Team India ਦੇ ਦੋ ਸੁਪਰਸਟਾਰ ਦਾ ਇਕੱਠਿਆਂ ਸੰਨਿਆਸ
15 ਅਗਸਤ ਇੱਕ ਅਜਿਹਾ ਦਿਨ ਹੈ ਜੋ ਭਾਰਤੀ ਕ੍ਰਿਕਟ ਫੈਨਸ ਕਦੀ ਨਹੀਂ ਭੁੱਲ ਸਕਣਗੇ। ਕਿਉਂਕਿ ਇਸੇ ਦਿਨ ਦੋ ਸੁਪਰਸਟਾਰ ਖਿਡਾਰੀਆਂ ਨੇ ਇਕੱਠੇ ਕ੍ਰਿਕਟ ਨੂੰ ਅਲਵਿਦਾ ਕਿਹਾ। ਟੀਮ ਇੰਡੀਆ ਦੇ ਮਹਾਨ ਕਪਤਾਨਾਂ ਵਿੱਚੋਂ ਇੱਕ ਮਹਿੰਦਰ ਸਿੰਘ ਧੋਨੀ ਨੇ ਇਸ ਦਿਨ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ।

By : Makhan shah
ਚੰਡੀਗੜ੍ਹ, ਕਵਿਤਾ: 15 ਅਗਸਤ ਇੱਕ ਅਜਿਹਾ ਦਿਨ ਹੈ ਜੋ ਭਾਰਤੀ ਕ੍ਰਿਕਟ ਫੈਨਸ ਕਦੀ ਨਹੀਂ ਭੁੱਲ ਸਕਣਗੇ। ਕਿਉਂਕਿ ਇਸੇ ਦਿਨ ਦੋ ਸੁਪਰਸਟਾਰ ਖਿਡਾਰੀਆਂ ਨੇ ਇਕੱਠੇ ਕ੍ਰਿਕਟ ਨੂੰ ਅਲਵਿਦਾ ਕਿਹਾ। ਟੀਮ ਇੰਡੀਆ ਦੇ ਮਹਾਨ ਕਪਤਾਨਾਂ ਵਿੱਚੋਂ ਇੱਕ ਮਹਿੰਦਰ ਸਿੰਘ ਧੋਨੀ ਨੇ ਇਸ ਦਿਨ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ। ਕੁਝ ਮਿੰਟਾਂ ਬਾਅਦ ਸੁਰੇਸ਼ ਰੈਨਾ ਨੇ ਵੀ ਸੰਨਿਆਸ ਲੈਣ ਦਾ ਐਲਾਨ ਕੀਤਾ।
15 ਅਗਸਤ 2020 ਦਾ ਸੁਤੰਤਰਤਾ ਦਿਵਸ ਕਿਸੇ ਵੀ ਹੋਰ ਸਾਲ ਨਾਲੋਂ ਬਿਲਕੁਲ ਵੱਖਰਾ ਸੀ। ਲੋਕ ਕੋਵਿਡ-19 ਦੇ ਡਰ ਕਾਰਨ ਆਪਣੇ ਘਰਾਂ ਵਿੱਚ ਬੰਦ ਸਨ। ਅਜਿਹੀ ਸਥਿਤੀ ਵਿੱਚ ਮਹਿੰਦਰ ਸਿੰਘ ਧੋਨੀ ਨੇ ਪ੍ਰਸ਼ੰਸਕਾਂ ਨੂੰ ਇੱਕ ਵੱਡਾ ਝਟਕਾ ਦਿੱਤਾ।
