਲਿਆ ਗਿਆ ਪਰ ਪੁਲਸ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਹੋ ਸਕਦਾ ਹੈ ਕਿ ਕਾਤਲ ਆਸਟ੍ਰੇਲੀਆ ਤੋਂ ਬਾਹਰ ਜਾ ਚੁੱਕਾ ਹੈ।

ਰਿਪੋਰਟ ਮੁਤਾਬਕ ਸ਼ਵੇਤਾ ਦੀ ਹੱਤਿਆ 5 ਤੋਂ 7 ਮਾਰਚ ਦਰਮਿਆਨ ਹੋਣ ਦਾ ਸ਼ੱਕ ਹੈ। ਇਸ ਦੌਰਾਨ ਉਸ ਦਾ ਪਤੀ ਭਾਰਤ ਚਲਾ ਗਿਆ। ਕਰੀਬੀ ਰਿਸ਼ਤੇਦਾਰਾਂ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਉਸ ਨੇ ਦੱਸਿਆ ਹੈ ਕਿ ਲਗਭਗ ਉਸ ਸਮੇਂ ਜਦੋਂ ਅਸ਼ੋਕ ਭਾਰਤ ਲਈ ਰਵਾਨਾ ਹੋਇਆ ਤਾਂ ਸਵੇਤਾ ਵੀ ਲਾਪਤਾ ਹੋ ਗਈ।

ਸਕਾਈ ਨਿਊਜ਼ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਅਸ਼ੋਕ ਨੇ ਆਸਟ੍ਰੇਲੀਆ ’ਚ ਮੌਜੂਦ ਗੁਆਂਢੀਆਂ ਅਤੇ ਆਪਣੇ ਕੁਝ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਸਵੇਤਾ ਬਾਰੇ ਜਾਣਕਾਰੀ ਹਾਸਲ ਕੀਤੀ ਸੀ। ਅਸ਼ੋਕ ਨੇ ਪੁਲਸ ਨਾਲ ਫੋਨ ’ਤੇ ਗੱਲ ਕੀਤੀ ਹੈ ਅਤੇ ਜਾਂਚ ’ਚ ਮਦਦ ਦਾ ਭਰੋਸਾ ਦਿੱਤਾ ਹੈ।

‘ਦਿ ਏਜ’ ਅਖਬਾਰ ਨਾਲ ਗੱਲਬਾਤ ਕਰਦੇ ਹੋਏ ਪੁਲਿਸ ਬੁਲਾਰੇ ਨੇ ਕਿਹਾ ਸਾਨੂੰ ਸ਼ੱਕ ਹੈ ਕਿ ਸਵੇਤਾ ਕਾਤਲ ਨੂੰ ਜਾਣਦੀ ਸੀ। ਹਾਲਾਂਕਿ, ਜਾਂਚ ਜਾਰੀ ਹੈ। ਇਸ ਲਈ ਫਿਲਹਾਲ ਕੋਈ ਠੋਸ ਕਹਿਣਾ ਜਲਦਬਾਜ਼ੀ ਹੋਵੇਗੀ। ਅਸੀਂ ਯਕੀਨੀ ਤੌਰ ’ਤੇ ਇਹ ਮੰਨ ਰਹੇ ਹਾਂ ਕਿ ਕਾਤਲ ਆਸਟ੍ਰੇਲੀਆ ਛੱਡ ਗਿਆ ਹੈ।

ਜਦੋਂ ਪੁਲਿਸ ਨੂੰ ਸਵੇਤਾ ਦੀ ਲਾਸ਼ ਮਿਲੀ ਤਾਂ ਉਨ੍ਹਾਂ ਨੇ ਜੰਗਲ ਦੇ ਇਸ ਖੇਤਰ ਨੂੰ ਸੀਲ ਕਰ ਦਿੱਤਾ। ਹਾਲਾਂਕਿ ਇਸ ਤੋਂ ਬਾਅਦ ਕੁਝ ਸੁਰਾਗ ਮਿਲੇ ਅਤੇ ਜਾਂਚ ਦਾ ਦਾਇਰਾ ਸਵੇਤਾ ਦੇ ਘਰ ਤੋਂ ਲੈ ਕੇ ਉਸ ਜਗ੍ਹਾ ਤੱਕ ਵਧਾ ਦਿੱਤਾ ਗਿਆ ਜਿੱਥੇ ਉਸ ਦੀ ਲਾਸ਼ ਮਿਲੀ ਸੀ। ਇਹ ਦੂਰੀ ਕਰੀਬ 82 ਕਿਲੋਮੀਟਰ ਹੈ। ਪੁਲਿਸ ਮੁਤਾਬਕ ਕਈ ਸਬੂਤ ਮਿਲੇ ਹਨ, ਪਰ ਇਨ੍ਹਾਂ ਦੀ ਜਾਂਚ ਕਰਨੀ ਜ਼ਰੂਰੀ ਹੈ। ਹਰ ਕੋਣ ’ਤੇ ਬਾਰੀਕੀ ਨਾਲ ਨਜ਼ਰ ਰੱਖੀ ਜਾ ਰਹੀ ਹੈ।

Next Story
ਤਾਜ਼ਾ ਖਬਰਾਂ
Share it