ਫਲਾਈਟ ’ਚ ਹੰਗਾਮਾ ਕਰਨ ਵਾਲੇ ਗੁਜਰਾਤੀ ਨੂੰ ਜੇਲ੍ਹ ਭੇਜਿਆ
ਫਿਲਾਡੇਲਫੀਆ : ਅਮਰੀਕੀ ਪੁਲਿਸ ਵੱਲੋਂ ਫਲੋਰੀਡਾ ਦੇ ਟੈਂਪਾ ਤੋਂ ਪੈਨਸਿਲਵੇਨੀਆ ਦੇ ਫਿਲਾਡੇਲਫੀਆ ਜਾ ਰਹੀ ਅਮਰੀਕਨ ਏਅਰਲਾਈਨਜ਼ ਦੀ ਫਲਾਈਟ ’ਚ ਨਸ਼ੇ ਵਿਚ ਟੱਲੀ ਹੋ ਕੇ ਹੰਗਾਮਾ ਕਰਨ ਵਾਲੇ ਗੁਜਰਾਤੀ ਮੂਲ ਦੇ ਭਾਰਤੀ ਨੌਜਵਾਨ ਨੂੰ ਜੇਲ੍ਹ ਭੇਜ ਦਿੱਤਾ ਗਿਆ ਏ, ਜਿਸ ਨੂੰ ਕੁੱਝ ਦਿਨ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਨੌਜਵਾਨ ’ਤੇ ਜਹਾਜ਼ ਵਿਚ ਸਫ਼ਰ ਕਰ ਰਹੇ […]
By : Makhan Shah
ਫਿਲਾਡੇਲਫੀਆ : ਅਮਰੀਕੀ ਪੁਲਿਸ ਵੱਲੋਂ ਫਲੋਰੀਡਾ ਦੇ ਟੈਂਪਾ ਤੋਂ ਪੈਨਸਿਲਵੇਨੀਆ ਦੇ ਫਿਲਾਡੇਲਫੀਆ ਜਾ ਰਹੀ ਅਮਰੀਕਨ ਏਅਰਲਾਈਨਜ਼ ਦੀ ਫਲਾਈਟ ’ਚ ਨਸ਼ੇ ਵਿਚ ਟੱਲੀ ਹੋ ਕੇ ਹੰਗਾਮਾ ਕਰਨ ਵਾਲੇ ਗੁਜਰਾਤੀ ਮੂਲ ਦੇ ਭਾਰਤੀ ਨੌਜਵਾਨ ਨੂੰ ਜੇਲ੍ਹ ਭੇਜ ਦਿੱਤਾ ਗਿਆ ਏ, ਜਿਸ ਨੂੰ ਕੁੱਝ ਦਿਨ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਨੌਜਵਾਨ ’ਤੇ ਜਹਾਜ਼ ਵਿਚ ਸਫ਼ਰ ਕਰ ਰਹੇ ਲੋਕਾਂ ਨਾਲ ਕੁੱਟਮਾਰ ਕਰਨ ਗਾਲੀ ਗਲੋਚ ਕਰਨ ਦੇ ਇਲਜ਼ਾਮ ਲੱਗੇ ਸਨ। ਗ੍ਰਿਫ਼ਤਾਰ ਕੀਤੇ ਗਏ ਗੁਜਰਾਤੀ ਨੌਜਵਾਨ ਦਾ ਨਾਮ ਸਾਹਿਲ ਪਟੇਲ ਦੱਸਿਆ ਜਾ ਰਿਹਾ ਏ।
ਅਮਰੀਕਾ ਵਿਚ ਇਕ ਗੁਜਰਾਤੀ ਭਾਰਤੀ ਨੌਜਵਾਨ ਸਾਹਿਲ ਪਟੇਲ ਨੂੰ ਸ਼ਰਾਬੀ ਹਾਲਤ ’ਚ ਜਹਾਜ਼ ਵਿੱਚ ਸਫ਼ਰ ਕਰ ਰਹੇ ਲੋਕਾਂ ਨਾਲ ਹੰਗਾਮਾ ਅਤੇ ਕੁੱਟਮਾਰ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਏ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਇਹ ਨੌਜਵਾਨ ਅਮਰੀਕਨ ਏਅਰਲਾਈਨਜ਼ ਦੀ ਫਲਾਈਟ ’ਚ ਆਪਣੇ ਜੱਦੀ ਸ਼ਹਿਰ ਟੈਂਪਾ ਤੋਂ ਫਿਲਾਡੇਲਫੀਆ ਜਾ ਰਿਹਾ ਸੀ।
