ਸੁਖਬੀਰ, ਗਿਆਨੇਸ਼ ਭਾਰਤ ਦੇ ਚੋਣ ਕਮਿਸ਼ਨਰ ਨਿਯੁਕਤ
ਨਵੀਂ ਦਿੱਲੀ, 14 ਮਾਰਚ, ਨਿਰਮਲ : ਚੋਣ ਕਮਿਸ਼ਨ ਦੇ 2 ਨਵੇਂ ਚੋਣ ਕਮਿਸ਼ਨਰਾਂ ਦੇ ਨਾਂ ਫਾਈਨਲ ਹੋ ਗਏ ਹਨ। ਪ੍ਰਧਾਨ ਮੰਤਰੀ ਦੀ ਅਗਵਾਈ ਵਾਲੇ ਪੈਨਲ ਦੀ ਬੈਠਕ ਹੋਈ। ਇਸ ਤੋਂ ਬਾਅਦ ਅਧੀਨ ਰੰਜਨ ਨੇ ਮੀਡੀਆ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਸਾਬਕਾ ਆਈਏਐਸ ਅਫ਼ਸਰ ਗਿਆਨੇਸ਼ ਕੁਮਾਰ ਅਤੇ ਸੁਖਬੀਰ ਸੰਧੂ ਦੇ ਨਾਂ ’ਤੇ ਮੋਹਰ ਲੱਗੀ […]
By : Editor Editor
ਨਵੀਂ ਦਿੱਲੀ, 14 ਮਾਰਚ, ਨਿਰਮਲ : ਚੋਣ ਕਮਿਸ਼ਨ ਦੇ 2 ਨਵੇਂ ਚੋਣ ਕਮਿਸ਼ਨਰਾਂ ਦੇ ਨਾਂ ਫਾਈਨਲ ਹੋ ਗਏ ਹਨ। ਪ੍ਰਧਾਨ ਮੰਤਰੀ ਦੀ ਅਗਵਾਈ ਵਾਲੇ ਪੈਨਲ ਦੀ ਬੈਠਕ ਹੋਈ। ਇਸ ਤੋਂ ਬਾਅਦ ਅਧੀਨ ਰੰਜਨ ਨੇ ਮੀਡੀਆ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਸਾਬਕਾ ਆਈਏਐਸ ਅਫ਼ਸਰ ਗਿਆਨੇਸ਼ ਕੁਮਾਰ ਅਤੇ ਸੁਖਬੀਰ ਸੰਧੂ ਦੇ ਨਾਂ ’ਤੇ ਮੋਹਰ ਲੱਗੀ ਹੈ।
ਸੁਖਬੀਰ ਉਤਰਾਖੰਡ ਦੇ ਚੀਫ ਸੈਕਟਰੀ ਅਤੇ ਐਨਐਚਏਆਈ ਦੇ ਚੇਅਰਮੈਨ ਰਹਿ ਚੁੱਕੇ ਹਨ। ਉਧਰ ਗਿਆਨੇਸ਼ ਕੁਮਾਰ 1988 ਬੈਚ ਦੇ ਕੇਰਲ ਕੇਡਰ ਦੇ ਆਈਏਐਸ ਅਫ਼ਸਰ ਹਨ ਅਤੇ ਗ੍ਰਹਿ ਮੰਤਰਾਲੇ ਵਿਚ ਤੈਨਾਤ ਰਹਿ ਚੁੱਕੇ ਹਨ। ਧਾਰਾ 370 ’ਤੇ ਫੈਸਲੇ ਦੇ ਸਮੇਂ ਗ੍ਰਹਿ ਮੰਤਰਾਲੇ ਵਿਚ ਤੈਨਾਤ ਸੀ। ਸਹਿਕਾਰਤਾ ਮੰਤਰਾਲਾ ਵਿਚ ਸਕੱਤਰ ਅਹੁਦੇ ਤੋਂ ਰਿਟਾਇਰ ਹੋਏ ਹਨ। ਹਾਲਾਂਕਿ ਹਾਲੇ ਅਧਿਕਾਰਤ ਤੌਰ ’ਤੇ ਨਿਯਕਤੀਆਂ ਦਾ ਐਲਾਨ ਨਹੀਂ ਕੀਤਾ ਗਿਆ। ਰਾਸ਼ਟਰਪਤੀ ਦਰੌਪਦੀ ਦੀ ਮਨਜ਼ੂਰੀ ਤੋਂ ਬਾਅਦ ਇਨ੍ਹਾਂ ਦੀ ਨਿਯੁਕਤੀ ਕੀਤੀ ਜਾਵੇਗੀ।
ਅਧੀਨ ਰੰਜਨ ਨੇ ਦੱਸਿਆ ਕਿ ਮੀਟਿੰਗ ਤੋਂ ਪਹਿਲਾਂ ਉਨ੍ਹਾਂ ਸੁਖਬੀਰ ਸੰਧੂ, ਗਿਆਨੇਸ਼ ਕੁਮਾਰ, ਉਤਪਲ ਕੁਮਾਰ ਸਿੰਘ, ਪ੍ਰਦੀਪ ਕੁਮਾਰ ਤ੍ਰਿਪਾਠੀ, ਇੰਦਰਵੀਰ ਪਾਂਡੇ ਅਤੇ ਗੰਗਾਧਰ ਰਾਹਤ ਦੇ ਨਾਂ ਸੌਂਪੇ ਗਏ ਸੀ।
ਇਹ ਵੀ ਪੜ੍ਹੋ
ਪੰਜਾਬ ਵਿਚ ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।
ਪੰਜਾਬ ਵਿਚ ਲੋਕ ਸਭਾ ਹਲਕੇ ਦੀਆਂ 13 ਸੀਟਾਂ ਹਨ । ਪਰ ‘ਆਪ’ ਨੇ 8 ਸੀਟਾਂ ’ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।
ਪਹਿਲੀ ਲਿਸਟ ਵਿਚ 5 ਮੰਤਰੀਆਂ ਨੂੰ ਲੋਕ ਸਭਾ ਉਮੀਦਵਾਰ ਬਣਾਇਆ ਗਿਆ ਹੈ। ਇਨ੍ਹਾਂ ਵਿਚ ਅੰਮ੍ਰਿਤਸਰ ਤੋਂ ਮੰਤਰੀ ਕੁਲਦੀਪ ਧਾਲੀਵਾਲ, ਖਡੂਰ ਸਾਹਿਬ ਤੋਂ ਮੰਤਰੀ ਲਾਲਜੀਤ ਭੁੱਲਰ, ਬਠਿੰਡਾ ਤੋਂ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਸੰਗਰੂਰ ਤੋਂ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਪਟਿਆਲਾ ਤੋਂ ਮੰਤਰੀ ਡਾ. ਬਲਬੀਰ ਸਿੰਘ ਸ਼ਾਮਲ ਹਨ।
ਜਲੰਧਰ (ਰਾਖਵਾਂ) ਤੋਂ ਮੌਜੂਦਾ ਸਾਂਸਦ ਸੁਸ਼ੀਲ ਰਿੰਕੂ ’ਤੇ ਆਪ ਨੇ ਮੁੜ ਤੋਂ ਭਰੋਸਾ ਜਤਾਇਆ ਹੈ। ਉਹ ਜਲੰਧਰ ਤੋਂ ਆਪ ਦੇ ਹੀ ਸਾਂਸਦ ਹਨ। ਜਲੰਧਰ ਤੋਂ ਕਾਂਗਰਸ ਦੇ ਸਾਂਸਦ ਰਹੇ ਸੰਤੋਖ ਚੌਧਰੀ ਦੇ ਦੇਹਾਂਤ ਤੋਂ ਬਾਅਦ ਰਿੰਕੂ ਨੇ ਕਾਂਗਰਸ ਛੱਡ ਕੇ ਆਪ ਵਲੋਂ ਇੱਥੇ ਜ਼ਿਮਨੀ ਚੋਣ ਲੜੀ ਅਤੇ ਜਿੱਤੀ ਸੀ।
