Patanjali Ayurved Case: 'ਸਾਨੂੰ ਕਾਨੂੰਨ ਦਾ ਗਿਆਨ ਘੱਟ ਹੈ', ਪਤੰਜਲੀ ਗੁੰਮਰਾਹਕੁੰਨ ਇਸ਼ਤਿਹਾਰ ਮਾਮਲੇ 'ਚ ਸੁਪਰੀਮ ਕੋਰਟ 'ਚ ਬੋਲੇ ਬਾਬਾ ਰਾਮਦੇਵ
ਸੁਣਵਾਈ ਦੀ ਆਖਰੀ ਤਰੀਕ 'ਤੇ ਅਦਾਲਤ ਨੇ ਪਤੰਜਲੀ ਦੀ ਦੂਜੀ ਮਾਫੀ ਨੂੰ ਰੱਦ ਕਰ ਦਿੱਤਾ ਸੀ ਤੇ ਬਾਬਾ ਰਾਮਦੇਵ ਨੂੰ ਵੀ ਮੌਜੂਦ ਰਹਿਣ ਲਈ ਕਿਹਾ ਗਿਆ ਸੀ। ਨਵੀਂ ਦਿੱਲੀ (16 ਅਪ੍ਰੈਲ), ਰਜਨੀਸ਼ ਕੌਰ : ਪਤੰਜਲੀ (Patanjali) ਦੇ ਗੁੰਮਰਾਹਕੁੰਨ ਇਸ਼ਤਿਹਾਰ ਦੇ ਮੁੱਦੇ 'ਤੇ ਸੁਪਰੀਮ ਕੋਰਟ (Supreme Court) 'ਚ ਅੱਜ ਮੰਗਲਵਾਰ (16 ਅਪ੍ਰੈਲ) ਨੂੰ ਸੁਣਵਾਈ ਹੋ ਰਹੀ […]
By : Editor Editor
ਸੁਣਵਾਈ ਦੀ ਆਖਰੀ ਤਰੀਕ 'ਤੇ ਅਦਾਲਤ ਨੇ ਪਤੰਜਲੀ ਦੀ ਦੂਜੀ ਮਾਫੀ ਨੂੰ ਰੱਦ ਕਰ ਦਿੱਤਾ ਸੀ ਤੇ ਬਾਬਾ ਰਾਮਦੇਵ ਨੂੰ ਵੀ ਮੌਜੂਦ ਰਹਿਣ ਲਈ ਕਿਹਾ ਗਿਆ ਸੀ।
ਨਵੀਂ ਦਿੱਲੀ (16 ਅਪ੍ਰੈਲ), ਰਜਨੀਸ਼ ਕੌਰ : ਪਤੰਜਲੀ (Patanjali) ਦੇ ਗੁੰਮਰਾਹਕੁੰਨ ਇਸ਼ਤਿਹਾਰ ਦੇ ਮੁੱਦੇ 'ਤੇ ਸੁਪਰੀਮ ਕੋਰਟ (Supreme Court) 'ਚ ਅੱਜ ਮੰਗਲਵਾਰ (16 ਅਪ੍ਰੈਲ) ਨੂੰ ਸੁਣਵਾਈ ਹੋ ਰਹੀ ਹੈ। ਸੁਣਵਾਈ ਦੌਰਾਨ ਜਸਟਿਸ ਹਿਮਾ ਕੋਹਲੀ ਅਤੇ ਜਸਟਿਸ ਅਮਾਨਉੱਲ੍ਹਾ ਦੀ ਬੈਂਚ ਨੇ ਬਾਬਾ ਰਾਮਦੇਵ (Baba Ramdev) ਅਤੇ ਆਚਾਰੀਆ ਬਾਲਕ੍ਰਿਸ਼ਨ (Acharya Balkrishan) ਨੂੰ ਕਿਹਾ, ਤੁਹਾਡੇ ਕੋਲ ਬਹੁਤ ਮਾਣ-ਸਨਮਾਨ ਹੈ। ਤੁਸੀਂ ਕਾਫ਼ੀ ਕੁੱਝ ਕੀਤਾ ਹੈ।
ਇਸ ਦੇ ਨਾਲ ਹੀ ਦੋਵਾਂ ਦੇ ਵਕੀਲ ਮੁਕੁਲ ਰੋਹਤਗੀ ਨੇ ਕਿਹਾ, ਅਸੀਂ ਜਨਤਕ ਤੌਰ 'ਤੇ ਮੁਆਫੀ ਮੰਗਣ ਲਈ ਤਿਆਰ ਹਾਂ, ਤਾਂ ਜੋ ਲੋਕਾਂ ਨੂੰ ਇਹ ਵੀ ਪਤਾ ਲੱਗੇ ਕਿ ਅਸੀਂ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਨ ਲਈ ਗੰਭੀਰ ਹਾਂ। ਇਸ 'ਤੇ ਜਸਟਿਸ ਅਮਾਨਉੱਲ੍ਹਾ ਨੇ ਕਿਹਾ, ਇਸ ਲਈ ਤੁਹਾਨੂੰ ਸਾਡੀ ਸਲਾਹ ਦੀ ਲੋੜ ਨਹੀਂ ਹੈ।
ਜਸਟਿਸ ਕੋਹਲੀ ਨੇ ਬਾਬਾ ਰਾਮਦੇਵ ਨੂੰ ਹਿੰਦੀ 'ਚ ਪੁੱਛਿਆ ਕਿ ਕੀ ਤੁਸੀਂ ਅਦਾਲਤ ਦੇ ਖਿਲਾਫ ਜੋ ਕੀਤਾ ਹੈ ਉਹ ਸਹੀ ਹੈ? ਇਸ 'ਤੇ ਬਾਬਾ ਰਾਮਦੇਵ ਨੇ ਕਿਹਾ ਕਿ ਜੱਜ ਸਾਹਿਬ, ਸਾਡਾ ਇਹੀ ਕਹਿਣਾ ਹੈ ਕਿ ਅਸੀਂ ਜੋ ਵੀ ਗਲਤੀ ਕੀਤੀ ਹੈ, ਉਸ ਲਈ ਅਸੀਂ ਬਿਨਾਂ ਸ਼ਰਤ ਮੁਆਫੀ ਮੰਗ ਲਈ ਹੈ।
ਬਾਬਾ ਰਾਮਦੇਵ ਨੂੰ ਸੁਪਰੀਮ ਕੋਰਟ ਨੇ ਪੁੱਛੇ ਇਹ ਸਵਾਲ
ਜਸਟਿਸ ਕੋਹਲੀ ਨੇ ਕਿਹਾ, ਤੁਹਾਡੇ ਵਕੀਲ ਨੇ ਇਹ ਕਿਹਾ ਹੈ। ਅਸੀਂ ਇਹ ਜਾਣਨਾ ਚਾਹੁੰਦੇ ਹਾਂ ਕਿ ਸਮਝੌਤੇ ਤੋਂ ਅਗਲੇ ਦਿਨ ਪ੍ਰੈੱਸ ਕਾਨਫਰੰਸ ਕਰਦੇ ਸਮੇਂ ਤੁਸੀਂ ਕੀ ਸੋਚ ਰਹੇ ਸੀ। ਆਯੁਰਵੇਦ ਸਾਡੇ ਦੇਸ਼ ਵਿੱਚ ਬਹੁਤ ਪ੍ਰਾਚੀਨ ਹੈ। ਇਹ ਮਹਾਰਿਸ਼ੀ ਚਰਕ ਦੇ ਸਮੇਂ ਤੋਂ ਹੈ। ਦਾਦੀ-ਨਾਨੀ ਵੀ ਘਰੇਲੂ ਨੁਸਖੇ ਕਰਦੇ ਹਨ। ਤੁਸੀਂ ਦੂਜੇ ਤਰੀਕਿਆਂ ਨੂੰ ਬੁਰਾ ਕਿਉਂ ਕਹਿੰਦੇ ਹੋ? ਕੀ ਸਿਰਫ ਇੱਕ ਤਰੀਕਾ ਹੋਣਾ ਚਾਹੀਦਾ ਹੈ? ਇਸ ਬਾਬਾ ਰਾਮਦੇਵ ਨੇ ਕਿਹਾ, ਅਸੀਂ ਆਯੁਰਵੇਦ 'ਤੇ ਕਾਫੀ ਖੋਜ ਕੀਤੀ ਹੈ। ਤਾਂ ਜੱਜ ਨੇ ਕਿਹਾ, ਠੀਕ ਹੈ। ਤੁਸੀਂ ਆਪਣੀ ਖੋਜ ਦੇ ਆਧਾਰ 'ਤੇ ਕਾਨੂੰਨੀ ਆਧਾਰ 'ਤੇ ਅੱਗੇ ਵਧ ਸਕਦੇ ਹੋ ਪਰ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਤੁਸੀਂ ਇਸ ਅਦਾਲਤ ਦੀ ਅਣਦੇਖੀ ਕਿਉਂ ਕੀਤੀ?