ਜਾਣਕਾਰੀ ਅਨੁਸਾਰ ਇਹ ਘਟਨਾ ਬੀਤੇ ਮੰਗਲਵਾਰ ਨੂੰ ਵਾਪਰੀ ਸੀ, ਜਦੋਂ ਸ਼ਰਾਬ ਨਾਲ ਟੱਲੀ ਹੋਏ ਸਾਹਿਲ ਪਟੇਲ ਨੇ ਸੀਟ ’ਤੇ ਬੈਠਦੇ ਹੀ ਦੂਜੇ ਯਾਤਰੀਆਂ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਸੀ, ਨਸਲੀ ਟਿੱਪਣੀਆਂ ਕੀਤੀਆਂ। ਹੋਰ ਤਾਂਹੋਰ ਉਸ ਦੇ ਵੱਲੋਂ ਜਹਾਜ਼ ਨੂੰ ਕਰੈਸ਼ ਕਰਨ ਤੱਕ ਦੀ ਧਮਕੀ ਵੀ ਦਿੱਤੀ ਗਈ ਸੀ। ਸਾਹਿਲ ਪਟੇਲ ਨੂੰ ਮਨਾਉਣ ਦੀਆਂ ਕਈ ਕੋਸ਼ਿਸ਼ਾਂ ਤੋਂ ਬਾਅਦ ਵੀ ਉਸ ਨੇ ਲੜਾਈ ਬੰਦ ਨਹੀਂ ਕੀਤੀ ਅਤੇ ਆਖਰਕਾਰ ਉਸ ਨੂੰ ਜ਼ਬਰਦਸਤੀ ਜਹਾਜ਼ ਤੋਂ ਉਤਾਰ ਦਿੱਤਾ ਗਿਆ। ਇਸ ਘਟਨਾ ਦੀ ਵੀਡੀਓ ਵੀ ਕਾਫ਼ੀ ਵਾਇਰਲ ਹੋਈ ਸੀ, ਜਿਸ ਵਿਚ ਲੋਕ ਉਸ ਨੂੰ ਸਮਝਾਉਂਦੇ ਹੋਏ ਦਿਖਾਈ ਦੇ ਰਹੇ ਸੀ।
29 ਸਾਲਾ ਸਾਹਿਲ ਪਟੇਲ ’ਤੇ ਫਲਾਈਟ ਅਟੈਂਡੈਂਟ ਨਾਲ ਲੜਾਈ ਕਰਨ ਅਤੇ ਉਸ ਨਾਲ ਜ਼ੁਬਾਨੀ ਹਮਲਾ ਕਰਨ ਦਾ ਦੋਸ਼ ਐ। ਸਾਹਿਲ ਨੂੰ ਹਿਲਸਬਰੋ ਕਾਉਂਟੀ ਸ਼ੈਰਿਫ ਦੇ ਦਫਤਰ ਨੇ ਜਹਾਜ਼ ਤੋਂ ਕਿੱਕ ਆਫ ਕੀਤੇ ਜਾਣ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ। ਹੁਣ ਅਦਾਲਤ ਵੱਲੋਂ ਸਾਹਿਲ ’ਤੇ ਦੋਸ਼ ਆਇਦ ਕੀਤੇ ਗਏ ਹਨ। ਦੋਸ਼ੀ ਸਾਬਤ ਹੋਣ ’ਤੇ ਉਸ ਨੂੰ ਇਕ ਸਾਲ ਦੀ ਕੈਦ ਅਤੇ 1,000 ਡਾਲਰ ਦਾ ਜੁਰਮਾਨਾ ਹੋ ਸਕਦਾ ਏ।
ਸ਼ੈਰਿਫ ਦਫਤਰ ਵੱਲੋਂ ਉਸ ਖ਼ਿਲਾਫ਼ ਦਾਇਰ ਕੀਤੇ ਗਏ ਹਲਫਨਾਮੇ ਮੁਤਾਬਕ ਸਾਹਿਲ ਨਸ਼ੇ ਦੀ ਹਾਲਤ ’ਚ ਸੀ, ਜਿਵੇਂ ਹੀ ਉਹ ਜਹਾਜ਼ ’ਚ ਦਾਖਲ ਹੋਇਆ ਅਤੇ ਯਾਤਰੀਆਂ ’ਤੇ ਰੌਲਾ ਪਾਉਣ ਲੱਗਾ। ਇਸ ਦੌਰਾਨ ਸਾਹਿਲ ’ਤੇ ਇਕ ਵਿਅਕਤੀ ’ਤੇ ਹੱਥ ਚੁੱਕਣ ਅਤੇ ਥੁੱਕਣ ਦੇ ਵੀ ਦੋਸ਼ ਲੱਗੇ ਨੇ। ਜਦੋਂ ਇਹ ਘਟਨਾ ਵਾਪਰੀ ਤਾਂ ਇੱਕ ਵਿਅਕਤੀ ਨੇ ਇਸ ਸਾਰੀ ਘਟਨਾ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਸ਼ੇਅਰ ਕਰ ਦਿੱਤੀ ਸੀ।
ਦੱਸ ਦਈਏ ਕਿ ਸ਼ੁੱਕਰਵਾਰ ਤੱਕ ਸਾਹਿਲ ਪਟੇਲ ਨੂੰ ਹਿਲਸਬਰੋ ਕਾਉਂਟੀ ਜੇਲ੍ਹ ਵਿੱਚ ਰੱਖਿਆ ਗਿਆ ਸੀ ਅਤੇ ਉਸਦੀ ਰਿਹਾਈ ਲਈ 2150 ਡਾਲਰ ਦਾ ਬਾਂਡ ਪੋਸਟ ਕੀਤਾ ਗਿਆ ਏ। ਪਬਲਿਕ ਡਿਫੈਂਡਰ ਦਾ ਦਫਤਰ ਸਾਹਿਲ ਦੀ ਤਰਫੋਂ ਕੇਸ ਲੜ ਰਿਹਾ ਏ, ਜਿਸ ਨੇ ਇਸ ਮਾਮਲੇ ’ਤੇ ਕਿਸੇ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਏ।