100 ਫੁੱਟ ਡੂੰਘੀ ਖੱਡ ਵਿਚ ਡਿੱਗੀ ਬੱਸ
ਬੁਰਹਾਨਪੁਰ, 27 ਅਪ੍ਰੈਲ, ਨਿਰਮਲ : ਬੁਰਹਾਨਪੁਰ ’ਚ ਇਕ ਬੱਸ 100 ਫੁੱਟ ਡੂੰਘੀ ਖੱਡ ’ਚ ਡਿੱਗ ਗਈ। ਹਾਦਸੇ ’ਚ 20 ਯਾਤਰੀ ਜ਼ਖਮੀ ਹੋ ਗਏ। ਰਾਇਲ ਟਰੈਵਲਜ਼ ਦੀ ਇਹ ਬੱਸ ਇੰਦੌਰ ਤੋਂ ਮਹਾਰਾਸ਼ਟਰ ਦੇ ਅਕੋਲਾ ਜਾ ਰਹੀ ਸੀ। ਇਹ ਹਾਦਸਾ ਸਵੇਰੇ ਕਰੀਬ ਸਾਢੇ ਪੰਜ ਵਜੇ ਸ਼ਾਹਪੁਰ ਥਾਣਾ ਖੇਤਰ ’ਚ ਵਾਪਰਿਆ। ਸਾਰੇ ਜ਼ਖ਼ਮੀਆਂ ਨੂੰ 9 ਐਂਬੂਲੈਂਸਾਂ ਰਾਹੀਂ ਬੁਰਹਾਨਪੁਰ […]
By : Editor Editor
ਬੁਰਹਾਨਪੁਰ, 27 ਅਪ੍ਰੈਲ, ਨਿਰਮਲ : ਬੁਰਹਾਨਪੁਰ ’ਚ ਇਕ ਬੱਸ 100 ਫੁੱਟ ਡੂੰਘੀ ਖੱਡ ’ਚ ਡਿੱਗ ਗਈ। ਹਾਦਸੇ ’ਚ 20 ਯਾਤਰੀ ਜ਼ਖਮੀ ਹੋ ਗਏ। ਰਾਇਲ ਟਰੈਵਲਜ਼ ਦੀ ਇਹ ਬੱਸ ਇੰਦੌਰ ਤੋਂ ਮਹਾਰਾਸ਼ਟਰ ਦੇ ਅਕੋਲਾ ਜਾ ਰਹੀ ਸੀ। ਇਹ ਹਾਦਸਾ ਸਵੇਰੇ ਕਰੀਬ ਸਾਢੇ ਪੰਜ ਵਜੇ ਸ਼ਾਹਪੁਰ ਥਾਣਾ ਖੇਤਰ ’ਚ ਵਾਪਰਿਆ।
ਸਾਰੇ ਜ਼ਖ਼ਮੀਆਂ ਨੂੰ 9 ਐਂਬੂਲੈਂਸਾਂ ਰਾਹੀਂ ਬੁਰਹਾਨਪੁਰ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ ਹੈ। ਯਾਤਰੀਆਂ ਦੇ ਹੱਥਾਂ, ਲੱਤਾਂ ਅਤੇ ਸਿਰ ’ਤੇ ਸੱਟਾਂ ਲੱਗੀਆਂ ਹਨ। ਬੱਸ ਵਿੱਚ 40 ਤੋਂ 45 ਦੇ ਕਰੀਬ ਸਵਾਰੀਆਂ ਸਨ। ਯਾਤਰੀਆਂ ਨੇ ਇੱਕ ਦੂਜੇ ਦੀ ਮਦਦ ਕੀਤੀ ਤਾਂ ਜੋ ਸਾਰੇ ਬਾਹਰ ਨਿਕਲ ਸਕਣ।
ਦੱਸਿਆ ਜਾ ਰਿਹਾ ਹੈ ਕਿ ਸ਼ਾਹਪੁਰ ਦੇ ਜਸੌਂਦੀ ’ਚ ਕਲੋਰੀ ਘਾਟ ’ਤੇ ਚੜ੍ਹਦੇ ਸਮੇਂ ਬੱਸ ਅੱਗੇ ਜਾਣ ਦੀ ਬਜਾਏ ਉਲਟ ਗਈ ਅਤੇ ਕਰੀਬ 100 ਫੁੱਟ ਡੂੰਘੀ ਖਾਈ ’ਚ ਜਾ ਡਿੱਗੀ। ਸੰਜੇ ਨਾਂ ਦੇ ਯਾਤਰੀ ਨੇ ਦੱਸਿਆ ਕਿ ਮੈਂ ਬੱਸ ਤੋਂ ਹੇਠਾਂ ਉਤਰਿਆ ਸੀ। ਬੱਸ ਗਰਮ ਹੋ ਰਹੀ ਸੀ ਜਦੋਂ ਚੜ੍ਹਨ ਕਾਰਨ ਉਲਟ ਗਈ। ਲਖਨ ਸਾਨਵਾਲੇ ਨੇ ਦੱਸਿਆ ਕਿ ਬੱਸ ਵਿੱਚ ਸਾਮਾਨ ਸੀ। ਸਾਮਾਨ ਉਤਾਰ ਕੇ ਬੈਟਰੀ ਲਗਾਉਂਦੇ ਸਮੇਂ ਬੱਸ ਪਲਟ ਗਈ। ਸੂਚਨਾ ਮਿਲਣ ’ਤੇ ਏ.ਡੀ.ਐਮ ਸੀ.ਐਲ.ਸਿੰਘੇ, ਏ.ਐਸ.ਪੀ.ਅੰਤਰ ਸਿੰਘ ਕਨੇਸ਼, ਸ਼ਾਹਪੁਰ ਥਾਣਾ ਵੀ ਮੌਕੇ ’ਤੇ ਪਹੁੰਚ ਗਏ।
ਇਹ ਵੀ ਪੜ੍ਹੋ
ਸੜਕ ਹਾਦਸਿਆਂ ਵਿਚ ਦਿਨੋਂ ਦਿਨ ਵਾਧਾ ਹੁੰਦਾ ਜਾ ਰਿਹਾ । ਇਸੇ ਤਰ੍ਹਾਂ ਪੰਜਾਬ ਵਿਚ ਇੱਕ ਹੋਰ ਭਿਆਨਕ ਹਾਦਸਾ ਵਾਪਰ ਗਿਆ।
