ਪ੍ਰੇਮਿਕਾ ਨੇ ਫੇਰਿਆਂ ਮੌਕੇ ਪੁੱਜ ਕੇ ਤੁੜਵਾਇਆ ਵਿਆਹ
ਨਾਰਨੌਲ, 8 ਮਾਰਚ, ਨਿਰਮਲ : ਹਰਿਆਣਾ ਦੇ ਨਾਰਨੌਲ ਵਿਚ ਇੱਕ ਮੈਰਿਜ ਪੈਲੇਸ ਵਿਚ ਹੋ ਰਿਹਾ ਵਿਆਹ ਫੇਰੇ ਹੋਣ ਤੋਂ ਪਹਿਲਾਂ ਹੀ ਟੁੱਟ ਗਿਆ। ਫੇਰਿਆਂ ਦੌਰਾਨ ਲਾੜੇ ਦੀ ਗਰਲਫਰੈਂਡ ਪਹੁੰਚ ਗਈ। ਹੰਗਾਮੇ ਤੋਂ ਬਾਅਦ ਲਾੜੀ ਨੇ ਵਿਆਹ ਕਰਾਉਣ ਤੋਂ ਮਨ੍ਹਾ ਕਰ ਦਿੱਤਾ ਅਤੇ ਬਰਾਤ ਬੈਰੰਗ ਪਰਤ ਗਈ।ਅਪਣੀ ਇੱਜ਼ਤ ਬਚਾਉਣ ਲਈ ਲੜਕੀ ਅਤੇ ਲੜਕੇ ਵਾਲੇ ਥਾਣੇ ਨਹੀਂ […]
By : Editor Editor
ਨਾਰਨੌਲ, 8 ਮਾਰਚ, ਨਿਰਮਲ : ਹਰਿਆਣਾ ਦੇ ਨਾਰਨੌਲ ਵਿਚ ਇੱਕ ਮੈਰਿਜ ਪੈਲੇਸ ਵਿਚ ਹੋ ਰਿਹਾ ਵਿਆਹ ਫੇਰੇ ਹੋਣ ਤੋਂ ਪਹਿਲਾਂ ਹੀ ਟੁੱਟ ਗਿਆ। ਫੇਰਿਆਂ ਦੌਰਾਨ ਲਾੜੇ ਦੀ ਗਰਲਫਰੈਂਡ ਪਹੁੰਚ ਗਈ। ਹੰਗਾਮੇ ਤੋਂ ਬਾਅਦ ਲਾੜੀ ਨੇ ਵਿਆਹ ਕਰਾਉਣ ਤੋਂ ਮਨ੍ਹਾ ਕਰ ਦਿੱਤਾ ਅਤੇ ਬਰਾਤ ਬੈਰੰਗ ਪਰਤ ਗਈ।ਅਪਣੀ ਇੱਜ਼ਤ ਬਚਾਉਣ ਲਈ ਲੜਕੀ ਅਤੇ ਲੜਕੇ ਵਾਲੇ ਥਾਣੇ ਨਹੀਂ ਪਹੁੰਚੇ। ਉਨ੍ਹਾਂ ਨੇ ਆਪਸੀ ਗੱਲਬਾਤ ਕਰਕੇ ਮਾਮਲਾ ਸੁਲਝਾ ਲਿਆ। ਹਾਲਾਂਕਿ ਲੜਕੀ ਵਾਲੀ ਧਿਰ ਨੇ ਮੁੰਡੇ ਵਾਲੀ ਧਿਰ ਨਾਲ ਵਿਆਹ ਵਿਚ ਖ਼ਰਚ ਹੋਈ ਰਕਮ ਅਤੇ ਦਾਜ ਵਾਪਸ ਕਰਨ ਦੀ ਮੰਗ ਕੀਤੀ।
ਇਹ ਮਾਮਲਾ ਕਰੀਬ 30 ਲੱਖ ਰੁਪਏ ਵਿਚ ਹੱਲ ਹੋਇਆ। ਲੜਕੀ ਵਾਲਿਆਂ ਦਾ ਕਹਿਣਾ ਹੈ ਕਿ ਸਿੰਘਾਨਾ ਰੋਡ ’ਤੇ ਸਥਿਤ ਰਾਜ ਗਾਰਡਨ ਮੈਰਿਜ ਪੈਲੇਸ ਵਿਚ 6 ਮਾਰਚ ਦੀ ਰਾਤ ਨੂੰ ਵਿਆਹ ਸੀ। ਚਰਖੀ ਦਾਦਰੀ ਦੇ ਪਿੰਡ ਸੈਨੀਪੁਰਾ ਤੋਂ ਲਾੜਾ ਅਭਿਸ਼ੇਕ ਸੋਨੀ ਬਰਾਤ ਲੈ ਕੇ ਪੁੱਜਿਆ। ਵਿਆਹ ਵਾਲੀ ਥਾਂ ’ਤੇ ਬਰਾਤ ਦਾ ਸੁਆਗਤ ਹੋਇਆ। ਬਰਾਤੀਆਂ ਨੇ ਖਾਣਾ ਖਾਧਾ ਅਤੇ ਪ੍ਰੋਗਰਾਮ ਅੱਗੇ ਵਧਿਆ। ਸਟੇਜ ’ਤੇ ਵਰਮਾਲਾ ਦੀ ਰਸਮ ਹੋ ਗਈ। ਲੇਕਿਨ ਫੇਰਿਆਂ ਸਮੇਂ ਅਚਾਨਕ ਅਭਿਸ਼ੇਕ ਦੀ ਗਰਲਫਰੈਂਡ ਪੁੱਜ ਗਈ।
ਅਭਿਸ਼ੇਕ ਨੇ ਗਰਲਫਰੈਂਡ ਦੀ ਬਜਾਏ ਘਰ ਵਾਲਿਆਂ ਦੀ ਪਸੰਦ ਨਾਲ ਵਿਆਹ ਕਰਨ ਦਾ ਮਨ ਬਣਾ ਲਿਆ। ਇਹ ਗੱਲ ਜਦੋਂ ਉਸ ਦੀ ਗਰਲਫਰੈਂਡ ਨੂੰ ਪਤਾ ਚਲੀ ਤਾਂ ਉਸ ਨੇ ਵਿਆਹ ਵਿਚ ਆ ਕੇ ਬਖੇੜਾ ਕਰ ਦਿੱਤਾ। ਫੇਰਿਆਂ ਦੇ ਵਿਚ ਹੀ ਲਾੜਾ ਅਤੇ ਲਾੜੀ ਵਿਚ ਲੜਾਈ ਹੋ ਗਈ। ਦੋਵੇਂ ਧਿਰਾਂ ਵਿਚ ਕਾਫੀ ਬਹਿਸ ਹੋਈ। ਅੰਤ ਵਿਚ ਲਾੜੀ ਨੇ ਵਿਦਾ ਹੋਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਮੁੰਡਾ ਅਤੇ ਕੁੜੀ ਵਾਲੀ ਧਿਰ ਦੇ ਲੋਕਾਂ ਨੇ ਬੈਠ ਕੇ ਗੱਲਬਾਤ ਕੀਤੀ। ਆਖਰ ਇਸ ਤੋਂ ਬਾਅਦ ਬਰਾਤ ਬੈਰੰਗ ਪਰਤ ਗਈ।
ਇਹ ਖ਼ਬਰ ਵੀ ਪੜ੍ਹੋ
ਅਮਰੀਕੀ ਰਾਸ਼ਟਰਪਤੀ ਉਮੀਦਵਾਰ ਦੀ ਚੋਣ ਤੋਂ ਨਿੱਕੀ ਹੈਲੀ ਨੇ ਅਪਣਾ ਨਾਂ ਵਾਪਸ ਲੈ ਲਿਆ ਹੈ। ਅਮਰੀਕਾ ਵਿੱਚ ਰਿਪਬਲਿਕਨ ਅਤੇ ਡੈਮੋਕਰੇਟਿਕ ਪਾਰਟੀਆਂ ਵੱਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਣਨ ਲਈ ਚੋਣਾਂ ਚੱਲ ਰਹੀਆਂ ਹਨ। ਬੁੱਧਵਾਰ ਨੂੰ 15 ਸੂਬਿਆਂ ’ਚ ਵੋਟਿੰਗ ਹੋਈ। ਇਨ੍ਹਾਂ ਵਿੱਚ ਬਾਈਡਨ ਨੇ ਡੈਮੋਕ੍ਰੇਟਿਕ ਪਾਰਟੀ ਦੀਆਂ ਸਾਰੀਆਂ 15 ਸੀਟਾਂ ਜਿੱਤੀਆਂ ਹਨ। ਟਰੰਪ ਨੇ ਰਿਪਬਲਿਕਨ ਪਾਰਟੀ ਤੋਂ 14 ਸੀਟਾਂ ਜਿੱਤੀਆਂ ਹਨ।
ਟਰੰਪ ਨੇ ਭਾਰਤੀ ਮੂਲ ਦੀ ਨਿੱਕੀ ਹੈਲੀ ਨੂੰ ਹਰਾਇਆ। ਹੈਲੀ ਸਿਰਫ 1 ਸੀਟ ਹੀ ਜਿੱਤ ਸਕੀ। ਇਸ ਤੋਂ ਬਾਅਦ ਹੁਣ ਉਨ੍ਹਾਂ ਨੇ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਤੋਂ ਆਪਣਾ ਨਾਂ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਨਿੱਕੀ ਹੈਲੀ ਦੂਜੀ ਭਾਰਤੀ ਮੂਲ ਦੀ ਉਮੀਦਵਾਰ ਹੈ ਜੋ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਉਮੀਦਵਾਰੀ ਦੀ ਦੌੜ ਵਿੱਚੋਂ ਬਾਹਰ ਹੋ ਗਈ ਹੈ। ਇਸ ਤੋਂ ਪਹਿਲਾਂ ਰਿਪਬਲਿਕਨ ਪਾਰਟੀ ਦੇ ਵਿਵੇਕ ਰਾਮਾਸਵਾਮੀ ਨੇ ਮੁੱਢਲੀਆਂ ਚੋਣਾਂ ਹਾਰਨ ਤੋਂ ਬਾਅਦ ਉਮੀਦਵਾਰੀ ਤੋਂ ਆਪਣਾ ਨਾਂ ਵਾਪਸ ਲੈ ਲਿਆ ਸੀ।
ਬੁੱਧਵਾਰ ਦੇਰ ਰਾਤ ਨਿੱਕੀ ਨੇ ਕਿਹਾ, ਮੈਂ ਉਹੀ ਸ਼ਬਦ ਦੁਹਰਾ ਰਹੀ ਹਾਂ ਜਿਨ੍ਹਾਂ ਨਾਲ ਮੈਂ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਔਰਤਾਂ ਅਤੇ ਲੜਕੀਆਂ ਦਾ ਵਿਸ਼ੇਸ਼ ਧੰਨਵਾਦ ਜਿਨ੍ਹਾਂ ਨੇ ਮੇਰੇ ਵਿੱਚ ਵਿਸ਼ਵਾਸ ਜਤਾਇਆ। ਸਾਨੂੰ ਭਵਿੱਖ ਵਿੱਚ ਵੀ ਮਜਬੂਤ ਅਤੇ ਹੌਂਸਲਾ ਰੱਖਣਾ ਹੋਵੇਗਾ। ਡਰਨ ਦੀ ਲੋੜ ਨਹੀਂ ਤੇ ਨਾ ਹੀ ਹਿੰਮਤ ਹਾਰਨ ਦੀ। ਜੇਕਰ ਅਸੀਂ ਅਜਿਹਾ ਕਰਦੇ ਹਾਂ, ਤਾਂ ਤੁਸੀਂ ਅਤੇ ਮੈਂ ਜਿੱਥੇ ਵੀ ਜਾਵਾਂਗੇ, ਪਰਮੇਸ਼ਵਰ ਸਾਡੇ ਨਾਲ ਹੋਵੇਗਾ। ਇਸ ਮੁਹਿੰਮ ਦੌਰਾਨ ਮੈਂ ਆਪਣੇ ਦੇਸ਼ ਦੀ ਮਹਾਨਤਾ ਦੇਖੀ। ਅੱਜ, ਮੈਂ ਦਿਲ ਤੋਂ ਬੱਸ ਇਹ ਕਹਿਣਾ ਚਾਹੁੰਦੀ ਹਾਂ… ਧੰਨਵਾਦ ਅਮਰੀਕਾ।
ਸੁਪਰ ਮੰਗਲਵਾਰ ਨੂੰ 14 ਰਾਜਾਂ ਤੋਂ ਹਾਰਨ ਤੋਂ ਬਾਅਦ, ਲਗਭਗ ਮੰਨਿਆ ਜਾ ਰਿਹਾ ਸੀ ਕਿ ਨਿੱਕੀ ਹੈਲੀ ਦੌੜ ਤੋਂ ਹਟ ਜਾਵੇਗੀ। ਅਤੇ ਆਖਰਕਾਰ ਬੁੱਧਵਾਰ ਨੂੰ ਉਸ ਨੇ ਇਸ ਦਾ ਐਲਾਨ ਕੀਤਾ। ਅਮਰੀਕਾ ਵਿੱਚ ਨਵੰਬਰ 2024 ਵਿੱਚ ਰਾਸ਼ਟਰਪਤੀ ਚੋਣਾਂ ਹੋਣ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਦੋਵੇਂ ਮੁੱਖ ਪਾਰਟੀਆਂ (ਡੈਮੋਕਰੇਟਿਕ ਅਤੇ ਰਿਪਬਲਿਕਨ) ਆਪੋ-ਆਪਣੇ ਉਮੀਦਵਾਰਾਂ ਦੀ ਚੋਣ ਕਰ ਰਹੀਆਂ ਹਨ। ਇਸ ਦੇ ਲਈ ਵੱਖ-ਵੱਖ ਰਾਜਾਂ ਵਿੱਚ ਵੋਟਿੰਗ ਹੋਈ ਹੈ।