Begin typing your search above and press return to search.

ਅਮਰੀਕਾ ਦੇ ਪ੍ਰਤਾਪ ਸਿੰਘ ਨੇ ਸਾਬਕਾ ਵਿਧਾਇਕ ’ਤੇ ਲਗਾਏ ਇਲਜ਼ਾਮ

ਬੀਜੇਪੀ ਨੇਤਾ ਨੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆਜਲੰਧਰ, 4 ਮਾਰਚ, ਨਿਰਮਲ : ਜਲੰਧਰ ਦੇ ਪਿੰਡ ਰਾਏਪੁਰ ਰਸੂਲਪੁਰ ਨਿਵਾਸੀ ਇੱਕ ਐਨਆਰਆਈ ਨੇ ਅਕਾਲੀ ਦਲ ਤੋਂ ਸਾਬਕਾ ਵਿਧਾਇਕ ਰਹੇ ਅਤੇ ਵਰਤਮਾਨ ਬੀਜੇਪੀ ਨੇਤਾ ਸਰਬਜੀਤ ਸਿੰਘ ਮੱਕੜ ’ਤੇ ਉਸ ਦੀ ਜ਼ਮੀਨ ਤੋਂ ਮਿੱਟੀ ਚੋਰੀ ਕਰਨ ਦੇ ਇਲਜ਼ਾਮ ਲਗਾਏ ਹਨ। ਅਮਰੀਕਾ ਤੋਂ ਐਨਆਰਆਈ ਪ੍ਰਤਾਪ ਸਿੰਘ ਰਾਏਪੁਰ ਨੇ ਸੋਸ਼ਲ ਮੀਡੀਆ ’ਤੇ […]

ਅਮਰੀਕਾ ਦੇ ਪ੍ਰਤਾਪ ਸਿੰਘ ਨੇ ਸਾਬਕਾ ਵਿਧਾਇਕ ’ਤੇ ਲਗਾਏ ਇਲਜ਼ਾਮ

Editor EditorBy : Editor Editor

  |  4 March 2024 3:56 AM GMT

  • whatsapp
  • Telegram


ਬੀਜੇਪੀ ਨੇਤਾ ਨੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ
ਜਲੰਧਰ, 4 ਮਾਰਚ, ਨਿਰਮਲ : ਜਲੰਧਰ ਦੇ ਪਿੰਡ ਰਾਏਪੁਰ ਰਸੂਲਪੁਰ ਨਿਵਾਸੀ ਇੱਕ ਐਨਆਰਆਈ ਨੇ ਅਕਾਲੀ ਦਲ ਤੋਂ ਸਾਬਕਾ ਵਿਧਾਇਕ ਰਹੇ ਅਤੇ ਵਰਤਮਾਨ ਬੀਜੇਪੀ ਨੇਤਾ ਸਰਬਜੀਤ ਸਿੰਘ ਮੱਕੜ ’ਤੇ ਉਸ ਦੀ ਜ਼ਮੀਨ ਤੋਂ ਮਿੱਟੀ ਚੋਰੀ ਕਰਨ ਦੇ ਇਲਜ਼ਾਮ ਲਗਾਏ ਹਨ। ਅਮਰੀਕਾ ਤੋਂ ਐਨਆਰਆਈ ਪ੍ਰਤਾਪ ਸਿੰਘ ਰਾਏਪੁਰ ਨੇ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਮੱਕੜ ਦੇ ਖ਼ਿਲਾਫ਼ ਅਪਣਾ ਗੁੱਸਾ ਜ਼ਾਹਰ ਕੀਤਾ ਹੈ। ਪ੍ਰਤਾਪ ਸਿੰਘ ਨੇ ਪੰਜਾਬ ਦੇ ਸੀਐਮ ਕੋਲੋਂ ਉਕਤ ਮਾਮਲੇ ਵਿਚ ਕਾਰਵਾਈ ਦੀ ਮੰਗ ਕੀਤੀ ਹੈ। ਦੂਜੇ ਪਾਸੇ ਬੀਜੇਪੀ ਨੇਤਾ ਮੱਕੜ ਨੇ ਅਪਣੇ ਉਪਰ ਲੱਗੇ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ।
ਪ੍ਰਤਾਪ ਸਿੰਘ ਨੇ ਕਿਹਾ ਕਿ ਮੱਕੜ ਨੇ ਉਸ ਦੀ ਜ਼ਮੀਨ ਤੋਂ ਦਸ ਫੁੱਟ ਤੱਕ ਮਿੱਟੀ ਚੋਰੀ ਕੀਤੀ ਹੈ। ਉਹ ਸਾਲ ਪਹਿਲਾਂ ਅਮਰੀਕਾ ਤੋਂ ਭਾਰਤ ਆਇਆ ਸੀ। ਪਿਛਲੇ ਪੰਜ ਮਹੀਨੇ ਤੋਂ ਉਹ ਅਪਣੀ ਸ਼ਿਕਾਇਤ ਲੈ ਕੇ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟ ਰਿਹਾ ਹੈ। ਇਸ ਸਬੰਧ ਵਿਚ ਐਨਆਰਆਈ (ਏਆਈਜੀ) ਅਤੇ ਮਾਈਨਿੰਗ ਅਧਿਕਾਰੀਆਂ ਨੂੰ ਮਿਲ ਕੇ ਸ਼ਿਕਾਇਤ ਦਿੱਤੀ ਸੀ। ਅਧਿਕਾਰੀਆਂ ਨੇ ਅਪਣੀ ਰਿਪੋਰਟ ਵਿਚ ਮੱਕੜ ਖ਼ਿਲਾਫ਼ ਕਾਰਵਾਈ ਕਰਨ ਦੀ ਸਿਫਾਰਸ਼ ਕੀਤੀ। ਪ੍ਰੰਤੂ ਮੁਹਾਲੀ ਵਿਚ ਤੈਨਾਤ ਐਨਆਰਆਈ ਅਫ਼ਸਰ ਦੀ ਮਦਦ ਦੇ ਚਲਦਿਆਂ ਬੀਜੇਪੀ ਨੇਤਾ ਸਰਬਜੀਤ ਮੱਕੜ ’ਤੇ ਕੋਈ ਵੀ ਕਾਰਵਾਈ ਨਹੀਂ ਹੋਈ।

