Begin typing your search above and press return to search.

ਵਿਆਹ ਦੌਰਾਨ ਲੱਗੀ ਅੱਗ ਕਾਰਨ ਮੌਤਾਂ ਦੀ ਗਿਣਤੀ 113 ਹੋਈ, ਲਾੜਾ ਤੇ ਲਾੜੀ ਵੀ ਹੋਏ ਜ਼ਖ਼ਮੀ

ਬਗਦਾਦ, 27 ਸਤੰਬਰ, ਹ.ਬ. : ਉਤਰੀ ਇਰਾਕ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਹੈ। ਇੱਕ ਵਿਆਹ ਦੌਰਾਨ ਅਚਾਨਕ ਇੱਕ ਹਾਲ ਵਿੱਚ ਅੱਗ ਲੱਗ ਗਈ। ਪਹਿਲਾਂ ਇਸ ਦੀ ਗਿਣਤੀ 100 ਦੱਸੀ ਜਾ ਰਹੀ ਸੀ ਪਰ ਹੁਣ ਇਹ ਗਿਣਤੀ ਵੱਧ ਕੇ 113 ਲੋਕਾਂ ਦੀ ਮੌਤ ਹੋ ਚੁੱਕੀ ਹੈ। 150 ਤੋਂ ਵੱਧ ਲੋਕ ਜ਼ਖਮੀ ਵੀ ਹੋਏ […]

ਵਿਆਹ ਦੌਰਾਨ ਲੱਗੀ ਅੱਗ ਕਾਰਨ ਮੌਤਾਂ ਦੀ ਗਿਣਤੀ 113 ਹੋਈ, ਲਾੜਾ ਤੇ ਲਾੜੀ ਵੀ ਹੋਏ ਜ਼ਖ਼ਮੀ
X

Hamdard Tv AdminBy : Hamdard Tv Admin

  |  27 Sept 2023 5:24 AM IST

  • whatsapp
  • Telegram

ਬਗਦਾਦ, 27 ਸਤੰਬਰ, ਹ.ਬ. : ਉਤਰੀ ਇਰਾਕ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਹੈ। ਇੱਕ ਵਿਆਹ ਦੌਰਾਨ ਅਚਾਨਕ ਇੱਕ ਹਾਲ ਵਿੱਚ ਅੱਗ ਲੱਗ ਗਈ। ਪਹਿਲਾਂ ਇਸ ਦੀ ਗਿਣਤੀ 100 ਦੱਸੀ ਜਾ ਰਹੀ ਸੀ ਪਰ ਹੁਣ ਇਹ ਗਿਣਤੀ ਵੱਧ ਕੇ 113 ਲੋਕਾਂ ਦੀ ਮੌਤ ਹੋ ਚੁੱਕੀ ਹੈ। 150 ਤੋਂ ਵੱਧ ਲੋਕ ਜ਼ਖਮੀ ਵੀ ਹੋਏ ਹਨ। ਇਸ ਅੱਗ ਵਿਚ ਲਾੜਾ ਤੇ ਲਾੜੀ ਵੀ ਜ਼ਖ਼ਮੀ ਹੋਏ ਹਨ। ਜਦੋਂ ਇੱਥੇ ਅੱਗ ਲੱਗੀ ਤਾਂ ਇੱਥੇ ਹਜ਼ਾਰ ਦੇ ਕਰੀਬ ਲੋਕ ਮੌਜੂਦ ਸੀ। ਹਾਲ ਦੇ ਅੰਦਰ ਆਤਿਸ਼ਬਾਜੀ ਕਾਰਨ ਭਿਆਨਕ ਅੱਗ ਲੱਗੀ।
ਸਥਾਨਕ ਅਧਿਕਾਰੀਆਂ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅੱਗ ਇਰਾਕ ਦੇ ਨੀਨਵੇਹ ਸੂਬੇ ਦੇ ਹਮਦਾਨੀਆ ਇਲਾਕੇ ’ਚ ਲੱਗੀ। ਇਹ ਮੋਸੁਲ ਸ਼ਹਿਰ ਦੇ ਬਿਲਕੁਲ ਬਾਹਰ ਇੱਕ ਮੁੱਖ ਤੌਰ ’ਤੇ ਈਸਾਈ ਖੇਤਰ ਹੈ। ਇਹ ਬਗਦਾਦ ਤੋਂ ਲਗਭਗ 335 ਕਿਲੋਮੀਟਰ ਉੱਤਰ-ਪੱਛਮ ਵਿੱਚ ਸਥਿਤ ਹੈ। ਵੀਡੀਓ ਫੁਟੇਜ ’ਚ ਮੈਰਿਜ ਹਾਲ ’ਚ ਅੱਗ ਦੀਆਂ ਲਪਟਾਂ ਉਠਦੀਆਂ ਦਿਖਾਈ ਦੇ ਰਹੀਆਂ ਹਨ।

Next Story
ਤਾਜ਼ਾ ਖਬਰਾਂ
Share it