ਅਮਰੀਕਾ ਵਿਚ ਆਟੋ ਪਾਰਟਸ ਕਾਮਿਆਂ ਵੱਲੋਂ ਹੜਤਾਲ
ਡੈਟਰਾਇਟ, 16 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਕਾਰਾਂ ਦੇ ਕਲ-ਪੁਰਜ਼ੇ ਤਿਆਰ ਕਰਨ ਵਾਲੀਆਂ ਫੈਕਟਰੀਆਂ ਵਿਚ ਹੜਤਾਲ ਸ਼ੁਰੂ ਹੋ ਚੁੱਕੀ ਹੈ ਅਤੇ ਇਸ ਦਾ ਅਸਰ ਕੈਨੇਡਾ ’ਤੇ ਵੀ ਪੈ ਸਕਦਾ ਹੈ। ਫੋਰਡ, ਜੀ.ਐਮ. ਅਤੇ ਜੀਪ ਕੰਪਨੀਆਂ ਨਾਲ ਸਬੰਧਤ ਤਕਰੀਬਨ 13 ਹਜ਼ਾਰ ਕਾਮਿਆਂ ਵੱਲੋਂ ਤਨਖਾਹਾਂ ਵਿਚ ਵਾਧੇ ਸਣੇ ਕਈ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਗਈ […]
By : Editor Editor
ਡੈਟਰਾਇਟ, 16 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਕਾਰਾਂ ਦੇ ਕਲ-ਪੁਰਜ਼ੇ ਤਿਆਰ ਕਰਨ ਵਾਲੀਆਂ ਫੈਕਟਰੀਆਂ ਵਿਚ ਹੜਤਾਲ ਸ਼ੁਰੂ ਹੋ ਚੁੱਕੀ ਹੈ ਅਤੇ ਇਸ ਦਾ ਅਸਰ ਕੈਨੇਡਾ ’ਤੇ ਵੀ ਪੈ ਸਕਦਾ ਹੈ। ਫੋਰਡ, ਜੀ.ਐਮ. ਅਤੇ ਜੀਪ ਕੰਪਨੀਆਂ ਨਾਲ ਸਬੰਧਤ ਤਕਰੀਬਨ 13 ਹਜ਼ਾਰ ਕਾਮਿਆਂ ਵੱਲੋਂ ਤਨਖਾਹਾਂ ਵਿਚ ਵਾਧੇ ਸਣੇ ਕਈ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਗਈ ਹੈ।
ਡੈਟਰਾਇਟ ਵਿਖੇ ਫੌਰਡ ਬਰੌਂਕੋ, ਜੀਪ ਰੈਂਗਲਰ ਅਤੇ ਸ਼ੈਵਰਲੇਅ ਕੋਲੋਰੈਡਾ ਪਿਕਅੱਪ ਟਰੱਕ ਦੀ ਪ੍ਰੋਡਕਸ਼ਨ ਬੰਦ ਹੋ ਚੁੱਕੀ ਹੈ ਜਦਕਿ ਮਿਜ਼ੋਰੀ ਦੇ ਵੈਂਟਜ਼ਵਿਲ ਅਤੇ ਓਹਾਇਓ ਦੇ ਟੋਲੈਡੋ ਵਿਖੇ ਵੀ ਹੜਤਾਲੀ ਕਾਮੇ ਮੁਜ਼ਾਹਰੇ ਕਰਦੇ ਨਜ਼ਰ ਆਏ। ਆਟੋ ਵਰਕਰਾਂ ਦੀ ਯੂਨੀਅਨ ਦੇ ਪ੍ਰਧਾਨ ਸ਼ੌਨ ਫੇਨ ਨੇ ਕਿਹਾ ਕਿ ਇਤਿਹਾਸ ਵਿਚ ਪਹਿਲੀ ਵਾਰ ਤਿੰਨ ਵੱਡੀਆਂ ਕੰਪਨੀਆਂ ਵਿਚ ਇਕੋ ਵੇਲੇ ਹੜਤਾਲ ਹੋਈ ਹੈ ਪਰ ਸਾਡੇ ਕੋਲ ਹੜਤਾਲ ਤੋਂ ਸਿਵਾਏ ਕੋਈ ਚਾਰਾ ਨਹੀਂ ਸੀ ਰਹਿ ਗਿਆ।
ਡੈਟਰਾਇਟ ਵਿਖੇ ਤਿੰਨੋ ਪ੍ਰਮੁੱਖ ਕੰਪਨੀਆਂ ਦੇ ਕਾਰਜਕਾਰੀ ਅਫਸਰਾਂ ਵੱਲੋਂ ਯੂਨੀਅਨ ਆਗੂਆਂ ਨਾਲ ਗੱਲਬਾਤ ਰਾਹੀਂ ਮਸਲਾ ਸੁਲਝਾਉਣ ਦਾ ਯਤਨ ਕੀਤਾ ਗਿਆ ਪਰ ਕੋਈ ਫਾਇਦਾ ਨਾ ਹੋਇਆ। ਇਨ੍ਹਾਂ ਕਾਰਖਾਨਿਆਂ ਵਿਚ ਤਿਆਰ ਹੋਣ ਵਾਲੇ ਕਲਪੁਰਜ਼ੇ ਕੈਨੇਡਾ ਵੀ ਪਹੁੰਚਦੇ ਹਨ ਅਤੇ ਹੜਤਾਲ ਲੰਮੀ ਹੋਣ ਦੀ ਸੂਰਤ ਵਿਚ ਕੈਨੇਡੀਅਨ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।