ਇਹ ਵੀ ਪੜ੍ਹੋ

ਬੁਲੰਦਸ਼ਹਿਰ ਵਿਚ ਕਾਰ ਨਹਿਰ ਵਿਚ ਡਿੱਗਣ ਕਾਰਨ 6 ਲੋਕ ਡੁੱਬ ਗਏ ਹਨ। ਬੁਲੰਦਸ਼ਹਿਰ ਵਿਚ ਸੋਮਵਾਰ ਸਵੇਰੇ ਬਰਾਤੀਆਂ ਨਾਲ ਭਰੀ ਇਕ ਕਾਰ ਨਹਿਰ ’ਚ ਡਿੱਗ ਗਈ। ਹਾਦਸੇ ’ਚ 3 ਦੀ ਮੌਤ ਹੋ ਗਈ, ਜਦਕਿ 3 ਦੀ ਭਾਲ ਜਾਰੀ ਹੈ। ਐਸਡੀਆਰਐਫ ਦੀ ਟੀਮ ਨੇ 2 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਹੈ। ਕਾਰ ’ਚ 8 ਲੋਕ ਸਵਾਰ ਸਨ। ਹਾਦਸਾ ਸਵੇਰੇ ਕਰੀਬ 4 ਵਜੇ ਵਾਪਰਿਆ।

ਕਾਕੋੜ ਇਲਾਕੇ ਦੇ ਸ਼ੇਰਪੁਰ ਪਿੰਡ ਨਿਵਾਸੀ ਰੌਬਿਨ ਦਾ ਅਲੀਗੜ੍ਹ ਪਿਸਾਵਾ ਵਿਚ ਵਿਆਹ ਸੀ। ਇਸੇ ਵਿਆਹ ਵਿਚ ਸ਼ਾਮਲ ਹੋਣ ਲਈ ਰੌਬਿਨ ਦਾ ਭਤੀਜਾ ਮਨੀਸ਼ ਅਪਣੇ ਪਰਵਾਰ ਦੇ ਨਾਲ ਈਕੋ ਕਾਰ ਵਿਚ ਜਾ ਰਿਹਾ ਸੀ। ਉਸ ਦੇ ਨਾਲ ਉਸ ਦੀ ਭੈਣ ਕਾਂਤਾ, ਅੰਜਲੀ, ਭੂਆ ਦਾ ਮੁੰਡਾ ਪ੍ਰਸ਼ਾਂਤ, ਭਾਣਜੀ ਅਤੇ ਕੈਲਾਸ਼ ਸੀ। ਜਦ ਕਾਰ ਜਹਾਂਗੀਰਪੁਰ ਦੀ ਕਪਨਾ ਨਹਿਰ ਦੇ ਕੋਲ ਪਹੁੰਚੀ ਤਾਂ ਬੇਕਾਬੂ ਹੋ ਕੇ ਕਾਰ ਨਹਿਰ ਵਿਚ ਜਾ ਡਿੱਗੀ।

