ਹੁਸ਼ਿਆਰਪੁਰ ਵਿਚ ਬੱਸ ਖੱਡ ’ਚ ਡਿੱਗੀ
ਹੁਸ਼ਿਆਰਪੁਰ, 4 ਮਾਰਚ, ਨਿਰਮਲ : ਹੁਸ਼ਿਆਰਪੁਰ ਵਿਚ ਸ਼ਰਧਾਲੂਆਂ ਨਾਲ ਭਰੀ ਬੱਸ ਖੱਡ ਵਿਚ ਡਿੱਗੀ, ਜਿਸ ਵਿਚ 12 ਲੋਕ ਜ਼ਖ਼ਮੀ ਹੋ ਗਏ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਸਥਿਤ ਸ਼੍ਰੀ ਗੁਰੂ ਰਵਿਦਾਸ ਜੀ ਦੇ ਪਵਿੱਤਰ ਅਸਥਾਨ ਖੁਰਾਲਗੜ੍ਹ ਨੂੰ ਆਈ ਸ਼ਰਧਾਲੂਆਂ ਨਾਲ ਭਰੀ ਬੱਸ ਗੜ੍ਹੀਮਾਨਸੋਵਾਲ ਰੋਡ ਦੇ ਡਿਵਾਈਡਰ ਨਾਲ ਟਕਰਾ ਕੇ ਖੱਡ ਵਿੱਚ ਜਾ ਡਿੱਗੀ। ਜਿਸ ’ਚ 12 ਲੋਕ ਗੰਭੀਰ […]
By : Editor Editor
ਹੁਸ਼ਿਆਰਪੁਰ, 4 ਮਾਰਚ, ਨਿਰਮਲ : ਹੁਸ਼ਿਆਰਪੁਰ ਵਿਚ ਸ਼ਰਧਾਲੂਆਂ ਨਾਲ ਭਰੀ ਬੱਸ ਖੱਡ ਵਿਚ ਡਿੱਗੀ, ਜਿਸ ਵਿਚ 12 ਲੋਕ ਜ਼ਖ਼ਮੀ ਹੋ ਗਏ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਸਥਿਤ ਸ਼੍ਰੀ ਗੁਰੂ ਰਵਿਦਾਸ ਜੀ ਦੇ ਪਵਿੱਤਰ ਅਸਥਾਨ ਖੁਰਾਲਗੜ੍ਹ ਨੂੰ ਆਈ ਸ਼ਰਧਾਲੂਆਂ ਨਾਲ ਭਰੀ ਬੱਸ ਗੜ੍ਹੀਮਾਨਸੋਵਾਲ ਰੋਡ ਦੇ ਡਿਵਾਈਡਰ ਨਾਲ ਟਕਰਾ ਕੇ ਖੱਡ ਵਿੱਚ ਜਾ ਡਿੱਗੀ। ਜਿਸ ’ਚ 12 ਲੋਕ ਗੰਭੀਰ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਦਾਖਲ ਕਰਵਾਇਆ ਗਿਆ। ਉਥੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇ ਬਾਅਦ ਸਾਰਿਆਂ ਨੂੰ ਛੁੱਟੀ ਦੇ ਦਿੱਤੀ।
ਮੋਗਾ ਤੋਂ 30 ਦੇ ਕਰੀਬ ਸ਼ਰਧਾਲੂ ਨਿੱਜੀ ਬੱਸ ਨੰਬਰ ਪੀ.ਬੀ.-13-7462 ’ਤੇ ਸਵਾਰ ਹੋ ਕੇ ਸ਼੍ਰੀ ਗੁਰੂ ਰਵਿਦਾਸ ਜੀ ਦੀ ਸਮਾਧ ’ਤੇ ਪਹੁੰਚੇ। ਖੁਰਾਲਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਆਏ ਸਨ। ਜਿਸ ਨੂੰ ਪਰਮਿੰਦਰ ਸਿੰਘ ਵਾਸੀ ਪਿੰਡ ਕਰੀ ਬੁੱਟਰਾਂ ਥਾਣਾ ਮਹਿਮਾ ਜ਼ਿਲ੍ਹਾ ਮੋਗਾ ਬੱਸ ਚਲਾ ਰਿਹਾ ਸੀ। ਜਿਵੇਂ ਹੀ ਬੱਸ ਗੜ੍ਹੀਮਾਨਸੋਵਾਲ ਪਿੰਡ ਦੀਆਂ ਪਹਾੜੀਆਂ ਕੋਲ ਪੁੱਜੀ ਤਾਂ ਬੇਕਾਬੂ ਹੋ ਕੇ ਸੜਕ ਦਾ ਡਿਵਾਈਡਰ ਤੋੜ ਕੇ ਖੱਡ ਵਿੱਚ ਜਾ ਡਿੱਗੀ। ਜਿਸ ਤੋਂ ਬਾਅਦ ਪਿੰਡ ਵਾਸੀ ਤੁਰੰਤ ਮੌਕੇ ’ਤੇ ਪਹੁੰਚ ਗਏ।
ਜਿਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ ਅਤੇ ਪੁਲਸ ਚੌਕੀ ਬੀਨਵਾਲ ਦੇ ਇੰਚਾਰਜ ਵਾਸਦੇਵ ਸਮੇਤ ਪੁਲਸ ਕਰਮਚਾਰੀ ਮੌਕੇ ’ਤੇ ਪਹੁੰਚੇ, ਪੁਲਸ ਨੇ ਲੋਕਾਂ ਦੀ ਮਦਦ ਨਾਲ ਬੱਸ ’ਚ ਸਵਾਰ ਯਾਤਰੀਆਂ ਨੂੰ ਬਾਹਰ ਕੱਢਿਆ। ਜਿਸ ਤੋਂ ਬਾਅਦ ਜ਼ਖਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਗੜ੍ਹਸ਼ੰਕਰ ਪਹੁੰਚਾਇਆ ਗਿਆ। ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।
ਜਗਰੂਪ ਸਿੰਘ ਪੁੱਤਰ ਹਰਮੇਲ ਸਿੰਘ, ਇੰਦਰ ਸਿੰਘ, ਜਗੀਰ ਕੌਰ, ਅਵਿਨਾਸ਼ ਸਿੰਘ, ਹਰਦੀਪ ਸਿੰਘ ਪੁੱਤਰ ਪਰਮਿੰਦਰ ਸਿੰਘ, ਕਰਨਵੀਰ ਸਿੰਘ ਪੁੱਤਰ ਕੇਵਲ ਸਿੰਘ, ਕੇਵਲ ਸਿੰਘ ਪੁੱਤਰ ਸਾਧੂ। ਰਾਮ, ਸੁਰਿੰਦਰ ਸਿੰਘ, ਬੂਟਾ ਸਿੰਘ ਪੁੱਤਰ ਜੋਗਾ ਸਿੰਘ, ਦੇਸ ਰਾਜ ਪੁੱਤਰ ਦਰਸ਼ਨ ਰਾਮ, ਕਸ਼ਮੀਰ ਕੌਰ ਪਤਨੀ ਦੇਸ ਰਾਜ ਵਾਸੀ ਜ਼ਿਲਾ ਮੋਗਾ ਅਤੇ ਮਨਜੀਤ ਕੌਰ ਪਤਨੀ ਮਨਜੀਤ ਕੌਰ ਪਤਨੀ ਹਰਦੇਵ ਸਿੰਘ ਵਾਸੀ ਪਿੰਡ ਰਸੂਲਪੁਰ ਜੰਡੀ, ਜ਼ਿਲਾ ਲੁਧਿਆਣਾ ਸ਼ਾਮਲ ਹਨ।
ਇਹ ਵੀ ਪੜ੍ਹੋ
ਬੁਲੰਦਸ਼ਹਿਰ ਵਿਚ ਕਾਰ ਨਹਿਰ ਵਿਚ ਡਿੱਗਣ ਕਾਰਨ 6 ਲੋਕ ਡੁੱਬ ਗਏ ਹਨ। ਬੁਲੰਦਸ਼ਹਿਰ ਵਿਚ ਸੋਮਵਾਰ ਸਵੇਰੇ ਬਰਾਤੀਆਂ ਨਾਲ ਭਰੀ ਇਕ ਕਾਰ ਨਹਿਰ ’ਚ ਡਿੱਗ ਗਈ। ਹਾਦਸੇ ’ਚ 3 ਦੀ ਮੌਤ ਹੋ ਗਈ, ਜਦਕਿ 3 ਦੀ ਭਾਲ ਜਾਰੀ ਹੈ। ਐਸਡੀਆਰਐਫ ਦੀ ਟੀਮ ਨੇ 2 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਹੈ। ਕਾਰ ’ਚ 8 ਲੋਕ ਸਵਾਰ ਸਨ। ਹਾਦਸਾ ਸਵੇਰੇ ਕਰੀਬ 4 ਵਜੇ ਵਾਪਰਿਆ।
ਕਾਕੋੜ ਇਲਾਕੇ ਦੇ ਸ਼ੇਰਪੁਰ ਪਿੰਡ ਨਿਵਾਸੀ ਰੌਬਿਨ ਦਾ ਅਲੀਗੜ੍ਹ ਪਿਸਾਵਾ ਵਿਚ ਵਿਆਹ ਸੀ। ਇਸੇ ਵਿਆਹ ਵਿਚ ਸ਼ਾਮਲ ਹੋਣ ਲਈ ਰੌਬਿਨ ਦਾ ਭਤੀਜਾ ਮਨੀਸ਼ ਅਪਣੇ ਪਰਵਾਰ ਦੇ ਨਾਲ ਈਕੋ ਕਾਰ ਵਿਚ ਜਾ ਰਿਹਾ ਸੀ। ਉਸ ਦੇ ਨਾਲ ਉਸ ਦੀ ਭੈਣ ਕਾਂਤਾ, ਅੰਜਲੀ, ਭੂਆ ਦਾ ਮੁੰਡਾ ਪ੍ਰਸ਼ਾਂਤ, ਭਾਣਜੀ ਅਤੇ ਕੈਲਾਸ਼ ਸੀ। ਜਦ ਕਾਰ ਜਹਾਂਗੀਰਪੁਰ ਦੀ ਕਪਨਾ ਨਹਿਰ ਦੇ ਕੋਲ ਪਹੁੰਚੀ ਤਾਂ ਬੇਕਾਬੂ ਹੋ ਕੇ ਕਾਰ ਨਹਿਰ ਵਿਚ ਜਾ ਡਿੱਗੀ।