ਹਾਲਾਂਕਿ ਤੁਹਾਨੂੰ ਜ਼ਰੂਰ ਚੇਤੇ ਹੋਵੇਗੀ ਕਿ ਧੋਨੀ ਹਮੇਸ਼ਾ ਹੀ ਅਚਾਨਕ ਵੱਡੇ ਫੈਸਲੇ ਦਾ ਐਲਾਨ ਕਰਦੇ ਹਨ ਤੇ ਆਪਣੇ ਫੈਨਸ ਨੂੰ ਵੱਡਾ ਝਟਕਾ ਦੇ ਦਿੰਦੇ ਹਨ। ਠੀਕ ਇਸੇ ਤਰ੍ਹਾਂ ਹੀ ਅਜਾਦੀ ਦਿਹਾੜੇ ਮੌਕੇ ਧੋਨੀ ਨੇ ਕੀਤਾ ਤੇ ਫੈਨਸ ਨੂੰ ਵੱਡਾ ਝਟਕਾ ਦੇ ਦਿੱਤਾ। ਐਮਐਸ ਧੋਨੀ ਨੇ ਆਪਣੇ ਅਚਾਨਕ ਫੈਸਲੇ ਨਾਲ ਸਾਰਿਆਂ ਨੂੰ ਹੈਰਾਨ ਕਰਦਿਆਂ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਹਾਲਾਂਕਿ ਸੋਸ਼ਲ ਮੀਡੀਆ ਤੇ ਧੋਨੀ ਬਹੁਤ ਘੱਟ ਪੋਸਟ ਕਰਦੇ ਸੀ ਲੇਕਿਨ ਜਿਵੇਂ ਹੀ ਧੋਨੀ ਨੇ ਇਸ ਪੋਸਟ ਪਾਇਆ ਤਾਂ ਲੱਖਾਂ ਦਿਲਾਂ ਦੀ ਧੜਕਣ ਹੀ ਰੁੱਕ ਗਈ।
ਤੁਹਾਨੂੰ ਚੇਤੇ ਜ਼ਰੂਰ ਹੋਵੇਗਾ ਕਿ ਸਾਬਕਾ ਭਾਰਤੀ ਕਪਤਾਨ ਨੇ ਆਪਣੇ ਮਨਪਸੰਦ ਗੀਤ ਅਤੇ ਕੁਝ ਤਸਵੀਰਾਂ ਨਾਲ ਸੰਨਿਆਸ ਦਾ ਐਲਾਨ ਕੀਤਾ। ਮੈਦਾਨ ਤੋਂ ਐਮ ਐਸ ਧੋਨੀ ਦੀਆਂ ਤਸਵੀਰਾਂ ਦਾ ਇੱਕ ਕੋਲਾਜ, ਪਿਛੋਕੜ ਵਿੱਚ ਇੱਕ ਪੁਰਾਣਾ ਬਾਲੀਵੁੱਡ ਗੀਤ ਅਤੇ ਇੱਕ ਕੈਪਸ਼ਨ, " Thanks a lot for ur love and support throughout.from 1929 hrs consider me as Retired.
ਧੋਨੀ ਜਿਸਦਾ ਕਿ ਨਿੱਕੇ ਨਿੱਕੇ ਬੱਚਿਆਂ ਦੀ ਜੁਬਾਨ ਉੱਤੇ ਨਾਮ ਰਹਿੰਦਾ ਸੀ, ਨਿੱਕੇ ਨਿੱਕੇ ਬੱਚਿਆੰ ਲਈ ਵੱਡਾ ਰੋਲ ਮੋਡਲ ਸੀ। ਧੋਨੀ ਜਿਸਨੇ ਭਾਰਤ ਨੂੰ ਦੋ ਵਿਸ਼ਵ ਕੱਪ ਜਿੱਤਾਇਆ, ਟੈਸਟ ਮੈਂਸ ਦਾ ਮੈਚ ਜਿੱਤਿਆ ਅਤੇ ਵਿਕਟਕੀਪਿੰਗ ਵਿੱਚ ਇੰਨੀ ਉੱਤਮਤਾ ਦਿਖਾਈ ਕਿ ਕੋਈ ਨਹੀਂ ਭੁੱਲ ਸਕਦਾ,,,ਧੋਨੀ ਦੇ ਹਰ ਇੱਕ ਫੈਨ ਦਾ ਇੱਕੋ ਇੱਕ ਸਵਾਲ ਸੀ ਕਿ ਇਨ੍ਹਾਂ ਦਮਦਾਰ ਖਿਡਾਰੀ ਉੱਤੋਂ ਦੀ ਉਨ੍ਹਾਂ ਦਾ ਸਟਾਰ ਆਪਣੀ ਮਨਪਸੰਦ ਖੇਡ ਨੂੰ ਇੰਨੀ ਆਸਾਨੀ ਨਾਲ ਕਿਵੇਂ ਅਲਵਿਦਾ ਕਹਿ ਸਕਦਾ ਹੈ?
ਇਹ ਕ੍ਰਿਕਟ ਪ੍ਰਸ਼ੰਸਕਾਂ ਦੀ ਸਮਝ ਤੋਂ ਪਰੇ ਸੀ। ਇਸ ਤੋਂ ਪਹਿਲਾਂ ਕਿ ਫੈਨਸ ਇਸ ਖਬਰ ਨੂੰ ਡਾਇਜੈਸਟ ਕਰ ਸਕਣਇੱਕ ਹੋਰ ਵੱਡੇ ਖਿਡਾਰੀ ਦੀ ਸੰਨਿਆਸ ਦੀ ਖ਼ਬਰ ਨੇ ਕ੍ਰਿਕਟ ਜਗਤ ਨੂੰ ਹਿਲਾ ਕੇ ਰੱਖ ਦਿੱਤਾ। ਧੋਨੀ ਦੇ ਸਭ ਤੋਂ ਨੇੜਲੇ ਦੋਸਤਾਂ ਵਿੱਚੋਂ ਇੱਕ, ਆਲਰਾਊਂਡਰ ਸੁਰੇਸ਼ ਰੈਨਾ ਨੇ ਵੀ ਉਸੇ ਦਿਨ ਆਪਣੇ ਸ਼ਾਨਦਾਰ ਕਰੀਅਰ ਨੂੰ ਅਲਵਿਦਾ ਕਿਹਾ।
ਸੁਰੇਸ਼ ਰੈਨਾ ਨੇ ਵੀ ਸੋਸ਼ਲ ਮੀਡੀਆ ਪੋਸਟ ਪਾਈ ਜੋ ਕਿ ਖੂਬ ਵਾਇਰਲ ਹੋਈ ਉਸ ਵਿੱਚ ਸੁਰੇਸ਼ ਰੈਨਾ ਨੇ ਲਿਖਿਆ ਸੀ, "ਐਮਐਸ ਧੋਨੀ ਨਾਲ ਖੇਡਣਾ ਬਹੁਤ ਸ਼ਾਨਦਾਰ ਸੀ ਤੇ ਮਾਣ ਨਾਲ ਭਰੇ ਦਿਲ ਨਾਲ ਮੈਂ ਇਸ ਯਾਤਰਾ ਵਿੱਚ ਤੁਹਾਡੇ ਨਾਲ ਜੁੜਨ ਦਾ ਫੈਸਲਾ ਕਰਦਾ ਹਾਂ। ਧੰਨਵਾਦ ਭਾਰਤ। ਜੈ ਹਿੰਦ,"। ਹਾਲਾਂਕਿ 2022 ਵਿੱਚ, ਰੈਨਾ ਨੇ "ਸਾਰੇ ਕ੍ਰਿਕਟ ਫਾਰਮੈਟਾਂ" ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ।
ਸਾਬਕਾ ਭਾਰਤੀ ਆਲਰਾਊਂਡਰ ਨੂੰ ਆਖਰੀ ਵਾਰ ਅਕਤੂਬਰ 2021 ਵਿੱਚ ਇੰਡੀਅਨ ਪ੍ਰੀਮੀਅਰ ਲੀਗ ਦੇ ਇੱਕ ਮੈਚ ਵਿੱਚ ਦੇਖਿਆ ਗਿਆ ਸੀ। ਰੈਨਾ ਨੇ ਚੇਨਈ ਸੁਪਰ ਕਿੰਗਜ਼ ਨਾਲ ਚਾਰ IPL ਖਿਤਾਬ ਜਿੱਤੇ। ਉਸਨੇ ਭਾਰਤ ਲਈ 226 ਇੱਕ ਰੋਜ਼ਾ, 78 ਟੀ-20 ਅਤੇ 18 ਟੈਸਟ ਖੇਡੇ।


