ਲੋਕ ਸਭਾ ਚੋਣ : ਘਰ ਤੋਂ ਵੋਟ ਪਾਉਣ ਦੀ ਉਮਰ ਹੱਦ ਵਧੀ
ਪੰਜਾਬ ਵਿਚ 2 ਲੱਖ ਵੋਟਰ ਘਰ ਤੋਂ ਪਾ ਸਕਣਗੇ ਵੋਟਚੰਡੀਗੜ੍ਹ, 14 ਮਾਰਚ, ਨਿਰਮਲ : ਚੋਣ ਕਮਿਸ਼ਨ ਨੇ ਅਗਾਮੀ ਲੋਕ ਸਭਾ ਚੋਣਾਂ ਵਿਚ ਘਰ ਤੋਂ ਵੋਟ ਪਾਉਣ ਦੀ ਸਹੂਲਤ ਲਈ ਉਮਰ ਹੱਦ ਵਧਾ ਦਿੱਤੀ ਹੈ। ਪੰਜਾਬ ਵਿਚ ਲੋਕ ਸਭਾ ਚੋਣਾਂ ਵਿਚ 85 ਸਾਲ ਤੋਂ ਉਪਰ ਵਾਲੀ ਉਮਰ ਦੇ 2 ਲੱਖ ਬਜ਼ੁਰਗ ਵੋਟਰ ਘਰ ਤੋਂ ਅਪਣੀ ਵੋਟ […]
By : Editor Editor
ਪੰਜਾਬ ਵਿਚ 2 ਲੱਖ ਵੋਟਰ ਘਰ ਤੋਂ ਪਾ ਸਕਣਗੇ ਵੋਟ
ਚੰਡੀਗੜ੍ਹ, 14 ਮਾਰਚ, ਨਿਰਮਲ : ਚੋਣ ਕਮਿਸ਼ਨ ਨੇ ਅਗਾਮੀ ਲੋਕ ਸਭਾ ਚੋਣਾਂ ਵਿਚ ਘਰ ਤੋਂ ਵੋਟ ਪਾਉਣ ਦੀ ਸਹੂਲਤ ਲਈ ਉਮਰ ਹੱਦ ਵਧਾ ਦਿੱਤੀ ਹੈ। ਪੰਜਾਬ ਵਿਚ ਲੋਕ ਸਭਾ ਚੋਣਾਂ ਵਿਚ 85 ਸਾਲ ਤੋਂ ਉਪਰ ਵਾਲੀ ਉਮਰ ਦੇ 2 ਲੱਖ ਬਜ਼ੁਰਗ ਵੋਟਰ ਘਰ ਤੋਂ ਅਪਣੀ ਵੋਟ ਪਾ ਸਕਣਗੇ ਜਦ ਕਿ ਪਿਛਲੀ ਵਿਧਾਨ ਸਭਾ ਚੋਣਾਂ ਵਿਚ 80 ਸਾਲ ਦੀ ਉਮਰ ਤੋਂ ਉਪਰ ਵੋਟਰਾਂ ਲਈ ਇਹ ਸਹੂਲਤ ਉਪਲਬਧ ਸੀ।
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਵਿਚ 85 ਸਾਲ ਦੀ ਉਮਰ ਦੇ ਉਪਰ ਵਾਲੇ ਵੋਟਰ ਹੀ ਘਰ ਤੋਂ ਵੋਟ ਪਾ ਸਕਣਗੇ। ਅਜਿਹੇ ਵੋਟਰਾਂ ਦੀ ਗਿਣਤੀ ਕਰੀਬ 2 ਲੱਖ ਹੈ। ਪੰਜਾਬ ਵਿਧਾਨ ਸਭਾ ਚੋਣ 2022 ਵਿਚ 80 ਸਾਲ ਤੋਂ ਉਪਰ ਵੋਟਰਾਂ ਲਈ ਵੀ ਇਹ ਸਹੂਲਤ ਉਪਲਬਧ ਸੀ ਅਤੇ ਪਿਛਲੀ ਵਿਧਾਨ ਸਭਾ ਚੋਣਾਂ ਵਿਚ ਇਸ ਵਰਗ ਦੇ ਵੋਟਰਾਂ ਦੀ ਗਿਣਤੀ 4 ਲੱਖ ਸੀ। ਇਸ ਉਮਰ ਵਰਗ ਦੇ ਜ਼ਿਆਦਾਤਰ ਵੋਟਰਾਂ ਨੇ ਮਤਦਾਨ ਕੇਂਦਰ ’ਤੇ ਹੀ ਅਪਣੀ ਵੋਟ ਪਾਉਣ ਵਿਚ ਦਿਲਚਸਪੀ ਦਿਖਾਈ। ਇਹੀ ਕਾਰਨ ਹੈ ਕਿ ਕਮਿਸ਼ਨ ਵਲੋਂ ਇਸ ਉਮਰ ਹੱਦ ਨੂੰ ਹੁਣ ਵਧਾਉਣ ਦਾ ਫੈਸਲਾ ਲਿਆ ਗਿਆ।
ਉਨ੍ਹਾਂ ਦੱਸਿਆ ਕਿ ਬਲਾਕ ਪੱਧਰੀ ਅਧਿਕਾਰੀਆਂ ਵਲੋਂ ਅਜਿਹੇ ਸਾਰੇ ਵੋਟਰਾਂ ਦਾ ਡਾਟਾ ਜੁਟਾਇਆ ਜਾਂਦਾ ਹੈ। ਘਰ ਘਰ ਜਾ ਕੇ ਸਰਵੇ ਕੀਤਾ ਜਾਂਦਾ ਕਿ ਅਜਿਹੇ ਕਿੰਨੇ ਵੋਟਰ ਹਨ ਜੋ ਘਰ ਤੋਂ ਹੀ ਅਪਣੀ ਵੋਟ ਪਾਉਣੀ ਚਾਹੁੰਦੇ ਹਨ। ਇਸ ਸਭ ਦੇ ਬਾਵਜੂਦ ਹੀ ਬੈਲੇਟ ਪੇਪਰ ਛਪਵਾਉਣ ਦੀ ਕਾਰਵਾਈ ਪੂਰੀ ਕੀਤੀ ਜਾਂਦੀ ਹੈ।
ਵੋਟਾਂ ਵਾਲੇ ਦਿਨ ਘਰ ਜਾ ਕੇ ਹੀ ਬੈਲੇਟ ਪੇਪਰ ਤੋਂ ਅਜਿਹੇ ਸਾਰੇ ਵੋਟਰਾਂ ਦਾ ਵੋਟ ਪਵਾਇਆ ਜਾਂਦਾ ਹੈ , ਜੋ ਮਤਦਾਨ ਕੇਂਦਰ ’ਤੇ ਆਉਣ ਵਿਚ ਅਸਮਰਥ ਹੈ। ਬਜ਼ੁਰਗ ਵੋਟਰਾਂ ਦੀ ਸਹੂਲਤ ਦੇ ਲਈ ਵਿਭਾਗ ਵਲੋਂ ਇਹ ਕਾਰਵਾਈ ਸ਼ੁਰੂ ਕੀਤੀ ਗਈ ਹੈ।
ਇਹ ਵੀ ਪੜ੍ਹੋ
ਲੁਧਿਆਣਾ ਵਿਖੇ ਦੋ ਧਿਰਾਂ ਵਿਚਾਲੇ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਬੀਤੀ ਰਾਤ ਲੁਧਿਆਣਾ ਵਿਚ ਈਡਬਲਿਊਐਸ ਕਲੌਨੀ ਜੰਗ ਦਾ ਮੈਦਾਨ ਬਣ ਗਈ। ਕਲੌਨੀ ਵਿਚ ਰਹਿਣ ਵਾਲੇ ਦੋ ਘਰਾਂ ਵਿਚ ਦਿਨ ਦੇ ਸਮੇਂ ਇੱਟਾਂ ਤੇ ਪੱਥਰ ਚੱਲੇ ਇਸ ਦੌਰਾਨ ਗੁਆਂਢੀ ਬੱਚੀ ਦੇ ਸਿਰ ’ਤੇ ਬੋਤਲ ਵੀ ਲੱਗੀ। ਜਿਸ ਨੂੰ ਡਾਕਟਰ ਕੋਲ ਲਿਜਾਇਆ ਗਿਆ। ਹਮਲਾ ਕਰਨ ਵਾਲੇ ਦੋਵੇਂ ਧਿਰਾਂ ਦਾ ਆਪਸੀ ਪੁਰਾਣਾ ਝਗੜਾ ਹੈ।
