ਪਰਿਵਾਰ ਦੇ 8 ਲੋਕਾਂ ਦਾ ਕਤਲ ਕਰਕੇ ਮੁਲਜ਼ਮ ਨੇ ਦਿੱਤੀ ਜਾਨ
ਛਿੰਦਵਾੜਾ, 29 ਮਈ, ਨਿਰਮਲ : ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲ੍ਹੇ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੋਂ ਦੇ ਕਬਾਇਲੀ ਬਹੁਲਤਾ ਵਾਲੇ ਇਲਾਕੇ ਤਾਮੀਆ ਦੇ ਪਿੰਡ ਬੋਦਲ ਕੱਚਰ ਵਿੱਚ ਨੌਜਵਾਨ ਨੇ ਅਪਣੇ ਹੀ ਇੱਕ ਆਦਿਵਾਸੀ ਪਰਿਵਾਰ ਦੇ 8 ਲੋਕਾਂ ਦਾ ਕੁਹਾੜੀ ਨਾਲ ਕਤਲ ਕਰ ਦਿੱਤਾ ਗਿਆ। ਇਸ ਭਿਆਨਕ ਕਤਲ ਨੂੰ ਅੰਜਾਮ ਦੇਣ […]
By : Editor Editor
ਛਿੰਦਵਾੜਾ, 29 ਮਈ, ਨਿਰਮਲ : ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲ੍ਹੇ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੋਂ ਦੇ ਕਬਾਇਲੀ ਬਹੁਲਤਾ ਵਾਲੇ ਇਲਾਕੇ ਤਾਮੀਆ ਦੇ ਪਿੰਡ ਬੋਦਲ ਕੱਚਰ ਵਿੱਚ ਨੌਜਵਾਨ ਨੇ ਅਪਣੇ ਹੀ ਇੱਕ ਆਦਿਵਾਸੀ ਪਰਿਵਾਰ ਦੇ 8 ਲੋਕਾਂ ਦਾ ਕੁਹਾੜੀ ਨਾਲ ਕਤਲ ਕਰ ਦਿੱਤਾ ਗਿਆ। ਇਸ ਭਿਆਨਕ ਕਤਲ ਨੂੰ ਅੰਜਾਮ ਦੇਣ ਤੋਂ ਬਾਅਦ ਕਾਤਲ ਨੇ ਖ਼ੁਦਕੁਸ਼ੀ ਕਰ ਲਈ। ਫਿਲਹਾਲ ਕਤਲ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਛਿੰਦਵਾੜਾ ਪੁਲਿਸ ਦੇ ਅਨੁਸਾਰ, ਮੁਲਜ਼ਮ ਨੇ ਇਹ ਬੇਰਹਿਮੀ ਮੰਗਲਵਾਰ-ਬੁੱਧਵਾਰ ਦੀ ਦਰਮਿਆਨੀ ਰਾਤ ਨੂੰ ਕੀਤੀ ਸੀ। ਐਡੀਸ਼ਨਲ ਐਸਪੀ ਅਵਧੇਸ਼ ਸਿੰਘ ਨੇ ਦੱਸਿਆ ਕਿ ਨੌਜਵਾਨ ਨੇ 8 ਲੋਕਾਂ ਨੂੰ ਕੁਹਾੜੀ ਨਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਕਤਲੇਆਮ ਕਾਰਨ ਪਿੰਡ ਬੋਦਲ ਕੱਚਰ ਤਾਮੀਆ ਵਿੱਚ ਦਹਿਸ਼ਤ ਦਾ ਮਾਹੌਲ ਹੈ। ਪਿੰਡ ਵਾਸੀ ਕਤਲੇਆਮ ਬਾਰੇ ਹਰ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹਨ। ਇਹ ਵੀ ਕਿਹਾ ਜਾ ਰਿਹਾ ਹੈ ਮੁਲਜ਼ਮ ਮਾਨਸਿਕ ਤੌਰ ’ਤੇ ਪਰੇਸ਼ਾਨ ਸੀ ਅਤੇ ਉਸ ਨੇ ਗੁੱਸੇ ਵਿੱਚ ਆ ਕੇ ਪਰਿਵਾਰ ਦੇ ਸਾਰੇ ਮੈਂਬਰਾਂ ਦਾ ਕਤਲ ਕਰ ਦਿੱਤਾ। ਹਾਲਾਂਕਿ ਪੁਲਿਸ ਨੇ ਮੁਲਜ਼ਮ ਬਾਰੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ।
ਮੁਲਜ਼ਮ ਨੇ ਸਭ ਤੋਂ ਪਹਿਲਾਂ ਕੁਹਾੜੀ ਨਾਲ ਪਤਨੀ ਨੂੰ ਵੱਢਿਆ, ਫਿਰ ਇੱਕ-ਇੱਕ ਕਰਕੇ ਮਾਂ, ਭਰਾ, ਭੈਣ, ਭਰਜਾਈ ਅਤੇ ਬੱਚਿਆਂ ਨੂੰ ਮਾਰ ਦਿੱਤਾ। ਮੁਲਜ਼ਮ ਨੇ ਆਪਣੇ 10 ਸਾਲ ਦੇ ਤਾਏ ਦੇ ਬੇਟੇ ’ਤੇ ਵੀ ਹਮਲਾ ਕੀਤਾ ਪਰ ਉਸ ਨੇ ਭੱਜ ਕੇ ਆਪਣੀ ਜਾਨ ਬਚਾਈ ਅਤੇ ਸਾਰੀ ਘਟਨਾ ਆਂਢ-ਗੁਆਂਢ ਦੇ ਲੋਕਾਂ ਨੂੰ ਦੱਸੀ। ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਇਸ ਕਤਲ ਦੀ ਸੂਚਨਾ ਪੁਲਿਸ ਨੂੰ ਦਿੱਤੀ। ਮੁਲਜ਼ਮ ਦੇ ਤਾਏ ਦੇ ਬੇਟੇ ਨੇ ਦੱਸਿਆ ਕਿ ਘਟਨਾ ਰਾਤ ਕਰੀਬ 3 ਵਜੇ ਵਾਪਰੀ ਜਦੋਂ ਮੁਲਜ਼ਮ ਨੇ ਮਾਂ (55), ਭਰਾ (35), ਭਰਜਾਈ (30), ਭੈਣ (16), ਭਤੀਜਾ (5), ਦੋ ਭਤੀਜੀਆਂ (4 ਅਤੇ ਸਾਢੇ 4 ਸਾਲ) ਦਾ ਕੁਹਾੜੀ ਨਾਲ ਸੌਂਦੇ ਸਮੇਂ ਗਲਾ ਵੱਢ ਦਿੱਤਾ।
ਇਸ ਭਿਆਨਕ ਕਤਲੇਆਮ ਦੀਆਂ ਪਰੇਸ਼ਾਨ ਕਰਨ ਵਾਲੀਆਂ ਵੀਡੀਓਜ਼ ਵੀ ਸਾਹਮਣੇ ਆਈਆਂ ਹਨ। ਉਥੇ ਹੀ ਐਸਪੀ ਮਨੀਸ਼ ਖੱਤਰੀ ਨੇ ਕਿਹਾ, ‘ਮੁਲਜ਼ਮ ਦਾ ਵਿਆਹ 21 ਮਈ ਨੂੰ ਹੀ ਹੋਇਆ ਸੀ। ਘਟਨਾ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਮਾਨਸਿਕ ਤੌਰ ’ਤੇ ਬਿਮਾਰ ਸੀ। ਮੁੱਢਲੀ ਜਾਣਕਾਰੀ ਅਨੁਸਾਰ ਮੁਲਜ਼ਮ ਵੱਲੋਂ ਜਿਨ੍ਹਾਂ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ, ਉਨ੍ਹਾਂ ਵਿੱਚ ਉਸ ਦੀ ਪਤਨੀ, ਮਾਂ, ਭਰਾ ਦੇ ਬੱਚੇ ਅਤੇ ਭੈਣ ਆਦਿ ਸ਼ਾਮਲ ਹਨ।