ਫਤਿਹਗੜ੍ਹ ਸਾਹਿਬ (ਰਾਖਵਾਂ) ਤੋਂ 5 ਦਿਨ ਪਹਿਲਾਂ ਕਾਂਗਰਸ ਛੱਡ ਕੇ ਆਪ ਵਿਚ ਸ਼ਾਮਲ ਹੋਏ ਗੁਰਪ੍ਰੀਤ ਸਿੰਘ ਜੀਪੀ ਨੂੰ ਟਿਕਟ ਦਿੱਤੀ ਗਈ ਹੈ। ਉਨ੍ਹਾਂ ਨੇ ਕਾਂਗਰਸ ਵਿਚ ਅਨੁਸ਼ਾਸਨ ਨਾ ਹੋਣ ਅਤੇ ਪਰਿਵਾਰਵਾਦ ਦੇ ਦੋਸ਼ ਲਗਾ ਕੇ ਪਾਰਟੀ ਬਦਲੀ ਸੀ। ਉਸੇ ਸਮੇਂ ਉਨ੍ਹਾਂ ਨੂੰ ਟਿਕਟ ਮਿਲਣ ਦੀ ਸੰਭਾਵਨਾ ਜਤਾਈ ਜਾ ਰਹੀ ਸੀ।
ਸਭ ਤੋਂ ਦਿਲਚਸਪ ਫਰੀਦਕੋਟ (ਰਾਖਵਾਂ) ਤੋਂ ਉਮੀਦਵਾਰ ਬਣਾਏ ਕਰਮਜੀਤ ਅਨਮੋਲ ਹਨ। ਦੱਸ ਦੇਈਏ ਕਿ ਕਰਮਜੀਤ ਅਨਮੋਲ ਪੰਜਾਬੀ ਐਕਟਰ ਹਨ। ਉਨ੍ਹਾਂ ਨੂੰ ਸੀਐਮ ਮਾਨ ਦਾ ਬੇਹੱਦ ਕਰੀਬੀ ਮੰਨਿਆ ਜਾਂਦਾ ਹੈ। ਸ਼ੁਰੂ ਵਿਚ ਚਰਚਾ ਸੀ ਕਿ ਉਨ੍ਹਾਂ ਸੀਐਮ ਭਗਵੰਤ ਮਾਨ ਦੀ ਪੁਰਾਣੀ ਲੋਕ ਸਭਾ ਸੀਟ ਸੰਗਰੂਰ ਤੋਂ ਉਮੀਦਵਾਰ ਬਣਾਇਆ ਜਾਵੇਗਾ। ਅਜਿਹਾ ਇਸ ਲਈ ਕਿਉਂਕਿ ਇਹ ਸੀਟ ਆਪ ਦੇ ਲਈ ਸੇਫ ਮੰਨੀ ਜਾ ਰਹੀ ਸੀ। ਹਾਲਾਂਕਿ ਉਨ੍ਹਾਂ ਨੂੰ ਦੂਜੇ ਖੇਤਰ ਤੋਂ ਟਿਕਟ ਦਿੱਤੀ ਗਈ।
ਪੰਜਾਬ ਵਿਚ ਕੁੱਲ 13 ਲੋਕ ਸਭਾ ਸੀਟਾਂ ਹਨ। ਇਨ੍ਹਾਂ ਵਿਚੋਂ 5 ’ਤੇ ਹਾਲੇ ‘ਆਪ’ ਨੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਹੈ। ਇਨ੍ਹਾਂ ਵਿਚ ਗੁਰਦਾਸਪੁਰ, ਹੁਸ਼ਿਆਰਪੁਰ (ਰਾਖਵਾਂ), ਆਨੰਦਪੁਰ ਸਾਹਿਬ, ਲੁਧਿਆਣਾ ਅਤੇ ਫਿਰੋਜ਼ਪੁਰ ਸ਼ਾਮਲ ਹਨ।
ਇੱਕ ਵਾਰ ਫਿਰ ਤੋਂ ਦੱਸ ਦਿੰਦੇ ਹਨ ਕਿ ਆਪ ਨੇ ਅੰਮ੍ਰਿਤਸਰ ਤੋਂ ਕੁਲਦੀਪ ਧਾਲੀਵਾਲ, ਬਠਿੰਡਾ ਤੋਂ ਗੁਰਮੀਤ ਸਿੰਘ ਖੁੱਡੀਆਂ, ਫਰੀਦਕੋਟ (ਰਾਖਵਾਂ) ਤੋਂ ਕਰਮਜੀਤ ਅਨਮੋਲ, ਜਲੰਧਰ (ਰਾਖਵਾਂ) ਸੁਸ਼ੀਲ ਕੁਮਾਰ ਰਿੰਕੂ, ਫਤਿਹਗੜ੍ਹ ਸਾਹਿਬ (ਰਾਖਵਾਂ) ਗੁਰਪ੍ਰੀਤ ਸਿੰਘ ਜੀਪੀ, ਸੰਗਰੂਰ ਤੋਂ ਗੁਰਮੀਤ ਸਿੰਘ ਮੀਤ ਮੇਅਰ, ਖਡੂਰ ਸਾਹਿਬ ਤੋਂ ਲਾਲਜੀਤ ਭੁੱਲਰ, ਪਟਿਆਲਾ ਤੋਂ ਡਾ. ਬਲਵੀਰ ਸਿੰਘ ਨੂੰ ਉਮੀਦਵਾਰ ਬਣਾਇਆ ਹੈ।