Sania Mirza ਦਾ ਹੋਇਆ ਕ੍ਰਿਕਟਰ Shami ਨਾਲ ‘ਨਿਕਾਹ’?
ਭਾਰਤ 'ਚ ਜਦੋਂ ਵੀ ਟੈਨਿਸ ਦੀ ਗੱਲ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਸਾਨੀਆ ਮਿਰਜ਼ਾ ਦਾ ਨਾਂ ਹੀ ਆਉਂਦਾ ਹੈ। ਖੇਡਾਂ ਤੋਂ ਸੰਨਿਆਸ ਲੈਣ ਤੋਂ ਬਾਅਦ ਵੀ ਸਾਨੀਆ ਦੀ ਲੋਕਪ੍ਰਿਅਤਾ 'ਚ ਕੋਈ ਕਮੀ ਨਹੀਂ ਆਈ ਹੈ, ਸਗੋਂ ਉਨ੍ਹਾਂ ਦੀ ਲੋਕਪ੍ਰਿਅਤਾ ਵਧਦੀ ਜਾ ਰਹੀ ਹੈ। ਖੇਡਾਂ ਰਾਹੀਂ ਸੁਰਖੀਆਂ 'ਚ ਰਹਿਣ ਵਾਲੀ ਇਹ ਖਿਡਾਰਨ ਆਪਣੀ ਨਿੱਜੀ ਜ਼ਿੰਦਗੀ ਕਾਰਨ ਵੀ ਸੁਰਖੀਆਂ 'ਚ ਰਹਿੰਦੀ ਹੈ।
By : Makhan shah
ਚੰਡੀਗੜ੍ਹ, ਕਵਿਤਾ: ਭਾਰਤ 'ਚ ਜਦੋਂ ਵੀ ਟੈਨਿਸ ਦੀ ਗੱਲ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਸਾਨੀਆ ਮਿਰਜ਼ਾ ਦਾ ਨਾਂ ਹੀ ਆਉਂਦਾ ਹੈ। ਖੇਡਾਂ ਤੋਂ ਸੰਨਿਆਸ ਲੈਣ ਤੋਂ ਬਾਅਦ ਵੀ ਸਾਨੀਆ ਦੀ ਲੋਕਪ੍ਰਿਅਤਾ 'ਚ ਕੋਈ ਕਮੀ ਨਹੀਂ ਆਈ ਹੈ, ਸਗੋਂ ਉਨ੍ਹਾਂ ਦੀ ਲੋਕਪ੍ਰਿਅਤਾ ਵਧਦੀ ਜਾ ਰਹੀ ਹੈ। ਖੇਡਾਂ ਰਾਹੀਂ ਸੁਰਖੀਆਂ 'ਚ ਰਹਿਣ ਵਾਲੀ ਇਹ ਖਿਡਾਰਨ ਆਪਣੀ ਨਿੱਜੀ ਜ਼ਿੰਦਗੀ ਕਾਰਨ ਵੀ ਸੁਰਖੀਆਂ 'ਚ ਰਹਿੰਦੀ ਹੈ। ਇਸ ਸਾਲ 2024 'ਚ ਸਾਨੀਆ ਮਿਰਜ਼ਾ ਨਾਲ ਜੋ ਕੁਝ ਹੋਇਆ, ਉਹ ਕਿਸੇ ਤੋਂ ਲੁਕਿਆ ਨਹੀਂ ਹੈ।
ਸਾਲ ਦੀ ਸ਼ੁਰੂਆਤ ਤੋਂ ਹੀ ਉਥਲ-ਪੁਥਲ ਦੇ ਬਾਵਜੂਦ ਸਾਨੀਆ ਨੇ ਆਪਣੇ ਆਪ 'ਤੇ ਮੁੜ ਕੰਟਰੋਲ ਕਰ ਲਿਆ ਹੈ। ਸਾਨੀਆ ਮਿਰਜ਼ਾ ਦੇ ਸਾਬਕਾ ਪਤੀ ਅਤੇ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਨੇ ਤਲਾਕ ਤੋਂ ਤੁਰੰਤ ਬਾਅਦ ਸਨਾ ਜਾਵੇਦ ਨਾਲ ਵਿਆਹ ਕੀਤਾ, ਸਾਨੀਆ ਇਕੱਲੇ ਆਪਣਾ ਅਤੇ ਆਪਣੇ ਪੁੱਤਰ ਦੀ ਦੇਖਭਾਲ ਕਰ ਰਹੀ ਹੈ। ਤੇ ਹੁਣ ਉਨ੍ਹਾਂ ਦੀ ਜਿੰਦਗੀ ਲਗਦਾ ਬਦਲ ਗਈ ਹੈ ਕਿਉਂਕਿ ਕਿਸੇ ਸ਼ਖਸ਼ ਦੀ ਐਂਟਰੀ ਹੋ ਗਈ ਹੈ।
ਜੀ ਹਾਂ ਕ੍ਰਿਕਟਰ ਮੁਹੰਮਦ ਸ਼ਮੀ ਅਤੇ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਨਿਕਾਹ ਕਰ ਲਿਆ ਜਿਸਦੀਆਂ ਤਸਵੀਰਾਂ ਸੋਸ਼ਲ਼ ਮੀਡੀਆ ਤੇ ਖੂਬ ਵਾਇਰਲ ਵੀ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਨੇ ਇੰਟਰਨੈੱਟ 'ਤੇ ਖਲਬਲੀ ਮਚਾ ਦਿੱਤੀ ਹੈ ਕਿਉਂਕਿ ਮੁਹੰਮਦ ਸ਼ਮੀ ਅਤੇ ਸਾਨੀਆ ਮਿਰਜ਼ਾ ਦੋਵੇਂ ਖਿਡਾਰੀ ਬੇਹੱਦ ਪਿਆਰੇ ਲੱਗ ਰਹੇ ਹਨ। ਜਿੱਥੇ ਕ੍ਰਿਕਟਰ ਮੁਹੰਮਦ ਸ਼ਮੀ ਕ੍ਰੀਮ ਕਲਰ ਦੇ ਇੰਡੇ ਵੈਸਟਰਨ ਪਹਿਰਾਵੇ ਵਿੱਚ ਨਜ਼ਰ ਆ ਰਹੇ ਹਨ ਤੇ ਦੂਜੇ ਪਾਸੇ ਸਾਨੀਆ ਮਿਰਜਾ ਨੇ ਹੀਰੇ ਦਾ ਹਾਰ ਪਾਇਆ ਹੋਇਆ ਹੈ ਤੇ ਗੁਲਾਬੀ ਰੰਗ ਦੇ ਲਹਿੰਗੇ ਵਿੱਚ ਬੇਹੱਦ ਹੀ ਖੁਬਸੂਰਤ ਨਜ਼ਰ ਆ ਰਹੇ ਨੇ।
ਦੱਸਿਆ ਜਾ ਰਿਹਾ ਹੈ ਕਿ ਇਹ ਤਸਵੀਰਾਂ ਸਾਨੀਆ ਮਿਰਜਾ ਤੇ ਮੁਹੰਮਦ ਸ਼ਮੀ ਦੇ ਨਿਕਾਹ ਦੀਆਂ ਹਨ। ਫੇਸਬੁੱਕ ਯੂਜ਼ਰ ਸਟਾਰ ਮਹਿਲ ਟੀਵੀ ਨੇ ਇਨ੍ਹਾਂ ਦੇ ਨਿਕਾਹ ਦਾ ਦਾਅਵਾ ਕਰਦਿਆਂ ਫੋਟੋ ਸ਼ੇਅਰ ਕਰ ਵਧਾਈਆਂ ਦਿੱਤੀਆਂ ਇਸੇ ਦੇ ਨਾਲ ਹੋਰ ਯੂਜ਼ਰਾਂ ਵੱਲੋਂ ਵੀ ਅਜਿਹੇ ਹੀ ਦਾਏਵੇ ਕੀਤੇ ਗਏ।