ਪਹਿਲੀ ਧਿਰ ਨੇ ਘਰ ਵਿਚ ਪਿਟਬੁੱਲ ਕੁੱਤਿਆ ਰੱਖਿਆ ਹੈ। ਜਿਸ ਕਾਰਨ ਦੂਜੀ ਧਿਰ ਉਨ੍ਹਾਂ ਦਾ ਲੰਬੇ ਸਮੇਂ ਤੋਂ ਵਿਰੋਧ ਕਰ ਰਹੀ ਹੈ। ਇੱਕ ਵੀਡੀਓ ਵੀ ਸਾਹਮਣੇ ਆਇਆ ਜਿਸ ਵਿਚ ਪਿਟਬੁਲ ਗੁਆਂਢੀਆਂ ਦੀ ਛੱਤ ’ਤੇ ਘੁੰਮਦਾ ਮਿਲਿਆ। ਜੋ ਵੀਡੀਓ ਵਿਚ ਛੋਟੇ ਕੁੱਤੇ ਨੂੰ ਮਾਰਦਾ ਦਿਖ ਰਿਹਾ ਹੈ।
ਪਿਟਬੁੱਲ ਦੀ ਰੰਜਿਸ਼ ਕਾਰਨ ਹੀ ਦੋਵੇਂ ਧਿਰਾਂ ਵਿਚ ਝੜਪ ਹੋਈ। ਘਟਨਾ ਸਥਾਨ ’ਤੇ ਜਾਂਚ ਕਰਨ ਪੁੱਜੇ ਏਐਸਆਈ ਕੁਲਦੀਪ ਸਿੰਘ ਦੀ ਗੱਡੀ ਨੂੰ ਵੀ ਲੋਕਾਂ ਨੇ ਘੇਰ ਲਿਆ।
ਦੋਵੇਂ ਧਿਰਾਂ ਦਾ ਕਹਿਣਾ ਸੀ ਕਿ ਜਾਂਚ ਕਰਨ ਆਏ ਪੁਲਿਸ ਅਧਿਕਾਰੀ ਨੇ ਜਿਸ ਨੌਜਵਾਨ ਨੂੰ ਹਿਰਾਸਤ ਵਿਚ ਲਿਆ ਹੈ, ਉਹ ਇੱਟਾਂ ਪੱਥਰ ਮਾਰਨ ਵਾਲਿਆਂ ਵਿਚ ਸ਼ਾਮਲ ਨਹੀਂ ਸੀ। ਪੁਲਿਸ ਖ਼ਿਲਾਫ਼ ਲੋਕਾਂ ਨੇ ਜੰਮ ਕੇ ਨਾਅਰੇਬਾਜ਼ੀ ਕੀਤੀ।
ਜਦੋਂ ਪੁਲਿਸ ਅਧਿਕਾਰੀ ਦੀ ਗੱਡੀ ਨੂੰ ਲੋਕਾਂ ਨੇ ਘੇਰ ਲਿਆ ਤਾਂ ਉਸ ਦੌਰਾਨ ਪੁਲਿਸ ਅਧਿਕਾਰੀ ਦੇ ਸਾਹਮਣੇ ਹੀ ਦੋਵੇਂ ਧਿਰਾਂ ਵਿਚਾਲੇ ਸੜਕ ’ਤੇ ਫਿਰ ਤੋਂ ਝੜਪ ਹੋਈ। ਏਐਸਆਈ ਨੇ ਦੋਵੇਂ ਧਿਰਾਂ ਨੂੰ ਸ਼ਾਂਤ ਕਰਾਇਆ। ਥਾਣੇ ਵਿਚ ਬੁਲਾ ਕੇ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਦਾ ਕਹਿਣਾ ਹੈ ਕਿ ਕਾਨੁੂੰਨ ਵਿਵਸਥਾ ਵਿਗੜਨ ਨਹੀਂ ਦਿੱਤੀ ਜਾਵੇਗੀ।