ਜਦੋਂ ਉੱਥੋਂ ਲੰਘ ਰਹੇ ਰਾਹਗੀਰਾਂ ਨੂੰ ਸੂਚਨਾ ਮਿਲੀ ਤਾਂ ਦਹਿਸ਼ਤ ਦਾ ਮਾਹੌਲ ਬਣ ਗਿਆ। ਆਸਪਾਸ ਦੇ ਲੋਕ ਉਥੇ ਇਕੱਠੇ ਹੋ ਗਏ। ਸਥਾਨਕ ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ ਅਤੇ ਕਾਰ ’ਚ ਸਵਾਰ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ।

ਐਸਡੀਆਰਐਫ ਦੀ ਟੀਮ ਦੇ ਨਾਲ-ਨਾਲ ਸਥਾਨਕ ਗੋਤਾਖੋਰਾਂ ਨੇ ਵੀ ਲੋਕਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਸੋਮਵਾਰ ਸਵੇਰੇ ਕਰੀਬ 6 ਵਜੇ ਤੱਕ ਮਨੀਸ਼, ਕਾਂਤਾ ਅਤੇ ਅੰਜਲੀ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਜਦਕਿ ਬਾਕੀਆਂ ਦੀ ਭਾਲ ਜਾਰੀ ਹੈ। ਮ੍ਰਿਤਕ ਦੇ ਭਰਾ ਰਾਹੁਲ ਨੇ ਦੱਸਿਆ ਕਿ 8 ਲੋਕ ਸ਼ੇਖਪੁਰਾ ਤੋਂ ਅਲੀਗੜ੍ਹ ਪਿਸਾਵਾ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਸਨ। ਰਸਤੇ ਵਿੱਚ ਮੀਂਹ ਵੀ ਪੈ ਰਿਹਾ ਸੀ, ਜਿਸ ਦੇ ਚਲਦਿਆਂ ਕਾਰ ਨਹਿਰ ਵਿੱਚ ਡਿੱਗ ਗਈ।

ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਹਾਦਸੇ ’ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਡੀਐਮ ਅਤੇ ਐਸਐਸਪੀ ਭਾਰੀ ਪੁਲਸ ਫੋਰਸ ਨਾਲ ਮੌਕੇ ’ਤੇ ਪੁੱਜੇ।

ਬੁਲੰਦਸ਼ਹਿਰ ਦੇ ਏਡੀਐਮ ਪ੍ਰਸ਼ਾਂਤ ਕੁਮਾਰ ਨੇ ਕਿਹਾ ਕਿ ਸ਼ੇਰਪੁਰ ਪਿੰਡ ਦੇ ਵਾਸੀ ਇੱਕ ਵਿਆਹ ਸਮਾਗਮ ਲਈ ਜਾ ਰਹੇ ਸਨ। ਪਰ ਉਨ੍ਹਾਂ ਦੀ ਗੱਡੀ ਨਹਿਰ ਵਿੱਚ ਡਿੱਗ ਗਈ। ਸਾਨੂੰ ਰਾਤ ਨੂੰ 3 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਸਨ। ਬਾਕੀ ਲੋਕਾਂ ਦੀ ਭਾਲ ਜਾਰੀ ਹੈ। ਐਸ.ਡੀ.ਆਰ.ਐਫ. ਅਤੇ ਹੋਰ ਟੀਮਾਂ ਖੋਜ ਵਿੱਚ ਰੁੱਝੀਆਂ ਹੋਈਆਂ ਹਨ। ਦੱਸਿਆ ਜਾ ਰਿਹਾ ਹੈ ਕਿ 3 ਲੋਕ ਅਜੇ ਵੀ ਲਾਪਤਾ ਹਨ।

Next Story
ਤਾਜ਼ਾ ਖਬਰਾਂ
Share it