ਹਾਲਾਂਕਿ ਜਦੋਂ ਇਹ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈਆਂ ਤਾਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਹਰ ਕ੍ਰਿਕਟ ਅਤੇ ਟੈਨਿਸ ਪ੍ਰਸ਼ੰਸਕ ਲਈ ਇਹ ਵਿਸ਼ਵਾਸ ਕਰਨਾ ਔਖਾ ਸੀ ਕਿ ਦੋਵੇਂ ਖਿਡਾਰੀਆਂ ਨੇ ਇੱਕ ਦੂਜੇ ਨੂੰ ਜੀਵਨ ਸਾਥੀ ਵਜੋਂ ਸਵੀਕਾਰ ਕਰ ਲਿਆ ਹੈ। ਪਰ ਜਦੋਂ ਇਸ ਖਬਰ ਦੀ ਚੰਗੀ ਤਰ੍ਹਾਂ ਪੜਤਾਲ ਕੀਤੀ ਗਈ ਤਾਂ ਸਚਾਈ ਤਾਂ ਹੋਰ ਹੀ ਕੁੱਝ ਨਿਕਲੀ। ਜਦੋਂ ਮੁਹੰਮਦ ਸ਼ਮੀ ਅਤੇ ਸਾਨੀਆ ਮਿਰਜ਼ਾ ਦੇ ਸੋਸ਼ਲ ਮੀਡੀਆ ਹੈਂਡਲ ਦੀ ਜਾਂਚ ਕੀਤੀ ਗਈ ਤਾਂ ਉਨ੍ਹਾਂ ਦੇ ਵਿਆਹ ਦੀਆਂ ਅਜਿਹੀਆਂ ਕੋਈ ਤਸਵੀਰਾਂ ਜਾਂ ਖ਼ਬਰਾਂ ਨਹੀਂ ਪ੍ਰਾਪਤ ਨਹੀਂ ਹੋਈਆਂ। ਇਨ੍ਹਾਂ ਹੀ ਨਹੀਂ ਜੋ ਪੋਸਟਾਂ ਵਾਇਰਲ ਹੋ ਰਹੀਆਂ ਨੇ ਉਨ੍ਹਾਂ ਫੋਟੋਆਂ ਉੱਤੇ ਮੁਹੰਮਦ ਸ਼ਮੀ ਜਾਂ ਸਾਨੀਆ ਮਿਰਜ਼ਾ ਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਜਾਂ ਨਜ਼ਦੀਕੀ ਦੋਸਤਾਂ ਵੱਲੋਂ ਕੋਈ ਇੱਛਾ ਜਾਂ ਪੋਸਟ ਨਹੀਂ ਸੀ। ਜੀ ਹਾਂ ਹੁਣ ਤੱਕ ਤੁਹਾਨੂੰ ਸਮਝ ਆ ਗਿਆ ਹੋਵੇਗਾ ਕਿ ਇਹ ਸੱਭ ਕੁਝ ਕੀ ਹੈ। ਤੁਹਾਨੂੰ ਦੱਸ ਦਈਏ ਕਿ ਜਦੋਂ ਤੁਸੀਂ ਵੀ ਇਨ੍ਹਾਂ ਫੋਟੋਆਂ ਨੂੰ ਨੇੜਿਓਂ ਦੇਖੋਗੇ ਤਾਂ ਉਨ੍ਹਾਂ ਦੇ ਚਿਹਰਿਆਂ ਨੂੰ ਦੇਖ ਕੇ ਤੁਹਾਨੂੰ ਵੀ ਸ਼ਾਇਦ ਪਤਾ ਲੱਗੇਗਾ ਕਿ ਉਨ੍ਹਾਂ ਦੇ ਚਿਹਰਿਆਂ ਨੂੰ ਏਆਈ ਤਕਨਾਲੋਜੀ ਦੁਆਰਾ ਮੋਰਫ ਕੀਤਾ ਗਿਆ ਹੈ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਇਨ੍ਹਾਂ ਦੋਵਾਂ ਦੀ ਫੋਟੋ ਮੋਰਫ ਕੀਤੀ ਗਈ ਹੋਵੇ ਇਸਤੋਂ ਪਹਿਲਾਂ ਵੀ ਕ੍ਰਿਸਮਸ ਦਾ ਜਸ਼ਨ ਮਨਾਉਣ ਵਾਲੀਆਂ ਦੋਵਾਂ ਦੀਆਂ ਨਕਲੀ, ਏਆਈ ਦੁਆਰਾ ਤਿਆਰ ਕੀਤੀਆਂ ਫੋਟੋਆਂ ਇੰਟਰਨੈਟ 'ਤੇ ਸਾਹਮਣੇ ਆਈਆਂ ਸਨ, ਇਨ੍ਹਾਂ ਤਸਵੀਰਾਂ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਵਿੱਚ ਉਤਸੁਕਤਾ ਪੈਦਾ ਕਰ ਦਿੱਤੀ ਸੀ, ਜੋ ਇਹ ਜਾਣਨਾ ਚਾਹੁੰਦੇ ਸਨ ਕਿ ਮੁਹੰਮਦ ਸ਼ਮੀ ਅਤੇ ਸਾਨੀਆ ਮਿਰਜ਼ਾ ਦੀ ਨਿੱਜੀ ਜ਼ਿੰਦਗੀ ਵਿੱਚ ਕੀ ਚੱਲ ਰਿਹਾ ਹੈ।
ਤੁਹਾਨੂੰ ਇਹ ਵੀ ਦੱਸ ਦਈਏ ਕਿ ਜੂਨ ਅਤੇ ਜੁਲਾਈ 2024 ਦੇ ਮਹੀਨਿਆਂ ਵਿੱਚ, ਮੁਹੰਮਦ ਸ਼ਮੀ ਅਤੇ ਸਾਨੀਆ ਮਿਰਜ਼ਾ ਦੇ ਪਿਤਾ ਨੇ ਇਨ੍ਹਾਂ ਅਫਵਾਹਾਂ 'ਤੇ ਪ੍ਰਤੀਕਿਰਿਆ ਦਿੱਤੀ ਸੀ।
ਖਬਰਾਂ 'ਚ ਕਿਹਾ ਗਿਆ ਹੈ ਕਿ ਮੁਹੰਮਦ ਸ਼ਮੀ ਨੇ ਮਿਮ ਨਿਰਮਾਤਾਵਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਪਛਾਣਨ ਅਤੇ ਫਰਜ਼ੀ ਤਸਵੀਰਾਂ ਬਣਾਉਣ ਅਤੇ ਖਾਸ ਤੌਰ 'ਤੇ ਨਿੱਜੀ ਮਾਮਲਿਆਂ ਬਾਰੇ ਗਲਤ ਜਾਣਕਾਰੀ ਫੈਲਾਉਣ ਤੋਂ ਬਚਣ।
ਇੱਕ ਹੋਰ ਰਿਪੋਰਟ ਵਿੱਚ, ਸਾਨੀਆ ਮਿਰਜ਼ਾ ਦੇ ਪਿਤਾ ਇਮਰਾਨ ਨੇ ਵੀ ਅਫਵਾਹਾਂ ਨੂੰ ਖਾਰਜ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਦੀ ਧੀ ਕ੍ਰਿਕਟਰ ਨੂੰ ਵੀ ਕਦੀ ਮਿਲੀ ਵੀ ਨਹੀਂ ਹੈ ਅਤੇ ਇਹ ਅਫਵਾਹਾਂ "ਬਕਵਾਸ" ਹਨ। ਉਸਨੇ ਕਿਹਾ, “ਇਹ ਸਭ ਬਕਵਾਸ ਹੈ।
ਤਾਂ ਹੁਣ ਇਹ ਸਾਫ ਹੋ ਗਿਆ ਹੈ ਕਿ ਮੁਹੰਮਦ ਸ਼ਮੀ ਅਤੇ ਸਾਨੀਆ ਮਿਰਜ਼ਾ ਨੇ ਇੱਕ ਦੂਜੇ ਨਾਲ ਵਿਆਹ ਨਹੀਂ ਕੀਤਾ ਹੈ ਅਤੇ ਵਾਇਰਲ ਫੋਟੋਆਂ AI ਦੁਆਰਾ ਤਿਆਰ ਕੀਤੀਆਂ ਗਈਆਂ ਹਨ।