ਨੌਜਵਾਨਾਂ ਦੇ ਭਿੜਨ ਦੀ ਸੀਸੀਟੀਵੀ ਫੁਟੇਜ ਆਈ ਸਾਹਮਣੇ
ਤਰਨਤਾਰਨ, 7 ਮਾਰਚ, ਮਾਨ ਸਿੰਘ, ਨਿਰਮਲ : ਆਏ ਦਿਨ ਹੀ ਤਰਨ ਤਾਰਨ ਵਿੱਚ ਕਾਨੂੰਨ ਵਿਵਸਥਾ ਉੱਪਰ ਸਵਾਲ ਖੜੇ ਕਰਦੀਆਂ ਸੋਸ਼ਲ ਮੀਡੀਆ ਉੱਪਰ ਵੀਡੀਓਜ ਸ਼ਰੇਆਮ ਵਾਇਰਲ ਹੁੰਦੀਆਂ ਦੇਖੀਆਂ ਜਾ ਸਕਦੀਆਂ ਹਨ ਅਜਿਹੀ ਇੱਕ ਵੀਡੀਓ ਉਸ ਵਕਤ ਸੀਸੀਟੀਵੀ ਤਸਵੀਰ ਦੇ ਰੂਪ ਵਿੱਚ ਬੀਤੀ ਸ਼ਾਮ 5 ਵਜੇ ਦੇਖਣ ਨੂੰ ਮਿਲੀ ਜਦੋਂ ਨੌਜਵਾਨਾਂ ਦੇ ਦੋ ਗੁੱਟ ਆਪਸ ਵਿੱਚ ਭਿੜ […]
By : Editor Editor
ਤਰਨਤਾਰਨ, 7 ਮਾਰਚ, ਮਾਨ ਸਿੰਘ, ਨਿਰਮਲ : ਆਏ ਦਿਨ ਹੀ ਤਰਨ ਤਾਰਨ ਵਿੱਚ ਕਾਨੂੰਨ ਵਿਵਸਥਾ ਉੱਪਰ ਸਵਾਲ ਖੜੇ ਕਰਦੀਆਂ ਸੋਸ਼ਲ ਮੀਡੀਆ ਉੱਪਰ ਵੀਡੀਓਜ ਸ਼ਰੇਆਮ ਵਾਇਰਲ ਹੁੰਦੀਆਂ ਦੇਖੀਆਂ ਜਾ ਸਕਦੀਆਂ ਹਨ ਅਜਿਹੀ ਇੱਕ ਵੀਡੀਓ ਉਸ ਵਕਤ ਸੀਸੀਟੀਵੀ ਤਸਵੀਰ ਦੇ ਰੂਪ ਵਿੱਚ ਬੀਤੀ ਸ਼ਾਮ 5 ਵਜੇ ਦੇਖਣ ਨੂੰ ਮਿਲੀ ਜਦੋਂ ਨੌਜਵਾਨਾਂ ਦੇ ਦੋ ਗੁੱਟ ਆਪਸ ਵਿੱਚ ਭਿੜ ਗਏ ਜਿਸ ਵਿੱਚ ਇੱਕ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਨਜ਼ਦੀਕੀ ਵਿਅਕਤੀਆਂ ਵੱਲੋਂ ਚੁੱਕ ਕੇ ਭਿੱਖੀਵਿੰਡ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਜਿਸ ਦੀ ਪਹਿਚਾਣ ਜੋਬਨਜੀਤ ਸਿੰਘ ਪੁੱਤਰ ਬਗੀਚਾ ਸਿੰਘ ਵਾਸੀ ਵਾੜ ਨੰਬਰ 11 ਵਜੋਂ ਹੈ।
ਇਸ ਮਾਮਲੇ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਸਪਤਾਲ ਵਿੱਚ ਜੇਰੇ ਇਲਾਜ ਜੋਬਨਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਹਨਾਂ ਨੂੰ ਫੋਨ ਆਇਆ ਸੀ ਕਿ ਉਹਨਾਂ ਦਾ ਲੜਕੇ ਦੇ ਸੱਟਾਂ ਲੱਗ ਗਈਆਂ ਹਨ ਜਿਸ ਤੋਂ ਬਾਅਦ ਉਹ ਹਸਪਤਾਲ ਵਿੱਚ ਪੁੱਜੇ ਹਨ। ਜਿੱਥੇ ਉਹਨਾਂ ਨੂੰ ਪਤਾ ਲੱਗਾ ਹੈ ਕਿ ਕੁਝ ਵਿਅਕਤੀਆਂ ਵੱਲੋਂ ਉਹਨਾਂ ਦੇ ਨੌਜਵਾਨ ਪੁੱਤਰ ਉੱਪਰ ਜਾਨੋ ਮਾਰਨ ਦੀ ਨੀਅਤ ਨਾਲ ਹਮਲਾ ਕੀਤਾ ਹੈ।
ਉਹਨਾਂ ਐਸਐਚ ਓ ਭਿੱਖੀਵਿੰਡ ਪਾਸੋਂ ਇਨਸਾਫ ਦੀ ਮੰਗ ਕੀਤੀ ਹੈ। ਉਧਰ ਜਦੋਂ ਇਸ ਮਾਮਲੇ ਸੰਬੰਧੀ ਥਾਣਾ ਭਿੱਖੀਵਿੰਡ ਦੇ ਐਸਐਚ ਓ ਮੋਹਿਤ ਕੁਮਾਰ ਨਾਲ ਰਾਬਤਾ ਕਾਇਮ ਕੀਤਾ ਤਾਂ ਉਹਨਾਂ ਕਿਹਾ ਕਿ ਉਹਨਾਂ ਨੂੰ ਇੱਕ ਫੋਨ ਕਾਲ ਆਈ ਕੀ ਭਿੱਖੀਵਿੰਡ ਦੇ ਪਊਵਿੰਡ ਕੱਚਾ ਰੋਡ ਨਜ਼ਦੀਕ ਕੁਝ ਨੌਜਵਾਨ ਆਪਸ ਵਿੱਚ ਭਿੜੇ ਹਨ। ਜਿਸ ਤੋਂ ਬਾਅਦ ਉਹ ਮੌਕੇ ਤੇ ਪੁੱਜੇ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਇੱਕ ਨੌਜਵਾਨ ਭਿਖੀਵਿੰਡ ਦੇ ਨਿੱਜੀ ਹਸਪਤਾਲ ਵਿਖੇ ਜਰੇ ਇਲਾਜ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਸੰਬੰਧੀ ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਸਾਹਮਣੇ ਆਵੇਗਾ ਉਸ ਮੁਤਾਬਕ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਉਹਨਾਂ ਇਹ ਵੀ ਦੱਸਿਆ ਕਿ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਬਾਕੀ ਨੌਜਵਾਨਾਂ ਦੀ ਭਾਲ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।