ਪੋਰਨ ਸਟਾਰ ਮਾਮਲਾ : ਟਰੰਪ ’ਤੇ ਕੋਰਟ ਨੇ 7 ਲੱਖ ਰੁਪਏ ਜੁਰਮਾਨਾ ਲਗਾਇਆ
ਨਿਊਯਾਰਕ, 1 ਮਈ, ਨਿਰਮਲ : 30 ਅਪ੍ਰੈਲ ਨੂੰ ਨਿਊਯਾਰਕ ਦੀ ਮੈਨਹਟਨ ਕੋਰਟ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ’ਤੇ ਉਲੰਘਣਾ ਦੇ ਮਾਮਲੇ ’ਚ 7 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਮਾਮਲਾ ਪੋਰਨ ਸਟਾਰ ਨੂੰ ਪੈਸੇ ਦੇ ਕੇ ਚੁੱਪ ਕਰਾਉਣ ਦਾ ਹੈ। ਅਦਾਲਤ ਨੇ ਗਵਾਹਾਂ, ਜੱਜਾਂ ਅਤੇ ਕੇਸ ਨਾਲ ਜੁੜੇ ਕੁਝ ਲੋਕਾਂ ਬਾਰੇ ਜਨਤਕ ਬਿਆਨ […]
By : Editor Editor
ਨਿਊਯਾਰਕ, 1 ਮਈ, ਨਿਰਮਲ : 30 ਅਪ੍ਰੈਲ ਨੂੰ ਨਿਊਯਾਰਕ ਦੀ ਮੈਨਹਟਨ ਕੋਰਟ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ’ਤੇ ਉਲੰਘਣਾ ਦੇ ਮਾਮਲੇ ’ਚ 7 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਮਾਮਲਾ ਪੋਰਨ ਸਟਾਰ ਨੂੰ ਪੈਸੇ ਦੇ ਕੇ ਚੁੱਪ ਕਰਾਉਣ ਦਾ ਹੈ। ਅਦਾਲਤ ਨੇ ਗਵਾਹਾਂ, ਜੱਜਾਂ ਅਤੇ ਕੇਸ ਨਾਲ ਜੁੜੇ ਕੁਝ ਲੋਕਾਂ ਬਾਰੇ ਜਨਤਕ ਬਿਆਨ ਦੇਣ ਤੋਂ ਮਨਾਹੀ ਕੀਤੀ ਸੀ।
ਅਦਾਲਤ ਨੇ ਟਰੰਪ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਨੇ ਅਜਿਹਾ ਦੁਬਾਰਾ ਕੀਤਾ ਤਾਂ ਉਨ੍ਹਾਂ ਨੂੰ ਜੇਲ੍ਹ ਹੋ ਸਕਦੀ ਹੈ। ਵਕੀਲਾਂ ਨੇ ਟਰੰਪ ’ਤੇ ਉਲੰਘਣਾ ਦਾ ਦੋਸ਼ ਲਗਾਇਆ ਸੀ, ਪਰ ਜੱਜ ਜੁਆਨ ਐਮ ਮਰਚਨ ਨੇ ਪਾਇਆ ਕਿ 9 ਸਨ। ਟਰੰਪ ਨੇ ਕਿਹਾ ਸੀ ਕਿ ਉਹ ਬੋਲਣ ਦੇ ਆਪਣੇ ਅਧਿਕਾਰਾਂ ਦੀ ਵਰਤੋਂ ਕਰ ਰਹੇ ਹਨ।
30 ਅਪ੍ਰੈਲ ਨੂੰ ਟਰੰਪ ਇਕ ਪੋਰਨ ਸਟਾਰ ਨੂੰ ਚੁੱਪ ਕਰਾਉਣ ਲਈ ਪੈਸੇ ਦੇਣ ਦੇ ਮਾਮਲੇ ’ਚ ਨਿਊਯਾਰਕ ਦੀ ਮੈਨਹਟਨ ਕੋਰਟ ’ਚ ਪੇਸ਼ ਹੋਏ ਸਨ।
ਮੈਨਹਟਨ ਗ੍ਰੈਂਡ ਜਿਊਰੀ ਨੇ ਪਿਛਲੇ ਸਾਲ ਟਰੰਪ ਖਿਲਾਫ ਅਪਰਾਧਿਕ ਮਾਮਲਾ ਦਰਜ ਕਰਨ ਦਾ ਫੈਸਲਾ ਕੀਤਾ ਸੀ। 2016 ਦੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਇਕ ਪੋਰਨ ਸਟਾਰ ਨਾਲ ਅਫੇਅਰ ਰੱਖਣ ਅਤੇ ਉਸ ਨੂੰ ਚੁੱਪ ਰਹਿਣ ਲਈ ਪੈਸੇ ਦੇਣ ਦੇ ਦੋਸ਼ਾਂ ’ਚ ਟਰੰਪ ਖਿਲਾਫ ਇਹ ਮਾਮਲਾ ਚੱਲ ਰਿਹਾ ਹੈ।
