ਭਾਰਤ-ਚੀਨ ਵਿਚਾਲੇ 20ਵੇਂ ਦੌਰ ਦੀ ਗੱਲਬਾਤ ਹੋਈ
ਲੱਦਾਖ, 12 ਅਕਤੂਬਰ, ਨਿਰਮਲ : ਭਾਰਤ ਅਤੇ ਚੀਨ ਵਿਚਾਲੇ ਕੋਰ ਕਮਾਂਡਰ ਪੱਧਰ ਦੀ ਗੱਲਬਾਤ ਦਾ 20ਵਾਂ ਦੌਰ 9 ਅਤੇ 10 ਅਕਤੂਬਰ ਨੂੰ ਹੋਇਆ। ਇਹ ਮੀਟਿੰਗ ਲੱਦਾਖ ਸੈਕਟਰ ਦੇ ਚੁਸ਼ੁਲ-ਮੋਲਡੋ ਨੇੜੇ ਹੋਈ। ਬੁੱਧਵਾਰ (11 ਅਕਤੂਬਰ) ਨੂੰ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇਸ ਬੈਠਕ ਬਾਰੇ ਜਾਣਕਾਰੀ ਦਿੱਤੀ। ਦੱਸਦੇ ਚਲੀਏ ਕਿ ਭਾਰਤ ਤੇ ਚੀਨ ਵਿਚਾਲੇ ਪੂਰਵੀ ਲੱਦਾਖ ਦੀ […]
By : Hamdard Tv Admin
ਲੱਦਾਖ, 12 ਅਕਤੂਬਰ, ਨਿਰਮਲ : ਭਾਰਤ ਅਤੇ ਚੀਨ ਵਿਚਾਲੇ ਕੋਰ ਕਮਾਂਡਰ ਪੱਧਰ ਦੀ ਗੱਲਬਾਤ ਦਾ 20ਵਾਂ ਦੌਰ 9 ਅਤੇ 10 ਅਕਤੂਬਰ ਨੂੰ ਹੋਇਆ। ਇਹ ਮੀਟਿੰਗ ਲੱਦਾਖ ਸੈਕਟਰ ਦੇ ਚੁਸ਼ੁਲ-ਮੋਲਡੋ ਨੇੜੇ ਹੋਈ। ਬੁੱਧਵਾਰ (11 ਅਕਤੂਬਰ) ਨੂੰ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇਸ ਬੈਠਕ ਬਾਰੇ ਜਾਣਕਾਰੀ ਦਿੱਤੀ।
ਦੱਸਦੇ ਚਲੀਏ ਕਿ ਭਾਰਤ ਤੇ ਚੀਨ ਵਿਚਾਲੇ ਪੂਰਵੀ ਲੱਦਾਖ ਦੀ ਗਲਵਾਨ ਘਾਟੀ ’ਤੇ ਕਰੀਬ 3 ਸਾਲ ਪਹਿਲਾਂ 2020 ਵਿਚ ਹਿੰਸਕ ਝੜਪ ਹੋਈ ਸੀ। ਇਸ ਵਿਚ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਸੀ ਜਦ ਕਿ 38 ਚੀਨੀ ਸੈਨਿਕ ਮਾਰੇ ਗੲ ਸੀ। ਹਾਲਾਂਕਿ ਚੀਨ ਇਸ ਨੂੰ ਲਗਾਤਾਰ ਲੁਕਾਉਂਦਾ ਰਿਹਾ। ਗਲਵਾਨ ਘਾਟੀ ’ਤੇ ਦੋਵੇਂ ਦੇਸ਼ਾਂ ਵਿਚਾਲੇ 40 ਸਾਲ ਬਾਅਦ ਅਜਿਹੇ ਹਾਲਤ ਪੈਦਾ ਹੋਏ ਸੀ।
ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਮੁਤਾਬਕ ਇਸ ਬੈਠਕ ’ਚ ਭਾਰਤ ਅਤੇ ਚੀਨ ਵਿਚਾਲੇ ਅਸਲ ਕੰਟਰੋਲ ਰੇਖਾ (ਐਲ.ਏ.ਸੀ.) ਅਤੇ ਹੋਰ ਮੁੱਦਿਆਂ ’ਤੇ ਚਰਚਾ ਕੀਤੀ ਗਈ। ਭਾਰਤੀ ਫੌਜੀ ਅਧਿਕਾਰੀਆਂ ਨੇ ਚੀਨ ’ਤੇ ਲੱਦਾਖ ਦੇ ਡੇਪਸਾਂਗ ਅਤੇ ਡੇਮਚੋਕ ਤੋਂ ਆਪਣੀਆਂ ਫੌਜਾਂ ਨੂੰ ਹਟਾਉਣ ਲਈ ਦਬਾਅ ਪਾਇਆ।
ਭਾਰਤ ਅਤੇ ਚੀਨ ਸਰਹੱਦੀ ਖੇਤਰਾਂ ਵਿੱਚ ਜ਼ਮੀਨੀ ਪੱਧਰ ’ਤੇ ਸ਼ਾਂਤੀ ਬਣਾਈ ਰੱਖਣ ਲਈ ਸਹਿਮਤ ਹੋਏ ਹਨ। ਵਿਦੇਸ਼ ਮੰਤਰਾਲੇ ਨੇ ਆਪਣੇ ਬਿਆਨ ’ਚ ਕਿਹਾ ਕਿ ਦੋਹਾਂ ਦੇਸ਼ਾਂ ਨੇ ਖੁੱਲ੍ਹੇ ਅਤੇ ਉਸਾਰੂ ਢੰਗ ਨਾਲ ਗੱਲਬਾਤ ਕੀਤੀ ਅਤੇ ਆਪਣੇ ਵਿਚਾਰ ਸਾਂਝੇ ਕੀਤੇ।
ਭਾਰਤੀ ਪੱਖ ਤੋਂ, ਗੱਲਬਾਤ ਦੇ 20ਵੇਂ ਦੌਰ ਦੀ ਅਗਵਾਈ 14 ਕੋਰ ਦੇ ਕਮਾਂਡਰ ਲੈਫਟੀਨੈਂਟ ਜਨਰਲ ਰਸ਼ਿਮ ਬਾਲੀ ਨੇ ਕੀਤੀ। ਇਸ ਦੇ ਨਾਲ ਹੀ ਚੀਨੀ ਪੱਖ ਦੀ ਅਗਵਾਈ ਦੱਖਣੀ ਸ਼ਿਨਜਿਆਂਗ ਮਿਲਟਰੀ ਜ਼ਿਲ੍ਹਾ ਮੁਖੀ ਨੇ ਕੀਤੀ।
ਇਹ ਦੂਜੀ ਵਾਰ ਹੈ ਜਦੋਂ ਭਾਰਤ ਅਤੇ ਚੀਨ ਵਿਚਾਲੇ ਕੋਰ ਕਮਾਂਡਰ ਪੱਧਰ ਦੀ ਬੈਠਕ ਦੋ ਦਿਨਾਂ ਤੱਕ ਚੱਲੀ। ਇਸ ਤੋਂ ਪਹਿਲਾਂ, 13 ਅਤੇ 14 ਅਗਸਤ ਨੂੰ 19ਵੇਂ ਦੌਰ ਦੀ ਬੈਠਕ ਵਿੱਚ, ਪੂਰਬੀ ਲੱਦਾਖ ਵਿੱਚ ਐਲਏਸੀ ’ਤੇ ਵਿਵਾਦ ਨੂੰ ਹੱਲ ਕਰਨ ਲਈ ਦੋਵਾਂ ਦੇਸ਼ਾਂ ਵਿਚਾਲੇ ਸਹਿਮਤੀ ਬਣੀ ਸੀ।
ਇਸ ਤੋਂ ਪਹਿਲਾਂ 23 ਅਪ੍ਰੈਲ ਨੂੰ ਹੋਈ ਫੌਜੀ ਵਾਰਤਾ ਦੇ 18ਵੇਂ ਦੌਰ ’ਚ ਵੀ ਭਾਰਤ ਨੇ ਡੇਪਸਾਂਗ ਅਤੇ ਡੇਮਚੋਕ ’ਚ ਪੈਂਡਿੰਗ ਮੁੱਦਿਆਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਸੀ। ਹਾਲਾਂਕਿ, ਉਦੋਂ ਕੋਈ ਮਹੱਤਵਪੂਰਨ ਨਤੀਜੇ ਪ੍ਰਾਪਤ ਨਹੀਂ ਹੋ ਸਕੇ ਸਨ। ਭਾਰਤ ਨੇ ਹਮੇਸ਼ਾ ਕਿਹਾ ਹੈ ਕਿ ਚੀਨ ਨਾਲ ਉਸ ਦੇ ਸਬੰਧ ਉਦੋਂ ਤੱਕ ਆਮ ਨਹੀਂ ਹੋ ਸਕਦੇ ਜਦੋਂ ਤੱਕ ਸਰਹੱਦੀ ਖੇਤਰਾਂ ਵਿੱਚ ਸ਼ਾਂਤੀ ਨਹੀਂ ਹੁੰਦੀ।