ਕਸਬਾ ਗੋਇੰਦਵਾਲ ਸਾਹਿਬ ਦੇ ਬਾਹਰਵਾਰ ਤੇਜ ਰਫ਼ਤਾਰ ਕਾਰ ਦੇ ਰੁੱਖ ’ਚ ਵੱਜਣ ਕਾਰਨ ਹੋਏ ਹਾਦਸੇ ਵਿਚ 4 ਨੌਜਵਾਨਾਂ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ ਇਕ ਗੰਭੀਰ ਨੂੰ ਹਸਪਤਾਲ ਲਿਜਾਇਆ ਗਿਆ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਗੋਇੰਦਵਾਲ ਸਾਹਿਬ ਨੇੜੇ ਗੁਰੂ ਨਾਨਕ ਸੀਨੀਅਰ ਸੈਕੰਡਰੀ ਸਕੂਲ ਦੇ ਨਜ਼ਦੀਕ ਤੇਜ਼ ਰਫ਼ਤਾਰ ਵਰਨਾ ਗੱਡੀ ਡੀਐਲ 8 ਸੀ ਏਏ 5117 ਬੇਕਾਬੂ ਹੋ ਕੇ ਰੁੱਖ ਨਾਲ ਟਕਰਾ ਗਈ।
ਕਸਬਾ ਗੋਇੰਦਵਾਲ ਸਾਹਿਬ ਦੇ ਬਾਹਰਵਾਰ ਤੇਜ ਰਫ਼ਤਾਰ ਕਾਰ ਦੇ ਰੁੱਖ ’ਚ ਵੱਜਣ ਕਾਰਨ ਹੋਏ ਹਾਦਸੇ ਵਿਚ 4 ਨੌਜਵਾਨਾਂ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ ਇਕ ਗੰਭੀਰ ਨੂੰ ਹਸਪਤਾਲ ਲਿਜਾਇਆ ਗਿਆ।
ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਗੋਇੰਦਵਾਲ ਸਾਹਿਬ ਨੇੜੇ ਗੁਰੂ ਨਾਨਕ ਸੀਨੀਅਰ ਸੈਕੰਡਰੀ ਸਕੂਲ ਦੇ ਨਜ਼ਦੀਕ ਤੇਜ਼ ਰਫ਼ਤਾਰ ਵਰਨਾ ਗੱਡੀ ਡੀਐੱਲ 8 ਸੀ ਏਏ 5117 ਬੇਕਾਬੂ ਹੋ ਕੇ ਰੁੱਖ ਨਾਲ ਟਕਰਾ ਗਈ।
ਹਾਦਸਾ ਇਨ੍ਹਾਂ ਭਿਆਨਕ ਸੀ ਕਿ ਮੌਕੇ ’ਤੇ ਗੱਡੀ ਸਵਾਰ 5 ਨੌਜਵਾਨਾਂ ਵਿੱਚੋਂ 4 ਨੌਜਵਾਨਾ ਦੀ ਮੌਤ ਹੋ ਗਈ ਤੇ ਇਕ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ, ਜਿਸਨੂੰ ਸਥਾਨਕ ਲੋਕਾ ਵੱਲੋਂ ਨਿੱਜੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਪੰਜੇ ਨੌਜਵਾਨ. ਤਰਨਤਾਰਨ ਦੇ ਨਜ਼ਦੀਕੀ ਪਿੰਡ ਪੰਡੋਰੀ ਰਣ ਸਿੰਘ ਦੇ ਵਸਨੀਕ ਹਨ । ਪ੍ਰਤੱਖ ਦਰਸ਼ੀਆਂ ਅਨੁਸਾਰ ਗੱਡੀ ਦੀ ਰਫ਼ਤਾਰ ਤੇਜ਼ ਹੋਣ ਕਾਰਨ ਡੇਰਾ ਚਰਨ ਬਾਗ਼ ਦੇ ਨਜ਼ਦੀਕ ਪੈਂਦੇ ਮੌੜ ਤੋਂ ਗੱਡੀ ਦਾ ਸੰਤੁਲਨ ਵਿਗੜ ਗਿਆ । ਜਿਸਦੇ ਚਲਦੇ ਤੇਜ਼ ਰਫਤਾਰ ਗੱਡੀ ਰੁੱਖ ਨੂੰ ਪੁੱਟਦੇ ਹੋਏ ਟ੍ਰਾਂਸਫਾਰਮਰ ਨਾਲ ਟਕਰਾਅ ਗਈ । ਹਾਦਸੇ ”ਚ 4 ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਹਾਦਸਾ ਇੰਨਾ ਭਿਆਨਕ ਦੀ ਕਿ ਗੱਡੀ ਦੇ ਪਰਖੱਚੇ ਉੱਡ ਗਏ।