ਟਰੰਪ ਅਪਰਾਧਿਕ ਕੇਸ ਦਾ ਸਾਹਮਣਾ ਕਰਨ ਵਾਲੇ ਪਹਿਲੇ ਅਮਰੀਕੀ ਰਾਸ਼ਟਰਪਤੀ ਹਨ। ਟਰੰਪ ਨੇ ਆਪਣੇ ’ਤੇ ਲੱਗੇ ਸਾਰੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਸੀ।
ਦੱਸਦੇ ਚਲੀਏ ਕਿ ਪੋਰਨ ਸਟਾਰ ਨੂੰ ਪੈਸੇ ਦੇ ਚੁੱਕ ਕਰਾਉਣ ਦਾ ਮਾਮਲਾ 2006 ਦਾ ਹੈ। ਉਦੋਂ ਟਰੰਪ ਰਿਅਲ ਅਸਟੇਟ ਕਾਰੋਬਾਰੀ ਸੀ। ਪੋਰਟ ਸਟਾਰ ਸਟੌਰਮੀ ਤਦ 27 ਸਾਲ ਦੀ ਸੀ ਅਤੇ ਟਰੰਪ 60 ਸਾਲ ਦੇ। ਜੁਲਾਈ 2006 ਵਿਚ ਗੋਲਫ ਟੂਰਨਾਮੈਂਟ ਦੌਰਾਨ ਸਟੌਰਮੀ ਅਤੇ ਟਰੰਪ ਦੀ ਮੁਲਾਕਾਤ ਹੋਈ ਸੀ।
ਇਹ ਖ਼ਬਰ ਵੀ ਪੜ੍ਹੋ
ਸਾਬਕਾ ਕਾਂਗਰਸੀ ਵਿਧਾਇਕ ਦਲਵੀਰ ਗੋਲਡੀ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੂੰ ਸੀਐਮ ਮਾਨ ਨੇ ‘ਆਪ’ ਪਾਰਟੀ ਵਿਚ ਸ਼ਾਮਲ ਕੀਤਾ।
ਸੰਗਰੂਰ ਹਲਕੇ ਵਿੱਚ ਚੱਲ ਰਹੀ ਕਾਂਗਰਸ-ਆਪ ਦੀ ਲੜਾਈ ਵਿੱਚ ਅਹਿਮ ਮੋੜ ਬਣੇ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੂੰ ‘ਆਪ’ ਨੇ ਪਾਰਟੀ ਵਿੱਚ ਸ਼ਾਮਲ ਕਰ ਲਿਆ। ਬੀਤੇ ਦਿਨ ਹੀ ਦਲਵੀਰ ਗੋਲਡੀ ਨੇ ਕਾਂਗਰਸ ਅਤੇ ਜ਼ਿਲ੍ਹਾ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।
ਦੱਸਦੇ ਚਲੀਏ ਕਿ ਧੂਰੀ ਤੋਂ ਵਿਧਾਇਕ ਦਲਵੀਰ ਗੋਲਡੀ ਕਾਂਗਰਸ ਤੋਂ ਅਸਤੀਫਾ ਦੇ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਗੋਲਡੀ ਪਹਿਲਾਂ ਭਾਜਪਾ ’ਚ ਸ਼ਾਮਲ ਹੋਣ ਵਾਲੇ ਸੀ ਪਰ ਸੂਤਰਾਂ ਮੁਤਾਬਕ ਗੋਲਡੀ ਨੇ ਭਾਜਪਾ ’ਚ ਸ਼ਾਮਲ ਹੋਣ ਦਾ ਫੈਸਲਾ ਟਾਲ ਦਿੱਤਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਹੈ।
