ਅਮਰੀਕਾ ਅਤੇ ਕੈਨੇਡਾ ਵਿਚ ਬਰਫੀਲੇ ਤੂਫਾਨ ਦਾ ਕਹਿਰ
ਸੈਕਰਾਮੈਂਟੋ/ਰੈਜੀਨਾ, 4 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਕੈਲੇਫੋਰਨੀਆ ਵਿਚ ਆਇਆ ਬਰਫੀਲਾ ਤੂਫਾਨ ਹੁਣ ਤੱਕ 10 ਫੁੱਟ ਤੱਕ ਬਰਫ ਦੇ ਢੇਰ ਲਾ ਚੁੱਕਾ ਹੈ ਅਤੇ ਮੁੜ ਬਰਫਬਾਰੀ ਹੋਣ ਦੀ ਚਿਤਾਨਵੀ ਦਿਤੀ ਗਈ ਹੈ। ਸੀਏਰਾ ਨੇਵਾਡਾ ਇਲਾਕੇ ਵਿਚੋਂ ਲੰਘਦੇ ‘ਆਈ 80’ ਹਾਈਵੇਅ ਦਾ 100 ਮੀਲ ਟੋਟਾ ਪੂਰੀ ਤਰ੍ਹਾਂ ਬਰਫ ਹੇਠ ਦਬ ਗਿਆ ਅਤੇ ਸੈਂਕੜੇ ਲੋਕ ਰਾਹ […]
By : Editor Editor
ਸੈਕਰਾਮੈਂਟੋ/ਰੈਜੀਨਾ, 4 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਕੈਲੇਫੋਰਨੀਆ ਵਿਚ ਆਇਆ ਬਰਫੀਲਾ ਤੂਫਾਨ ਹੁਣ ਤੱਕ 10 ਫੁੱਟ ਤੱਕ ਬਰਫ ਦੇ ਢੇਰ ਲਾ ਚੁੱਕਾ ਹੈ ਅਤੇ ਮੁੜ ਬਰਫਬਾਰੀ ਹੋਣ ਦੀ ਚਿਤਾਨਵੀ ਦਿਤੀ ਗਈ ਹੈ। ਸੀਏਰਾ ਨੇਵਾਡਾ ਇਲਾਕੇ ਵਿਚੋਂ ਲੰਘਦੇ ‘ਆਈ 80’ ਹਾਈਵੇਅ ਦਾ 100 ਮੀਲ ਟੋਟਾ ਪੂਰੀ ਤਰ੍ਹਾਂ ਬਰਫ ਹੇਠ ਦਬ ਗਿਆ ਅਤੇ ਸੈਂਕੜੇ ਲੋਕ ਰਾਹ ਵਿਚ ਫਸ ਗਏ। ਦੂਜੇ ਪਾਸੇ ਕੈਨੇਡਾ ਦੇ ਸਸਕੈਚਵਨ ਸੂਬੇ ਵਿਚ ਬਰਫੀਲੇ ਤੂਫਾਨ ਕਾਰਨ ਹਾਈਵੇਜ਼ ਬੰਦ ਹੋ ਗਏ ਅਤੇ ਦਰਜਨਾਂ ਫਲਾਈਟਸ ਰੱਦ ਕਰਨੀਆਂ ਪਈਆਂ।
ਕੈਲੇਫੋਰਨੀਆ ਵਿਚ 10 ਫੁੱਟ ਤੋਂ ਵੱਧ ਬਰਫਬਾਰੀ
ਕੈਲੇਫੋਰਨੀਆ ਵਿਚ ਬਰਫੀਲੇ ਤੂਫਾਨ ਦਾ ਕਹਿਰ 72 ਘੰਟੇ ਜਾਰੀ ਰਿਹਾ ਅਤੇ ਸੋਡਾ ਸਪ੍ਰਿੰਗਜ਼ ਇਲਾਕੇ ਵਿਚ 7 ਫੁੱਟ ਤੱਕ ਬਰਫਬਾਰੀ ਹੋਣ ਦੀ ਰਿਪੋਰਟ ਹੈ ਜਦਕਿ ਸ਼ੂਗਰ ਬਾਊਲ ਵਿਖੇ 87 ਇੰਚ ਬਰਫ ਡਿੱਗੀ। ਇਸੇ ਤਰ੍ਹਾਂ ਕਿੰਗਵੇਲ ਵਿਖੇ 73 ਇੰਚ ਬਰਫਬਾਰੀ ਹੋਈ ਅਤੇ ਆਮ ਜ਼ਿੰਦਗੀ ਲੀਹ ਤੋਂ ਲੱਕ ਗਈ। ਸੈਕਰਾਮੈਂਟੋ ਵਿਖੇ ਸਥਿਤ ਨੈਸ਼ਨਲ ਵੈਦਰ ਸਰਵਿਸ ਦੇ ਦਫਤਰ ਮੁਤਾਬਕ ਬਰਫਬਾਰੀ ਤੋਂ ਜਲਦ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ। ਕੈਨੇਡਾ ਦੇ ਸਸਕੈਚਵਨ ਸੂਬੇ ਦੀ ਗੱਲ ਕੀਤੀ ਜਾਵੇ ਤਾਂ ਬਰਫੀਲੇ ਤੂਫਾਨ ਨੇ ਸ਼ਨਿੱਚਰਵਾਰ ਨੂੰ ਦਸਤਕ ਦਿਤੀ ਅਤੇ ਇਹ ਸਿਲਸਿਲਾ ਸੋਮਵਾਰ ਤੱਕ ਜਾਰੀ ਰਹਿ ਸਕਦਾ ਹੈ।
ਸਸਕੈਚਵਨ ਵਿਚ ਸੋਮਵਾਰ ਤੱਕ ਚੱਲ ਸਕਦੀਆਂ ਹਨ ਬਰਫੀਲੀਆਂ ਹਵਾਵਾਂ
ਐਨਵਾਇਰਨਮੈਂਟ ਕੈਨੇਡਾ ਦੇ ਜਸਟਿਨ ਸ਼ਾਰ ਨੇ ਦੱਸਿਆ ਕਿ ਰੈਜੀਨਾ ਤੋਂ ਯਾਰਕਟਨ ਤੱਕ ਹਰ ਪਾਸੇ ਬਰਫਬਾਰੀ ਦੀ ਮੋਟੀ ਚਾਦਰ ਵਿਛ ਗਈ। ਉਧਰ ਸਸਕੈਚਵਨ ਹਾਈਵੇਅ ਹੌਟਲਾਈਨ ਵੱਲੋਂ ਜਾਰੀ ਚਿਤਾਵਨੀ ਵਿਚ ਲੋਕਾਂ ਨੂੰ ਪ੍ਰਿੰਸ ਐਲਬਰਟ ਅਤੇ ਬਿਗ ਰਿਵਰ ਦਰਮਿਆਨ ਹਾਈਵੇਜ਼ ’ਤੇ ਨਾ ਜਾਣ ਲਈ ਆਖਿਆ ਗਿਆ ਹੈ। ਨੌਰਥ ਬੈਟਲਫੋਰਡ ਤੋਂ ਕਾਈਂਡਰਜ਼ਲੀ ਦਰਮਿਆਨ ਹਾਈਵੇਅ ਐਤਵਾਰ ਸਵੇਰੇ ਬੰਦ ਹੋ ਗਿਆ ਅਤੇ ਤਿਲਕਣ ਵਾਲੇ ਖਤਰਨਾਕ ਹਾਲਾਤ ਬਣੇ ਹੋਏ ਹਨ।
ਲੋਕਾਂ ਨੂੰ ਰੋਟੀ-ਪਾਣੀ ਅਤੇ ਦਵਾਈਆਂ ਦਾ ਪ੍ਰਬੰਧ ਕਰ ਕੇ ਰੱਖਣ ਦੀ ਹਦਾਇਤ
ਸੜਕਾਂ ਤੋਂ ਬਰਫ ਹਟਾਉਣ ਦੇ ਯਤਨ ਕੀਤੇ ਜਾ ਰਹੇ ਹਨ ਪਰ ਇਸ ਵਿਚ ਸਮਾਂ ਲੱਗ ਸਕਦਾ ਹੈ। ਸੰਘਣੀ ਧੁੰਦ ਵੀ ਆਵਾਜਾਈ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕਰ ਰਹੀ ਹੈ ਅਤੇ ਕਈ ਥਾਵਾਂ ’ਤੇ ਜ਼ੀਰੋ ਵਿਜ਼ੀਬੀਲਿਟੀ ਦਰਜ ਕੀਤੀ ਗਈ। ਸਸਕੈਚਵਨ ਦੇ ਲੋਕ ਸੁਰੱਖਿਆ ਵਿਭਾਗ ਵੱਲੋਂ ਲੋਕਾਂ ਨੂੰ ਰੋਟੀ-ਪਾਣੀ ਅਤੇ ਦਵਾਈਆਂ ਦਾ ਅਗਾਊਂ ਪ੍ਰਬੰਧ ਰੱਖਣ ਦੀਆਂ ਹਦਾਇਤਾਂ ਵੀ ਦਿਤੀਆਂ ਗਈਆਂ ਹਨ।