ਘਰ ’ਤੇ ਹਮਲਾ ਕਰਨ ਦੇ ਮਾਮਲੇ ਵਿਚ ਪਰਵਾਰ ਨੇ ਇਨਸਾਫ਼ ਮੰਗਿਆ
ਅਜਨਾਲਾ, 9 ਸਤੰਬਰ (ਪ੍ਰਦੀਪ ਕੁਮਾਰ/ ਮਨਜੀਤ) :ਸਾਬਕਾ ਸਰਪੰਚ ਸਮੇਤ 13 ਵਿਕਤੀਆਂ ਤੇ ਹੋਏ ਮਾਮਲਾ ਦਰਜ ਤੋਂ ਬਾਅਦ ਗ੍ਰਿਫ਼ਤਾਰੀ ਨਾ ਹੁਣ ਕਰਕੇ ਪੀੜਿਤ ਪਰਿਵਾਰ ਨੇ ਪੁਲੀਸ ਪ੍ਰਸ਼ਾਸ਼ਨ ਤੋਂ ਇਨਸਾਫ ਦੀ ਮੰਗ ਕੀਤੀ ਹੈ। ਪਿਛਲੇ ਦਿਨੀਂ ਜ਼ਮੀਨੀ ਵਿਵਾਦ ਦੇ ਚੱਲਦੇ ਪੀੜ੍ਹਤ ਪਰਿਵਾਰ ਦੇ ਘਰ ਤੇ ਦੂਜੀ ਧਿਰ ਨੇ ਹਮਲਾ ਕਰ ਘਰ ਦੇ ਕਾਫੀ ਸਮਾਨ ਦੀ ਭੰਨਤੋੜ ਕਰ […]
By : Editor (BS)
ਅਜਨਾਲਾ, 9 ਸਤੰਬਰ (ਪ੍ਰਦੀਪ ਕੁਮਾਰ/ ਮਨਜੀਤ) :ਸਾਬਕਾ ਸਰਪੰਚ ਸਮੇਤ 13 ਵਿਕਤੀਆਂ ਤੇ ਹੋਏ ਮਾਮਲਾ ਦਰਜ ਤੋਂ ਬਾਅਦ ਗ੍ਰਿਫ਼ਤਾਰੀ ਨਾ ਹੁਣ ਕਰਕੇ ਪੀੜਿਤ ਪਰਿਵਾਰ ਨੇ ਪੁਲੀਸ ਪ੍ਰਸ਼ਾਸ਼ਨ ਤੋਂ ਇਨਸਾਫ ਦੀ ਮੰਗ ਕੀਤੀ ਹੈ।
ਪਿਛਲੇ ਦਿਨੀਂ ਜ਼ਮੀਨੀ ਵਿਵਾਦ ਦੇ ਚੱਲਦੇ ਪੀੜ੍ਹਤ ਪਰਿਵਾਰ ਦੇ ਘਰ ਤੇ ਦੂਜੀ ਧਿਰ ਨੇ ਹਮਲਾ ਕਰ ਘਰ ਦੇ ਕਾਫੀ ਸਮਾਨ ਦੀ ਭੰਨਤੋੜ ਕਰ ਦਿਤੀ ਸੀ।ਜਿਸਦੇ ਚੱਲਦੇ ਪੀੜ੍ਹਤ ਪਰਿਵਾਰ ਵੱਲੋਂ ਇਨਸਾਫ ਨਾ ਮਿਲਣ ਤੇ ਪੁਲਿਸ ਪ੍ਰਸ਼ਾਸਨ ਤੇ ਗੰਭੀਰ ਇਲਜ਼ਾਮ ਲਗਾਏ ਗਏ ਨੇ।
ਹਲਕਾ ਰਾਜਾਸਾਂਸੀ ਦੇ ਪਿੰਡ ਭਿੰਡੀਆਂ ’ਚ ਸਾਬਕਾ ਸਰਪੰਚ ਸਮੇਤ 13 ਵਿਕਤੀਆਂ ਤੇ ਹੋਏ ਮਾਮਲਾ ਦਰਜ ਤੋਂ ਬਾਅਦ ਗਿਰਫ਼ਤਾਰੀ ਨਾ ਹੁਣ ਕਰਕੇ ਪੀੜਿਤ ਪਰਿਵਾਰ ਨੇ ਪੁਲੀਸ ਪ੍ਰਸ਼ਾਸ਼ਨ ਤੋਂ ਇਨਸਾਫ ਦੀ ਮੰਗ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬੂਟਾ ਸਿੰਘ ਵਾਸੀ ਭਿੰਡੀ ਸੈਦਾ ਨੇ ਦੱਸਿਆ ਸਾਡਾ ਪਿਛਲੇ 15,16 ਸਾਲ ਤੋਂ ਸਾਬਕਾ ਸਰਪੰਚ ਦਲੀਪ ਸਿੰਘ ਨਾਲ ਜਮੀਨੀ ਝਗੜਾ ਚਲਦਾ ਪਿਆ ਹੈ, ਆਰੋਪੀ ਨੇ ਸਾਡੇ ਘਰ 100,150 ਬੰਦੇ ਲਿਆ ਕੇ ਟਰੈਕਟਰ ਨਾਲ ਕਮਰਾ,ਟੈਂਕੀ,ਬੋਰ ਤੋੜ ਗਏ।
ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਸੀ ।
ਪੀੜਿਤ ਨੇ ਮੰਗ ਕਰਦਿਆਂ ਕਿਹਾ ਆਰੋਪੀਆ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ।ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।