ਦੱਸ ਦੇਈਏ ਕਿ ਸਾਲ 2017 ’ਚ ਧੂਰੀ ਵਿਧਾਨ ਸਭਾ ਚੋਣਾਂ ’ਚ ਦਲਵੀਰ ਗੋਲਡੀ ‘ਆਪ’ ਦੇ ਜਸਵੀਰ ਸਿੰਘ ਜੱਸੀ ਨੂੰ 2838 ਵੋਟਾਂ ਦੇ ਫਰਕ ਨਾਲ ਹਰਾ ਕੇ ਧੂਰੀ ਤੋਂ ਵਿਧਾਇਕ ਬਣੇ ਸਨ। ਸਾਲ 2022 ’ਚ ਉਨ੍ਹਾਂ ਨੇ ਮੁੜ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਚੋਣ ਲੜੀ ਪਰ ਚੋਣ ਹਾਰ ਗਏ। ਦੂਜੇ ਸਥਾਨ ’ਤੇ ਸੀ।
ਇਸ ਦੌਰਾਨ ਪਾਰਟੀ ਪ੍ਰਧਾਨ ਰਾਜਾ ਵੜਿੰਗ ਨੇ ਗੋਲਡੀ ਦੇ ਘਰ ਪਹੁੰਚ ਕੇ ਉਸ ਨੂੰ ਮਨਾ ਲਿਆ ਪਰ ਗੋਲਡੀ ਨੇ ਫਿਰ ਪਾਰਟੀ ਤੋਂ ਨਾਰਾਜ਼ ਹੋ ਕੇ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਦਿੱਤਾ।
ਦਲਵੀਰ ਗੋਲਡੀ ਸੰਗਰੂਰ ਸੀਟ ਤੋਂ ਮਜ਼ਬੂਤ ਦਾਅਵੇਦਾਰ ਸਨ ਅਤੇ ਪਿਛਲੇ ਤਿੰਨ ਮਹੀਨਿਆਂ ਤੋਂ ਪਾਰਟੀ ਦੀ ਚੋਣ ਮੁਹਿੰਮ ਵਿੱਚ ਲੱਗੇ ਹੋਏ ਸਨ, ਪਰ ਜਿਵੇਂ ਹੀ ਪਾਰਟੀ ਨੇ ਸੁਖਪਾਲ ਖਹਿਰਾ ਨੂੰ ਟਿਕਟ ਦਿੱਤੀ ਤਾਂ ਗੋਲਡੀ ਪਾਰਟੀ ਤੋਂ ਨਿਰਾਸ਼ ਹੋ ਗਿਆ ਅਤੇ ਪਾਰਟੀ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਨੇ ਉਸ ਨੂੰ ਮਨਾਉਣ ਲਈ ਅਤੇ ਹੋਰ ਆਗੂ ਉਸ ਕੋਲ ਪਹੁੰਚੇ ਤੇ ਖਹਿਰਾ ਨੂੰ ਸਮਰਥਨ ਦੇਣ ਦੀ ਅਪੀਲ ਕੀਤੀ ਤਾਂ ਗੋਲਡੀ ਨੇ ਹਾਮੀ ਭਰ ਦਿੱਤੀ।
ਦਲਵੀਰ ਗੋਲਡੀ ਨੇ ਕੱਲ੍ਹ ਹੀ ਆਪਣਾ ਅਸਤੀਫਾ ਪਾਰਟੀ ਨੂੰ ਸੌਂਪ ਦਿੱਤਾ ਹੈ। ਇਸ ਵਿੱਚ ਉਨ੍ਹਾਂ ਕਿਹਾ ਹੈ ਕਿ ਪੰਜਾਬ ਦੀ ਕਾਂਗਰਸ ਲੀਡਰਸ਼ਿਪ ਤੋਂ ਨਿਰਾਸ਼ ਹੋ ਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਦਲਵੀਰ ਸਿੰਘ ਗੋਲਡੀ ਖੰਗੂੜਾ ਨੇ ਕਾਂਗਰਸ ਪਾਰਟੀ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ।
ਇਸ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਦੇ ਗੜ੍ਹ ’ਚ ਕਾਂਗਰਸ ਅਤੇ ‘ਆਪ’ ਵਿਚਾਲੇ ਜ਼ਬਰਦਸਤ ਮੁਕਾਬਲਾ ਚੱਲ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਾਂਗਰਸੀ ਵਿਧਾਇਕ ਅਤੇ ਉਮੀਦਵਾਰ ਸੁਖਪਾਲ ਖਹਿਰਾ ਲਗਾਤਾਰ ਸੀਐਮ ਭਗਵੰਤ ਮਾਨ ’ਤੇ ਹਮਲੇ ਕਰ ਰਹੇ ਹਨ।