ਜਦੋਂ ਉੱਥੋਂ ਲੰਘ ਰਹੇ ਰਾਹਗੀਰਾਂ ਨੂੰ ਸੂਚਨਾ ਮਿਲੀ ਤਾਂ ਦਹਿਸ਼ਤ ਦਾ ਮਾਹੌਲ ਬਣ ਗਿਆ। ਆਸਪਾਸ ਦੇ ਲੋਕ ਉਥੇ ਇਕੱਠੇ ਹੋ ਗਏ। ਸਥਾਨਕ ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ ਅਤੇ ਕਾਰ ’ਚ ਸਵਾਰ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ।
ਐਸਡੀਆਰਐਫ ਦੀ ਟੀਮ ਦੇ ਨਾਲ-ਨਾਲ ਸਥਾਨਕ ਗੋਤਾਖੋਰਾਂ ਨੇ ਵੀ ਲੋਕਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਸੋਮਵਾਰ ਸਵੇਰੇ ਕਰੀਬ 6 ਵਜੇ ਤੱਕ ਮਨੀਸ਼, ਕਾਂਤਾ ਅਤੇ ਅੰਜਲੀ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਜਦਕਿ ਬਾਕੀਆਂ ਦੀ ਭਾਲ ਜਾਰੀ ਹੈ। ਮ੍ਰਿਤਕ ਦੇ ਭਰਾ ਰਾਹੁਲ ਨੇ ਦੱਸਿਆ ਕਿ 8 ਲੋਕ ਸ਼ੇਖਪੁਰਾ ਤੋਂ ਅਲੀਗੜ੍ਹ ਪਿਸਾਵਾ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਸਨ। ਰਸਤੇ ਵਿੱਚ ਮੀਂਹ ਵੀ ਪੈ ਰਿਹਾ ਸੀ, ਜਿਸ ਦੇ ਚਲਦਿਆਂ ਕਾਰ ਨਹਿਰ ਵਿੱਚ ਡਿੱਗ ਗਈ।
ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਹਾਦਸੇ ’ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਡੀਐਮ ਅਤੇ ਐਸਐਸਪੀ ਭਾਰੀ ਪੁਲਸ ਫੋਰਸ ਨਾਲ ਮੌਕੇ ’ਤੇ ਪੁੱਜੇ।
ਬੁਲੰਦਸ਼ਹਿਰ ਦੇ ਏਡੀਐਮ ਪ੍ਰਸ਼ਾਂਤ ਕੁਮਾਰ ਨੇ ਕਿਹਾ ਕਿ ਸ਼ੇਰਪੁਰ ਪਿੰਡ ਦੇ ਵਾਸੀ ਇੱਕ ਵਿਆਹ ਸਮਾਗਮ ਲਈ ਜਾ ਰਹੇ ਸਨ। ਪਰ ਉਨ੍ਹਾਂ ਦੀ ਗੱਡੀ ਨਹਿਰ ਵਿੱਚ ਡਿੱਗ ਗਈ। ਸਾਨੂੰ ਰਾਤ ਨੂੰ 3 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਸਨ। ਬਾਕੀ ਲੋਕਾਂ ਦੀ ਭਾਲ ਜਾਰੀ ਹੈ। ਐਸ.ਡੀ.ਆਰ.ਐਫ. ਅਤੇ ਹੋਰ ਟੀਮਾਂ ਖੋਜ ਵਿੱਚ ਰੁੱਝੀਆਂ ਹੋਈਆਂ ਹਨ। ਦੱਸਿਆ ਜਾ ਰਿਹਾ ਹੈ ਕਿ 3 ਲੋਕ ਅਜੇ ਵੀ ਲਾਪਤਾ ਹਨ।